5.9 C
Vancouver
Monday, November 25, 2024

ਸ਼ਹੀਦ-ਏ-ਕੌਮ ਸ਼ਹੀਦ ਭਾਈ ਦਿਲਾਵਰ ਸਿੰਘ

ਲੇਖਕ : ਸਰਦਾਰ ਕੰਵਲਜੀਤ ਸਿੰਘ
ਅੱਜ ਦੇ ਸਮੇਂ ਪੰਜਾਬ ਚ ਅਸੀਂ ਹਰ ਪਾਸੇ ਜੋ ਦਸਤਾਰ ਧਾਰੀ ਸਿੱਖ ਵੇਖਦੇ ਹਾਂ ਇਹ ਸਭ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਅਤੇ ਓਨਾਂ ਦੇ ਸਾਥੀਆਂ ਭਾਈ ਹਵਾਰਾ ਜੀ, ਭਾਈ ਰਾਜੋਆਣਾ ਜੀ, ਭਾਈ ਗੁਰਮੀਤ ਸਿੰਘ ਇੰਜੀਨੀਅਰ ਜੀ, ਭਾਈ ਜਗਤਾਰ ਸਿੰਘ ਤਾਰਾ ਜੀ, ਭਾਈ ਵਧਾਵਾ ਸਿੰਘ ਜੀ ਅਨੇਕਾਂ ਹੀ ਸੂਰਮਿਆਂ ਕਰਕੇ ਹੈ।
ਸ਼ਹੀਦ ਭਾਈ ਦਿਲਾਵਰ ਸਿੰਘ ਜੀ ਜਿਨਾਂ ਨੇ ਆਪਣੇ ਆਪ ਨੂੰ ਮਨੁਖੀ ਬੰਬ ਬਣਾ ਕੇ ਦੁਸਟ ਪਾਪੀ ਦੇ ਟੁਕੜੇ ਟੁਕੜੇ ਕਰ ਕੇ ਉੜਾ ਦਿਤੇ ਤੇ ਕੌਮ ਦੀ ਬੇਸ਼ਕੀਮਤੀ ਜਵਾਨੀ ਨੂੰ ਬਚਾ ਲਿਆ।
ਭਾਈ ਦਿਲਾਵਰ ਸਿੰਘ ਜੀ :-
ਭਾਈ ਦਿਲਾਵਰ ਸਿੰਘ ਜੀ ਦੇ ਮਾਤਾ ਪਿਤਾ ਧਨ ਹਨ ਜਿਨਾਂ ਐਸੀ ਮਹਾਨ ਆਤਮਾ ਨੂੰ ਜਨਮ ਦਿਤਾ। ਭਾਈ ਦਿਲਾਵਰ ਸਿੰਘ ਜੀ ਦਾ ਪਿੰਡ ਕੋਟਕਪੂਰੇ ਦੇ ਨੇੜੇ ਹੈ।
ਪੰਜਗਰਾਈ ਇਹ ਓਹ ਪਵਿਤਰ ਇਤਿਹਾਸਿਕ ਪਿੰਡ ਹੈ ਜਿਥੇ 18 ਅਗਸਤ 1970 ਨੂੰ ਮਾਤਾ ਸੁਰਜੀਤ ਕੌਰ ਜੀ ਦੀ ਕੁਖ ਨੂੰ ਏਸ ਮਹਾਨ ਰੂਹ ਨੇ ਭਾਗ ਲਾਏ। ਭਾਈ ਸਾਹਿਬ ਜੀ ਦੇ ਪਿਤਾ ਸਰਦਾਰ ਹਰਨੇਕ ਸਿੰਘ ਜੀ ਨੇ ਯੁਵਾ ਕਲਿਆਣ ਅਧਿਕਾਰੀ ਵਾਜੋਂ ਪੰਜਾਬੀ ਵਿਸ਼ਵਵਿਧਿਅਲਿਅ ਚ ਕਮ ਕਰਨਾ ਸ਼ੁਰੂ ਕੀਤਾ ਸੀ। ਓਥੋਂ ਬਠਿੰਡਾ ਦੇ ਨੇੜੇ ਜੈਸਿੰਘਵਾਲਾ ਆਂ ਵਸੇ ਜੋ ਓਨਾਂ ਦੀ ਜਨਮ ਸਥਾਨ ਹੈ। ਭਾਈ ਸਾਹਿਬ ਜੀ ਦੇ ਦੋ ਭਾਈ ਸਨ , ਭਾਈ ਚਮਕੌਰ ਸਿੰਘ ਜੀ ਅਤੇ ਭਾਈ ਹਰਬਿੰਦਰ ਸਿੰਘ ਜੀ , ਸਬ ਪਟਿਆਲਾ ਵਿਖੇ ਖੇਡੇ ਤੇ ਵੱਡੇ ਹੋਏ ਓਨਾਂ ਦਾ ਸਟ੍ਰੀਟ ਨਾਂ 12 ਅਤੇ ਘਰ ਦਾ ਨਾਂ 1223 ਸੀ।
ਭਾਈ ਸਾਹਿਬ ਜੀ ਜਦ ਕਾਲੇਜ ਦਾਖਿਲਾ ਲਇਆ ਆਪਜੀ ਨੇ ਨੇ ਪਟਿਆਲਾ ਦੇ ਵਿਧਿਅਲਿਅ ਤੋਂ ਸਿਖਿਆ ਹਾਸਿਲ ਕੀਤੀ ਜਿਥੇ ਗੁਰ ਨਾਨਕ ਕਲੋਨੀ ਚ ਹੀ ਰਹਿੰਦੇ ਸੀ। ਆਪਜੀ ਦੋੜਾਂ ਚ ਸਬ ਤੋਂ ਅਵਲ ਰਹਿੰਦੇ ਅਤੇ ਨਾਲ ਹੀ ਕੁਸ਼ਤੀ ਦੇ ਵੀ ਸ਼ੋਕੀਨ ਸਨ ਙਕਹਿ ਸਕਦੇ ਹਾਂ ਕੀ ਪੁਲਿਸ ਚ ਭਰਤੀ ਹੋਣ ਲਈ ਬਹੁਤ ਸੋਹਣੇ ਸ਼ਰੀਰ ਦੇ ਮਲਿਕ ਸਨ।
ਭਾਈ ਸਾਹਿਬ ਜੀ ਦਾ ਜੀਵਨ ਚਰਿਤਰ ਬਹੁਤ ਉਚਾ ਸੀ ਭਾਈ ਸਾਹਿਬ ਜੀ ਹਮੇਸ਼ਾਂ ਹਸਦੇ ਅਤੇ ਮਜ਼ਾਕਿਯਾ ਮੁੜ ਚ ਰਹਿੰਦੇ ਸਨ।
ਓਨਾਂ ਸਮਿਆਂ ਖਾਲਿਸਤਾਨ ਦੀ ਆਜ਼ਾਦੀ ਲਈ ਸੰਘਰਸ਼ ਜ਼ੋਰਾਂ ਤੇ ਸੀ ਆਏ ਦਿਨ ਸਿੰਘਾਂ ਅਤੇ ਫੋਰਸਾਂ ਚ ਟਾਕਰੇ ਹੁੰਦੇ ਹੀ ਰਹਿੰਦੇ ਸਨ। ਪੁਲਿਸ ਅਤੇ ਭਾਰਤੀ ਫੋਰਸਾਂ ਦੇ ਨਕ ਚ ਧੁੰ ਹੋਇਆ ਪਇਆ ਸੀ।
