ਸੜਕਾਂ ਦੀ ਸੁਰੱਖਿਆ ਲਈ ਤਿੰਨ ਦਿਨਾਂ ‘ਚ 375 ਉਲੰਘਣਾਵਾਂ ਦੀ ਪਛਾਣ, 195 ਤੋਂ ਵੱਧ ਟਿਕਟਾਂ ਜਾਰੀ
ਲੋਅਰ ਮੇਨਲੈਂਡ (ਪਰਮਜੀਤ ਸਿੰਘ): ਬਰਨਾਬੀ, ਨਿਊ ਵੈਸਟਮਿੰਸਟਰ ਅਤੇ ਸਰੀ ‘ਚ 13 ਤੋਂ 15 ਮਈ ਤੱਕ ਚਲਾਈ ਗਈ ਤਿੰਨ ਦਿਨਾਂ ਦੀ “ਇੰਟਰਨੈਸ਼ਨਲ ਰੋਡਚੈੱਕ” ਮੁਹਿੰਮ ਦੌਰਾਨ 80 ਤੋਂ ਵੱਧ ਵਪਾਰਕ ਵਾਹਨ ਸੇਵਾ ਤੋਂ ਹਟਾਏ ਗਏ। ਇਸ ਮੁਹਿੰਮ ਹੇਠ 128 ਵਾਹਨਾਂ ਦੀ ਜਾਂਚ ਕੀਤੀ ਗਈ ਅਤੇ 195 ਟਿਕਟਾਂ ਜਾਰੀ ਕੀਤੀਆਂ ਗਈਆਂ।
ਇਹ ਮੁਹਿੰਮ ਹਰ ਸਾਲ ਕਮਰਸ਼ੀਅਲ ਵਾਹਨ ਸੁਰੱਖਿਆ ਗਠਜੋੜ (CVSA) ਵੱਲੋਂ ਉੱਤਰੀ ਅਮਰੀਕਾ ਭਰ ਵਿੱਚ ਚਲਾਈ ਜਾਂਦੀ ਹੈ। ਮੁੱਖ ਉਦੇਸ਼ ਵਪਾਰਕ ਵਾਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ, ਚਲਨ ਵਾਲਿਆਂ ਦੀ ਪਾਬੰਦੀ ਅਤੇ ਵਾਹਨਾਂ ਦੀ ਤਕਨੀਕੀ ਹਾਲਤ ਦੀ ਜਾਂਚ ਕਰਨਾ ਹੁੰਦਾ ਹੈ।
ਬਰਨਾਬੀ RCMP ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ “ਇਹ ਤਿੰਨ ਦਿਨਾਂ ਮੁਹਿੰਮ ਹੁੰਦੀ ਹੈ ਜਿਸ ਦੌਰਾਨ ਪ੍ਰਮਾਣਿਤ ਇੰਸਪੈਕਟਰ ਵਪਾਰਕ ਵਾਹਨਾਂ ਦੀ ਜਾਂਚ, ਬਲੈਕ-ਲਿਸਟਿੰਗ ਅਤੇ ਸਿੱਖਿਆ ਸਮੇਤ ਕਈ ਪੱਧਰਾਂ ਉੱਤੇ ਕੰਮ ਕਰਦੇ ਹਨ।”
ਮਈ 13 ਨੂੰ ਬਰਨਾਬੀ, ਮਈ 14 ਨੂੰ ਨਿਊ ਵੈਸਟਮਿੰਸਟਰ ਅਤੇ ਮਈ 15 ਨੂੰ ਸਰੀ ਵਿੱਚ ਜਾਂਚ ਲਈ ਨਾਕੇ ਲਾਗਏ ਗਏ ਸਨ।
