20.7 C
Vancouver
Saturday, June 7, 2025

ਇੰਟਰਵਿਊ ਦਾ ਸਵਾਦ

ਪਰਦਾ ਪਾਉਣ ਦੀ ਕੋਰੇ ਝੂਠ ਉੱਤੇ,
ਇੰਟਰਵਿਊ ਦੀ ਕੀ ਸੀ ਲੋੜ ਬੀਬੀ।
ਮੱਕੜ ਜਾਲ ਦੇ ਵਿੱਚ ਫਸ ਕੇ ਤੂੰ,
ਲਈ ਆਪਣੀ ਭਨਾ ਕੰਗਰੋੜ ਬੀਬੀ।
ਲੰਘ ਚੁੱਕਾ ਸਮਾਂ ਐਸ਼ ਵਾਲਾ,
ਕਿਵੇਂ ਲਿਆਵੇਂਗੀ ਹੁਣ ਮੋੜ ਬੀਬੀ।
ਪਾ ਖੀਸੇ ਅੱਗ ਦੇ ਭਾਂਬੜਾਂ ਨੂੰ,
ਸਵਾਲ ਕਰ ਲਏ ਖੜ੍ਹੇ ਕਰੋੜ ਬੀਬੀ।
ਸਭ ਖੁੱਲ੍ਹ ਗਏ ਗੁੱਝੇ ਭੇਦ ਉਦੋਂ,
ਜਦ ਟੰਗ ‘ਤਾ ਗੁਲਗਲਾ ਤੋੜ ਬੀਬੀ।
ਜਿਹੜੇ ਕੰਮ ਦੇ ਤੂੰ ਵਣਜ ਕੀਤੇ,
ਕੱਚੀ ਮਿੱਟੀ ਦੇ ਕੱਚੇ ਰੋੜ ਬੀਬੀ।
ਸੱਚੇ ਝੂਠ ਨੂੰ ਚਾੜ੍ਹ ਪਿਓਂਦ ਸੱਚੀ,
ਕਿਵੇਂ ਜੋੜੇਂਗੀ ਸੱਚ ਦੇ ਜੋੜ ਬੀਬੀ।
ਲਹਿਣਾ ਪੀੜੀਆਂ ਨਾ ਕਈ ‘ਭਗਤਾ’,
ਬੈਠੀ ਲਾ ਜੋ ਨਸ਼ੇ ਦਾ ਕੋੜ੍ਹ ਬੀਬੀ।
ਲੇਖਕ : ਬਰਾੜ-ਭਗਤਾ ਭਾਈ ਕਾ
1-604-751-1113

 

Related Articles

Latest Articles