15.1 C
Vancouver
Sunday, May 11, 2025

ਆਪਣੇ ਦਿਲ ਦਾ ਰੱਖੋ ਪੂਰਾ ਧਿਆਨ

 

ਸੀਤੇਸ਼ ਕੁਮਾਰ ਦਿਵੇਦੀ
ਭਾਰਤੀਆਂ ਦੀ ਪਹਿਲੀ ਅਤੇ ਅੱਜ ਦੀ ਜੀਵਨਸ਼ੈਲੀ ਵਿਚ ਬਹੁਤ ਬਦਲਾਅ ਆ ਰਿਹਾ ਹੈ। ਆਧੁਨਿਕ ਆਹਾਰ-ਵਿਹਾਰ ਨਾਲ ਭਾਰਤੀਆਂ ਦਾ ਸਰੀਰ ਰੋਗਾਂ ਦਾ ਘਰ ਬਣਦਾ ਜਾ ਰਿਹਾ ਹੈ। ਜਿਨ੍ਹਾਂ ਪਰਿਵਾਰਾਂ ਵਿਚ ਦਿਲ ਦੇ ਰੋਗੀ ਹਨ, ਉਨ੍ਹਾਂ ਪਰਿਵਾਰਾਂ ਵਿਚ 25 ਸਾਲ ਦੀ ਉਮਰ ਤੋਂ ਬਾਅਦ ਹੀ ਖਾਣ-ਪੀਣ ਅਤੇ ਆਹਾਰ-ਵਿਹਾਰ ਵਿਚ ਸਾਰਿਆਂ ਨੂੰ ਧਿਆਨ ਦੇਣਾ, ਅਪਣਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।
ਇਹ ਰੋਗ ਨਾ ਤਾਂ ਸੰਕ੍ਰਾਮਕ ਹੈ, ਨਾ ਮਹਾਮਾਰੀ ਹੈ ਪਰ ਇਹ ਖਾਮੋਸ਼ ਹੱਤਿਆਰਾ ਜ਼ਰੂਰ ਹੈ। ਖਾਨਦਾਨੀ ਵੀ ਹੁੰਦਾ ਹੈ, ਇਸ ਲਈ ਅਜਿਹੇ ਰੋਗੀ ਦੇ ਸਬੰਧੀਆਂ ਨੂੰ 25 ਸਾਲ ਦੀ ਉਮਰ ਤੋਂ ਬਾਅਦ ਸਮੇਂ-ਸਮੇਂ ‘ਤੇ ਆਪਣੀ ਡਾਕਟਰੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ।
ਵਿਆਹ ਤੋਂ ਬਾਅਦ ਦੰਪਤੀ ਦੁਆਰਾ ਕਿਸੇ ਵੀ ਤਰ੍ਹਾਂ ਦੇ ਨਸ਼ਾਪਾਨ ਨਾਲ ਔਲਾਦ ਜਨਮ ਤੋਂ ਹੀ ਦਿਲ ਦੀ ਰੋਗੀ ਹੋ ਸਕਦੀ ਹੈ। ਸਰੀਰਕ ਖਰਚ ਤੋਂ ਜ਼ਿਆਦਾ ਭੋਜਨ ਕਰਨ ‘ਤੇ ਮੋਟਾਪਾ ਅਤੇ ਭਾਰ ਵਧਦਾ ਹੈ, ਜਿਸ ਨਾਲ ਦਿਲ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ। ਕਿਸੇ ਵੀ ਤਰ੍ਹਾਂ ਦਾ ਨਸ਼ਾ ਜਾਂ ਵਿਯਸਨ ਦਿਲ ਦੇ ਰੋਗੀ ਬਣਾਉਂਦਾ ਹੈ। ਜ਼ਿਆਦਾ ਤਣਾਅ ਦਿਲ ਦੇ ਰੋਗੀ ਬਣਾਉਂਦਾ ਹੈ।
