ਐਬਸਫੋਰਡ : ਪ੍ਰਸਿੱਧ ਪੰਥਕ ਵਿਦਵਾਨ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਖਾਲਸਾ, ਅਨੰਦਪੁਰ ਸਾਹਿਬ ਵਾਲੇ ਗੁਰਦੁਆਰਾ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਐਬਸਫੋਰਡ ਵਿਖੇ 12 ਮਈ ਤੋਂ 25 ਮਈ ਤੱਕ ਹਾਜ਼ਰੀ ਲਵਾ ਰਹੇ ਹਨ। ਪ੍ਰਬੰਧਕਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਰੋਜ਼ਾਨਾ ਸ਼ਾਮ ਨੂੰ ਸ਼ਾਮ ਨੂੰ 7.30 ਤੋਂ ਲੈ ਕੇ 8.30 ਵਜੇ ਤੱਕ ਦੀਵਾਨ ਸਜਣਗੇ, ਜਦਕਿ ਵੀਕਐਂਡ ‘ਤੇ ਐਤਵਾਰ ਨੂੰ ਦੀਵਾਨ ਬਾਅਦ ਦੁਪਹਿਰ 12.30 ਤੋਂ 1.30 ਵਜੇ ਤੱਕ ਸਜਣਗੇ। ਜ਼ਿਕਰਯੋਗ ਹੈ ਕਿ ਭਾਈ ਪਰਮਜੀਤ ਸਿੰਘ ਖਾਲਸਾ ਵੱਖ-ਵੱਖ ਕੇਂਦਰੀ ਸਿੱਖ ਅਸਥਾਨ ਸਾਹਿਬਾਨਾਂ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ‘ਤੇ ਸਿੱਖੀ ਪ੍ਰਚਾਰ ਦੀ ਸੇਵਾ ਨਿਭਾ ਰਹੇ ਹਨ ਅਤੇ ਕੌਮ ‘ਚ ਪਏ ਭਰਮ -ਭੁਲੇਖਿਆਂ ਨੂੰ ਦੂਰ ਕਰਨ ਲਈ ਸਿੱਖੀ ਸਿਧਾਂਤਾਂ ਅਤੇ ਗੁਰਮਤਿ ਮਰਿਆਦਾ ਅਨੁਸਾਰ, ਦ੍ਰਿੜ ਬੁਲਾਰੇ ਵਜੋਂ ਸਮਰਪਿਤ ਹਨ। ਭਾਈ ਸਾਹਿਬ ਦੇ ਇਹਨਾਂ ਪ੍ਰੋਗਰਾਮਾਂ ਬਾਰੇ ਹੋਰ ਜਾਣਕਾਰੀ ਲਈ ਭਾਈ ਰਾਜਵਿੰਦਰ ਸਿੰਘ ਹੁਰਾਂ ਨਾਲ ਫੋਨ ਨੰਬਰ 778 240 0629 ਅਤੇ ਗੁਰਦੁਆਰਾ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਐਬਸਫੋਰਡ ਵਿਖੇ 604 746 1700 ਨੰਬਰ ‘ਤੇ ਸੰਪਰਕ ਕੀਤਾઠਜਾઠਸਕਦਾઠਹੈ।