ਭਾਰਤ ਸਰਕਾਰ ਨੇ ਇਕ ਮਿਸ਼ਨ ਤਹਿਤ ਪੰਜਾਬ ਵਿਚੋਂ ਸਿਖੀ ਅਤੇ ਸਿਖ ਖਤਮ ਕਰਨ ਲਈ ਹੀ ਬੇਅੰਤ ਸਿੰਘ ਨੂੰ ਪੂਰੀ ਖੁੱਲ ਦਿਤੀ ਅਤੇ ਏਸ ਸਾਥ ਦੇਣ ਲਈ ਕੇ ਪੀ ਏਸ ਗਿੱਲ ਨਾਲ ਰਲ ਗਇਆ ਸੀ ਪੰਜਾਬ ਚ ਸਿਖਾਂ ਦੇ ਲਹੁ ਦਾ ਹੜ ਆ ਗਇਆ ਲਗਦੇ ਸੀ ਜਿਸ ਪਾਸੇ ਵੇਖਦੇ ਲਾਸ਼ਾਂ ਵਿਖਰਿਆ ਨਜਰ ਆਉਂਦੀਆਂ ਸਨ।
ਪੰਜਾਬ ਚ ਕੇ ਪੀ ਏਸ ਗਿਲ ਡਿਪਟੀ ਜਨਰਲ ਬਣ ਗਇਆ ਤੇ ਓਸਨੇ ਇਕ ਕਾਇਰਤਾ ਪੂਰਨ ਖੇਡ ਖੇਡੀ ਪੰਜਾਬ ਵਿਚ ਬੇ ਰੋਜ੿ਗਾਰੀ ਵਾਜੋਂ ਦੁਖੀ ਹੋਏ ਨੋਜਵਾਨਾਂ ਦੀ ਖੁਲੀ ਭਰਤੀ ਸ਼ੁਰੂ ਕਰ ਦਿਤੀ ਓਹ ਇਕ ਖਤਰਨਾਕ ਖੇਡ ਖੇਡਣ ਜਾ ਰਿਹਾ ਤਾਕੀ ਪੰਜਾਬ ਵਿਚੋਂ ਸਿਖੀ ਅਤੇ ਸਿਖ ਖਤਮ ਕੀਤੇ ਜਾ ਸਕਣ।
ਬੁਚੜ ਬੇਅੰਤ ਸਿੰਘ 25 ਫਰਵਰੀ 1992 ਨੂੰ ਪੰਜਾਬ ਦਾ ਮੁਖ ਮੰਤਰੀ ਬਣ ਬੈਠਾ, ਪੁਰਾ ਪੰਜਾਬ ਹੁਣ ਕਾੰਗ੍ਰੇਸ ਦੇ ਅਧਿਨ ਆ ਚੁਕਿਆ ਸੀ, ਕਿਉਂ ਕੀ ਸਿਖ ਜਥੇਬੰਦੀਆਂ ਓਸ ਚੋਣਾਂ ਵੇਲੇ ਚੋਣਾਂ ਨੂੰ ਰਦ ਕਰ ਦਿਤਾ ਸੀ ਙਅਸਲ ਚ ਇਹ ਕਾੰਗ੍ਰੇਸ ਦੀ ਇਕ ਪਾਸੜ ਜਿਤ ਸੀ ਤੇ ਸਤਾ ਦੀ ਕੁਰਸੀ ਤੇ ਜਾ ਬੈਠੀ।
ਪੰਜਾਬ ਦਾ ਮੁਖ ਮੰਤਰੀ ਬਣਨ ਤੋਂ ਬਾਅਦ ਬੇਅੰਤ ਸਿੰਘ ਸਿਖ ਨੌਜਵਾਨੀ ਤੇ ਇਕ ਕਹਿਰ ਬਣ ਕੇ ਟੁਟ ਪਇਆ ਓਸ ਨੇ ਕਮੀਨੇ ਨੇ ਘਰ ਦੇ ਘਰ ਉਜਾੜ ਕੇ ਰਖ ਦਿਤੇ ਤੇ ਇਸਦਾ ਸਾਥ ਦੇਣ ਨੂੰ ਏਹ੿ਮ ਰੋਲ ਅਦਾ ਕਰਨ ਵਾਲਿਆਂ ਚੋਣ ਸਨ ਕੇ ਪੀ ਏਸ ਗਿੱਲ, ਸੁਮੇਧ ਸੈਨੀ, ਅਜੀਤ ਸਿੰਘ ਸੰਧੂ, ਇਜਹਾਰ ਆਲਮ, ਅਤੇ ਨਿਹੰਗ ਸਿੰਘ ਦੇ ਬਣੇ ਹੇਠ ਲੁਕਿਆ ਭਾਰਤ ਸਰਕਾਰ ਦਾ ਕੁਤਾ ਅਜੀਤ ਪੂਹਲਾ।
ਬੇਅੰਤੇ ਨੇ ਐਨਾਂ ਆਪਣੇ ਕੁਤਿਆਂ ਨੂੰ ਪੂਰੀ ਖੁਲ ਦੇ ਦਿਤੀ ਤੇ ਭਾਰਤੀ ਫੋਰਸਾਂ ਭੂਖੇ ਹੋਏ ਭੇੜੀਏ ਵਾਂਗ ਗੁਰੂ ਪਿਤਾ ਕਲਗੀਧਰ ਜੀ ਦੇ ਲਾਏ ਸਿਖੀ ਦੇ ਬੂਟੇ ਦੇ ਛੋਟੇ ਛੋਟੇ ਬਚਿਆਂ ਤੋਂ ਲੈ ਕੇ 35 ਸਾਲ ਤਕ ਦੇ ਮੁੰਡੇ ਘਰੋਂ ਚੂਕ ਲੈ ਜਾਂਦੇ ਤਾਂ ਕੋਈ ਪਤਾ ਨੀ ਲਗਣ ਦਿਤਾ ਜਾਂਦਾ ਕੀ ਓਹ ਕਿਥੇ ਗੁਆਚ ਗਏ ਹਨ।
ਨਾ ਕੋਈ ਰੋਕਣ ਵਾਲਾ ਨਾ ਪੁਛਣ ਵਾਲਾ ਜਿਥੇ ਸਿਖ ਜਵਾਨ ਮਿਲਦਾ ਘਰ ਮਾਵਾਂ ਉਡੀਕਦੀਆਂ ਹੀ ਰਹਿੰਦਿਆ ਸਾਲਾਂ ਬੀਤ ਜਾਂਦੇ ਪਰ ਪੁਤ ਪਰਤ ਕੇ ਨਾ ਆਏ। ਪੰਜਾਬ ਦੀ ਕੋਈ ਗਲੀ ਐਸੀ ਨਹੀ ਰਹੀ ਜੋ ਖੂਨ ਨਾਲ ਨਾ ਰੰਗਿ ਗਈ ਹੋਵੇ।
ਕੋਈ ਘਰ ਐਸਾ ਨਾ ਰਹਿਆ ਜਿਸ ਘਰ ਕੋਈ ਪੁਤ ਦੀ ਲਾਸ਼ ਨਾ ਰਖੀ ਹੋਵੇ, ਫਰ੿ਜ਼ੀ ਮੁਕਾਬਲੇ ਬਣਾ ਬਣਾ ਕੇ ਪਾਣੀ ਸਿਰ ਤੋਂ ਉਪਰ ਹੁੰਦਾ ਜਾ ਰਿਹਾ ਸੀ ਹਰ ਰੋਜ ਅਖਬਾਰਾਂ ਵਿਚ 8-10 ਸਿਖ ਜਵਾਨ ਕਤਲ ਹੁੰਦੇ ਵੇਖੇ ਜਾਂਦੇ।
ਇਥੇ ਹੀ ਬਸ ਨਹੀ ਪੁਲਿਸ ਨੇ ਸਿਖਾਂ ਦੇ ਘਰਾਂ ਨੂੰ ਲੁੱਟਣ ਚ ਵੀ ਕੋਈ ਕਸਰ ਨਾ ਛੱਡੀ ਇਹ ਪੂਰੇ ਆਦੇਸ਼ ਕੀਤੇ ਗਏ ਸਨ ਬੇਅੰਤੇ ਦੀ ਤਰਫੋਂ ਙ
