ਐੱਸ.ਐੱਫ.ਯੂ. ‘ਚ ਵਿਦਿਆਰਥੀ ਰਿਹਾਇਸ਼ ਅਤੇ ਚਾਈਲਡ ਕੇਅਰ ਸਹੂਲਤਾਂ ਦਾ ਵਿਸਥਾਰ

ਬਰਨਾਬੀ (ਪਰਮਜੀਤ ਸਿੰਘ): ਸਾਈਮਨ ਫਰੇਜ਼ਰ ਯੂਨੀਵਰਸਿਟੀ (ਐੱਸ.ਐੱਫ.ਯੂ.) ਦੇ ਬਰਨਾਬੀ ਕੈਂਪਸ ਵਿੱਚ ਵਿਦਿਆਰਥੀਆਂ, ਸਟਾਫ ਅਤੇ ਇਲਾਕੇ ਵਾਸੀਆਂ ਲਈ ਨਵੀਆਂ ਸਹੂਲਤਾਂ ਵਧਾਉਣ ਦੀ ਯੋਜਨਾ ਰਾਹੀਂ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਇੱਥੇ ਨਵੀਂ ਅੱਠ ਮੰਜ਼ਿਲਾ ਵਿਦਿਆਰਥੀ ਰਿਹਾਇਸ਼ ਇਮਾਰਤ ਦੀ ਉਸਾਰੀ ਸ਼ੁਰੂ ਹੋ ਚੁੱਕੀ ਹੈ, ਜਦਕਿ ਇੱਕ ਨਵਾਂ ਚਾਈਲਡ ਕੇਅਰ ਕੇਂਦਰ 2025 ਦੀ ਪਤਝੜ ਰੁੱਤ ਵਿੱਚ ਬਣਨਾ ਸ਼ੁਰੂ ਹੋਵੇਗਾ।
ਇਨਫਰਾਸਟਰੱਕਚਰ ਮੰਤਰੀ ਬੋਵਿਨ ਮਾ ਨੇ ਕਿਹਾ ਕਿ ”ਸੁਰੱਖਿਅਤ ਤੇ ਆਸਾਨੀ ਨਾਲ ਉਪਲਬਧ ਰਿਹਾਇਸ਼ ਅਤੇ ਚਾਈਲਡ ਕੇਅਰ ਵਿਦਿਆਰਥੀਆਂ ਅਤੇ ਮਾਪਿਆਂ ਦੀ ਜ਼ਿੰਦਗੀ ਬਦਲ ਸਕਦੇ ਹਨ। ਇਹ ਨਵੇਂ ਪ੍ਰਾਜੈਕਟ ਸਟੂਡੈਂਟਾਂ ਲਈ ਯਾਤਰਾ ਸਮਾਂ ਘਟਾਉਣ, ਪਾਠਾਂ ‘ਤੇ ਧਿਆਨ ਕੇਂਦਰਤ ਕਰਨ ਅਤੇ ਸਥਾਨਕ ਰੈਂਟਲ ਮਾਰਕੀਟ ਉੱਤੇ ਦਬਾਅ ਘਟਾਉਣ ਵਿੱਚ ਮਦਦ ਕਰਨਗੇ।”
ਨਵੀਂ ਰਿਹਾਇਸ਼ ਇਮਾਰਤ ਵਿੱਚ 445 ਨਵੇਂ ਬੈੱਡ ਹੋਣਗੇ, ਜਿਨ੍ਹਾਂ ਵਿੱਚ ਸਟੂਡੀਓ, ਚਾਰ ਬੈੱਡਰੂਮ ਅਪਾਰਟਮੈਂਟ ਅਤੇ ਟਾਊਨਹਾਊਸ ਸ਼ਾਮਲ ਹਨ। ਇਨ੍ਹਾਂ ਦੇ ਨਾਲ, ਨਵਾਂ ਚਾਈਲਡ ਕੇਅਰ ਕੇਂਦਰ 160 ਨਵੇਂ ਸਥਾਨ ਜੋੜੇਗਾ, ਜਿਸ ਨਾਲ ਐੱਸ.ਐੱਫ.ਯੂ. ਦੇ ਦੋਹਾਂ ਕੈਂਪਸਾਂ ਵਿੱਚ ਸਥਾਨਾਂ ਦੀ ਗਿਣਤੀ 570 ਤੋਂ ਵੱਧ ਹੋ ਜਾਵੇਗੀ।