ਜਾਂਚ ਦੌਰਾਨ ਅਧਿਕਾਰੀ ਵੱਲੋਂ “ਨੌਰਥ ਅਮਰੀਕਨ ਸਟੈਂਡਰਡ ਲੈਵਲ-I ਇੰਸਪੈਕਸ਼ਨ” ਅਨੁਸਾਰ 37 ਕਦਮਾਂ ਵਾਲੀ ਕਾਰਵਾਈ ਅਮਲ ਵਿੱਚ ਲਾਈ ਗਈ।
ਇਸ ਵਿੱਚ ਡਰਾਈਵਰ ਦੀਆਂ ਜ਼ਿੰਮੇਵਾਰੀਆਂ, ਰਿਕਾਰਡ ਆਫ ਡਿਊਟੀ ਸਟੇਟਸ (RODS), ਟਾਇਰਾਂ ਅਤੇ ਵਾਹਨ ਦੀ ਮਕੈਨਿਕਲ ਹਾਲਤ ਦੀ ਵੀ ਵਿਸ਼ੇਸ਼ ਜਾਂਚ ਕੀਤੀ ਗਈ।
ਲੋਅਰ ਮੇਨਲੈਂਡ ਕਮਰਸ਼ੀਅਲ ਵਾਹਨ ਇਨਫੋਰਸਮੈਂਟ (LMDCVE), ਜਿਸ ਵਿੱਚ ਬਰਨਾਬੀ ੍ਰਛੰਫ, ਸ਼ੁਰਰਏ ਫੋਲਿਚੲ, ਨਿਊ ਵੈਸਟਮਿੰਸਟਰ ਪੁਲਿਸ, BC ਹਾਈਵੇ ਪੈਟਰੋਲ, ਮੈਟਰੋ ਵੈਂਕੂਵਰ ਟਰਾਂਜ਼ਿਟ ਪੁਲਿਸ, ਕੋਕਿਊਟਲਮ, ਡੈਲਟਾ, ਲੈਂਗਲੀ ਅਤੇ ਸਰੀ ਦੇ ਬਾਈਲਾਅ ਅਧਿਕਾਰੀ ਸ਼ਾਮਲ ਸਨ, ਨੇ ਸੜਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹ ਸਾਂਝੀ ਕਾਰਵਾਈ ਕੀਤੀ।
ਬਰਨਾਬੀ RCMP ਦੇ ਕਮਰਸ਼ੀਅਲ ਵਾਹਨ ਇੰਸਪੈਕਟਰ ਕਾਂਸਟੇਬਲ ਕੇਵਿਨ ਕੋਨੋਲੀ ਨੇ ਕਿਹਾ ਕਿ “ਸੜਕ ਸੁਰੱਖਿਆ ਹਰ ਕਿਸੇ ਲਈ ਮਹੱਤਵਪੂਰਨ ਹੈ। ਅਸੀਂ ਸਾਲ ਭਰ ਅਤੇ ਲੋਅਰ ਮੇਨਲੈਂਡ ਭਰ ਵਿੱਚ ਇਨ੍ਹਾਂ ਤਰ੍ਹਾਂ ਦੀਆਂ ਜਾਂਚਾਂ ਜਾਰੀ ਰੱਖਾਂਗੇ ਤਾਂ ਜੋ ਲੋਕਾਂ ਦੀ ਸੁਰੱਖਿਆ ਨਿਸ਼ਚਿਤ ਹੋ ਸਕੇ।”
ਮੁਹਿੰਮ ਦੌਰਾਨ ਕੁੱਲ 375 ਉਲੰਘਣਾਵਾਂ ਦੀ ਪਛਾਣ ਕੀਤੀ ਗਈ, ਜੋ ਕਿ ਵਾਪਾਰਕ ਵਾਹਨ ਸੁਰੱਖਿਆ ਪ੍ਰਬੰਧਾਂ ਲਈ ਇੱਕ ਚਿੰਤਾਜਨਕ ਸੰਕੇਤ ਹੈ। ਇਨ੍ਹਾਂ ਵਿੱਚ ਵਾਹਨਾਂ ਦੀ ਮਰੰਮਤ ਦੀ ਲਾਪਰਵਾਹੀ, ਨਿਯਮਾਂ ਦੀ ਉਲੰਘਣਾ ਅਤੇ ਡਰਾਈਵਰਾਂ ਦੀ ਬੇਪੱਧਰਤਾ ਜਿਵੇਂ ਮਾਮਲੇ ਵੀ ਸ਼ਾਮਲ ਸਨ।