24 ਮਈ ਤੋਂ ਬ੍ਰਿਟਿਸ਼ ਕੋਲੰਬੀਆ ਵਿੱਚ ਨਵਾਂ ਏਰੀਆ ਕੋਡ 257 ਹੋਵੇਗਾ ਸ਼ੁਰੂ

ਸਰੀ (ਪਰਮਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਵਿੱਚ ਸ਼ਨੀਵਾਰ, 24 ਮਈ ਤੋਂ ਇੱਕ ਨਵਾਂ ਏਰੀਆ ਕੋਡ 257 ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਨਵਾਂ ਕੋਡ ਉਨ੍ਹਾਂ ਖੇਤਰਾਂ ਵਿੱਚ ਲਾਗੂ ਹੋਵੇਗਾ, ਜਿੱਥੇ ਵਰਤਮਾਨ ਵਿੱਚ 236, 250, 604, 672 ਅਤੇ 778 ਏਰੀਆ ਕੋਡ ਵਰਤੇ ਜਾ ਰਹੇ ਹਨ। ਇਸ ਨਵੇਂ ਏਰੀਆ ਕੋਡ ਦੀ ਸ਼ੁਰੂਆਤ ਫੋਨ ਨੰਬਰਾਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਕੀਤੀ ਜਾ ਰਹੀ ਹੈ, ਤਾਂ ਜੋ ਵਸਨੀਕਾਂ ਅਤੇ ਕਾਰੋਬਾਰਾਂ ਨੂੰ ਭਵਿੱਖ ਵਿੱਚ ਵੀ ਪੂਰਤੀ ਲਈ ਕਾਫੀ ਨੰਬਰ ਉਪਲਬਧ ਰਹਿਣ।
ਨਵਾਂ ਏਰੀਆ ਕੋਡ 257, 24 ਮਈ ਤੋਂ ਹੌਲੀ-ਹੌਲੀ ਸ਼ੁਰੂ ਕੀਤਾ ਜਾਵੇਗਾ। ਇਸ ਮਿਤੀ ਤੋਂ ਬਾਅਦ, ਨਵੇਂ ਫੋਨ ਨੰਬਰ ਲਈ ਬੇਨਤੀ ਕਰਨ ਵਾਲੇ ਗਾਹਕਾਂ ਅਤੇ ਕਾਰੋਬਾਰਾਂ ਨੂੰ 257 ਏਰੀਆ ਕੋਡ ਵਾਲਾ ਨੰਬਰ ਮਿਲ ਸਕਦਾ ਹੈ। ਹਾਲਾਂਕਿ, ਮੌਜੂਦਾ ਏਰੀਆ ਕੋਡਾਂ (236, 250, 604, 672, 778) ਵਾਲੇ ਨੰਬਰ ਵੀ ਗਾਹਕਾਂ ਨੂੰ ਅਲਾਟ ਕੀਤੇ ਜਾਣਗੇ, ਜਦੋਂ ਤੱਕ ਉਨ੍ਹਾਂ ਦਾ ਸਟਾਕ ਖ਼ਤਮ ਨਹੀਂ ਹੋ ਜਾਂਦਾ।
ਜਾਣਕਾਰੀ ਅਨੁਸਾਰ ਮੌਜੂਦਾ ਫੋਨ ਨੰਬਰਾਂ ਦੇ ਏਰੀਆ ਕੋਡ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਸਥਾਨਕ ਕਾਲਿੰਗ ਖੇਤਰ ਪਹਿਲਾਂ ਵਾਂਗ ਹੀ ਰਹਿਣਗੇ ਅਤੇ ਸਾਰੀਆਂ ਸਥਾਨਕ ਕਾਲਾਂ ਲਈ 10 ਅੰਕਾਂ (ਏਰੀਆ ਕੋਡ + ਸਥਾਨਕ ਨੰਬਰ) ਦੀ ਵਰਤੋਂ ਜ਼ਰੂਰੀ ਹੋਵੇਗੀ।
ਵਿਸ਼ੇਸ਼ ਨੰਬਰ ਜਿਵੇਂ ਕਿ 211, 311, 411, 611, 911 ਅਤੇ 988 ਨੂੰ ਸਿਰਫ ਤਿੰਨ ਅੰਕਾਂ ਨਾਲ ਡਾਇਲ ਕੀਤਾ ਜਾ ਸਕੇਗਾ।
