ਉੱਚ ਮੰਗ ਵਾਲੀਆਂ ਨੌਕਰੀਆਂ ਲਈ ਤਿਆਰੀ ਦਾ ਵਿਸ਼ੇਸ਼ ਮੌਕਾ
ਵਿਕਟੋਰੀਆ (ਸੀ.ਪੀ.ਟੀ. ਬਿਊਰੋ): ਬ੍ਰਿਟਿਸ਼ ਕੋਲੰਬੀਆ ਅਤੇ ਕੈਨੇਡਾ ਸਰਕਾਰ ਵੱਲੋਂ ਇੱਕ ਸਾਂਝੇ ਉਪਰਾਲੇ ਹੇਠ ਉਹਨਾਂ ਲੋਕਾਂ ਲਈ ਨਵੀਆਂ ਰੁਜ਼ਗਾਰਕ ਮੁਕਾਬਲਿਆਂ ਦੀਆਂ ਰਾਹਾਂ ਖੋਲ੍ਹੀਆਂ ਜਾ ਰਹੀਆਂ ਹਨ, ਜੋ ਨੌਕਰੀ ਲੱਭਣ ਵਿੱਚ ਵੱਡੀਆਂ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਹਨ। ਦੋ ਸਾਲਾਂ ਦੀ ਮਿਆਦ ਵਾਲੇ ਇਸ ਨਵੇਂ ਪ੍ਰੋਗਰਾਮ ਲਈ $7.7 ਮਿਲੀਅਨ ਦੀ ਰਕਮ ਉਪਲਬਧ ਕਰਵਾਈ ਗਈ ਹੈ।
ਬੀ.ਸੀ. ਦੀ ਸਮਾਜਕ ਵਿਕਾਸ ਅਤੇ ਗਰੀਬੀ ਨਿਵਾਰਣ ਮੰਤਰੀ ਸ਼ੀਲਾ ਮੈਲਕਮਸਨ ਨੇ ਕਿਹਾ, ”ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਲੋਕਾਂ ਕੋਲ ਉਹ ਸਾਧਨ ਹੋਣ ਜੋ ਉਹਨਾਂ ਨੂੰ ਅੱਗੇ ਵਧਣ ਲਈ ਲੋੜੀਂਦੇ ਹਨ, ਖਾਸ ਕਰਕੇ ਜਦੋਂ ਉਨ੍ਹਾਂ ਨੂੰ ਮਹਿੰਗਾਈ ਅਤੇ ਰਹਿਣ-ਸਹਿਣ ਦੇ ਵਧਦੇ ਖ਼ਰਚਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।” ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਉਨ੍ਹਾਂ ਲੋਕਾਂ ਨੂੰ ਕੰਮ ਕਰਨ ਦਾ ਤਜਰਬਾ ਦੇਵੇਗਾ ਜਿਨ੍ਹਾਂ ਕੋਲ ਇੱਛਾ ਤਾਂ ਹੈ ਪਰ ਮੌਕੇ ਨਹੀਂ।
ਇਹ ਯੋਜਨਾ ਯੂਨਾਈਟਿਡ ਵੇਅ ਬੀ ਸੀ (ੂਨਟਿੲਦ ਾਂੳੇ ਭਛ) ਰਾਹੀਂ ਚਲਾਈ ਜਾਵੇਗੀ ਅਤੇ ਇਸਦਾ ਨਾਂ ਵਰਕ ਐਕਸਪੀਰੀਅੰਸ ਔਪਰਚਿਉਨਿਟੀਜ਼ ਗ੍ਰਾਂਟ (ਾਂਓੌਘ) ਰੱਖਿਆ ਗਿਆ ਹੈ। ਇਹ ਪ੍ਰੋਗਰਾਮ ਵਿਸ਼ੇਸ਼ ਤੌਰ ‘ਤੇ ਉਹਨਾਂ ਵਿਅਕਤੀਆਂ ਲਈ ਹੈ ਜੋ ਆਮਦਨ ਜਾਂ ਅਪੰਗਤਾ ਸਹਾਇਤਾ ਲੈ ਰਹੇ ਹਨ ਜਾਂ ਫੈਡਰਲ ਇੰਡੀਜਨਸ ਸਹਾਇਤਾ ਦੇ ਹੱਕਦਾਰ ਹਨ। ਉਨ੍ਹਾਂ ਲਈ ਗੈਰ-ਮੁਨਾਫਾ ਸੰਸਥਾਵਾਂ ਵਿੱਚ ਸਮੇਂ-ਸੀਮਤ ਤਨਖਾਹ ਵਾਲੇ ਕੰਮ ਉਪਲਬਧ ਕਰਵਾਏ ਜਾਣਗੇ।
