ਮੈਨੀਟੋਬਾ, (ਪਰਮਜੀਤ ਸਿੰਘ): ਮੈਨੀਟੋਬਾ ਦੇ ਫਲਿਨ ਫਲੌਨ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਭਿਆਨਕ ਜੰਗਲੀ ਅੱਗ ਦੇ ਖ਼ਤਰੇ ਕਾਰਨ ਹਜ਼ਾਰਾਂ ਲੋਕਾਂ ਨੂੰ ਤੁਰੰਤ ਆਪਣੇ ਘਰਾਂ ਨੂੰ ਛੱਡਣ ਦੇ ਆਦੇਸ਼ ਦਿੱਤੇ ਗਏ ਹਨ। ਮੈਨੀਟੋਬਾ ਸਰਕਾਰ ਨੇ ਸੂਬੇ ਵਿੱਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਹੈ।
ਫਲਿਨ ਫਲੌਨ ਸ਼ਹਿਰ ਨੇ ਬੁੱਧਵਾਰ ਦੀ ਦੁਪਹਿਰ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਸੂਚਿਤ ਕੀਤਾ ਕਿ ਸਾਰੇ ਨਿਵਾਸੀਆਂ ਅਤੇ ਸੈਲਾਨੀਆਂ ਨੂੰ ਜਿੰਨੀ ਜਲਦੀ ਹੋ ਸਕੇ ਸ਼ਾਂਤੀਪੂਰਕ ਢੰਗ ਨਾਲ ਇਲਾਕਾ ਛੱਡਣਾ ਚਾਹੀਦਾ ਹੈ। ਸ਼ਹਿਰੀ ਪ੍ਰਸ਼ਾਸਨ ਨੇ ਦੱਸਿਆ ਕਿ ਲੋਕਾਂ ਨੂੰ ਰਾਤ 12 ਵਜੇ ਤੱਕ ਇਲਾਕਾ ਖਾਲੀ ਕਰਨਾ ਲਾਜ਼ਮੀ ਹੈ।
ਜਿਨ੍ਹਾਂ ਕੋਲ ਆਪਣੀ ਟਰਾਂਸਪੋਰਟ ਹੈ, ਉਨ੍ਹਾਂ ਨੂੰ ਸੂਬਾਈ ਸੜਕ #10 ਰਾਹੀਂ ਠਹੲ ਫੳਸਸ ਵੱਲ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਹਾਲਾਂਕਿ #10 ਸੜਕ ਉੱਤੇ ਧੂੰਏ ਕਾਰਨ ਦਿੱਖ ਦੀ ਸਮੱਸਿਆ ਹੋ ਸਕਦੀ ਹੈ, ਪਰ ਇਹ ਹਾਲੇ ਵੀ ਸੁਰੱਖਿਅਤ ਮੰਨੀ ਜਾ ਰਹੀ ਹੈ। ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਫ੍ਰ #39 ਰਾਹੀਂ ਥੌਮਪਸਨ ਵੱਲ ਨਾ ਜਾਣ।
ਫਲਿਨ ਫਲੌਨ ਦੇ ਮੇਅਰ ਜਾਰਜ ਫੌਂਟੇਨ ਨੇ 680 ਛਝੌਭ ਨਾਲ ਗੱਲ ਕਰਦਿਆਂ ਕਿਹਾ ਕਿ ਸ਼ਹਿਰ ਦੀ ਆਬਾਦੀ ਲਗਭਗ 5,000 ਦੇ ਆਸ-ਪਾਸ ਹੈ, ਅਤੇ ਇਨ੍ਹਾਂ ਵਿਚੋਂ ਕਈ ਲੋਕਾਂ ਨੇ ਪਿਛਲੇ ਸਾਲ 2024 ‘ਚ ਕਰੈਨਬੇਰੀ ਪੋਰਟੇਜ ਨੇੜੇ ਵਾਪਰੀ ਆਗ ਦੌਰਾਨ ਵੀ ਏਸੇ ਤਰ੍ਹਾਂ ਦਾ ਡਰ ਮਹਿਸੂਸ ਕੀਤਾ ਸੀ।
