ਬੜੇ ਚਿਰਾਂ ਤੋਂ ਘਾਟ ਜੀ ਪਈ ਰੜਕੇ,
ਚਾਹਤ ਦਿਲ ਦੀ ਇੱਕ ਅਧੂਰੀ ਐ,
ਕੁਝ ਦਰਦ ਐ ਮੇਰੇ ਫਰੋਲਣੇਂ ਮੈਂ,
ਸੱਜਣਾਂ ਤੇਰਾ ਮਿਲਣਾਂ ਜ਼ਰੂਰੀ ਐ।
ਟੁੱਟੇ ਪਏ ਆਂ ਸੱਜਣਾਂ ਧੁਰੋਂ ਅੰਦਰ,
ਜਿਵੇਂ ਰੁੱਖਾਂ ਤੋਂ ਪੱਤੇ ਕੋਈ ਟੁੱਟਦੇ ਨੇਂ,
ਤੇਰੀ ਯਾਦ ਆਵੇ ਦਿਲ ਨੂੰ ਖੋਹ ਪਾਵੇ,
ਜ਼ਜ਼ਬਾਤ ਜੇ ਅੰਦਰੋਂ ਫੁੱਟਦੇ ਨੇਂ,
ਤੈਨੂੰ ਤਾਂਘ ਨੀਂ ਮੇਰੇ ਸਾਂਹਵੇ ਆਉਂਣ ਲਈ,
ਤੇ ਜਾਂ ਫਿਰ ਕੋਈ ਮਜਬੂਰੀ ਐ,
ਕੁਝ ਦਰਦ ਐ ਮੇਰੇ ਫਰੋਲਣੇਂ ਮੈਂ,
ਸੱਜਣਾਂ ਤੇਰਾ ਮਿਲਣਾਂ ਜ਼ਰੂਰੀ ਐ।
ਪੱਤਝੜਾਂ ਤੇ ਵੀ ਕਦੇ ਬਹਾਰ ਆਊ,
ਲਾਈ ਬੈਠੇ ਆਂ ਡੂੰਘੀ ਜੀ ਆਸ ਕੋਈ,
ਪਿਆਸੇ ਕੋਲ ਜੇ ਚੱਲ ਕੇ ਖੂਹ ਆਵੇ,
ਮਿਟ ਜਾਵੇ ਜੋ ਚਿਰਾਂ ਦੀ ਪਿਆਸ ਕੋਈ,
ਦੇਖ ਤੇਰੇ ਲਈ ਲਿਖਤੇ ਮੈਂ ਗੀਤ ਕਿੰਨੇ,
ਨਾਂ ਕਿਸੇ ਹੋਰ ਲਈ ਇਹ ਮਸ਼ਹੂਰੀ ਐ,
ਕੁਝ ਦਰਦ ਐ ਮੇਰੇ ਫਰੋਲਣੇਂ ਮੈਂ,
ਸੱਜਣਾਂ ਤੇਰਾ ਮਿਲਣਾਂ ਜ਼ਰੂਰੀ ਐ।
ਲੇਖਕ : ਅੰਮ੍ਰਿਤਪਾਲ ਸਿੰਘ ਕਮਾਲੂ