ਉੱਚ ਸਿੱਖਿਆ ਮੰਤਰੀ ਐਨ ਕੈਂਗ ਨੇ ਕਿਹਾ ਕਿ 2018 ਤੋਂ ਲੈ ਕੇ ਸਰਕਾਰ ਨੇ ਵਿਦਿਆਰਥੀ ਰਿਹਾਇਸ਼ ਵਿੱਚ ਇਤਿਹਾਸਕ ਨਿਵੇਸ਼ ਕੀਤਾ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਆਪਣਾ ਭਵਿੱਖ ਨਿਖਾਰਨ ਲਈ ਮੌਕੇ ਮਿਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ”ਮਕਾਨ ਅਤੇ ਚਾਈਲਡ ਕੇਅਰ ਦੀ ਉਪਲਬਧਤਾ ਉਹਨਾਂ ਦੇ ਫੈਸਲੇ ਉੱਤੇ ਸਿੱਧਾ ਅਸਰ ਪਾਂਦੀ ਹੈ।”
ਇਹ ਪ੍ਰਾਜੈਕਟ ਐੱਸ.ਐੱਫ.ਯੂ. ਦੀ ਰਿਹਾਇਸ਼ ਵਿਸਥਾਰ ਯੋਜਨਾ ਦਾ ਤੀਜਾ ਪੜਾਅ ਹੈ। ਪਹਿਲੇ ਦੋ ਪੜਾਵਾਂ ਰਾਹੀਂ 856 ਨਵੇਂ ਬੈੱਡ ਸ਼ਾਮਲ ਕੀਤੇ ਗਏ ਸਨ। ਇਹ ਨਵਾਂ ਪੜਾਅ 2027 ਤੱਕ ਪੂਰਾ ਹੋਣ ਦੀ ਸੰਭਾਵਨਾ ਹੈ ਅਤੇ ਇਸ ਦੀ ਲਾਗਤ $196.6 ਮਿਲੀਅਨ ਆਕੀ ਗਈ ਹੈ, ਜੋ ਕਿ ਸੂਬਾ ਸਰਕਾਰ ਅਤੇ ਯੂਨੀਵਰਸਿਟੀ ਵਲੋਂ ਸਾਂਝੀ ਤੌਰ ‘ਤੇ ਫੰਡ ਕੀਤੀ ਜਾ ਰਹੀ ਹੈ।
ਚਾਈਲਡ ਕੇਅਰ ਪ੍ਰਾਜੈਕਟ ਨੂੰ ਛਹਲਿਦਛੳਰੲਭਛ ਦੇ ਨਵੇਂ ਸਥਾਨਾਂ ਫੰਡ ਰਾਹੀਂ $16 ਮਿਲੀਅਨ ਦੀ ਰਾਸ਼ੀ ਮਿਲੀ ਹੈ, ਜਿਸ ਵਿੱਚ ਸੂਬਾਈ ਤੇ ਫੈਡਰਲ ਸਰਕਾਰ ਦੋਵਾਂ ਦੀ ਭੂਮਿਕਾ ਹੈ। ਇਹ ਯੋਜਨਾ 2021 ਤੋਂ 2026 ਅਤੇ ਹੁਣ 2031 ਤੱਕ ਵਧਾਈ ਗਈ ਹੈ।
ਐੱਸ.ਐੱਫ.ਯੂ. ਦੀ ਪ੍ਰਧਾਨ ਜੌਇ ਜੌਨਸਨ ਨੇ ਸੂਬਾਈ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਯਤਨ ਵਿਦਿਆਰਥੀਆਂ ਅਤੇ ਭਾਈਚਾਰੇ ਦੀ ਭਲਾਈ ਵੱਲ ਵਧਦਾ ਹੋਇਆ ਕਦਮ ਹੈ। ੰਲ਼ਅ ਰੋਹਿਨੀ ਅਰੋੜਾ ਨੇ ਕਿਹਾ ਕਿ ”160 ਨਵੇਂ ਚਾਈਲਡ ਕੇਅਰ ਸਥਾਨ ਬਣਾਉਣ ਨਾਲ ਵਿਦਿਆਰਥੀ ਮਾਪਿਆਂ, ਵਿਅਸਤ ਪਰਿਵਾਰਾਂ ਅਤੇ ਖ਼ਾਸ ਤੌਰ ‘ਤੇ ਮਾਂਵਾਂ ਲਈ ਸਿੱਖਿਆ ਅਤੇ ਕੰਮ ਕਰਨਾ ਆਸਾਨ ਹੋਵੇਗਾ।”

 

Exit mobile version