ਇਵੇਕੂਏਸ਼ਨ ਦੌਰਾਨ ਲੋਕਾਂ ਨੂੰ ਆਪਣੀ ਪਛਾਣ ਪੱਤਰ, ਦਵਾਈਆਂ, ਜ਼ਰੂਰੀ ਸਮਾਨ, ”ਗੋ ਬੈਗ”, ਅਤੇ ਪਸ਼ੂਆਂ ਲਈ ਸਮਾਨ ਨਾਲ ਜਾਣ ਦੀ ਸਲਾਹ ਦਿੱਤੀ ਗਈ ਹੈ। ਜੇ ਕਿਸੇ ਕੋਲ ਠਹਿਰਣ ਦੀ ਸਹੂਲਤ ਨਹੀਂ ਹੈ, ਤਾਂ ਉਹ ਵਿੰਨੀਪੈਗ ਵਿੱਚ ਅਸਥਾਈ ਰਿਹਾਇਸ਼ ਲਈ 2-1-1 ‘ਤੇ ਸੰਪਰਕ ਕਰ ਸਕਦੇ ਹਨ।
ਇਸਦੇ ਨਾਲ ਨਾਲ, ਉੱਤਰੀ ਮੈਨੀਟੋਬਾ ਦੇ ਪਹਿਲਾਂ ਹੀ 17,500 ਤੋਂ ਵੱਧ ਫਰਸਟ ਨੇਸ਼ਨਜ਼ ਦੇ ਲੋਕ ਸੁਰੱਖਿਅਤ ਥਾਵਾਂ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਹੋਰ ਦੋ ਫਰਸਟ ਨੇਸ਼ਨਜ਼ ਨੂੰ ਵੀ ਅਲਰਟ ਉੱਤੇ ਰੱਖਿਆ ਗਿਆ ਹੈ।
ਮੈਨੀਟੋਬਾ ਕੀਵੈਟਿਨੋਵੀ ਓਕਿਮਾਕਾਨਾਕ ਇੰਕ. ਅਨੁਸਾਰ, ਪਿਮਿਕਿਕਾਮੈਕ ਦੇ ਏਅਰਪੋਰਟ ਨੂੰ ਅੱਗ ਦੇ ਖ਼ਤਰੇ ਕਾਰਨ ਬੰਦ ਕਰ ਦਿੱਤਾ ਗਿਆ ਹੈ। ਹਜ਼ਾਰਾਂ ਲੋਕਾਂ ਨੂੰ ਹਵਾਈ ਰਾਹੀਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਸੜਕ ਰਸਤਾ ਵੀ ਆਗ ਕਾਰਨ ਬੰਦ ਹੋ ਗਿਆ ਹੈ।
ਮਾਰਸੇਲ ਕੋਲੋਮ ਫਰਸਟ ਨੇਸ਼ਨ ਅਤੇ ਸ਼ੈਰੀਡਨ ਸਮੇਤ ਕਈ ਹੋਰ ਭਾਈਚਾਰੇ ਪਹਿਲਾਂ ਹੀ ਇਵੇਕੂਏਟ ਕੀਤੇ ਜਾ ਚੁੱਕੇ ਹਨ। ਮੈਥਾਇਅਸ ਕੋਲੋਮ ਕ੍ਰੀ ਨੇਸ਼ਨ ਨੂੰ ਤੁਰੰਤ ਖਾਲੀ ਕੀਤਾ ਜਾ ਰਿਹਾ ਹੈ ਕਿਉਂਕਿ ਅੱਗ ਨੇ ਉਨ੍ਹਾਂ ਦੇ ਬਚਾਅ ਰਸਤੇ, ਹਵਾਈ ਅੱਡੇ ਅਤੇ ਰੇਲ ਮਾਰਗਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ।
ਸੂਬਾਈ ਪ੍ਰਸ਼ਾਸਨ, ਇਮਰਜੈਂਸੀ ਸੇਵਾਵਾਂ, ਅਤੇ ਰੈਸਕਿਊ ਟੀਮਾਂ ਇਸ ਵਕਤ ਫ਼ਲਿਨ ਫਲੌਨ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਜੁੱਟੀਆਂ ਹੋਈਆਂ ਹਨ।