13.9 C
Vancouver
Saturday, June 7, 2025

ਕੈਨੇਡਾ ਨੇ ਵੈਸਟ ਬੈਂਕ ਵਿੱਚ ਇਜ਼ਰਾਇਲੀ ਗੋਲੀਬਾਰੀ ਤੋਂ ਬਾਅਦ ਇਜ਼ਰਾਇਲ ਦੇ ਰਾਜਦੂਤ ਨੂੰ ਤਲਬ ਕੀਤਾ

ਸਰੀ (ਪਰਮਜੀਤ ਸਿੰਘ): ਕੈਨੇਡਾ ਨੇ ਬੀਤੇ ਕੱਲ੍ਹ ਐਲਾਨ ਕੀਤਾ ਕਿ ਉਹ ਇਜ਼ਰਾਇਲ ਦੇ ਰਾਜਦੂਤ ਨੂੰ ਤਲਬ ਕਰ ਰਿਹਾ ਹੈ, ਜਦੋਂ ਇਜ਼ਰਾਇਲੀ ਡਿਫੈਂਸ ਫੋਰਸਿਜ਼ (ੀਧਢ) ਨੇ ਵੈਸਟ ਬੈਂਕ ਵਿੱਚ ਇੱਕ ਡਿਪਲੋਮੈਟਿਕ ਡੈਲੀਗੇਸ਼ਨ ਦੇ ਨੇੜੇ ਗੋਲੀਆਂ ਚਲਾਈਆਂ, ਜਿਸ ਵਿੱਚ ਚਾਰ ਕੈਨੇਡੀਅਨ ਸ਼ਾਮਲ ਸਨ। ੀਧਢ ਨੇ ਦੱਸਿਆ ਕਿ ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ।
ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ‘ਤੇ ਪੋਸਟ ਕਰਦਿਆਂ ਕਿਹਾ, “ਮੈਨੂੰ ਇਹ ਜਾਣ ਕੇ ਰਾਹਤ ਮਿਲੀ ਕਿ ਸਾਡੀ ਟੀਮ ਸੁਰੱਖਿਅਤ ਹੈ। ਮੈਂ ਆਪਣੇ ਅਧਿਕਾਰੀਆਂ ਨੂੰ ਇਜ਼ਰਾਇਲ ਦੇ ਰਾਜਦੂਤ ਨੂੰ ਤਲਬ ਕਰਨ ਅਤੇ ਕੈਨੇਡਾ ਦੀਆਂ ਗੰਭੀਰ ਚਿੰਤਾਵਾਂ ਨੂੰ ਪ੍ਰਗਟ ਕਰਨ ਲਈ ਕਿਹਾ ਹੈ। ਅਸੀਂ ਪੂਰੀ ਜਾਂਚ ਅਤੇ ਜਵਾਬਦੇਹੀ ਦੀ ਉਮੀਦ ਕਰਦੇ ਹਾਂ।”
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਘਟਨਾ ਨੂੰ “ਪੂਰੀ ਤਰ੍ਹਾਂ ਅਸਵੀਕਾਰਨਯੋਗ” ਕਰਾਰ ਦਿੱਤਾ। ਕਿਊਬੈਕ ਦੇ ਚੈਲਸੀ ਵਿੱਚ ਇੱਕ ਕੈਬਨਿਟ ਯੋਜਨਾ ਫੋਰਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ, “ਇਹ ਖੇਤਰ ਵਿੱਚ ਵਾਪਰ ਰਹੀਆਂ ਕਈ ਅਸਵੀਕਾਰਨਯੋਗ ਘਟਨਾਵਾਂ ਵਿੱਚੋਂ ਇੱਕ ਹੈ।” ੀਧਢ ਦੇ ਇੱਕ ਬੁਲਾਰੇ ਨੇ ਕਿਹਾ ਕਿ ਜੇਨਿਨ ਸ਼ਹਿਰ ਦਾ ਦੌਰਾ ਕਰ ਰਿਹਾ ਡਿਪਲੋਮੈਟਿਕ ਸਮੂਹ “ਮਨਜ਼ੂਰਸ਼ੁਦਾ ਰੂਟ” ਤੋਂ ਹਟ ਗਿਆ ਸੀ, ਜਿਸ ਕਾਰਨ ਸੈਨਿਕਾਂ ਨੇ ਉਨ੍ਹਾਂ ਨੂੰ ਅਣਅਧਿਕਾਰਤ ਖੇਤਰ ਤੋਂ ਹਟਾਉਣ ਲਈ ਚੇਤਾਵਨੀ ਗੋਲੀਆਂ ਚਲਾਈਆਂ। ੀਧਢ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪ੍ਰਭਾਵਿਤ ਡਿਪਲੋਮੈਟਸ ਨੂੰ ਅਪਡੇਟ ਦੇਣ ਦਾ ਵਾਅਦਾ ਕੀਤਾ ਹੈ।
ਫਰਾਂਸ ਦੇ ਵਿਦੇਸ਼ ਮੰਤਰੀ ਜੀਨ-ਨੋਏਲ ਬੈਰੋ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਇਹ ਸਥਿਤੀ ਅਸਵੀਕਾਰਨਯੋਗ ਹੈ ਅਤੇ ਇਜ਼ਰਾਇਲ ਦੇ ਰਾਜਦੂਤ ਨੂੰ ਫਰਾਂਸ ਵਿੱਚ ਸਪੱਸ਼ਟੀਕਰਨ ਲਈ ਤਲਬ ਕੀਤਾ ਗਿਆ ਹੈ। ਇਟਲੀ ਦੇ ਵਿਦੇਸ਼ ਮੰਤਰੀ ਅੰਤੋਨੀਓ ਤਾਜਾਨੀ ਨੇ ਵੀ ਇਜ਼ਰਾਇਲੀ ਰਾਜਦੂਤ ਨੂੰ ਸਪੱਸ਼ਟੀਕਰਨ ਲਈ ਬੁਲਾਉਣ ਦਾ ਐਲਾਨ ਕੀਤਾ।
ਇਸ ਹਫਤੇ ਦੇ ਸ਼ੁਰੂ ਵਿੱਚ, ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਅਤੇ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਇੱਕ ਸੰਯੁਕਤ ਬਿਆਨ ਵਿੱਚ ਇਜ਼ਰਾਇਲ ਦੀ ਗਾਜ਼ਾ ਵਿੱਚ ਨਵੀਂ ਸੈਨਿਕ ਕਾਰਵਾਈ ਰੋਕਣ ਲਗਾੳਣ ਲਈ ਕਿਹਾ ਸੀ। ਉਨ੍ਹਾਂ ਨੇ ਵੈਸਟ ਬੈਂਕ ਵਿੱਚ ਇਜ਼ਰਾਇਲੀ ਸੈਟਲਮੈਂਟ ਦੇ ਵਿਸਥਾਰ ਦੀ ਵੀ ਵਿਰੋਧਤਾ ਕੀਤੀ।
ਕਾਰਨੀ ਨੇ ਬੁੱਧਵਾਰ ਨੂੰ ਕਿਹਾ ਕਿ ਜੇ ਇਜ਼ਰਾਇਲ ਨੇਤਾਵਾਂ ਦੀ ਬੇਨਤੀ ਨੂੰ ਨਜ਼ਰਅੰਦਾਜ਼ ਕਰਦਾ ਹੈ, ਤਾਂ ਕੈਨੇਡਾ ਦੀ “ਠੋਸ ਕਾਰਵਾਈ” ਫਰਾਂਸ ਅਤੇ ਬ੍ਰਿਟੇਨ ਨਾਲ ਸਾਂਝੀ ਹੋਵੇਗੀ। ਉਨ੍ਹਾਂ ਨੇ ਕਿਹਾ, “ਕੈਨੇਡਾ, ਫਰਾਂਸ, ਯੂ.ਕੇ. ਅਤੇ ਹੋਰ ਦੇਸ਼ਾਂ ਦੀ ਸਪੱਸ਼ਟ ਭਾਸ਼ਾ ਦਾ ਇਰਾਦਾ ਹੈ ਕਿ ਇਜ਼ਰਾਇਲ ਉਥੋਂ ਦੀ ਆਬਾਦੀ, ਜੋ ਭੁੱਖਮਰੀ ਦੀ ਕਗਾਰ ‘ਤੇ ਹੈ, ਨੂੰ ਪੂਰੀ ਮਾਨਵਤਾਵਾਦੀ ਸਹਾਇਤਾ ਯਕੀਨੀ ਬਣਾਏ।”

 

Related Articles

Latest Articles