20.7 C
Vancouver
Saturday, June 7, 2025

ਬਰੈਂਪਟਨ ਦੇ ਵਪਾਰੀ ਹਰਜੀਤ ਸਿੰਘ ਢੱਡਾ ਦੀ ਹੱਤਿਆ ਦੇ ਮਾਮਲੇ ਵਿੱਚ ਦੋ ਭਾਰਤੀ ਨਾਗਰਿਕ ਗ੍ਰਿਫ਼ਤਾਰ

ਵੈਨਕੂਵਰ : ਮਿਸਿਸਾਗਾ ਦੇ ਇੱਕ ਵਪਾਰੀ ਹਰਜੀਤ ਸਿੰਘ ਢੱਡਾ ਦੇ ਕਤਲ ਦੇ ਮਾਮਲੇ ਵਿੱਚ ਪੀਲ ਰੀਜਨਲ ਪੁਲਿਸ ਨੇ ਦੋ ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਦੋਸ਼ੀ ૶ 21 ਸਾਲਾ ਦਿਗਵਿਜੈ ਅਤੇ ਅਮਨ ૶ ਬ੍ਰਿਟਿਸ਼ ਕੋਲੰਬੀਆ ਦੇ ਡੈਲਟਾ ਸ਼ਹਿਰ ਤੋਂ ਹਿਰਾਸਤ ਵਿੱਚ ਲਏ ਗਏ ਹਨ। ਗ੍ਰਿਫਤਾਰੀ ਲਈ ਡੈਲਟਾ ਪੁਲਿਸ, ਸਰੀ ਪੁਲਿਸ, ਐਬਟਸਫੋਰਡ ਪੁਲਿਸ ਅਤੇ ਆਰ.ਸੀ.ਐੱਮ.ਪੀ. ਨੇ ਪੀਲ ਪੁਲਿਸ ਦੀ ਮਦਦ ਕੀਤੀ।
ਇਹ ਗ੍ਰਿਫਤਾਰੀਆਂ 14 ਮਈ ਨੂੰ ਹੋਏ ਕਤਲ ਦੀ ਤਫਤੀਸ਼ ਦੌਰਾਨ ਹੋਈਆਂ। ਢੱਡਾ ਨੂੰ ਮਿਸਿਸਾਗਾ ਵਿੱਚ ਟ੍ਰੈਨਮੀਅਰ ਡਰਾਈਵ ਅਤੇ ਟੈਲਫ਼ਰਡ ਵੇਅ ਦੇ ਨਜ਼ਦੀਕ ਉਸਦੇ ਦਫ਼ਤਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਮੁਤਾਬਕ, ਹਮਲਾਵਰਾਂ ਨੇ ਢੱਡਾ ਦੀਆਂ ਚਲਣ-ਫਿਰਨ ਦੀਆਂ ਗਤੀਵਿਧੀਆਂ ਦੀ ਰੇਕੀ ਕੀਤੀ, ਇੱਕ ਵਾਹਨ ਚੋਰੀ ਕਰਕੇ ਕਤਲ ਨੂੰ ਅੰਜਾਮ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਚੋਰੀ ਕੀਤਾ ਵਾਹਨ ਥੋੜੀ ਹੀ ਦੂਰੀ ‘ਤੇ ਛੱਡ ਦਿੱਤਾ ਗਿਆ ਸੀ। ਹਾਲਾਂਕਿ ਦੋਸ਼ੀ ਬ੍ਰਿਟਿਸ਼ ਕੋਲੰਬੀਆ ਭੱਜ ਗਏ ਸਨ, ਪਰ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਨਹੀਂ ਛੱਡਿਆ। ਅੰਤ ਵਿੱਚ ਡੈਲਟਾ ਵਿੱਚ ਉਨ੍ਹਾਂ ਦੀ ਪਹਿਚਾਣ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ। ਦੋਵੇਂ ਦੋਸ਼ੀਆਂ ਨੂੰ 1 ਜੂਨ ਨੂੰ ਬਰੈਂਪਟਨ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਪਰਿਵਾਰਿਕ ਸਰੋਤਾਂ ਅਨੁਸਾਰ, ਢੱਡਾ ਨੂੰ ਪਿਛਲੇ ਕੁਝ ਸਾਲਾਂ ਤੋਂ ਜਾਨੋਂ ਮਾਰਣ ਦੀਆਂ ਧਮਕੀਆਂ ਅਤੇ ਜ਼ਬਰਦਸਤੀ ਵਸੂਲੀ ਨਾਲ ਜੁੜੀਆਂ ਧਮਕੀਆਂ ਮਿਲ ਰਹੀਆਂ ਸਨ। ਹਾਲਾਂਕਿ ਇਹ ਸਪਸ਼ਟ ਨਹੀਂ ਕਿ ਢੱਡਾ ਵੱਲੋਂ ਪੁਲਿਸ ਨੂੰ ਕੋਈ ਅਧਿਕਾਰਕ ਸ਼ਿਕਾਇਤ ਦਿੱਤੀ ਗਈ ਸੀ ਜਾਂ ਨਹੀਂ।
ਪੀਲ ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵੀ ਇਸ ਕਤਲਕਾਂਡ ਨਾਲ ਸੰਬੰਧਤ ਕੋਈ ਵੀਡੀਓ ਫੁਟੇਜ ਜਾਂ ਜਾਣਕਾਰੀ ਹੋਵੇ, ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ।
ਇਸਦੇ ਨਾਲ-ਨਾਲ, ਇੱਕ ਹੋਰ ਪੁਰਾਣਾ ਕਤਲ ਮਾਮਲਾ ਵੀ ਹਾਲ ਹੀ ਵਿੱਚ ਸੁਲਝਣ ਦੀ ਕਗਾਰ ‘ਤੇ ਹੈ। 2018 ਵਿੱਚ ਵੈਨਕੂਵਰ ਡਾਊਨਟਾਊਨ ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਵੈਨਕੂਵਰ ਪੁਲਿਸ ਨੇ ਨਿਊ ਵੈਸਟਮਿਨਸਟਰ ਦੇ 28 ਸਾਲਾ ਸੁਖਜੀਤ ਸਿੱਧੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਤਲ ਦਾ ਸ਼ਿਕਾਰ 23 ਸਾਲਾ ਕਲਵਿੰਦਰ ਥਿੰਦ ਸੀ ਜੋ ਕਬਾਨਾ ਨਾਈਟਕਲੱਬ ਵਿੱਚ ਕੰਮ ਕਰਦਾ ਸੀ। 27 ਜਨਵਰੀ 2018 ਨੂੰ ਰਾਤ 2:30 ਵਜੇ ਲਾਊਂਜ ਦੇ ਬਾਹਰ ਝਗੜੇ ਦੌਰਾਨ ਥਿੰਦ ਨੂੰ ਚਾਕੂ ਮਾਰ ਦਿੱਤਾ ਗਿਆ ਸੀ।
ਪੁਲਿਸ ਦੀ ਜਾਂਚ ਮੁਤਾਬਕ ਥਿੰਦ ਨੇ ਝਗੜਾ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਸੇ ਦੌਰਾਨ ਉਹ ਖ਼ਤਰਨਾਕ ਤਰੀਕੇ ਨਾਲ ਚਾਕੂਬਾਜ਼ੀ ਦਾ ਸ਼ਿਕਾਰ ਬਣ ਗਿਆ। ਵਧੀਕ ਜਾਂਚ ਅਤੇ ਸਬੂਤਾਂ ਦੀ ਆਧਾਰ ‘ਤੇ, 28 ਮਈ ਨੂੰ ਭਛ ਪ੍ਰੋਸੀਕਿਊਸ਼ਨ ਸਰਵਿਸ ਵੱਲੋਂ ਸੁਖਜੀਤ ਸਿੱਧੂ ਉੱਤੇ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਾਇਆ ਗਿਆ। ਸਿੱਧੂ ਇਸ ਵੇਲੇ ਹਿਰਾਸਤ ਵਿੱਚ ਹੈ।