ਤੇਲ, ਘਿਓ, ਮਲਾਈ, ਮੱਖਣ ਦੇ ਜ਼ਿਆਦਾ ਸੇਵਨ ਨਾਲ ਦਿਲ ਦਾ ਦੁਸ਼ਮਣ ਬੁਰਾ ਕੋਲੈਸਟ੍ਰੋਲ ਬਣਦਾ ਹੈ। ਸ਼ੱਕਰ ਦਾ ਕਿਸੇ ਵੀ ਰੂਪ ਵਿਚ ਜ਼ਿਆਦਾ ਪ੍ਰਯੋਗ ਭਾਰ, ਮੋਟਾਪਾ ਅਤੇ ਬੁਰੇ ਕੋਲੈਸਟ੍ਰੋਲ ਨੂੰ ਵਧਾਉਂਦਾ ਹੈ। ਲਗਾਤਾਰ ਦੇਰ ਰਾਤ ਤੱਕ ਜਾਗਣ ਅਤੇ ਦਿਨ ਵੇਲੇ ਦੇਰ ਤੱਕ ਸੌਣ ਨਾਲਵੀ ਦਿਲ ਦਾ ਰੋਗ ਹੁੰਦਾ ਹੈ। ਸਵੇਰ ਦੀ ਹਵਾ, ਪੈਦਲ ਯਾਤਰਾ ਅਤੇ ਕਿਸੇ ਵੀ ਤਰ੍ਹਾਂ ਦੀ ਕਸਰਤ ਨਾ ਕਰਨ ਨਾਲ ਇਹ ਵੀ ਰੋਗ ਵਧਦਾ ਹੈ।
ਥਾਇਰਾਇਡ ਦੀ ਸਮੱਸਿਆ ਅਤੇ ਸ਼ੂਗਰ ਵੀ ਅੱਗੇ ਚੱਲ ਕੇ ਦਿਲ ਦੇ ਰੋਗ ਦਾ ਕਾਰਨ ਬਣਦਾ ਹੈ। ਦਿਲ ਡਾਕਘਰ ਵਾਂਗ ਕੰਮ ਕਰਦਾ ਹੈ। ਸਰੀਰ ਦੇ ਸਾਰੇ ਅੰਗਾਂ ਤੋਂ ਘੱਟ ਪ੍ਰਾਣਵਾਯੂ (ਆਕਸੀਜਨ) ਵਾਲੇ ਨੀਲੇ ਖੂਨ ਨੂੰ ਦਿਲ ਵਿਚ ਲਿਆਉਂਦਾ ਹੈ ਅਤੇ ਨਾਸਿਕਾ ਦੇ ਮਾਧਿਅਮ ਨਾਲ ਪ੍ਰਾਪਤ ਆਕਸੀਜਨ ਨਾਲ ਉਸ ਨੀਲੇ ਖੂਨ ਨੂੰ ਸ਼ੁੱਧ ਕਰਕੇ ਲਾਲ ਖੂਨ ਬਣਾ ਕੇ ਆਕਸੀਜਨ ਮਿਲਾ ਕੇ ਸਰੀਰ ਦੇ ਸਾਰੇ ਭਾਗਾਂ ਨੂੰ ਵਾਪਸ ਭੇਜਦਾ ਹੈ।
ਲਾਲ ਖੂਨ ਵਿਚ ਮਿਲਿਆ ਇਹੀ ਆਕਸੀਜਨ ਸਰੀਰ ਦੇ ਸਾਰੇ ਅੰਗਾਂ ਦੇ ਕੰਮ ਆਉਂਦਾ ਹੈ। ਇਸ ਕੰਮ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਨਾਲ ਦਿਲ ਦਾ ਰੋਗ ਹੁੰਦਾ ਹੈ। ਇਹ ਰੁਕਾਵਟ ਹੈ ਖੂਨ ਦਾ ਸੰਘਣਾ ਹੋਣਾ, ਮੋਟਾਪਾ ਅਤੇ ਭਾਰ ਜ਼ਿਆਦਾ ਹੋਣਾ, ਬੁਰਾ ਕੋਲੈਸਟ੍ਰੋਲ, ਨਸਾਂ ਦਾ ਲਚੀਲਾ ਨਾ ਹੋਣਾ, ਇਨ੍ਹਾਂ ਨਸਾਂ ਦੀਆਂ ਨਲੀਆਂ ਦਾ ਸੰਕਰਾ ਹੋਣਾ, ਜਿਸ ਨਾਲ ਖੂਨ ਨੂੰ ਸਰੀਰ ਵਿਚ ਭੇਜਣ ਅਤੇ ਵਾਪਸ ਲਿਆਉਣ ਵਿਚ ਦਿਲ ਨੂੰ ਜ਼ਿਆਦਾ ਦਬਾਅ ਅਤੇ ਕੰਮ ਕਰਨਾ ਪੈਂਦਾ ਹੈ। ਜਦੋਂ ਦੇਸ਼ ਵਿਚ ਇਸ ਦੇ ਏਨੇ ਜ਼ਿਆਦਾ ਰੋਗੀ ਹਨ ਅਤੇ ਇਸ ਦੇ ਏਨੇ ਜ਼ਿਆਦਾ ਕਾਰਨ ਹਨ ਤਾਂ ਇਲਾਜ ਕੀ ਕਰੀਏ?
