15.1 C
Vancouver
Sunday, May 11, 2025

ਕੈਨੇਡੀਅਨ ਬਾਰ ਐਸੋਸੀਏਸ਼ਨ ਵਲੋਂ ਗੁਰਮਿੰਦਰ ਸੰਧੂ, ਹਸਨ ਆਲਮ ਅਤੇ ਬਾਰਬਰਾ ਫਿੰਡਲੇ ਦਾ ਵਿਸ਼ੇਸ਼ ਸਨਮਾਨ

ਵੈਨਕੂਵਰ, (ਪਰਮਜੀਤ ਸਿੰਘ): ਕੈਨੇਡੀਅਨ ਬਾਰ ਐਸੋਸੀਏਸ਼ਨ (ਸੀਬੀਏਬੀਸੀ) ਦੀ ਬੀਸੀ ਨੇ ਬੀਤੇ ਦਿਨੀਂ ਵਕੀਲ ਹਸਨ ਆਲਮ, ਗੁਰਮਿੰਦਰ ਸੰਧੂ, ਕੇਸੀ ਅਤੇ ਬਾਰਬਰਾ ਫਿੰਡਲੇ, ਦੀਆਂ ਪ੍ਰਾਪਤੀਆਂ ਨੂੰ ਸਨਮਾਨਿਤ ਕੀਤਾ। ਇਹ ਸਨਮਾਨ ਸੀਬੀਏਬੀਸੀ ਬ੍ਰਾਂਚ ਅਵਾਰਡਜ਼ ਦੇ ਤਹਿਤ ਦਿੱਤੇ ਗਏ। ਸੀਬੀਏਬੀਸੀ ਦੇ ਪ੍ਰਧਾਨ ਲੀ ਨੇਵਨਜ਼ ਨੇ ਕਿਹਾ, “ਸਾਡੇ ਤਿੰਨੇ ਅਵਾਰਡ ਪ੍ਰਾਪਤ ਕਰਨ ਵਾਲਿਆਂ ਨੇ ਸਾਲਾਂ ਦੀ ਸਮਰਪਣ ਭਾਵਨਾ ਨਾਲ ਆਪਣੇ ਮਕਸਦਾਂ ਨੂੰ ਅੱਗੇ ਵਧਾਇਆ ਅਤੇ ਜ਼ਰੂਰਤਮੰਦਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹੇ। ਅਸੀਂ ਉਨ੍ਹਾਂ ਦੀ ਅਗਵਾਈ ਅਤੇ ਨਿਸਵਾਰਥ ਸੇਵਾ ਦਾ ਸਨਮਾਨ ਕਰਦੇ ਹਾਂ। ਉਨ੍ਹਾਂ ਦੇ ਪ੍ਰੇਰਣਾਦਾਇਕ ਕੰਮ ਨੇ ਵਕਾਲਤ ਦੇ ਪੇਸ਼ੇ ਅਤੇ ਸਾਡੀ ਕਾਨੂੰਨੀ ਪ੍ਰਣਾਲੀ ਨੂੰ ਸਾਰਿਆਂ ਲਈ ਵਧੇਰੇ ਪਹੁੰਚਯੋਗ ਬਣਾਉਣ ਵਿੱਚ ਯੋਗਦਾਨ ਦਿੱਤਾ ਹੈ।” ਇਹ ਅਵਾਰਡ ਸੀਬੀਏਬੀਸੀ ਮੈਂਬਰਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਵਕਾਲਤ ਦੇ ਪੇਸ਼ੇ ਜਾਂ ਬ੍ਰਿਟਿਸ਼ ਕੋਲੰਬੀਆ ਵਿੱਚ ਸਮਾਨਤਾ ਨੂੰ ਅੱਗੇ ਵਧਾਇਆ। ਹਸਨ ਆਲਮ, ਜੋ ਬੀਸੀ ਜਨਰਲ ਐਂਪਲਾਈਜ਼ ਯੂਨੀਅਨ ਨਾਲ ਜੁੜੇ ਹਨ, ਨੇ ਬੀਸੀ ਵਿੱਚ ਨਸਲਵਾਦ ਵਿਰੋਧੀ ਸੂਬਾਈ ਕਮੇਟੀ ਦੀ ਅਗਵਾਈ ਕੀਤੀ। ਉਹ ਫੈਡਰੇਸ਼ਨ ਆਫ ਏਸ਼ੀਅਨ ਕੈਨੇਡੀਅਨ ਲਾਇਰਜ਼ ਬੀਸੀ ਦੇ ਸਾਬਕਾ ਪ੍ਰਧਾਨ ਅਤੇ ਹੁਣ ਸਲਾਹਕਾਰ ਡਾਇਰੈਕਟਰ ਹਨ। ਕੋਵਿਡ-19 ਮਹਾਮਾਰੀ ਦੌਰਾਨ ਏਸ਼ੀਅਨ ਵਿਰੋਧੀ ਨਸਲਵਾਦ ਦੇ ਵਾਧੇ ਨੂੰ ਚੁਣੌਤੀ ਦਿੱਤੀ। ਉਨ੍ਹਾਂ ਨੇ ਇਸਲਾਮੋਫੋਬੀਆ ਲੀਗਲ ਅਸਿਸਟੈਂਸ ਹੌਟਲਾਈਨ ਦੀ ਸਥਾਪਨਾ ਕੀਤੀ ਅਤੇ ਮਲਟੀਕਲਚਰਲ ਅਡਵਾਈਜ਼ਰੀ ਕੌਂਸਲ ਆਫ ਬੀਸੀ ਦੇ ਜ਼ਰੀਏ ਨਸਲਵਾਦ ਵਿਰੋਧੀ ਐਕਟ ਅਤੇ ਨਸਲਵਾਦ ਵਿਰੋਧੀ ਡੇਟਾ ਐਕਟ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਦਿੱਤਾ।
ਜ਼ਿਕਰਯੋਗ ਹੈ ਕਿ ਹੈਰੀ ਰੈਂਕਿਨ ਦੀ ਯਾਦ ਵਿੱਚ ਸਥਾਪਿਤ ਇਹ ਅਵਾਰਡ ਪ੍ਰੋ ਬੋਨੋ ਸੇਵਾਵਾਂ ਵਿੱਚ ਯੋਗਦਾਨ ਲਈ ਦਿੱਤਾ ਜਾਂਦਾ ਹੈ। ਗੁਰਮਿੰਦਰ ਸੰਧੂ, ਕੇਸੀ (ਹੈਮਿਲਟਨ ਡੰਕਨ) ਨੇ ਤਿੰਨ ਦਹਾਕਿਆਂ ਤੋਂ ਪ੍ਰੋ ਬੋਨੋ ਸੇਵਾਵਾਂ ਵਿੱਚ ਸਮਾਂ ਦਿੱਤਾ। ਉਨ੍ਹਾਂ ਨੇ ਐਕਸੈਸ ਪ੍ਰੋ ਬੋਨੋ, ਅਮੀਸੀ ਕਿਊਰੀ ਫਰੈਂਡਜ਼ ਆਫ ਕੋਰਟ, ਸੈਲਵੇਸ਼ਨ ਆਰਮੀ ਅਤੇ ਯੂਬੀਸੀ ਲਾਅ ਸਟੂਡੈਂਟਸ ਲੀਗਲ ਅਡਵਾਈਸ ਪ੍ਰੋਗਰਾਮ ਵਿੱਚ ਸੇਵਾਵਾਂ ਦਿੱਤੀਆਂ। ਸੀਬੀਏਬੀਸੀ ਦੇ ਸਰਗਰਮ ਮੈਂਬਰ ਵਜੋਂ, ਉਹ ਸੂਬਾਈ ਕੌਂਸਲ ਵਿੱਚ ਸੇਵਾ ਨਿਭਾਅ ਚੁੱਕੇ ਹਨ ਅਤੇ ਸਕੂਲਾਂ ਵਿੱਚ ਆਪਣੇ ਤਜ਼ਰਬੇ ਸਾਂਝੇ ਕਰਦੇ ਹਨ। ਉਹ ਵੈਸਟਮਿੰਸਟਰ ਕਾਊਂਟੀ ਲਈ ਚੁਣੇ ਗਏ ਲਾਅ ਸੋਸਾਇਟੀ ਬੈਂਚਰ ਹਨ ਅਤੇ ਬੀਸੀ ਲਈ ਫੈਡਰਲ ਜੁਡੀਸ਼ੀਅਲ ਅਡਵਾਈਜ਼ਰੀ ਕਮੇਟੀ ਵਿੱਚ ਦਹਾਕੇ ਤੱਕ ਸੇਵਾ ਕੀਤੀ।

Related Articles

Latest Articles