ਜੋ ਪੰਜਾਬ ਕਲ ਤਕ ਚੋਨੇ ਤੇ ਕਣਕ ਦੀਆਂ ਫਸਲਾਂ ਨਾਲ ਲਹਿਰਾਉਂਦਾ ਸੀ ਅੱਜ ਓਹ ਪੰਜਾਬ ਦੇ ਖੇਤਾਂ ਸੜਕਾਂ ਗਲੀਆਂ ਵਿਚ ਲਾਸ਼ਾਂ ਵਿਖਰੀਆਂ ਨਜਰ ਆਉਂਦਿਆ ਸਨ।
ਬੁਚੜ ਬੇਅੰਤੇ ਦਾ ਕਹਿਰ ਜਵਾਨਾ ਤੇ ਹੀ ਨਹੀ ਰੁਕਿਆ ਧਿਆਂ ਭੇਣਾਂ ਨੂੰ ਬੇ ਪਤਿ ਸ਼ਰੇਆਮ ਕੀਤਾ ਜਾਂਦਾ ਰਿਹਾ।
ਇਉਂ ਲਗਦੇ ਜਿਵੇਂ ਲਾਸ਼ਾਂ ਦਾ ਹਾੜ ਆ ਗਇਆ ਹੋਵੇ।
ਪੰਜਾਬ ਪੁਲਿਸ ਦੇ ਮੁਖੀ ਨੇ ਪੰਜਾਬ ਨੂੰ ਖੂਨ ਨਾਲ ਡੁਬੋ ਕੇ ਰਖ ਦਿਤਾ , ਇਹ ਕਤਲੇਆਮ ਰੁਕਣ ਦਾ ਨਾਂ ਨਹੀ ਸੀ ਲੈ ਰਿਹਾ ਏਸ ਸਮਾਸ਼ਿਆ ਨੂੰ ਰੋਕਣ ਦਾ ਕੋਈ ਰਾਹ ਸੀ ਤੇ ਬਸ ਸਿਖਾਂ ਹਤਿਆਰੇ ਬੁਚੜ ਬੇਅੰਤੇ ਨੂੰ ਮਾਰ ਦਿਤਾ ਜਾਂਦਾ।
ਕਹਿੰਦੇ ਹਨ ਕੀ ਓਸਦੇ ਘਰ ਦੇਰ ਹੈ ਪਰ ਅੰਧੇਰ ਨਹੀ ਹੈ ਅਖੀਰ ਓਸ ਦੁਨੀਆਂ ਦੇ ਮਾਲਿਕ ਨੂੰ ਆਪਣੇ ਸਾਜੇ ਏਸ ਪੰਥ ਕੌਮ ਤੇ ਤਰਸ ਆ ਹੀ ਗਇਆ ਤੇ ਜ਼ੁਲਮ ਦੀ ਆਂਧੀ ਨੂੰ ਠੱਲ ਪਾਉਣ ਲਈ ਗੁਰੂ ਦੇ ਲਾਡਲੇ ਸਿੰਘਾਂ ਨੇ ਭਾਈ ਵਧਾਵਾ ਸਿੰਘ ਜੀ ਬੱਬਰ, ਭਾਈ ਮਹਲ ਸਿੰਘ ਜੀ ਬੱਬਰ , ਅਤੇ ਭਾਈ ਜਗਤਾਰ ਸਿੰਘ ਹਵਾਰਾ ਜੀ ਨਵੰਬਰ 1984 ਦੇ ਮਹੀਨੇ ਪਾਕਿਸਤਾਨ ਦੇ ਲਾਹੋਰ ਵਿਖੇ ਏਸ ਜ਼ੁਲਮ ਤੋਂ ਨਿਜਾਤ ਪਾਉਣ ਲਈ ਇਕ ਗੁਪਤ ਮੀਟਿੰਗ ਰਖੀ ਓਸ ਮੀਟਿੰਗ ਚ ਭਾਈ ਵਧਾਵਾ ਸਿੰਘ ਜੀ ਬਹੁਤ ਦੁਖੀ ਸਨ ਦੁਖੀ ਹੋਣਾ ਹੀ ਸੀ ਇਕ ਨਹੀ ਦੋ ਨਹੀ ਤਿਨ ਨਹੀ ਏਸ ਜ਼ਾਲਿਮ ਨੇ ਹਜ਼ਾਰਾਂ ਦੀ ਗਿਣਤੀ ਚ ਸਿਖ ਕਤਲ ਕਰ ਦਿਤੇ ਹਨ ਅਤੇ ਅਸੀਂ ਕੀ ਕੀਤਾ ? ਭਾਈ ਵਧਾਵਾ ਜੀ ਆਪਣੇ ਸਾਥੀ ਸਿੰਘਾਂ ਨੂੰ ਕਹਿ ਰਿਹੇ ਸਨ।
”ਜਦੋਂ ਤੋਂ ਇਹ ਕਮੀਨਾ ਬੇਅੰਤਾ ਪੰਜਾਬ ਦੀ ਸੱਤਾ ਤੇ ਕਾਬਿਜ਼ ਹੋਇਆ ਹੈ ਇਸ ਨੇ ਪੰਜਾਬ ਦੇ ਹਰ ਵਿਹੜੇ ਨੂੰ ਸਖਣਾ ਕਰ ਦਿਤਾ ਪੰਜਾਬ ਦੀ ਕੋਈ ਥਾਂ ਖਾਲੀ ਨਹੀ ਜਿਥੇ ਕਿਸੇ ਬੇ ਕਸੂਰ ਦਾ ਲਹੁ ਨਾ ਡੁਲਿਆ ਹੋਵੇ ਭਾਈ ਮਹਲ ਸਿੰਘ ਜੀ ਨੇ ਆਪਣੇ ਵਿਚਾਰ ਰਖੇ ਓਸ ਮੀਟਿੰਗ ਚ।
ਇਹ ਸਬ ਸੁਨ ਕੇ ਭਾਈ ਜਗਤਾਰ ਸਿੰਘ ਜੀ ਹਵਾਰਾ ਉਠ ਖੜੋਤੇ ਤੇ ਗਰਜ ਕੇ ਬੋਲੇ ਜਦ ਤਕ ਇਹ ਬੇਅੰਤਾ ਜਿਉਂਦਾ ਰਹੁਗਾਂ ਨਾ ਤਾਂ ਇਹ ਕਤਲੇਆਮ ਰੁਕਣ ਵਾਲਾ ਹੈ ਅਤੇ ਨਾ ਹੀ ਖਾਲਿਸਤਾਨ ਦਾ ਸੁਪਨਾ ਪੂਰਾ ਹੋਣ ਵਾਲਾ ਹੈ। ਮੈਂ ਇਸ ਹਤਿਆਰੇ ਨੂੰ ਮਾਰਨ ਲਈ ਤਿਆਰ ਹਾਂ ਚਾਹੇ ਮੈਨੂੰ ਹੀ ਕਿਉਂ ਨਾ ਮਰਨਾ ਪਵੇ।