ਦੋਵੇਂ ਮਾਮਲਿਆਂ ਵਿੱਚ ਵਧੀਕ ਜਾਂਚ ਜਾਰੀ ਹੈ। ਕਲਵਿੰਦਰ ਥਿੰਦ ਦੇ ਪਰਿਵਾਰ ਨੇ ਸਾਲਾਂ ਤੋਂ ਇਨਸਾਫ ਦੀ ਉਮੀਦ ਰੱਖੀ ਹੋਈ ਸੀ ਅਤੇ ਹੁਣ ਗ੍ਰਿਫਤਾਰੀ ਨਾਲ ਉਨ੍ਹਾਂ ਦੀ ਉਮੀਦ ਜਿੰਦੀ ਹੋਈ ਹੈ।
ਦੋਵਾਂ ਮਾਮਲਿਆਂ ਨੇ ਕੈਨੇਡਾ ਵਿੱਚ ਭਾਰਤੀ ਭਾਈਚਾਰੇ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਪੁਲਿਸ ਅਜੇ ਵੀ ਦੋਹਾਂ ਮਾਮਲਿਆਂ ਵਿੱਚ ਹੋਰ ਸਬੂਤ ਇਕੱਠੇ ਕਰ ਰਹੀ ਹੈ।

ਸਰੀ ਦੇ ਪੈਨੋਰਮਾ ਰਿਜ ਇਲਾਕੇ ਵਿੱਚ ਇੱਕ ਘਰ ‘ਤੇ ਹੋਈ ਗੋਲੀਬਾਰੀ ਨੂੰ ਸਰੀ ਪੁਲਿਸ ਨੇ ਸੰਗਠਿਤ ਫ਼ਿਰੌਤੀ ਮਾਮਲਾ ਕਰਾਰ ਦਿੱਤਾ ਹੈ। ਇਸ ਘਰ ‘ਤੇ ਇਹ ਦੂਜਾ ਹਮਲਾ ਹੈ ਜੋ ਨਿਗਰਾਨੀ ਹੇਠ ਹੋਣ ਦੇ ਬਾਵਜੂਦ ਵੀ ਹੋਇਆ। ਇਸ ਘਟਨਾ ਨੇ ਸਥਾਨਕ ਨਿਵਾਸੀਆਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਜਿਸ ‘ਤੇ ਹੁਣ ਸੂਬਾਈ ਕੰਜ਼ਰਵੇਟਿਵ ਨੇਤਾ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ।
ਸਰੀ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਘਰ ‘ਤੇ ਦਰਜਨਾਂ ਗੋਲੀਆਂ ਚਲਾਈ ਗਈਆਂ ਅਤੇ ਇਸ ਦੀ ਜਾਂਚ ਫ਼ਿਰੌਤੀ ਦੇ ਮਾਮਲੇ ਵਜੋਂ ਕੀਤੀ ਜਾ ਰਹੀ ਹੈ। ਇਹ ਹਮਲਾ ਸੰਗਠਿਤ ਅਪਰਾਧ ਦੀਆਂ ਰਣਨੀਤੀਆਂ ਦਾ ਹਿੱਸਾ ਮੰਨਿਆ ਜਾ ਰਿਹਾ ਹੈ, ਜਿਸ ਵਿੱਚ ਬੇਗੁਨਾਹ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।
ਸਰੀ-ਪੈਨੋਰਮਾ ਤੋਂ ਕੰਜ਼ਰਵੇਟਿਵ ਵਿਧਾਇਕ ਬ੍ਰਾਇਨ ਟੇਪਰ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ, ”ਐਨਡੀਪੀ ਦੀ ਨਾਕਾਮੀਆਂ ਅਤੇ ਅਦਾਲਤੀ ਪ੍ਰਣਾਲੀ ਦੀ ਸੁਸਤੀ ਨੇ ਸੂਬੇ ਨੂੰ ਅਪਰਾਧੀਆਂ ਲਈ ਸੁਰੱਖਿਅਤ ਥਾਂ ਬਣਾਉਣ ਵਿੱਚ ਕੋਈ ਕਮੀ ਨਹੀਂ ਛੱਡੀ। ਅਪਰਾਧੀਆਂ ਨੂੰ ਪੁਲਿਸ ਜਾਂ ਕਾਨੂੰਨ ਦਾ ਕੋਈ ਡਰ ਨਹੀਂ, ਕਿਉਂਕਿ ਉਹ ਜਾਣਦੇ ਹਨ ਕਿ ਗ੍ਰਿਫ਼ਤਾਰੀ ਤੋਂ ਬਾਅਦ ਵੀ ਉਹ ਜਲਦੀ ਰਿਹਾਅ ਹੋ ਜਾਣਗੇ।”
ਇਸ ਤਾਜ਼ਾ ਹਮਲੇ ਤੋਂ ਬਾਅਦ ਰਿਚਮੰਡ-ਕਵੀਨਜ਼ਬਰੋ ਤੋਂ ਕੰਜ਼ਰਵੇਟਿਵ ਐਮਐਲਏ ਅਤੇ ਅਟਾਰਨੀ ਜਨਰਲ ਆਲੋਚਕ ਸਟੀਵ ਕੂਨਰ ਨੇ ਆਪਣਾ ਪਹਿਲਾਂ ਜਾਰੀ ਕੀਤਾ ਬਿਆਨ 21 ਮਈ, 2025 ਨੂੰ ਮੁੜ ਜਾਰੀ ਕੀਤਾ। ਕੂਨਰ ਨੇ ਐਨਡੀਪੀ ਸਰਕਾਰ ਨੂੰ ਦੋਸ਼ ਲਾਇਆ ਕਿ ਉਹ ਬੀ.ਸੀ. ਵਾਸੀਆਂ ਨੂੰ ਫ਼ਿਰੌਤੀ ਅਤੇ ਹਿੰਸਕ ਅਪਰਾਧਾਂ ਤੋਂ ਬਚਾਉਣ ਵਿੱਚ ਅਸਫ਼ਲ ਰਹੀ ਹੈ।
ਉਨ੍ਹਾਂ ਕਿਹਾ, ”ਸਰੀ ‘ਚ ਹੋਏ ਤਾਜ਼ਾ ਹਮਲੇ ਨੇ ਸਾਬਤ ਕਰ ਦਿੱਤਾ ਕਿ ਐਨਡੀਪੀ ਦੀ ਚੁੱਪੀ ਨਾਕਾਬਲ-ਬਰਦਾਸ਼ਤ ਹੈ। ਸੂਬੇ ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਤਕਰਾਰੀ ਫ਼ਿਰੌਤੀ ਹਮਲਿਆਂ ਤੋਂ ਅਣਭਿੱਜੀ ਦਿਖ ਰਹੀ ਹੈ। ਇਹ ਹਮਲੇ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਨਿਸ਼ਾਨਾ ਬਣਾ ਰਹੇ ਹਨ, ਜੋ ਕਿ ਸੂਬੇ ਦੀ ਆਰਥਿਕਤਾ ਦਾ ਅਹੰਮ ਹਿੱਸਾ ਹਨ।”
21 ਮਈ ਨੂੰ ਜਾਰੀ ਕੀਤੇ ਪਹਿਲੇ ਬਿਆਨ ਵਿੱਚ ਵੀ ਕੂਨਰ ਨੇ ਕਿਹਾ ਸੀ ਕਿ ”ਦੱਖਣੀ ਏਸ਼ੀਆਈ ਕਾਰੋਬਾਰੀ ਹਾਲੀ ਵਿੱਚ ਵਧ ਰਹੀ ਜਬਰੀ ਵਸੂਲੀ ਅਤੇ ਧਮਕੀਆਂ ਦਾ ਸ਼ਿਕਾਰ ਹੋ ਰਹੇ ਹਨ, ਪਰ ਐਨਡੀਪੀ ਸਰਕਾਰ ਜਾਂ ਅਟਾਰਨੀ ਜਨਰਲ ਦੇ ਆਦੇਸ਼ ਪੱਤਰਾਂ ‘ਚ ਉਨ੍ਹਾਂ ਦੀ ਕੋਈ ਚਿੰਤਾ ਨਹੀਂ ਦਿਖਾਈ ਦਿੰਦੀ।”
ਉਨ੍ਹਾਂ ਇਹ ਵੀ ਕਿਹਾ ਕਿ ”ਦੇਸ਼ ਭਰ ‘ਚ ਇੱਕੋ ਜਿਹੀ ਰਣਨੀਤੀ ਅਨੁਸਾਰ ਫ਼ਿਰੌਤੀ ਦੀਆਂ ਮੁਹਿੰਮਾਂ ਚੱਲ ਰਹੀਆਂ ਹਨ। ਕੁਝ ਮਾਮਲਿਆਂ ਵਿੱਚ ਕੈਨੇਡਾ ਦੇ ਦੂਜੇ ਸੂਬਿਆਂ ਵਾਂਗੇ ਹੀ ਨੋਟਸ ਮਿਲ ਰਹੇ ਹਨ, ਜੋ ਸਾਬਤ ਕਰਦੇ ਹਨ ਕਿ ਇਹ ਸੰਗਠਿਤ ਅਪਰਾਧ ਹੈ।”

Related Articles

Latest Articles