ਇਸ ਸਮਾਗਮ ਮੌਕੇ ਜਾਨਾਂ ਗਵਾਉਣ ਵਾਲੇ ਲੋਕਾਂ ਨੂੰ ਪਰਿਵਾਰਾਂ ਵਲੋਂ ਕੀਤਾ ਜਾਵੇਗਾ ਯਾਦ
ਸਰੀ, (ਸਿਮਰਨਜੀਤ ਸਿੰਘ): ਸਰੀ ਕਮਿਊਨਿਟੀ ਐਕਸ਼ਨ ਟੀਮ ਅਤੇ ਫਰੇਜ਼ਰ ਰੀਜਨਲ ਐਬੋਰੀਜਿਨਲ ਫਰੈਂਡਸ਼ਿਪ ਸੈਂਟਰ ਐਸੋਸੀਏਸ਼ਨ ਉਨ੍ਹਾਂ ਲੋਕਾਂ ਨੂੰ ਯਾਦ ਕਰਨ ਲਈ ਇੱਕ ਸਮਾਗਮ ਦਾ ਆਯੋਜਨ ਕਰ ਰਹੇ ਹਨ ਜੋ ਜ਼ਹਿਰੀਲੇ ਡਰੱਗ ਸੰਕਟ ਦੌਰਾਨ ਮਰ ਗਏ ਹਨ।
ਅੰਤਰਰਾਸ਼ਟਰੀ ਓਵਰਡੋਜ਼ ਜਾਗਰੂਕਤਾ ਦਿਵਸ ਹਰ ਸਾਲ 31 ਅਗਸਤ ਨੂੰ ਮਨਾਇਆ ਜਾਂਦਾ ਹੈ, ਪਰ ਇਹ ਸਮਾਗਮ 29 ਅਗਸਤ ਨੂੰ ਸਵੇਰੇ 11:30 ਵਜੇ ਤੋਂ ਦੁਪਹਿਰ 2 ਵਜੇ ਤੱਕ ਹਾਲੈਂਡ ਪਾਰਕ (13428 ਓਲਡ ਯੇਲ ਰੋਡ.) ਵਿੱਚ ਹੋਵੇਗਾ।
ਇਸ ਸਮਾਗਮ ਦਾ ਆਯੋਜਨ ਕਰਨ ਵਾਲੇ ਪ੍ਰਬੰਧਕਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਮਹਾਂਮਾਰੀ ਵਿੱਚ ਜਾਨਾ ਗਵਾਉਣ ਵਾਲੇ ਨੌਜਵਾਨਾਂ ਨੂੰ ਯਾਦ ਕਰਨ ਲਈ ਇਕੱਠੇ ਹੋਣ।
ਇਸ ਦੇ ਨਾਲ ਹੀ ਉਹਨਾਂ ਨੇ ਰਿਹਾਇਸ਼ੀ ਸੰਕਟ, ਸਿਹਤ ਅਤੇ ਰੁਜ਼ਗਾਰ ਸੰਕਟ ਨਾਲ ਜੂਝ ਰਹੇ ਲੋਕਾਂ ਨੂੰ ਅਤੇ ਵੱਖ-ਵੱਖ ਸੰਸਥਾਵਾਂ ਨੂੰ ਵੀ ਸ਼ਾਮਿਲ ਹੋਣ ਦੀ ਅਪੀਲ ਕੀਤੀ
ਇਸ ਮੌਕੇ ਫਰੇਜ਼ਰ ਰੀਜਨਲ ਐਬੋਰਿਜਿਨਲ ਫਰੈਂਡਸ਼ਿਪ ਸੈਂਟਰ ਐਸੋਸੀਏਸ਼ਨ ਖਾਣਾ ਮੁਹੱਈਆ ਕਰਵਾਏਗੀ।
ਸਾਊਥ ਸਰੀ/ਵਾਈਟ ਰੌਕ ਕਮਿਊਨਿਟੀ ਐਕਸ਼ਨ ਟੀਮ (ਕੈਟ) 28 ਅਗਸਤ ਨੂੰ 5 ਤੋਂ 9 ਵਜੇ ਤੱਕ ਵ੍ਹਾਈਟ ਰੌਕ ਵਿੱਚ ਇੱਕ ਸਮਾਨ ਸਮਾਗਮ ਦੀ ਮੇਜ਼ਬਾਨੀ ਕਰ ਰਹੀ ਹੈ, ਜਿਸਦੀ ਸ਼ੁਰੂਆਤ ਵਾਟਰਫਰੰਟ ‘ਤੇ ਮੈਮੋਰੀਅਲ ਪਾਰਕ ਵਿੱਚ ਇੱਕ ਉਦਘਾਟਨੀ ਸਮਾਰੋਹ ਅਤੇ ਸਪੀਕਰਾਂ ਨਾਲ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ, ਆਯੋਜਕ ਜਿਸ ਨੂੰ ਹੈਂਡਸ ਅਲੌਂਗ ਦ ਪੀਅਰ ਕਹਿ ਰਹੇ ਹਨ, ਉਸ ਦਾ ਆਯੋਜਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਅਪ੍ਰੈਲ 2024 ਨੂੰ ਬੀ.ਸੀ. ਵਿੱਚ ਓਵਰਡੋਜ਼ ਸੰਕਟ ਦੇ ਜਵਾਬ ਵਿੱਚ ਜਨਤਕ ਸਿਹਤ ਐਮਰਜੈਂਸੀ ਘੋਸ਼ਿਤ ਕੀਤੇ ਜਾਣ ਤੋਂ ਅੱਠ ਸਾਲ ਪੂਰੇ ਹੋਏ ਹਨ।
2024 ਦੇ ਪਹਿਲੇ ਅੱਧ ਵਿੱਚ, ਬੀ ਸੀ ਵਿੱਚ 1,158 ਲੋਕ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਓਵਰਡੋਜ਼ ਕਾਰਨ ਮਾਰੇ ਗਏ ਹਨ, ਸੂਬੇ ਵਿੱਚ ਰੋਜ਼ਾਨ 6 ਦੇ ਕਰੀਬ 10 ਤੋਂ 59 ਸਾਲ ਦੀ ਉਮਰ ਦੇ ਲੋਕਾਂ ਦੀ ਮੌਤ ਓਵਰਡੋਜ਼ ਕਾਰਨ ਹੋ ਰਹੀ ਹੈ।
ਵੈਨਕੂਵਰ ਅਤੇ ਸਰੀ ਬੀ.ਸੀ. ਦੇ ਦੋ ਅਜਿਹੇ ਸ਼ਹਿਰ ਹਨ ਜਿਥੇ ਸਭ ਤੋਂ ਵੱਧ ਲੋਕਾਂ ਦੀ ਮੌਤ ਓਵਰਡੋਜ਼ ਨਸ਼ਿਆਂ ਕਾਰਨ ਹੋ ਰਹੀ ਹੈ।