ਬੇਅੰਤ ਸਿੰਘ ਨੂੰ ਸੋਧਾ ਲਾਉਣ ਦੀ ਤਿਆਰੀ ਲਈ ਭਾਈ ਜਗਤਾਰ ਸਿੰਘ ਭਾਰਤ ਵਾਪਸ ਆ ਗਇਆ ਅਤੇ ਭਾਈ ਹਵਾਰਾ ਜੀ ਨੇ ਭਾਈ ਦਿਲਾਵਰ ਸਿੰਘ ਜੀ ਅਤੇ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਨਾਲ ਮਿਲੇ ਇਹ ਦੋਵੇਂ ਪੰਜਾਬ ਪੁਲਿਸ ਦੇ ਅਧਿਕਾਰੀ ਸਨ। ਭਾਈ ਹਵਾਰਾ ਨੂੰ ਮਿਸ਼ਨ ਕਾਮਯਾਬ ਹੁੰਦਾ ਨਜਰ ਆ ਰਿਹਾ ਸੀ ਇਹ ਦੋਵੇ ਪੁਲਿਸ ਦੇ ਜਵਾਨ ਸਨ ਅਤੇ ਐਨਾਂ ਨੂੰ ਸਬ ਕੋਈ ਜਾਣਦਾ ਸੀ ਇਹ ਪਟਿਆਲਾ ਗੁਰੂ ਨਾਨਕ ਕਲੋਨੀ ਵਿਖੇ ਰਹਿੰਦੇ ਸੀ।
ਭਾਈ ਦਿਲਾਵਰ ਸਿੰਘ ਜੀ ਦੇ ਇਕ ਖਾਸ ਮਿਤਰ ਭਾਈ ਲਖਵਿੰਦਰ ਸਿੰਘ ਜੀ ਲਖਾ ਵੀ ਸਨ। ਭਾਈ ਦਿਲਾਵਰ ਸਿੰਘ ਜੀ ਨੂੰ ਪੁਲਿਸ ਚੋ ਨਿਲੰਬਤ ਕੀਤਾ ਹੋਇਆ ਸੀ। ਭਾਈ ਲਖਾ ਜੀ ਚੰਡੀਗੜ ਵਿਖੇ ਬੀ ਪੀ ਏਲ ਚ ਕਮ ਕਰਨ ਵਾਲੇ ਇਕ ਮਿਤਰ ਇੰਜੀਨੀਅਰ ਭਾਈ ਗੁਰਮੀਤ ਸਿੰਘ ਜੀ ਨੂੰ ਭਾਈ ਦਿਲਾਵਰ ਸਿੰਘ ਨਾਲ ਮਿਲਾਇਆ।
ਭਾਈ ਗੁਰਮੀਤ ਸਿੰਘ ਜੀ ਇੰਜੀਨੀਅਰ ਜੀ ਬੱਬਰ ਖਾਲਸਾ ਦੇ ਇਕ ਬਹੁਤ ਵੱਡੇ ਖਾੜਕੂ ਭਾਈ ਜਗਤਾਰ ਸਿੰਘ ਤਾਰਾ ਜੀ ਨਾਲ ਚੰਗੇ ਰਿਸ਼ਤੇ ਸਨ ਇਹ ਹਮੇਸ਼ਾਂ ਉਤਰ ਪ੍ਰਦੇਸ਼ ਦੇ ਰਾਤੋਲੀ ਵਿਖੇ ਇਕ ਕਿਰਾਰ ਦੇ ਮਕਾਨ ਚ ਰਹਿੰਦੇ ਸਨ ਜੋ ਭਾਰਤੀ ਸੁਰਖਿਆ ਰਡਾਰ ਚੋ ਬਾਹਰ ਸੀ। ਇਥੇ ਹੀ ਸਿੰਘ ਭਾਈ ਪਰਮਜੀਤ ਸਿੰਘ ਜੀ ਭਿਓਰਾ ਅਤੇ ਭਾਈ ਸ਼ਮਸ਼ੇਰ ਸਿੰਘ ਸ਼ੇਰੇ ਨੂੰ ਵੀ ਮਿਲੇ ਭਾਈ ਸ਼ੇਰਾ ਇਕ ਟ੍ਰਕ ਡਰਾਇਵਰ ਸਨ। ਇਹ ਸਾਰੇ ਸਿੰਘ ਰਾਤੋਲੀ ਦੇ ਓਸ ਮਕਾਨ ਚ ਇਕ ਮੀਟਿੰਗ ਲਈ ਇਕਠੇ ਹੋਏ ਤੇ ਬੇਅੰਤੇ ਬੁਚੜ ਦੇ ਮਿਸ਼ਨ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ। ਅਗਸਤ 1995 ਭਾਈ ਹਵਾਰਾ ਜੀ ਨੂੰ ਇਕ ਸੁਨੇਹਾ ਮਿਲਿਆ ਆਪ ਜੀ ਦੇ ਕਹਿਣ ਅਨੁਸਾਰ ਭਾਈ ਵਧਾਵਾ ਸਿੰਘ ਜੀ ਅਤੇ ਭਾਈ ਮਹਲ ਸਿੰਘ ਜੀ ਬੱਬਰ ਦੀ ਦੇਖ ਰੇਖ ਹੇਠ ਅਜਨਾਲਾ ਦੇ ਨੇੜੇ ਆਪ ਜੀ ਦੇ ਮਿਸ਼ਨ ਲਈ ਸਮਾਨ ਭੇਜ ਦਿਤਾ ਗਇਆ ਹੈ।
ਜਿਵੇ ਹੀ ਭਾਈ ਹਵਾਰਾ ਜੀ ਨੂੰ ਸੁਨੇਹਾ ਮਿਲਿਆ 10 ਅਗਸਤ 1995 ਨੂੰ ਅਤੇ ਭਾਈ ਸ਼ੇਰਾ ਜੀ ਅਜਨਾਲਾ ਤੋਂ ਪੈਸੇ ਅਤੇ ਆਰ ਦੀ ਏਕਸ ਇਕ ਬੇਗ ਚ ਪਾ ਕੇ ਟ੍ਰਕ ਦੇ ਟੂਲ ਬਾਕਸ ਵਿਚ ਰਖ ਕੇ ਪਟਿਆਲਾ ਨੂੰ ਵਾਪਸ ਚਲ ਪਾਏ। ਪਟਿਆਲਾ ਪਹੁੰਚ ਕੇ ਇਕ ਬੇਗ ਭਾਈ ਸ਼ੇਰਾ ਜੀ ਦੇ ਘਰ ਰਖਿਆ ਗਇਆ ਅਤੇ ਇਕ ਬੇਗ ਭਾਈ ਹਵਾਰਾ ਜੀ ਦੇ ਮਿਤਰ ਦੇ ਘਰ , ਏਸ ਮਿਸ਼ਨ ਨੂੰ ਪੂਰਾ ਕਰਨ ਲਈ ਸਿੰਘਾਂ ਕੋਲ ਸਾਰਾ ਸਮਾਨ ਹਾਸਿਲ ਹੋ ਚੁਕਿਆ ਸੀ।
ਹੁਣ ਅਸਲ ਗਲ ਸ਼ੁਰੂ ਹੁੰਦੀ ਹੈ ਭਾਈ ਹਵਾਰਾ ਜੀ ਨੂੰ ਬੁਚੜ ਬੇਅੰਤੇ ਨੂੰ ਸੋਧਾ ਲਾਉਣ ਲਈ ਇਕ ਮਨੁਖਾ ਬੰਬ ਦੀ ਲੋੜ ਸੀ ਙਪਰ ਬੰਬ ਕੋਣ ਬਣੇ ?ਏਸ ਹਮਲੇ ਵਾਸਤੇ ਕੋਣ ਤਿਆਰ ਹੋਵੇਗਾ ਬਹੁਤ ਮੁਸ਼ਕਿਲ ਕਮ ਸੀ , ਸੋਚਾਂ ਵਿਚ ਡੂਬੇ ਭਾਈ ਹਵਾਰਾ ਜੀ ਆਪਣੇ ਮਨ ਵਿਚ ਅਨੇਕਾਂ ਵਿਚਾਰ ਕਰਦੇ ਹਨ ਜੇ ਕੋਈ ਨਾਂ ਮਿਲਿਆ ਤਾਂ ਮੈਂ ਹੀ ਮਨੁਖਾ ਬੰਬ ਬਣ ਕੇ ਬੇਅੰਤੇ ਦਾ ਖਾਤਮਾ ਕਰ ਦੇਵਾਂਗਾ।
