ਨਵੀਆਂ ਨਵੀਆਂ ਸ਼ਕਲਾਂ ਵੇਖੇ ਨੇ ਨਿੱਤ ਵਟਾਂਦੇ ਲੋਕ,
ਤਾਂ ਕੀ ਹੋਇਆ ਗਿਰਗਟ ਜੇ ਨੇ ਕੁਝ ਬਣ ਜਾਂਦੇ ਲੋਕ।
ਖੁਦ ਗਰਜ਼ੀ ਹੈ ਅੱਜ ਕੱਲ ਮਿੱਤਰਾ ਲੋੜ ਜ਼ਮਾਨੇ ਦੀ,
ਸਮਝ ਲਿਆ ਕਿਉਂ ਨੇ ਚਿਹਰਾ ਸ਼ਕਲ ਵਟਾਂਦੇ ਲੋਕ।
ਮੈਂ ਵੀ ਹਾਂ ਤੇ ਤੂੰ ਵੀ ਹੈਂ ਇਸ ਦੁਨੀਆ ਵਿੱਚ ਸਾਰੇ,
ਮਤਲਬ ਖਾਤਰ ਵੇਖੇ ਬਹੁਤੇ ਸੀਸ ਝੁਕਾਉਂਦੇ ਲੋਕ।
ਆਪਣੇ ਅੰਦਰ ਝਾਕ ਲਿਆ ਕਰ ਤੂੰ ਵੀ ਕਦੇ ਕਦੇ,
ਮਨ ਮਰਜ਼ੀ ਦੀ ਬਣਦੀ ਨੇ, ਸਾਂਝ ਬਣਾਉਂਦੇ ਲੋਕ।
ਕੌਣ ਨਿਭਾਉਂਦਾ ਜੀਵਣ ਤੀਕਰ ਮੈਂ ਤੱਕਿਆ ਨਾ,
ਮੇਰੇ ਵਰਗੇ ਬਹੁਤ ਨੇ ਵੇਖੇ ਮਨ ਭਰਮਾਉਂਦੇ ਲੋਕ।
ਛੱਡ ਦੇ ਦਾਅਵੇ ਸ਼ਿਕਵੇ ਕਰਨੇ ਗਿਲਿਆ ਨੂੰ ਹੁਣ,
ਮਾਣ ਲਿਆ ਕਰ ਜੋ ਮੌਸਮ ਬਣ ਆਂਦੇ ਲੋਕ।
ਸਬਰ, ਸਿਦਕ, ਤੇ ਸ਼ੁਕਰ ਨੇ ਸਾਥੀ ਤੇਰੇ ਜੇਕਰ,
ਟੁੱਟਣ ਦੇ ਜੋ ਨੇ ਰਿਸ਼ਤੇ , ਅਜਬ ਨਿਭਾਂਦੇ ਲੋਕ।
ਵਫਾ ਮਿਲੇ ਜਾਂ ਦਗ਼ਾ ਮਿਲੇ ਤੂੰ ਸੱਭ ਝੋਲ਼ੀ ਪਾ ਲੈ,
ਜੀਵਣ ਦੇ ਨਾਟਕ ਵਿੱਚ ਨੇ ਹਿੱਸਾ ਪਾਂਦੇ ਲੋਕ।
ਲਿਖਤ : ਰਵੇਲ ਸਿੰਘ ਇਟਲੀ