ਸਰੀ, (ਸਿਮਰਨਜੀਤ ਸਿੰਘ): ਸਰੀ ਵਾਸੀਆਂ ਨੂੰ ਰੁੱਖ ਲਗਾਉਣ ਲਈ ਉਤਸਾਹਿਤ ਕਰਨ ਵਾਸਤੇ ਸਰੀ ਸਿਟੀ ਵੱਲੋਂ ਆਨਲਾਈਨ ਰੁੱਖ ਵੇਚਣ ਸਬੰਧੀ ਇੱਕ ਵੈਬਸਾਈਟ ਲਾਂਚ ਕੀਤੀ ਗਈ ਹੈ। ਇਸ ਮੌਕੇ ਸਰੀ ਦੀ ਮੇਅਰ ਬਰੈਂਡਾ ਲੌਕ ਨੇ ਕਿਹਾ ਕਿ ਰੁੱਖ ਲਗਾਉਣਾ ਸਾਡੇ ਭਾਈਚਾਰੇ ਤੇ ਸਾਡੇ ਭਵਿੱਖ ਲਈ ਇੱਕ ਚੰਗਾ ਨਿਵੇਸ਼ ਹੈ
ਉਹਨਾਂ ਕਿਹਾ ਅਸੀਂ ਸਰੀ ਵਾਸੀਆਂ ਨੂੰ ਉਹਨਾਂ ਦੀ ਨਿੱਜੀ ਜਾਇਦਾਦਾਂ ਤੇ ਰੁੱਖ ਲਾਉਣ ਲਈ ਇਕ ਫਾਇਦੇ ਅਤੇ ਚੰਗੀ ਗੁਣਵੱਤਾ ਵਾਲੇ ਰੁੱਖ ਖਰੀਦਣ ਲਈ ਉਤਸ਼ਾਹਿਤ ਕਰ ਰਹੇ ਹਾਂ ਇਹ ਸਾਡੇ ਆਉਣ ਵਾਲੇ ਕੱਲ ਲਈ ਅਤੇ ਆਲੇ ਦੁਆਲੇ ਨੂੰ ਹਰਾ ਭਰਾ ਰੱਖਣ ਲਈ ਬੇਹਦ ਫਾਇਦੇਮੰਦ ਨਿਵੇਸ਼ ਹੈ।
ਸਰੀ ਦੇ ਪਾਰਕਾਂ ਦੇ ਡਾਇਰੈਕਟਰ ਨੀਲ ਐਵਨ ਨੇ ਪੀਸ ਆਰਚ ਨੇ ਕਿਹਾ ਕਿ ਇਸ ਵੈਬਸਾਈਟ ‘ਤੇ ਪੌਦੇ ਅਤੇ ਦਰੱਖਤ ਆਮ ਤੌਰ ‘ਤੇ ਵਿਕਰੀ ਦੇ ਪਹਿਲੇ 24 ਘੰਟਿਆਂ ਦੇ ਅੰਦਰ ਵਿਕ ਜਾਂਦੇ ਹਨ।
21 ਅਗਸਤ ਤੋਂ 4 ਸਤੰਬਰ ਤੱਕ ਆਨਲਾਈਨ ਵਿਕਰੀ ਦੌਰਾਨ ਉਪਲਬਧ ਹਰੇਕ ਰੁੱਖ ਦੀ ਕੀਮਤ $20 ਰੱਖੀ ਗਈ ਹੈ ਅਤੇ ਇਨ੍ਹਾਂ ਨੂੰ ਸੁਰਰਏ.ਚੳ/ਟਰੲੲਸੳਲੲ ‘ਤੇ ਆਨਲਾਈਨ ਖਰੀਦਿਆ ਜਾ ਸਕਦਾ ਹੈ।
ਸਾਰੇ ਖਰੀਦੇ ਗਏ ਪੌਦੇ 15 ਸਤੰਬਰ ਨੂੰ ਸਰੀ ਆਪ੍ਰੇਸ਼ਨ ਸੈਂਟਰ ਤੋਂ 6651 148 ਸੇਂਟ ਤੋਂ ਲੈ ਕੇ ਜਾਏ ਜਾ ਸਕਦੇ ਹਨ, ਇਨ੍ਹਾਂ ਦੀ ਵਿਕਰੀ 25 ਸਤੰਬਰ ਤੋਂ 9 ਅਕਤੂਬਰ ਤੱਕ ਹੋਵੇਗੀ, ਅਤੇ 20 ਅਕਤੂਬਰ ਨੂੰ ਪਿਕਅੱਪ ਲਈ ਉਪਲਬਧ ਹੋਵੇਗੀ। ਫਿਲਹਾਲ 1,000 ਤੱਕ ਰੁੱਖ ਵਿਕਰੀ ਲਈ ਰੱਖੇ ਗਏ ਹਨ ਅਤੇ ਆਉਣ ਵਾਲੇ ਸਮੇਂ ਦੌਰਾਨ ਵਿਕਰੀ ਸਮੇਂ ਸਮੇਂ ‘ਤੇ ਲਗਾਤਾਰ ਹੁੰਦੀ ਰਹੇਗੀ।
ਇਸ ਦੌਰਾਨ ਵੱਖ-ਵੱਖ ਕਿਸਮਾਂ ਦੇ ਰੁੱਖ ਜਿਵੇਂ ਕਿ ਡੌਗਵੁੱਡ, ਮੈਪਲ, ਫਲਾਂ ਦੇ ਰੁੱਖ ਅਤੇ ਹੋਰ ਬਹੁਤ ਕੁਝ ਉਪਲਬਧ ਕਰਵਾਏ ਜਾ ਰਹੇ ਹਨ ਜਿਨ੍ਹਾਂ ਨੂੰ ਪਹਿਲਾਂ ਆਓ ਪਹਿਲਾਂ-ਪਾਓ ਦੇ ਆਧਾਰ ‘ਤੇ ਪੇਸ਼ ਕੀਤਾ ਜਾਂਦਾ ਹੈ।
ਐਵੇਨ ਨੇ ਕਿਹਾ ਸਭ ਤੋਂ ਪ੍ਰਸਿੱਧ ਰੁੱਖ ਅਕਸਰ ਵੱਖ-ਵੱਖ ਫਲਾਂ ਦੇ ਦਰੱਖਤ, ਡੌਗਵੁੱਡ ਅਤੇ ਮੈਗਨੋਲਿਆਸ ਲੋਕਾਂ ਵਲੋਂ ਵੱਧ ਪਸੰਦ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਸਿਰਫ਼ ਇਹ ਰੁੱਖ ਸਿਰਫ਼ ਸਰੀ ਵਾਸੀ ਹੀ ਖਰੀਦਦਾਰੀ ਕਰ ਸਕਦੇ ਹਨ। ਵਿਕਰੀ ‘ਤੇ ਹਰੇਕ ਰੁੱਖ ਪੰਜ ਤੋਂ 12 ਫੁੱਟ ਲੰਬਾ ਹੁੰਦਾ ਹੈ ਅਤੇ ਤਿੰਨ- ਜਾਂ ਪੰਜ-ਗੈਲਨ ਬਰਤਨਾਂ ਵਿੱਚ ਦਿੱਤਾ ਜਾਵੇਗਾ। ਹੋਰ ਜਾਣਕਾਰੀ ਲਈ ਸੁਰਰਏ.ਚੳ/ਟਰੲੲਸੳਲੲ ‘ ਤੇ ਦੇਖ ਸਕਦੇ ਹੋ।