ਖਾਲਸਾ ਜੀ ਇਹ ਕੋਈ ਕਹਾਨੀ ਨਹੀ ਹੈ ਇਹ ਇਕ ਹਕੀਕਤ ਹੈ ਗੁਰੂ ਦੇ ਓਹ ਲਾਡਲੇ ਸੁਰਮੇ ਹਲੇ ਵੀ ਜੇਲਾਂ ਵਿਚ ਹਨ ਜੋ ਕੀ ਕੋਟ ਵਲੋਂ ਦਿਤੀ ਸਜ਼ਾ ਭੁਗਤ ਚੁਕਨ ਦੇ ਵਾਵਜੂਦ ਭਾਰਤ ਸਰਕਾਰ ਰਿਹਾ ਨਹੀ ਕਰਨਾ ਚਾਹੁੰਦੀ।
ਏਸ ਮਿਸ਼ਨ ਲਈ ਕੀ ਬੇਅੰਤੇ ਦਾ ਸੋਹੇਲੇ ਕਿਵੇਂ ਪੜਿਆ ਜਾਵੇ ਸਾਰੇ ਸਿੰਘ ਰਾਤੋਲੀ ਦੇ ਓਸ ਕਿਰਾਏ ਦੇ ਮਕਾਨ ਵਿਖੇ ਮਿਲੇ ਅਤੇ ਆਪਣੇ ਵਿਚਰ ਰਖੇ।
ਭਾਈ ਹਵਾਰਾ ਜੀ :- ਮੇਰੇ ਵੀਰੋ ਇਸ ਦੁਸ਼ਟ ਬੇਅੰਤੇ ਦਾ ਸੋਹੇਲਾ ਪੜਨ ਲਈ ਇਕ ਮਨੁਖਾ ਬੰਬ ਦੀ ਲੋੜ ਹੈ ਇਸ ਤੋਂ ਬਿਨਾਂ ਮਿਸ਼ਨ ਹਾਸਿਲ ਨਹੀ ਹੋ ਸਕਦਾ। ਗਲ ਕਰਦਿਆਂ ਭਾਈ ਹਵਾਰਾ ਜੀ ਸਾਰੇ ਸਿੰਘਾਂ ਦੇ ਚੇਹਰੇ ਵੀ ਪੜ ਰਿਹੇ ਸਨ ਅਤੇ ਸਵਾਲ ਕੀਤਾ।
ਅਚਾਨਕ ਹੀ ਭਾਈ ਦਿਲਾਵਰ ਸਿੰਘ ਖੜ ਗਏ ਤੇ ਕਿਹਾ :- ਮੈਂ ਮਨੁਖਾ ਬੰਬ ਬਣ ਜਾਵਾਂਗਾ ਤੇ ਦੁਸ਼ਟ ਨੂੰ ਉੜਾ ਦੇਵਾਂਗਾ।
ਭਾਈ ਦਿਲਾਵਰ ਸਿੰਘ ਜੀ ਦੇ ਮੂਹੋਂ ਇਹ ਬੋਲ ਸੁਨ ਕੇ ਕੇ ਸਾਰੇ ਓਨਾਂ ਵਲ ਵੇਖ ਲਗੇ।
”ਨਹੀ ਮੈਂ ਮਨੁਖਾ ਬੰਬ ਹੋਵਾਂਗਾ ” ਭਾਈ ਬਲਵੰਤ ਸਿੰਘ ਜੀ ਰਾਜੋਆਣਾ ਜੀ ਇਕ ਦਮ ਕਹਿ ਉਠੇ।
ਭਾਈ ਦਿਲਾਵਰ ਸਿੰਘ ਜੀ :- ਕੋਈ ਗਲ ਨੀ ਵੀਰੇ ਮੈਂ ਪਹਿਲਾਂ ਬੰਬ ਹੋਵਾਂਗਾ ਆਪਰ ਭਾਈ ਰਾਜੋਆਣਾ ਜੀ ਫਿਰ ਕਹਿਣ ਲਗੇ ਨਹੀ ਮੈਂ ਹੀ ਮਨੁਖਾ ਬੰਬ ਹੋਵਾਂਗਾ।
ਇਕ ਮਿੰਟ ਰੁਕੋ ਕੁਝ ਦੇਰ ਚੁਪ ਰਹਿਣ ਤੋਂ ਬਾਦ ਭਾਈ ਹਵਾਰਾ ਜੀ ਬੋਲੇ ਮੈਂ ਇਕ ਗਲ ਕਹਿਣਾ ਭੁਲ ਗਇਆ ਕੀ ਜੋ ਮਨੁਖਾ ਬੰਬ ਬ૭ੁਗਾ ਓਸਦੇ ਖੁਦ ਦੇ ਵੀ ਟੁਕੜੇ ਟੁਕੜੇ ਹੋ ਜਾਵਣਗੇ ਆਪਣੇ ਆਪ ਨੂੰ ਪਹਿਲਾਂ ਹੀ ਸ਼ਹੀਦ ਹੋਇਆ ਜਾਨ ਲੇਣਾ ਹੋਵੇਗਾ।
ਕੋਈ ਗਲ ਨੀ ਵੀਰੇ ਮੈਂ ਹੀ ਇਹ ਬੰਬ ਬ૭ੁਗਾ ਭਾਈ ਦਿਲਾਵਰ ਸਿੰਘ ਜੀ ਧੜੱਲੇ ਨਾਲ ਕਹਿਣ ਲਗੇ। ਨਹੀ ਵੀਰ ਦਿਲਾਵਰ ਸਿੰਘ ਮੈਂ ਹੀ ਮਨੁਖਾ ਬੰਬ ਹੋਵਾਂਗਾ ਭਾਈ ਰਾਜੋਆਣਾ ਜੀ ਚਾਹੁੰਦੇ ਸਨ ਕੀ ਬੁਚੜ ਬੇਅੰਤੇ ਨੂੰ ਮੈਂ ਹੀ ਸਜ਼ਾ ਦੇਵਾਂ। ਪਰ ਭਾਈ ਦਿਲਾਵਰ ਸਿੰਘ ਜੀ ਨੇ ਸਾਫ਼ ਕਰ ਦਿਤਾ ਕੀ ਪਹਿਲਾਂ ਮੈਂ ਖੜਾ ਹੋਇਆ ਸੀ ਇਹ ਸੇਵਾ ਨਿਵਾਉਣ ਲਈ ਏਸ ਲਈ ਪਹਿਲਾ ਹਕ ਮੇਰਾ ਹੀ ਬਣਦਾ ਹੈ।
ਭਾਈ ਹਵਾਰਾ ਜੀ ਐਨਾਂ ਦੋਵਾਂ ਸਿੰਘਾਂ ਨੂੰ ਆਪਣਾ ਆਪਣਾ ਹਕ ਜਮਾਉਦੀਆਂ ਨੂੰ ਵੇਖ ਕੇ ਇਕ ਗੇਹਰੀ ਸੋਚ ਵਿਚ ਚਲੇ ਗਏ ਹੁਣ ਓਨਾਂ ਨੂੰ ਬੇ ਕਸੂਰ ਸਿਖਾਂ ਦੇ ਕਾਤਿਲ ਬੁਚੜ ਨੂੰ ਖਤਮ ਕਰਨ ਦਾ ਮਿਸ਼ਨ ਪੂਰਾ ਹੁੰਦਾ ਦਿਖ ਰਿਹਾ ਸੀ। ਭਾਈ ਹਵਾਰਾ ਜੀ ਨੂੰ ਬੇਅੰਤਾ ਜਮੀਨ ਤੇ ਵਿਖਰਿਆ ਹੋਇਆ ਨਜਰ ਆ ਰਿਹਾ ਸੀ ਹੁਣ ਸਿਖਾਂ ਦੇ ਦੁਖਾਂ ਦਾ ਅੰਤ ਨੇੜੇ ਸੀ ਹੁਣ ਮਾਵਾਂ ਦੀਆਂ ਕੁਖਾਂ ਨਹੀ ਉਜੜਨਗਿਆਂ ਬਸ ਬਹੁਤ ਹੋ ਗਇਆ ਜ਼ੁਲਮ ਹੁਣ ਬਸ ਦਿਨ ਨੇੜੇ ਹੀ ਹਨ ਏਸ ਪਾਪੀ ਦੇ।
