ਮਿਰੇ ਅੰਦਰ ਵਲਵਲੇ ਠਾਠਾਂ ਮਾਰ ਰਹੇ ਨੇ।
ਕੁਝ ਹੋ ਕੇ ਰਹੇਗਾ ਕੋਈ ਪੱਕੀ ਧਾਰ ਰਹੇ ਨੇ।
ਕਹਿੰਦੇ ਸਿਰਫਿਰੀਆਂ ਹਵਾਵਾਂ ਦਾ ਰੁਖ਼ ਮੋੜਨਾ
ਬੇਬੱਸ ਤੇ ਬੇਜਾਨ ਪੱਤਰ ਹਾਰ ਰਹੇ ਨੇ।
ਮੂੰਹ ਮੋੜਨਾ ਹੈ ਉੱਚੀਆਂ ਚੱਟਾਨਾਂ ਦਾ ਹਰ ਹੀਲੇ
ਭਾਵੇਂ ਕੁਝ ਰਸਤੇ ਖਾ ਖਾਰ ਰਹੇ ਨੇ।
ਹੰਝੂਆਂ ਦਾ ਦਰਿਆ ਐਵੇਂ ਵਗਣ ਨਹੀਂ ਦੇਣਾ
ਭਾਵੇਂ ਸੱਜਣ ਵਰਗਲਾ ਆਰ ਪਾਰ ਰਹੇ ਨੇ।
ਹੁਣ ਤੂਫ਼ਾਨ ਵੀ ਘਬਰਾਉਣਗੇ ਅਸਾਡੇ ਤੋਂ
ਮਨਾਂ ਦੇ ਹੌਸਲੇ ਬਣ ਹਥਿਆਰ ਰਹੇ ਨੇ।
ਉਮਰ ਦਰ ਉਮਰ ਇਕ ਭੈਅ ਹੇਠ ਲੰਘ ਗਈ
ਲਾਰਿਆਂ ਦੇ ਨਾਲ ਹੁਣ ਸਾਰ ਰਹੇ ਨੇ।
ਇਹ ਚੇਤਨਾ ਦੀ ਚਿੰਗਾਰੀ ਬਦਲਾਅ ਲਿਆਏਗੀ
ਸਤ ਸੋਚਾਂ ਦੇ ਪਰਿੰਦੇ ਵੀ ਖੰਭ ਪਸਾਰੇ ਰਹੇ ਨੇ।
ਲੇਖਕ : ਸਤ ਪਾਲ ਅਗਰਵਾਲ
ਸੰਪਰਕ: 82956-85464