ਕਿਮ ਵਿਨਚੈਲ, ਜੋ ਕਿ ਯੂਨਾਈਟਿਡ ਵੇਅ ਬੀ ਸੀ ਵਿੱਚ ਚੀਫ਼ ਪ੍ਰੋਗਰਾਮ ਅਤੇ ਇੰਪੈਕਟ ਅਫਸਰ ਹਨ, ਨੇ ਕਿਹਾ, ”ਬਹੁਤ ਸਾਰੇ ਲੋਕ ਅਜੇ ਵੀ ਰੁਜ਼ਗਾਰ ਦੇ ਮੌਕੇ ਲੱਭਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਇਹ ਪ੍ਰੋਗਰਾਮ ਉਨ੍ਹਾਂ ਦੀ ਮਦਦ ਕਰੇਗਾ ਕਿ ਉਹ ਆਪਣੇ ਤਜਰਬੇ ਅਤੇ ਹੁਨਰ ਨੂੰ ਨਿਖਾਰ ਕੇ ਉੱਚ ਮੰਗ ਵਾਲੀਆਂ ਨੌਕਰੀਆਂ ਵੱਲ ਵਧ ਸਕਣ।”
ਪ੍ਰੋਗਰਾਮ ਦੇ ਭਾਗੀਦਾਰ ਨਿਰਧਾਰਤ ਗੈਰ-ਮੁਨਾਫਾ ਸੰਸਥਾਵਾਂ ਵਿੱਚ 200 ਤੋਂ 240 ਘੰਟਿਆਂ ਦਾ ਤਨਖਾਹ ਸਮੇਤ ਕੰਮ ਕਰਨਗੇ, ਜਿਸ ਰਾਹੀਂ ਉਨ੍ਹਾਂ ਨੂੰ ਸਿੱਧਾ ਤਜਰਬਾ, ਨੈਟਵਰਕ ਅਤੇ ਆਤਮ-ਵਿਸ਼ਵਾਸ ਮਿਲੇਗਾ। ਨਾਲ ਹੀ ਉਨ੍ਹਾਂ ਨੂੰ ਨੌਕਰੀ ਪਲੇਸਮੈਂਟ, ਹੋਰ ਸਿਖਲਾਈ ਅਤੇ ਮੈਂਟਰਸ਼ਿਪ ਵਰਗੀਆਂ ਸਹੂਲਤਾਂ ਵੀ ਮਿਲਣਗੀਆਂ। ਇਹ ਗ੍ਰਾਂਟ ਪਲੇਸਮੈਂਟ ਭਾਗੀਦਾਰਾਂ ਨੂੰ ਆਪਣੇ ਭਾਈਚਾਰੇ ਵਿੱਚ ਯੋਗਦਾਨ ਪਾਉਣ ਅਤੇ ਆਪਣੇ ਭਵਿੱਖ ਲਈ ਬਿਹਤਰ ਰਾਹ ਚੁਣਨ ਵਿੱਚ ਸਹਾਇਕ ਹੋਵੇਗੀ। ਉਨ੍ਹਾਂ ਦੀ ਨੌਕਰੀ ਦੀ ਸੁਰੱਖਿਆ ਵੀ ਇਸ ਰਾਹੀਂ ਵਧੇਗੀ।
ਇਹ ਸਮੂਹ ਪ੍ਰੋਗਰਾਮ ਕੈਨੇਡਾ-ਬ੍ਰਿਟਿਸ਼ ਕੋਲੰਬੀਆ ਲੇਬਰ ਮਾਰਕਿਟ ਡਿਵੈਲਪਮੈਂਟ ਐਗਰੀਮੈਂਟ ਤਹਿਤ ਫੰਡ ਕੀਤਾ ਗਿਆ ਹੈ। ਇਸ ਸਾਲ ਇਸ ਐਗਰੀਮੈਂਟ ਰਾਹੀਂ ਸੂਬੇ ਨੂੰ ਲਗਭਗ $300 ਮਿਲੀਅਨ ਦੀ ਰਕਮ ਮਿਲੇਗੀ, ਜੋ ਕਿ ਬੀ.ਸੀ. ਦੇ ਲਗਭਗ 130,000 ਨਿਵਾਸੀਆਂ ਦੀ ਸਹਾਇਤਾ ਲਈ ਵਰਤੀ ਜਾਵੇਗੀ। ਗ੍ਰਾਂਟ ਲਈ ਅਰਜ਼ੀਆਂ 2 ਜੂਨ ਤੋਂ 15 ਜੁਲਾਈ, 2025 ਤੱਕ ਭੇਜੀਆਂ ਜਾ ਸਕਦੀਆਂ ਹਨ।