ਭਾਈ ਦਿਲਾਵਰ ਸਿੰਘ ਜੀ ਅਤੇ ਭਾਈ ਰਾਜੋਆਣਾ ਜੀ ਨੂੰ ਤਿਆਰੀ ਲਈ ਭੇਜ ਦਿਤਾ ਗਇਆ ਅਤੇ ਬੰਬ ਬੇਲਟ ਦਾ ਕਮ ਭਾਈ ਇੰਜੀਨੀਅਰ ਨੂੰ ਸੋਂਪ ਦਿਤਾ ਗਇਆ।
ਹੁਣ ਪਿਛੇ ਰਹਿ ਗਏ ਸਿੰਘ ਭਾਈ ਹਵਾਰਾ ਜੀ ਭਾਈ ਭਿਓਰਾ ਜੀ ਅਤੇ ਭਾਈ ਤਾਰਾ ਜੀ ਆਪਸ ਚ ਵਿਚਾਰ ਕਰ ਰਿਹੇ ਸਨ ਹੁਣ ਏਸ ਜ਼ੁਲਮ ਦਾ ਖਾਤਮਾ ਹੋ ਜਵੇਗਾ ਇਸਦੇ ਲਈ ਹੁਣ ਇਕ ਏਮਬੇਸਡਰ ਕਾਰ ਦੀ ਲੋੜ ਹੈ ਭਾਈ ਜਗਤਾਰ ਸਿੰਘ ਤਾਰਾ ਜੀ ਨੇ ਫੋਰਨ ਕਿਹਾ ਚਲੋ ਖਰੀਦਣ ਕਿਸੇ ਪੁਰਾਣੇ ਡੀਲਰ ਤੋਂ। ਭਾਈ ਹਵਾਰਾ ਜੀ ਤਿਆਰ ਹੋ ਗਏ ਕਾਰ ਦਿੱਲੀ ਤੋਂ ਖਰੀਦੀ ਜਾਏ ਤੇ ਕਮ ਕਰਵਾ ਕੇ ਰੰਗ ਰੋਗਨ ਵੀ ਕਰਵਾ ਲਇਆ ਜਾਏ ਤਾਕੀ ਕਾਰ ਇਕ ਵੀ ਆਈ ਪੀ ਦੀ ਹੀ ਲਗਣੀ ਚਾਹੀਦੀ ਹੈ, ਹੈ ਥੋੜਾ ਮੁਸ਼ਕਿਲ ਕਮ ਪਰ ਕਰਨਾ ਹੈ। ਚਲੋ ਦਿੱਲੀ ਦੇਰ ਨੀ ਕਰਨੀ ਦੇਰ ਤਾਂ ਵਿਨਾਸ਼ ਦੀ ਮਾਂ ਹੁੰਦੀ ਇਸਦੇ ਨਾਲ ਹੀ ਭਾਈ ਹਵਾਰਾ ਜੀ ਮੁਸਕਰਾ ਵੀ ਦਿਤੇ ਸਨ। ਭਾਈ ਹਵਾਰਾ ਜੀ, ਭਾਈ ਤਾਰਾ ਜੀ ਅਤੇ ਭਾਈ ਭਿਓਰਾ ਜੀ ਬਿਨਾ ਦੇਰ ਕੀਤਿਆ ਹੀ 20 ਅਗਸਤ 1995 ਨੂੰ ਇਕ ਮੋਟਰ ਸਾਇਕਲ ਤੇ ਦਿੱਲੀ ਚਲੇ ਗਏ। ਸਿੰਘਾਂ ਨੇ ਲੋਕਲ ਅਖਬਾਰਾਂ ਚੋਣ ਵੇਖਣ ਲਈ ਕੁਝ ਅਖਬਾਰ ਖਰੀਦ ਲਾਏ। ਲੇਹਂਦੀ ਦਿੱਲੀ ਕਿਸੇ ਫੋਜੀ ਕੋਲ ਇਕ ਅੰਬੈਸਡਰ ਕਾਰ ਦਾ ਇਸ਼ਤਿਹਾਰ ਹਿੰਦੁਸਤਾਨ ਟਾਈਮਜ਼ ਚ ਦਿਤਾ ਹੋਇਆ ਸੀ ਅਤੇ ਓਸਦਾ ਨਾਂ ਸੁਭਾਸ਼ ਦੱਤਾ ਲਿਖਿਆ ਸੀ, ਸਿੰਘ ਫੋਰਨ ਓਸ ਪਾਸੇ ਚਲੇ ਗਏ।
ਸਿੰਘਾਂ ਜਾ ਕੇ ਸੁਭਾਸ਼ ਦੱਤਾ ਨੂੰ ਅਖਬਾਰ ਚ ਦਿਤਾ ਇਸ਼ਤਿਹਾਰ ਦਸਿਆ ਤੇ ਕਾਰ ਨਾ ਡੀ ਬੀ ਏ 9598 ਦੇ ਓਹ 32000 ਰੁਪੇ ਮੰਗ ਰਿਹਾ ਸੀ। ਸਿੰਘਾਂ ਨੇ ਕਾਰ ਨੂੰ ਵੇਖਿਆ ਤੇ ਥੋੜਾ ਜਿਹਾ ਰੜਕਾ ਕੀਤਾ ਅਖੀਰ ਸਿੰਘ ਵੀ ੩੨੦੦੦ ਰੁਪੇ ਮਨ ਗਏ ਤੇ ਦੂਜੇ ਦਿਨ ਆਉਣ ਨੂੰ ਕਹਿ ਦਿਤਾ।
ਦੂਜੇ ਦਿਨ ਭਾਈ ਹਵਾਰਾ ਅਤੇ ਭਾਈ ਭਿਓਰਾ ਜੀ ਸੁਭਾਸ਼ ਦੱਤਾ ਦੇ ਘਰ ਚਲੇ ਗਏ ਅਤੇ 32000 ਰੁਪੇ ਦੇ ਕੇ ਕਾਰ ਖਰੀਦ ਲਈ। ਭਾਈ ਤਾਰਾ ਜੀ ਦੇ ਭਾਈ ਦੇ ਘਰ ਥੋੜਾ ਰੁਕ ਕੇ ਆਰਾਮ ਕੀਤਾ ਭਾਈ ਨੂੰ ਦਸਿਆ ਕੀ ਕਾਰ ਭਾਈ ਤਾਰਾ ਲਈ ਖਰੀਦੀ ਹੈ, ਆਰਾਮ ਕਰਨ ਤੋਂ ਬਾਦ ਭਾਈ ਹਵਾਰਾ ਜੀ ਅਤੇ ਭਾਈ ਭਿਓਰਾ ਜੀ ਵਾਪਸ ਪੰਜਾਬ ਆ ਗਏ ਜਦ ਕੀ ਭਾਈ ਤਾਰਾ ਕੀ ਕਾਰ ਸਮੇਤ ਭਾਈ ਦੇ ਘਰ ਹੀ ਰਹੇ। ਅਗਲੇ ਦਿਨ ਤਾਰਾ ਜੀ ਭਾਈ ਲਖਵਿੰਦਰ ਸਿੰਘ ਜੀ ਲਖਾ ਨੂੰ ਕਾਰ ਬਾਰੇ ਦਸਿਆ ਕੀ ਇਹ ਕਾਰ ਬੇਅੰਤੇ ਨੂੰ ਮਾਰਨ ਲਈ ਖਰੀਦੀ ਹੈ ਹੁਣ ਇਹ ਕਾਰ ਦਾ ਕਮ ਕਰਵਾਉਣਾ ਹੈ ਰੰਗ ਸਬ ਕੁਝ ਇਕ ਵੀ ਆਈ ਪੀ ਨਜਰ ਆਉਣੀ ਚਾਹੀਦੀ ਹੈ। ਭਾਈ ਲਖਾ ਜੀ ਨੇ ਫੋਰਨ ਹਾਂ ਕਰ ਦਿਤੀ ਤੇ ਇਕ ਜਾਨਕਰ ਜੋ ਵੀ ਆਈ ਪੀ ਕਾਰਾਂ ਦੀ ਮੁਰਾਮਤ ਕਰਦਾ ਸੀ ਓਸ ਕੋਲ ਜਾਂ ਦੀ ਤਿਆਰਿਕਰ ਲਈ।