ਕੈਨੇਡਾ ਦੀਆਂ ਪ੍ਰਮੁੱਖ ਦੂਰਸੰਚਾਰ ਸੇਵਾ ਕੰਪਨੀਆਂ ਨੇ ਜਨਤਾ ਨੂੰ ਨਵੇਂ ਏਰੀਆ ਕੋਡਾਂ ਬਾਰੇ ਜਾਣਕਾਰੀ ਦੇਣ ਲਈ ਇੱਕ ਸੰਚਾਰ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਦਾ ਮਕਸਦ ਲੋਕਾਂ ਨੂੰ ਨਵੇਂ ਕੋਡਾਂ ਦੀ ਸ਼ੁਰੂਆਤ ਅਤੇ ਇਸ ਦੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਹੈ। ਨਵੇਂ ਏਰੀਆ ਕੋਡਾਂ ਬਾਰੇ ਵਧੇਰੇ ਜਾਣਕਾਰੀ ਲਈ, ਨੲਾੳਰੲੳਚੋਦੲਸ.ਚੳ ‘ਤੇ ਵੀ ਜਾਣਕਾਰੀ ਲਈ ਜਾ ਸਕਦੀ ਹੈ।
ਇਹ ਕਦਮ ਬ੍ਰਿਟਿਸ਼ ਕੋਲੰਬੀਆ ਦੇ ਵਸਨੀਕਾਂ ਅਤੇ ਕਾਰੋਬਾਰਾਂ ਲਈ ਸੰਚਾਰ ਸਹੂਲਤਾਂ ਨੂੰ ਨਿਰਵਿਘਨ ਅਤੇ ਭਰੋਸੇਮੰਦ ਬਣਾਈ ਰੱਖਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਉਪਰਾਲਾ ਹੈ। ਵਧਦੀ ਆਬਾਦੀ ਅਤੇ ਸੰਚਾਰ ਸੇਵਾਵਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ, ਨਵੇਂ ਏਰੀਆ ਕੋਡ ਦੀ ਸ਼ੁਰੂਆਤ ਲੰਬੇ ਸਮੇਂ ਲਈ ਫੋਨ ਨੰਬਰਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਏਗੀ।
ਇਸ ਨਵੇਂ ਕੋਡ ਦੀ ਸ਼ੁਰੂਆਤ ਨਾਲ, ਬ੍ਰਿਟਿਸ਼ ਕੋਲੰਬੀਆ ਵਿੱਚ ਸੰਚਾਰ ਸੇਵਾਵਾਂ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ, ਜੋ ਖੇਤਰ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਵਿੱਚ ਸਹਾਇਤਾ ਕਰੇਗਾ। ਇਹ ਵੀ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਸਾਰੇ ਨਵੇਂ ਅਤੇ ਮੌਜੂਦਾ ਗਾਹਕਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਸੰਚਾਰ ਸੇਵਾਵਾਂ ਮਿਲਦੀਆਂ ਰਹਿਣ।
ਨਵਾਂ ਏਰੀਆ ਕੋਡ 257 ਸੰਚਾਰ ਦੇ ਖੇਤਰ ਵਿੱਚ ਇੱਕ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ, ਜੋ ਬ੍ਰਿਟਿਸ਼ ਕੋਲੰਬੀਆ ਦੇ ਵਸਨੀਕਾਂ ਨੂੰ ਆਧੁਨਿਕ ਸੰਚਾਰ ਸਹੂਲਤਾਂ ਨਾਲ ਜੋੜੇ ਰੱਖਣ ਵਿੱਚ ਮਦਦ ਕਰੇਗਾ।

Exit mobile version