ਪਾਰਟੀ ਜਿਹੜੀ ਦਾ ਜਾਏ ਹਾਰ ਆਗੂ,
ਹੌਸਲੇ ਰਹਿਣ ਕਿਵੇਂ ਬਰਕਰਾਰ ਬਾਬਾ।
ਜਦ ਇੰਜਨ ਹੀ ਮਾਰ ਮਿਸ ਗਿਆ,
ਡੱਬੇ ਲੱਗਣਗੇ ਕਿਵੇਂ ਪਾਰ ਬਾਬਾ।
ਬਿਨ ਮਲਾਹ ਨਾ ਕਦੇ ਤੁਰੇ ਬੇੜੀ,
ਜਾਂ ਫਿਰ ਵਿੱਚ ਨਾ ਹੋਣ ਸਵਾਰ ਬਾਬਾ।
ਹੋਵੇ ਵਾਸਣੀ ਨਾ ਕੋਲ ਜੀਹਦੇ,
ਕਿਵੇਂ ਤੋਰੇਗਾ ਘਰ-ਬਾਰ ਬਾਬਾ।
ਹੁੰਦੀ ਸਾਂਭਣੀ ਚੌਧਰ ਬੜੀ ਔਖੀ,
ਦੇਵੇ ਪਰਜਾ ਨਾ ਸਤਿਕਾਰ ਬਾਬਾ।
ਚੰਗਾ ਹੁੰਦਾ ਛੱਡ ਕੇ ਪਰ੍ਹੇ ਹੋਣਾ,
ਜੇ ਨਾ ਮਿਲਦਾ ਹੋਵੇ ਪਿਆਰ ਬਾਬਾ।
ਹੋਵੇ ਰਹਿਣਾ ਜੇ ‘ਭਗਤਾ’ ਸਦਾ ਆਗੂ,
ਪੈਂਦੀ ਰੱਖਣੀ ਜਿੱਤ ਬਰਕਰਾਰ ਬਾਬਾ।
ਨਹੀਂ ਤਾਂ ਪੁੱਛ ਨਾ ਕੋਈ ਦੱਸ ਰਹਿੰਦੀ,
ਬੰਦਾ ਜਾਂਦਾ ਹੋ ਬੇਕਾਰ ਬਾਬਾ।
ਲਿਖਤ : ਬਰਾੜ ਭਗਤਾ ਭਾਈ ਕਾ,
1-604-751-1113