ਲੈਂਗਲੀ – ਐਤਵਾਰ, 27 ਅਪ੍ਰੈਲ, 2025: ਲੈਂਗਲੀ ਸ਼ਹਿਰ ਅਤੇ ਲੈਂਗਲੀ ਲਾਇਬ੍ਰੇਰੀ ਨੇ ਆਪਣੇ ਪਹਿਲੇ ਸਾਲਾਨਾ ਸਿੱਖ ਵਿਰਾਸਤ ਮਹੀਨੇ ਦੇ ਸਮਾਗਮ ਨੂੰ ਵੱਡੀ ਸਫਲਤਾ ਨਾਲ ਮਨਾਇਆ। ਲੈਂਗਲੀ ਸ਼ਹਿਰ ਦੇ ਮੇਅਰ ਨਾਥਨ ਪਾਹਾ ਅਤੇ ਕੌਂਸਲਰ ਰੋਜ਼ਮੇਰੀ ਵਾਲੇਸ ਸਮੇਤ ਲਗਭਗ ਸੌ ਲੋਕਾਂ ਨੇ ਇਸ ਸਮਾਗਮ ਵਿੱਚ ਸਰਿਕਤ ਕੀਤੀ ਅਤੇ ਦਸਤਾਰ ਬੰਨ੍ਹਣ, ਸਿੱਖਾਂ ਬਾਰੇ ਜਾਣਕਾਰੀ ਦੀ ਪ੍ਰਦਰਸ਼ਨੀ ਕੈਨੇਡਾ ਵਿੱਚ ਸਿੱਖ ਵਿਰਾਸਤ, ਧਰਮ ਅਤੇ ਇਤਿਹਾਸ ਬਾਰੇ ਲੈਕਚਰ, ਅਤੇ ਢਾਡੀ ਵਾਰਾਂ ਦਾ ਆਨੰਦ ਮਾਣਿਆ।
ਇਹ ਸਮਾਗਮ ਲੈਂਡ ਅਕਨੋਲਿਜ਼ਮੈਂਟ ਨਾਲ ਸ਼ੁਰੂ ਹੋਇਆ, ਜਿਸ ਤੋਂ ਬਾਅਦ ਜਸ਼ਨਪ੍ਰੀਤ ਸਿੰਘ ਰੰਧਾਵਾ ਦੁਆਰਾ ਸਿੱਖ ਧਰਮ, ਵਿਰਾਸਤ, ਅਤੇ ਉਹਨਾਂ ਦੇ ਕੇਨੈਡਾ ਵਿ’ਚ ਇਤਿਹਾਸ ਬਾਰੇ ਇੱਕ ਬਹੁਤ ਹੀ ਜਾਣਕਾਰੀ ਭਰਪੂਰ ਸਲਾਈਡਸ਼ੋ ਪੇਸ਼ ਕੀਤਾ ਗਿਆ। ਲੋਕਾਂ ਨੇ ਲਖਵਿੰਦਰ ਸਿੰਘ ਅਤੇ ਜਗਰਾਜ ਸਿੰਘ ਢਾਡੀ ਦੇ ਗਰੁ’ਪ ਵ’ਲੋਂ ਪੇਸ਼ ਕੀਤੇ ਸਿੱਖ ਰਵਾਇਤੀ ਸੰਗੀਤ ਦਾ ਆਨੰਦ ਮਾਣਿਆ। ਨਵਜੋਤ ਸਿੰਘ ਵੱਲੋਂ ਪੱਗਾਂ ਬੰਨਣ ਦੀ ਕਲਾ ਅਤੇ ਕੈਨੇਡਾ ਵਿੱਚ ਸਿੱਖ ਇਤਿਹਾਸ ਨੂੰ ਉਜਾਗਰ ਕਰਨ ਵਾਲੀ ਪ੍ਰਦਰਸ਼ਨੀ ਨੇ ਵੀ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਸ਼ਹਿਰ ਦੇ ਸਟਾਫ ਨੇ ਲੋਕਾਂ ਨੂੰ ਇਮਾਰਤ ਦੇ ਅੰਦਰ ਆਪਣੇ ਨਵੇਂ ਖੁੱਲ੍ਹੇ ਕੈਫੇ ਵਿੱਚ ਰਵਾਇਤੀ ਭੋਜਨ ਸ਼ਾਮਲ ਕਰਨ ਲਈ ਆਪਣੇ ਵਿਚਾਰ ਦੇਣ ਲਈ ਕਿਹਾ। ਆਏ ਹੋਏ ਮਹਿਮਾਨਾਂ ਦੀ ਸਮੋਸਿਆਂ, ਬਿਸਕੁਟਾਂ ਅਤੇ ਕੌ&ੀ ਨਾਲ ਪ੍ਰੋਹਣਾਚਾਰੀ ਕੀਤੀ ਗਈ।
ਇਸ ਸਮਾਗਮ ਦੌਰਾਨ ਦੋ ਪਰਿਵਾਰਾਂ ਨੂੰ ਲੈਂਗਲੀ ਭਾਈਚਾਰੇ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਮਨਜੀਤ ਗਿੱਲ ਅਤੇ ਉਨ੍ਹਾਂ ਦੇ ਪਤੀ ਡਾਰਸੀ ਗਿੱਲ ਵ’ਲੋਂ ਲੈਂਗਲੀ ਦੇ ਭਾਈਚਾਰੇ ਲਈ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਗਿੱਲ ਜੋੜੇ ਨੇ ਭਾਈਚਾਰੇ ਦੀ ਬਿਹਤਰੀ ਲਈ ਲੱਖਾਂ ਡਾਲਰ ਦਾ ਯੋਗਦਾਨ ਪਾਇਆ ਹੈ । ਉਹਨਾਂ ਨੇ ਲੈਂਗਲੀ ਮੈਮੋਰੀਅਲ ਹਸਪਤਾਲ ਦੇ ਵਿਸਥਾਰ ਲਈ ਦਸ ਲੱਖ ਤੋਂ ਵੀ ਵੱਧ ਦਾ ਦਾਨ ਦਿ’ਤਾ ਹੈ ਜਿਸ ਨਾਲ ਹਸਪਤਾਲ ਵਿ’ਚ ਇੱਕ ਨਵਾਂ ਐਮਆਰਆਈ ਕਲੀਨਿਕ ਦੀਆਂ ਸੇਵਾਵਾਂ ਉਪਲੱਬਧ ਕਰਵਾਈਆਂ ਗਈਆਂ ਹਨ। ਮਨਜੀਤ ਗਿੱਲ ਜੋ ਕਿ 50 ਸਾਲ ਤੋਂ ਵੀ ਵ’ਧ ਲੈਂਗਲੀ ਵਿ’ਚ ਰਹਿ ਰਹੀ ਹੈ, ਇੱਕ ਬਹੁਤ ਹੀ ਨੇਕ ਦਿੱਲ, ਅਗਾਂਹਵਧੂ, ਬਹੁਤ ਵਧੀਆ ਕਵਿਤਾ ਲੇਖਿਕਾ, ਅਤੇ ਲੋਕਾਂ ਦੀ ਮ’ਦਦ ਕਰਨ ਵਾਲੀ ਇਨਸਾਨ ਹੈ । ਡਾਰਸੀ ਗਿੱਲ ਦਾ ਪਰਿਵਾਰ 1924 ਵਿੱਚ ਲੈਂਗਲੀ ਵਿ’ਚ ਵ’ਸਿਆ ਅਤੇ ਉਦੋਂ ਤੋਂ ਲੈਂਗਲੀ ਵਿੱਚ ਹੀ ਰਹਿ ਰਿਹਾ ਹੈ। ਗਿੱਲ ਪਰਿਵਾਰ ਲੈਂਗਲੀ ਭਾਈਚਾਰੇ ਵਿੱਚ ਬਹੁਤ ਹੀ ਸਤਿਕਾਰ ਨਾਲ ਜਾਣਿਆ ਜਾਂਦਾ ਹੈ । ਦੂਜਾ ਪਰਿਵਾਰ ਜਿਸਨੂੰ ਸਨਮਾਨਿਤ ਕੀਤਾ ਗਿਆ ਉਹ ਵੀ ਲੰਬੇ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਹੈ। ਹਰਚਰਨ ਸਿੰਘ ਕੁੰਦਨ ਫਰਵਰੀ 1968 ਵਿੱਚ ਇੰਗਲੈਂਡ ਤੋਂ ਕੈਨੇਡਾ ਆਏ, ਅਤੇ ਥੋੜ੍ਹੇ ਸਮੇਂ ਲਈ ਮਾਂਟਰੀਅਲ ਅਤੇ ਫਿਰ ਵੈਨਕੂਵਰ ਵਿੱਚ ਰਹੇ ਅਤੇ ਅੰਤ ਵਿੱਚ ਲੈਂਗਲੀ ਵਿੱਚ ਵ’ਸ ਗਏ, ਜਿਸਨੂੰ ਉਹ ਮਾਣ ਨਾਲ ਆਪਣਾ ਘਰ ਕਹਿੰਦੇ ਹਨ ਅਤੇ ਪਿਛਲੇ 56 ਸਾਲਾਂ ਤੋਂ ਆਪਣੇ ਪਰਿਵਾਰ ਨਾਲ ਇਥੇ ਹੀ ਰਹਿ ਰਹੇ ਹਨ। ਹਨਾਂ ਨੇ ਆਪਣੇ ਹੁਨਰ ਅਤੇ ਸਖ਼ਤ ਮਿਹਨਤ ਨਾਲ ਇਸ ਭਾਈਚਾਰੇ ਦੀ ਕਈ ਦਹਾਕਿਆਂ ਲਈ ਸੇਵਾ ਕੀਤੀ ਹੈ ਅਤੇ ਉਹ ਇਸ ਭਾਈਚਾਰੇ ਵਿ’ਚ ਰਹਿਣ ਲਈ ਮਾਣ ਮਹਿਸੂਸ ਕਰਦੇ ਹਨ।
ਕੁੱਲ ਮਿਲਾ ਕੇ, ਇਹ ਮੇਲਾ ਸਥਾਨਕ ਲੋਕਾਂ ਲਈ ਸਿੱਖ ਵਿਰਾਸਤ ਅਤੇ ਸੱਭਿਆਚਾਰ ਨੂੰ ਜਾਨਣ ਦਾ ਇੱਕ ਬਹੁਤ ਹੀ ਵਧੀਆ ਮੌਕਾ ਸੀ। ਪ੍ਰੋਗਰਾਮ ਦੇ ਅੰਤ ਵਿੱਚ, ਲਾਇਬ੍ਰੇਰੀ ਮੈਨੇਜਰ ਡਾ. ਸਰਵਣ ਸਿੰਘ ਰੰਧਾਵਾ ਨੇ ਆਏ ਹੋਏ ਲੋਕਾਂ, ਵਿਸ਼ੇਸ਼ ਮਹਿਮਾਨਾਂ, ਬੁਲਾਰਿਆਂ, ਵਲੰਟੀਅਰਾਂ, ਸ਼ਹਿਰ ਅਤੇ ਲਾਇਬ੍ਰੇਰੀ ਦੇ ਸਟਾਫ਼ ਅਤੇ ਮੀਡੀਆ ਦਾ ਧੰਨਵਾਦ ਕੀਤਾ।