ਭਾਈ ਤਾਰਾ ਜੀ ਅਤੇ ਭਾਈ ਲਖਾ ਜੀ ਕੁਝ ਹੀ ਸਮੇ ਚ ਮ੿ਕੇਨਿਕ ਕੋਲ ਪਹੁੰਚ ਗਏ ਅਤੇ ਮਕੈਨਿਕ ਨੂੰ ਸਾਰਾ ਕਮ ਸਮਝਾ ਦਿਤਾ ਅਤੇ ਪੁਛਿਆ ਕਿਨਾਂ ਸਮਾ ਲੱਗੇਗਾ ਸਾਰਾ ਕੁਝ ਵੇਖਣ ਤੋਂ ਬਾਦ ਮਕੈਨਿਕ ਨੇ ਚਾਰ ਦਿਨ ਬਾਦ ਆਉਣ ਨੂੰ ਕਿਹਾ।
ਸਿੰਘਾਂ ਨੇ ਮਕੈਨਿਕ ਨੂੰ ਸਮਝਾ ਦਿਤਾ ਕੀ ਕੋਈ ਕਮੀ ਨਾ ਰਿਹੇ ਗੱਡੀ ਵੀ ਆਈ ਪੀ ਦੀ ਹੈ ਕੋਈ ਸ਼ਿਕਾਇਤ ਦਾ ਮੋਕਾ ਨਾ ਮਿਲੇ।
ਠੀਕ ਚਾਰ ਦਿਨ ਬਾਦ ਭਾਈ ਤਾਰਾ ਜੀ ਅਤੇ ਲਖਾ ਜੀ ਮਕੈਨਿਕ ਕੋਲ ਪਹੁੰਚ ਗਏ ਕਾਰ ਤਾਂ ਵਾਕਿਆ ਹੀ ਵੀ ਆਈ ਪੀ ਹੀ ਲਗਦੀ ਸੀ। ਸਿੰਘ ਕਾਰ ਨੂ ਲੇਕੇ ਚੰਡੀਗੜ੍ਹ ਲੈ ਆਏ। ਦੂਜੇ ਦਿਨ ਭਾਈ ਤਾਰਾ ਜੀ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਭਾਈ ਭਿਓਰਾ ਨੂੰ ਲਿਆਉਣ ਲਈ ਭਾਈ ਹਵਾਰਾ ਜੀ ਦਾ ਗੁਪਤ ਸੁਨੇਹਾ ਮਿਲਿਆ। ਜਦ ਸਿੰਘ ਓਥੇ ਪਹੁੰਚੇ ਤਾਂ ਭਾਈ ਹਵਾਰਾ ਤੋਂ ਇਕ ਹੋਰ ਸੁਨੇਹਾ ਗੁਰਦਵਾਰਾ ਦੁਖ ਨਿਵਾਰਨ ਆਉਣ ਲਈ ਮਿਲਿਆ ਭਾਈ ਹਵਾਰਾ ਜੀ ਦਾ।
ਭਾਈ ਤਾਰਾ ਜੀ ਅਤੇ ਭਾਈ ਭਿਓਰਾ ਜੀ ਗੁਰੂਦਵਾਰਾ ਪੁੱਜੇ ਤਾਂ ਓਥੇ ਭਾਈ ਹਵਾਰਾ ਜੀ ਅਤੇ ਭਾਈ ਰਾਜੋਆਣਾ ਜੀ ਅਤੇ ਭਾਈ ਦਿਲਾਵਰ ਸਿੰਘ ਜੀ ਇੰਤਜ਼ਾਰ ਕਰਦੇ ਮਿਲੇ ਙਏਥੋਂ ਪੰਜੇ ਸਿੰਘ ਪਿੰਡ ਕੁਰਾਲੀ ਨੂੰ ਚਲ ਪਾਏ ਤੇ ਕੁਰਾਲੀ ਤੋਂ ਭਾਈ ਨਸੀਬ ਸਿੰਘ ਜੀ ਦੇ ਘਰੋਂ ਰਿਮੋਟ ਕੰਟ੍ਰੋਲ ਬੰਬ ਵਗੇਰਾ ਲੈ ਕੇ ਮੋਹਾਲੀ ਨੂੰ ਚਲ ਪਾਏ।
30 ਅਗਸਤ 1995 ਦਾ ਦਿਨ ਭਾਈ ਦਿਲਾਵਰ ਸਿੰਘ ਜੀ ਮਨੁਖਾ ਬੰਬ ਬਣਨ ਨੂੰ ਤਿਆਰ ਸਨ। ਵੀ ਆਈ ਪੀ ਇਕ ਅਮ੿ਬੇਸਡਰ ਕਾਰ ਵੀ ਤਿਆਰ ਕੀਤੀ ਗਈ ਸੀ ਨਾਲ ਹੀ ਪੁਲਿਸ ਦੀ ਵਰਦੀ ਅਤੇ ਰਿਮੋਟ ਕੰਟ੍ਰੋਲ ਨਾਲ ਚਲ ਵਾਲੀ ਆਰ ਡੀ ਏਕਸ ਬੇਲਟ ਵੀ ਤਿਆਰ ਹੋ ਚੁਕੀ ਸੀ। ਬੇਅੰਤ ਸਿੰਘ ਦਾ ਸੋਹੇਲਾ ਪੜਨ ਨੂੰ ਸਬ ਤਿਆਰ ਸਨ।
ਸਾਰੇ ਸਿੰਘ ਚੰਡੀਗੜ ਚ ਸੀਗੇ। ਬਸ ਹੁਨ 30 ਅਗਸਤ 1995 ਦਾ ਬੇਅੰਤ ਸਿੰਘ ਦਾ ਇੰਤਜ਼ਾਰ ਸੀ ਜੋ ਹਾਲੀ ਚੰਡੀਗੜ ਚ ਨਹੀ ਸੀ ਆਇਆ ਹੋਇਆ ਅਗਲੇ ਦਿਨ ਤੇ ਪੂਰੀ ਟੀਮ ਚਰਚਾ ਕਰ ਰਹੀ ਸੀ ਕੋਈ ਗਲਤੀ ਦੀ ਗੁੰਜਾਇਸ਼ ਨਹੀ ਰਹਿਣ ਦਿਤੀ ਜਾ ਰਹੀ।
ਪਰ ਭਾਈ ਦਿਲਾਵਰ ਸਿੰਘ ਜੀ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਹਾਲੇ ਵੀ ਮਨੁਖਾ ਬੰਬ ਲਈ ਤਕਰਾਰ ਕਰ ਰਿਹੇ ਸਨ, ਦੋਵਾਂ ਵਿਚ ਜਿੱਦ ਬਣੀ ਹੋਈ ਸੀ ਭਾਈ ਦਿਲਾਵਰ ਸਿੰਘ ਜੀ ਵੀ ਨਹੀ ਸੀ ਹਟ ਰਿਹੇ ਤੇ ਭਾਈ ਰਾਜੋਆਣਾ ਜੀ ਵੀ।
