ਲਾਲੀ ਬਲੂ ਬੈਰੀ ਫਾਰਮ ਦੇ ਮਾਲਕ ਰਜਿੰਦਰ ਸਿੰਘ ਲਾਲੀ ਨਹੀਂ ਰਹੇ

31 ਮਈ ਦਿਨ ਸ਼ਨੀਵਾਰ ਨੂੰ ਅੰਤਿਮ ਸਸਕਾਰ ਐਬਸਫੋਰਡ ਵਿਖੇ ਹੋਵੇਗਾ
ਐਬਸਫੋਰਡ ਦੀ ਜਾਣੀ-ਪਛਾਣੀ ਸ਼ਖਸੀਅਤ ਅਤੇ ਲਾਲੀ ਫਾਰਮ ਦੇ ਮਾਲਕ ਰਜਿੰਦਰ ਸਿੰਘ ਲਾਲੀ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਹਨਾਂ ਦੀ ਉਮਰ ਕਰੀਬ 77 ਸਾਲ ਸੀ ਤੇ ਪਿਛਲੇ ਕੁਝ ਸਮੇਂ ਤੋਂ ਸਿਹਤ ਢਿੱਲੀ ਸੀ। ਪੰਜਾਬ ਤੋਂ ਪਿੰਡ ਨੰਗਲ ਸ਼ਾਮਾਂ, ਜ਼ਿਲਾ ਜਲੰਧਰ ਨਾਲ ਸਬੰਧਿਤ ਰਜਿੰਦਰ ਸਿੰਘ ਲਾਲੀ 70ਵਿਆਂ ‘ਚ ਕੈਨੇਡਾ ਆਏ। ਪਹਿਲਾਂ ਮੇਰਠ ਤੇ ਮਗਰੋਂ ਐਬਸਫੋਰਡ ਵਿਖੇ ਉਹਨਾਂ ਨੇ ਮਿਹਨਤ ਕਰਕੇ ਕਾਰੋਬਾਰ ਵਧਾਇਆ। ਦਾਨੀ ਸ਼ਖਸੀਅਤ ਵਜੋਂ ਐਬਸਫੋਰਡ ਹਸਪਤਾਲ ਦੀ ਸਥਾਪਨਾ ਸਮੇਤ ਕਈ ਕਾਰਜਾਂ ਵਿੱਚ ਅਹਿਮ ਸੇਵਾ ਨਿਭਾਈ। ਚਾਰ ਭੈਣਾਂ ਤੋਂ ਛੋਟੇ ਇੱਕੋ ਇੱਕ ਭਰਾ ਰਜਿੰਦਰ ਸਿੰਘ ਲਾਲੀ ਆਪਣੇ ਪਿੱਛੇ ਸੁਪਤਨੀ, ਦੋ ਪੁੱਤਰ ਅਤੇ ਉਹਨਾਂ ਦਾ ਵੱਡੇ ਪਰਿਵਾਰ ਛੱਡ ਗਏ ਹਨ। ਰਜਿੰਦਰ ਸਿੰਘ ਲਾਲੀ ਦੇ ਚਲਾਣੇ ਤੇ ਪਰਿਵਾਰ ਨਾਲ ਡੂੰਘੇ ਹਮਦਰਦੀ ਦਾ ਇਜਹਾਰ ਕਰਦੇ ਹਾਂ। ਪਰਿਵਾਰ ਨਾਲ ਗੱਲਬਾਤ ਤੋਂ ਪਤਾ ਲੱਗਿਆ ਕਿ ਉਹਨਾਂ ਨੇ ਭਾਈਚਾਰੇ ਦੇ ਸਮਾਜ ਸੇਵੀ ਕਾਰਜਾਂ ‘ਚ ਵੱਧ ਚੜ ਕੇ ਹਿੱਸਾ ਲੈਂਦੇ ਸਨ। ਉਹਨਾਂ ਦਾ ਅੰਤਿਮ ਸੰਸਕਾਰ ਸ਼ਨਿਚਰਵਾਰ, 31 ਮਈ ਨੂੰ ਐਬਸਫੋਰਡ ਸ਼ਮਸ਼ਾਨ ਘਾਟ ਵਿਖੇ ਹੋਏਗਾ ਅਤੇ ਅੰਤਿਮ ਅਰਦਾਸ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਿਖੇ ਹੋਵੇਗੀ।

 

Exit mobile version