ਸਰੀ, (ਪਰਮਜੀਤ ਸਿੰਘ): ਗਰਮੀਆਂ ਦੀ ਸ਼ੁਰੂਆਤ ਨਾਲ ਹੀ ਸਰੀ ਸ਼ਹਿਰ ਨੇ ਖੁੱਲ੍ਹੀ ਜਗ੍ਹਾ ‘ਤੇ ਅੱਗ ਲਗਾਉਣ ‘ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਹੈ। ਇਹ ਪਾਬੰਦੀ 1 ਮਈ 2025 ਤੋਂ ਲਾਗੂ ਕੀਤੀ ਗਈ ਅਤੇ ਇਹ ਸ਼ਹਿਰ ਦੀਆਂ ਹੱਦਾਂ ਵਿੱਚ ਹਰ ਕਿਸਮ ਦੀ ਅਣਨਿਯੰਤਰਤ ਜਾਂ ਘਰਲੂ ਖੁੱਲ੍ਹੀ ਅੱਗ ‘ਤੇ ਲਾਗੂ ਹੋਵੇਗੀ।
ਸਰੀ ਫਾਇਰ ਸਰਵਿਸ ਨੇ ਆਮ ਲੋਕਾਂ ਨੂੰ ਸੂਚਿਤ ਕੀਤਾ ਹੈ ਕਿ ਉੱਚ ਤਾਪਮਾਨ ਅਤੇ ਥੱਲੇ ਸੁੱਕੀਆਂ ਵਾਯੂ ਮੰਡਲੀ ਸਥਿਤੀਆਂ ਦੇ ਕਾਰਨ ਸ਼ਹਿਰ ਵਿੱਚ ਅੱਗ ਲੱਗਣ ਦੇ ਵਾਧੂ ਖ਼ਤਰੇ ਪੈਦਾ ਹੋ ਰਹੇ ਹਨ। ਇਹ ਖ਼ਤਰੇ ਨਾ ਸਿਰਫ਼ ਜਾਨ-ਮਾਲ ਲਈ ਹਨ, ਸਗੋਂ ਪ੍ਰਦੂਸ਼ਣ ਅਤੇ ਆਕਸੀਜਨ ਦੀ ਘਾਟ ਵੀ ਪੈਦਾ ਕਰ ਸਕਦੇ ਹਨ। ਇਨ੍ਹਾਂ ਕਾਰਨਾਂ ਕਰਕੇ ਹੀ ਇਹ ਐਤਿਹਾਸਿਕ ਪਾਬੰਦੀ ਲਾਈ ਗਈ ਹੈ, ਜਿਸਦਾ ਉਦੇਸ਼ ਜਨਤਾ ਦੀ ਸੁਰੱਖਿਆ ਅਤੇ ਕੁਦਰਤੀ ਵਾਤਾਵਰਣ ਦੀ ਰੱਖਿਆ ਕਰਨਾ ਹੈ।
ਅੱਗ ਬਾਲਣ ਦੀਆਂ ਕਿਸਮਾਂ ਵਿੱਚ ਬੈਕਯਾਰਡ ਵਿੱਚ ਲਗਾਈ ਜਾਂਦੀ ਅੱਗ, ਬੀਚਾਂ ‘ਤੇ ਲਗਾਈ ਜਾਂਦੀ ਅੱਗ, ਬਿਨਾਂ ਪਰਮਿਟ ਵਾਲੀਆਂ ਲੱਕੜੀ ਜਾਂ ਪੱਤਿਆਂ ਦੀਆਂ ਅੱਗਾਂ, ਕਿਸੇ ਵੀ ਤਰ੍ਹਾਂ ਦੀ ਦਹਿੜੀ, ਲਾਟੀ ਜਾਂ ਖੁੱਲ੍ਹੇ ਅੱਗ ਵਾਲੇ ਸਮਾਰੋਹ
ਇਹਨਾਂ ਸਾਰੀਆਂ ਕਿਸਮਾਂ ਦੀ ਅੱਗ ਨੂੰ ਪੂਰੀ ਤਰ੍ਹਾਂ ਮਨਾ ਕੀਤਾ ਗਿਆ ਹੈ। ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ ਅੱਗ ਬੁਝਾਉਣ ਦੇ ਖ਼ਰਚੇ ਵੀ ਵਸੂਲ ਕੀਤੇ ਜਾ ਸਕਦੇ ਹਨ।
ਹਾਲਾਂਕਿ ਖੁੱਲ੍ਹੀ ਅੱਗ ‘ਤੇ ਪਾਬੰਦੀ ਹੈ, ਪਰ ਕੁਝ ਨਿਯਮਤ ਤੇ ਸੁਰੱਖਿਅਤ ਤਰੀਕੇ ਅਜੇ ਵੀ ਮਨਜ਼ੂਰ ਹਨ। ਜਿਨ੍ਹਾਂ ‘ਚ ਕੁਦਰਤੀ ਗੈਸ, ਪ੍ਰੋਪੇਨ ਜਾਂ ਚਾਰਕੋਲ ਬ੍ਰੀਕੇਟਾਂ ਦੀ ਵਰਤੋਂ, ਜਦ ਤੱਕ ਉਹ ਛਸ਼ਅ ਜਾਂ ੂਲ਼ਛ ਪ੍ਰਵਾਨਿਤ ਡਿਵਾਈਸਾਂ ਵਿੱਚ ਕੀਤੀ ਜਾਂਦੀ ਹੋਵੇ। ਘਰਲੂ ਬਾਰਬੀਕਿਊ ਉਪਕਰਣ, ਜਿਵੇਂ ਕਿ ਗੈਸ ਜਾਂ ਚਾਰਕੋਲ ਗ੍ਰਿੱਲ, ਜੋ ਨਿਜੀ ਜਾਇਦਾਦ ਉੱਤੇ ਹੀ ਵਰਤੇ ਜਾਂ। ਪਰ, ਇਹ ਵੀ ਯਾਦ ਰਹੇ ਕਿ ਜੇਕਰ ਅੱਗ ਦਾ ਖ਼ਤਰਾ ”ਉੱਚ” ਜਾਂ ”ਅਤਿ ਉੱਚ” ਦਰਜੇ ‘ਤੇ ਚਲਾ ਜਾਂਦਾ ਹੈ, ਤਾਂ ਪਾਰਕਾਂ ਅਤੇ ਬੀਚਾਂ ‘ਤੇ ਇਨ੍ਹਾਂ ਉਪਕਰਣਾਂ ਦੀ ਵਰਤੋਂ ਵੀ ਰੋਕੀ ਜਾ ਸਕਦੀ ਹੈ।