ਨਿਯਮਤ ਅਤੇ ਉਚਿਤ ਦਵਾਈ ਅਤੇ ਜਨ ਜਾਗਰੂਕਤਾ ਰਾਹੀਂ ਰੋਗੀ ਅਤੇ ਉਸ ਦੇ ਪਰਿਜਨ ਕਾਰਨ ਦਾ ਨਿਵਾਰਨ ਕਰ ਸਕਦੇ ਹਨ। ਕਿਸੇ ਵੀ ਤਰ੍ਹਾਂ ਦੇ ਮੱਖਣ, ਮਲਾਈ, ਤੇਲ, ਘਿਓ ਅਤੇ ਚਰਬੀ ਦਾ ਸੇਵਨ ਬਹੁਤ ਘੱਟ ਕਰ ਦਿਓ। ਬੁਰਾ ਕੋਲੈਸਟ੍ਰੋਲ ਕਾਬੂ ਵਿਚ ਰੱਖੋ। ਨਮਕ ਦਾ ਸੇਵਨ ਵੀ ਬਹੁਤ ਘੱਟ ਕਰੋ। ਪਾਣੀ ਜ਼ਿਆਦਾ ਪੀਓ, ਪਖਾਨਾ ਅਤੇ ਪਿਸ਼ਾਬ ਨਾ ਰੋਕੋ। ਭਾਰ ਅਤੇ ਮੋਟਾਪਾ ਵਧਾਉਣ ਵਾਲੇ ਕਾਰਨ ਸ਼ੱਕਰ, ਤੇਲ-ਘਿਓ, ਕਾਰਬੋਹਾਈਡ੍ਰੇਟ (ਚੌਲ, ਆਲੂ, ਕਣਕ ਸਾਰੇ ਕੰਦ) ਦਾ ਸੇਵਨ ਅਤੇ ਦਿਨ ਵਿਚ ਸੌਣਾ ਘੱਟ ਕਰ ਦਿਓ। ਲਸਣ, ਪਿਆਜ਼, ਅਦਰਕ, ਮੇਥੀ ਜ਼ਰੂਰ ਲਓ। ਇਹ ਖੂਨ ਰੁਕਾਵਟ ਦੂਰ ਕਰਦੇ ਹਨ। ਫਲ, ਸਬਜ਼ੀ ਅਤੇ ਸਲਾਦ ਜ਼ਿਆਦਾ ਖਾਓ। ਇਸ ਵਿਚ ਨਮਕ ਅਤੇ ਤੇਲ, ਘਿਓ ਨਾ ਦੇ ਬਰਾਬਰ ਵਰਤੋ। ਇਸ ਨਾਲ ਪੇਟ ਸਾਫ਼ ਰਹੇਗਾ ਅਤੇ ਕਬਜ਼ ਨਹੀਂ ਹੋਵੇਗੀ। ਸਵੇਰੇ ਹਵਾ ਪਾਨ ਕਰੋ। ਲੰਬੇ ਸਾਹ ਲਓ, ਰੋਕੋ ਅਤੇ ਛੱਡੋ, ਅੱਧਾ ਘੰਟਾ ਪੈਦਲ ਸੈਰ ਕਰੋ।
15 ਮਿੰਟ ਕੋਈ ਵੀ ਸਾਧਾਰਨ ਯੋਗ ਜਾਂ ਕਸਰਤ ਕਰੋ। ਤਣਾਅ ਛੱਡ ਦਿਓ ਅਤੇ ਧਿਆਨ ਕਰੋ। ਫਲ, ਸਬਜ਼ੀ, ਸਲਾਦ, ਦਹੀਂ ਅਤੇ ਮਠਾ ਦੇ ਜ਼ਿਆਦਾ ਸੇਵਨ ਨਾਲ ਚੰਗਾ ਕੋਲੈਸਟ੍ਰੋਲ ਵਧਦਾ ਹੈ। ਹਰ ਹਾਲਤ ਵਿਚ ਉੱਚ ਖੂਨ ਦਬਾਅ, ਸ਼ੂਗਰ ਅਤੇ ਥਾਇਰਾਇਡ ਸਮੱਸਿਆ ਨੂੰ ਕਾਬੂ ਵਿਚ ਰੱਖੋ। ਦਿਲ ਦੇ ਦੌਰੇ ਦੇ ਕਾਰਨ ਅਤੇ ਰੁਕਾਵਟ ਦੂਰ ਕਰੋਗੇ ਤਾਂ ਕੋਈ ਵੀ ਦਿਲ ਦਾ ਰੋਗੀ ਉਚਿਤ ਦਵਾਈ ਅਤੇ ਆਹਾਰ-ਵਿਹਾਰ ਦੇ ਨਾਲ ਜ਼ਿਆਦਾ ਦਿਨ ਤੱਕ ਜੀਵਨ ਸੁਖਮਈ ਜਿਉ ਸਕਦਾ ਹੈ।
ਨਿਰਾਸ਼ਾ ਅਤੇ ਤਣਾਅ ਤਿਆਗੋ। ਗਤੀਹੀਣ ਨਹੀਂ, ਗਤੀਸ਼ੀਲ ਬਣੋ। ਤੁਹਾਡਾ ਸਰੀਰ ਅਤੇ ਰੋਗ ਤੁਹਾਡੀ ਮੁੱਠੀ ਵਿਚ ਰਹਿਣਗੇ।

Related Articles

Latest Articles