ਇਹ ਕੀ ਜੱਗੋਂ ਤੇਰ੍ਹਵੀਂ ਹੋ ਨਿੱਬੜੀ,
ਬਣੀ ਬਣਾਈ ਰਹਿ ਖੀਰ ਗਈ।
ਸਦਾ ਨਿਆਰੇ ਨੇ ਰੰਗ ਓਹਦੇ,
ਪਲਾਂ ਵਿੱਚ ਬਦਲ ਤਕਦੀਰ ਗਈ।
ਚੋਣ ਜਿੱਤ ਕੇ ਗਿਆ ਹਾਰ ਬਾਜ਼ੀ,
ਹੋ ਕਿਸਮਤ ਲੀਰੋ ਲੀਰ ਗਈ।
ਸੂਰਜ ਚੜ੍ਹਦਾ ਗਿਆ ਮਾਰ ਗੋਡੀ,
ਠੁੱਸ ਹੋ ਕੇ ਰਹਿ ਵਹੀਰ ਗਈ।
ਵੱਲ ਨਿਵਾਣ ਦੇ ਗਿਆ ਢਲ਼ ਪਾਣੀ,
ਸੁੱਕੀ ਰਹਿ ਮਣ੍ਹੇ ਦੀ ਤਹਿਰੀਰ ਗਈ।
ਜਿੱਤ ਰੱਖ ਨਾ ਸਕਿਆ ਜਿੱਤ ਕੇ ਵੀ,
ਹਾਰੀ ਜਿੱਤੀ ਖਿੱਚ ਲਕੀਰ ਗਈ।
ਪਲ ਖੁਸ਼ੀ ਦੇ ਗ਼ਮੀ ਵਿੱਚ ‘ਭਗਤਾ’,
ਜਦ ਬਦਲੇ ਰੁੱਸ ਤਕਦੀਰ ਗਈ।
ਗਈਆਂ ਰਹਿ ਸਕੀਮਾਂ ਗੁੰਦੀਆਂ ਹੀ,
ਜਿੱਤ ਹਾਰ ਕੇ ਕਾਲਜਾ ਚੀਰ ਗਈ।
ਲੇਖਕ : ਬਰਾੜ-ਭਗਤਾ ਭਾਈ ਕਾઠ
+1-604-751-1113
ਲਿਖਤ : ਬਰਾੜ ਭਗਤਾ ਭਾਈ ਕਾ,
1-604-751-1113