15.2 C
Vancouver
Wednesday, June 4, 2025

ਡਾਕਟਰ ਦੇ ਹੁਕਮ ਦੇ ਉਲਟ ਮਰੀਜ਼ ਨੂੰ ਛੁੱਟੀ ਦੇਣ ਵਾਲੀ ਨਰਸ ‘ਤੇ ਪੰਜ ਦਿਨਾਂ ਲਈ ਲਾਈ ਗਈ ਪਾਬੰਦੀ

 

ਸਰੀ (ਪਰਮਜੀਤ ਸਿੰਘ): ਸਰੀ ਦੀ ਇੱਕ ਰਜਿਸਟਰਡ ਨਰਸ (੍ਰਂ) ਨੂੰ ਨਰਸਿੰਗ ਅਮਲ ਨਾਲ ਜੁੜੇ ਗੰਭੀਰ ਮਾਮਲਿਆਂ ਕਾਰਨ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਹ ਕਾਰਵਾਈ ਬ੍ਰਿਟਿਸ਼ ਕੋਲੰਬੀਆ ਕਾਲਜ ਆਫ ਨਰਸੇਜ਼ ਐਂਡ ਮਿਡਵਾਈਵਜ਼ (ਭਛਛੰਂ) ਵੱਲੋਂ ਜਾਰੀ ਕੀਤੇ ਗਏ ਇਕ ਸਰਵਜਨਕ ਨੋਟਿਸ ਰਾਹੀਂ ਸਾਹਮਣੇ ਆਈ ਹੈ।
ਇਸ ਨੋਟਿਸ ਅਨੁਸਾਰ, ਨਰਸ ਸਿੰਥੀਆ ਫੰਗ ਨੇ 10 ਅਪ੍ਰੈਲ, 2024 ਨੂੰ ਡਾਕਟਰ ਦੇ ਹੁਕਮ ਦੇ ਉਲਟ ਇੱਕ ਮਰੀਜ਼ ਨੂੰ ਛੁੱਟੀ (ਪਾਸ) ਦੇ ਦਿੱਤੀ। ਇਹ ਕਾਰਵਾਈ ਉਸ ਸਮੇਂ ਹੋਈ ਜਦੋਂ ਮਰੀਜ਼ ਲਈ ਖਾਸ ਹਦਾਇਤ ਦਿੱਤੀ ਗਈ ਸੀ, ਜਿਸ ‘ਤੇ ਨਰਸ ਵੱਲੋਂ ਪੂਰੀ ਤਰ੍ਹਾਂ ਅਮਲ ਕਰਨਾ ਲਾਜ਼ਮੀ ਸੀ।
“ਜਦੋਂ ਕਿਸੇ ਮਰੀਜ਼ ਲਈ ਖਾਸ ਹੁਕਮ ਦਿੱਤਾ ਜਾਂਦਾ ਹੈ, ਤਾਂ ਨਰਸ ਨੂੰ ਇਹ ਯਕੀਨੀ ਬਣਾਉਣਾ ਪੈਂਦਾ ਹੈ ਕਿ ਉਹ ਆਪਣੀ ਪ੍ਰੈਕਟਿਸ ਉਸ ਹੁਕਮ ਅਨੁਸਾਰ ਕਰ ਰਹੀ ਹੈ। ਨਰਸਾਂ ਉੱਤੇ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਆਪਣੀ ਪ੍ਰੈਕਟਿਸ ਅਤੇ ਪੇਸ਼ਾਵਰ ਮਿਆਰਾਂ ਦੀ ਪਾਲਣਾ ਕਰਦੀਆਂ ਹੋਈਆਂ ਮਰੀਜ਼ਾਂ ਨੂੰ ਸੁਰੱਖਿਅਤ ਸੇਵਾਵਾਂ ਮੁਹੱਈਆ ਕਰਵਾਉਣ।”
ਜਾਂਚ ਕਮੇਟੀ ਵੱਲੋਂ ਦਿੱਤੇ ਗਏ ਸਜ਼ਾਈ ਹੁਕਮਾਂ ਨੂੰ ਮਨਜ਼ੂਰ ਕਰ ਲਿਆ ਹੈ, ਜਿਸ ਵਿੱਚ ਪੰਜ ਦਿਨਾਂ ਦੀ ਰਜਿਸਟ੍ਰੇਸ਼ਨ ਮੁਅੱਤਲੀ ਸ਼ਾਮਲ ਹੈ। ਇਹ ਮੁਅੱਤਲੀ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀ ਗਈ।
ਹਾਲਾਂਕਿ ਇਹ ਪਹਿਲੀ ਵਾਰੀ ਨਹੀਂ ਹੈ ਕਿ ਕਿਸੇ ਨਰਸ ਉੱਤੇ ਇਨ੍ਹਾਂ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੋਵੇ।
ਇਸ ਤੋਂ ਪਹਿਲਾਂ ਵੀ ਜਨਵਰੀ 2025 ਵਿੱਚ ਉਨ੍ਹਾਂ ਦੀ ਨਰਸਿੰਗ ਲਾਈਸੰਸ ਮੁਅੱਤਲ ਕੀਤੀ ਗਈ ਸੀ, ਜਦੋਂ ਉਨ੍ਹਾਂ ਉੱਤੇ ਦੋ ਵੱਖ-ਵੱਖ ਮਰੀਜ਼ਾਂ ਦੀਆਂ ਫਾਈਲਾਂ ‘ਚ ਐਸੇਸਮੈਂਟ ਦਰਜ ਕਰਨ ਦੇ ਦੋਸ਼ ਲਗੇ ਸਨ ਜੋ ਅਸਲ ਵਿੱਚ ਕੀਤੇ ਹੀ ਨਹੀਂ ਗਏ ਸਨ। ਇਹ ਘਟਨਾਵਾਂ 29 ਦਸੰਬਰ, 2022 ਨੂੰ ਵਾਪਰੀਆਂ ਸਨ।
ਭਛਛੰਂ ਵੱਲੋਂ ਦੱਸਿਆ ਗਿਆ ਕਿ ਅਜਿਹੀ ਲਾਪਰਵਾਹੀ ਨਾਂ ਸਿਰਫ਼ ਨਰਸਿੰਗ ਪੇਸ਼ੇ ਦੀ ਨੈਤਿਕਤਾ ਉੱਤੇ ਸਵਾਲ ਚੁੱਕਦੀ ਹੈ, ਸਗੋਂ ਮਰੀਜ਼ਾਂ ਦੀ ਸੁਰੱਖਿਆ ਲਈ ਵੀ ਖਤਰਾ ਬਣ ਸਕਦੀ ਹੈ। ਇਨ੍ਹਾਂ ਕਾਰਵਾਈਆਂ ਰਾਹੀਂ ਨਰਸਿੰਗ ਪੇਸ਼ੇ ਵਿੱਚ ਪੇਸ਼ਾਵਰ ਮਿਆਰ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਇਸ ਮਾਮਲੇ ਨੇ ਸੂਬੇ ਭਰ ਵਿਚ ਨਰਸਾਂ ਲਈ ਇਕ ਵੱਡਾ ਸੰਦੇਸ਼ ਦਿੱਤਾ ਹੈ ਕਿ ਨਰਸਿੰਗ ਦੀ ਪ੍ਰੈਕਟਿਸ ਦੌਰਾਨ ਹਰ ਨਿਰਣੈ ਖਾਸ ਧਿਆਨ ਅਤੇ ਜ਼ਿੰਮੇਵਾਰੀ ਨਾਲ ਲਿਆ ਜਾਣਾ ਚਾਹੀਦਾ ਹੈ। ਉੱਚ ਪੇਸ਼ਾਵਰ ਮਿਆਰ ਅਤੇ ਮਰੀਜ਼ਾਂ ਦੀ ਭਲਾਈ ਨੂੰ ਪਹਿਲ ਦੇਣੀ ਨਰਸਾਂ ਦੀ ਮੁੱਖ ਜ਼ਿੰਮੇਵਾਰੀ ਬਣਦੀ ਹੈ।

Related Articles

Latest Articles