ਦੋਵੇ ਸਿੰਘਾਂ ਦੀ ਜਿੱਦ ਨੂੰ ਵੇਖਦਿਆਂ ਭਾਈ ਹਵਾਰਾ ਜੀ ਨੇ ਇਕ ਲਾਟਰੀ ਪਾਉਣ ਦਾ ਫੈਸਲਾ ਕੀਤਾ ਵੇਖਦੇ ਹਾਂ ਜਿਸਦਾ ਨਾਂ ਆਵੇਗਾ ਓਹੀ ਬੁਚੜ ਬੇਅੰਤੇ ਨੂੰ ਸੋਧੇਗਾ।
ਦੋਵੇਂ ਸਿੰਘ ਰਾਜ਼ੀ ਹੋ ਗਏ ਦੋਨਾਂ ਦੇ ਨਾਂ ਇਕ ਇਕ ਪਰਚੀ ਲਿਖੀ ਗਈ ਅਤੇ ਦੋਵੇਂ ਖਾਲਸੇ ਗੁਰੂ ਪਿਤਾ ਪਾਸ ਅਰਦਾਸ ਕਰ ਰਿਹੇ ਹਨ ਆਪਣੇ ਆਪਣੇ ਨਾਂ ਨਿਕਲਣ ਦੀ।
ਵਾਹ ਵਾਹ ਮਾਂ ਜਮਨ ਵਾਲੀਏ ਧਨ ਹਨ ਤੇਰੇ ਲਾਲ ਜੋ ਮੋਤ ਨੂੰ ਵੀ ਆਪਣੇ ਹਕ ਨਿਤਰਨ ਲਈ ਸਚੇ ਪਾਤਸ਼ਾਹ ਜੀ ਪਾਸ ਅਰਦਾਸ ਕਰਦੇ ਹਨ।
ਅਰਦਾਸ ਤੋਂ ਬਾਦ ਜਦ ਪਰਚਿਆਂ ਜਮੀਨ ਤੇ ਸੁਟੀਆਂ ਇਕ ਪਰਚੀ ਚੁਕੀ ਗਈ ਤੇ ਭਾਈ ਦਿਲਾਵਰ ਸਿੰਘ ਜੀ ਦਾ ਨਾਂ ਆਇਆ ਵੇਖ ਭਾਈ ਦਿਲਾਵਰ ਸਿੰਘ ਜੀ ਖੁਸ਼ੀ ਵਿਚ ਇਉਂ ਉਛਲੇ ਜਿਵੇਂ ਦੁਨੀਆਂ ਦਾ ਸਾਰਾ ਖ਼ਜ਼ਾਨਾ ਵੀ ਏਸ ਬੇਸ਼ ਕੀਮਤੀ ਖਜਾਨੇ ਤੋ ਘਟ ਹੋਵੇ।
ਭਾਈ ਹਵਾਰਾ ਜੀ :- ਚਿੰਤਾ ਨਾ ਕਰ ਵੀਰੇ ਹਾਲੀ ਕੇ ਪੀ ਏਸ ਗਿੱਲ, ਭਜਨ ਲਾਲ, ਅਤੇ ਰਾਵ ਜਿਉਂਦੇ ਹਨ ਓਨਾਂ ਦਾ ਵੀ ਸੋਹੇਲਾ ਪੜਨਾ ਹੈ ਕੀ ਪਤਾ ਓਨਾਂ ਦੇ ਸੋਹੇਲਾ ਪੜਨ ਦੀ ਪਰਚੀ ਤੇਰੀ ਹੀ ਨਿਕਲ ਆਵੈ ਭਾਈ ਹਵਾਰਾ ਜੀ ਨੇ ਭਾਈ ਰਾਜੋਆਣਾ ਜੀ ਨੂੰ ਦਿਲਾਸਾ ਦਿਤਾ ਙਭਾਈ ਦਿਲਾਵਰ ਸਿੰਘ ਜੀ ਨੇ ਆਪਣੇ ਕਰੀਬੀ ਰਿਸ਼ਤੇਦਾਰਾਂ ਘਰ ਪਰਿਵਾਰ ਵਾਲਿਆਂ ਨੂੰ ਫੋਨ ਕੀਤਾ ਤੇ ਕਿਹਾ ਕਲ ਪੰਜਾਬ ਚ ਕੁਝ ਬਹੁਤ ਬਡਾ ਹੋਣੇ ਜਾ ਰਿਹਾ ਹੈ ਮੈਂ ਰੂਪੋਸ਼ ਹੋਣੇ ਜਾ ਰਿਹਾ ਹਾਂ ਮੇਰੀ ਫਿਕਰ ਨਾ ਕਰਨਾ ਅਤੇ ਫਤਹਿ ਬੁਲਾ ਦਿਤੀ।
31 ਅਗਸਤ 1995 ਨੂੰ ਬੇਅੰਤ ਸਿੰਘ ਦੀ ਵੀ ਆਈ ਪੀ ਕਾਰ ਚੰਡੀਗੜ ਸੇਕ૮੍ਰੇਟ ਪਹੁੰਚੀ ਕਾਰ ਦੇ ਦਰਵਾਜੇ ਖੁਲੇ ਪਹਿਲਾਂ ਸੀ ਆਰ ਪੀ ਏਫ਼ ਦਾ ਕਮਾਂਡੋ ਬਾਹਰ ਆਇਆ ਤੇ ਫੇਰ ਬੇਅੰਤਾ ਬੁਚੜ ਅਤੇ ਸੇਕ૮੍ਰੇਟ ਅੰਦਰ ਚਲਾ ਗਇਆ ਙਸਾਰੇ ਪਾਸੇ ਸੁਰਖਿਆ ਬਲ ਤੈਨਾਤ ਸੀ ਓਨਾਂ ਬੇਅੰਤ ਸਿੰਘ ਨੂੰ ਸਲਾਮ ਠੋਕੀ ਸਮਾ ਦੋਪਹਿਰ ੧ . ੩੦ ਸੀ ਭਾਈ ਤਾਰਾ ਜੀ ਅਤੇ ਭਾਈ ਭਿਓਰਾ ਜੀ ਪਹਿਲਾਂ ਹੀ ਬੇਅੰਤ ਸਿੰਘ ਦੇ ਪਹੁੰਚਣ ਤੋਂ ਮੋਜੁਸ ਸਨ ਜਦ ਕੀ ਬੇਅੰਤ ਸਿੰਘ ਇਕ ਘੰਟੇ ਦੀ ਦੇਰੀ ਤੋਂ ਆਇਆ ਸੀ।
ਓਧਰ ਦਿੱਲੀ ਤੋਂ ਖਰੀਦੀ ਕਾਰ ਚ ਬੈਠੇ ਭਾਈ ਦਿਲਾਵਰ ਸਿੰਘ ਜੀ ਅਤੇ ਭਾਈ ਇੰਜੀਨੀਅਰ ਜੀ ਦੇ ਘਰ ਤੋਂ ਚਲ ਪਾਏ ਭਾਈ ਦਿਲਾਵਰ ਸਿੰਘ ਨੇ ਪੁਛਿਆ ਬੇਅੰਤਾ ਸੇਕ૮੍ਰੇਟ ਪਹੁੰਚ ਗਇਆ ਹੈ ?
ਹਾਂ ਪਹੁੰਚ ਗਇਆ ਹੈ ਭਾਈ ਤਾਰਾ ਜੀ ਨੇ ਜਵਾਵ ਦਿਤਾ ਇਹ ਸੁਨ ਕੇ ਭਾਈ ਦਿਲਾਵਰ ਸਿੰਘ ਜੀ ਦੀ ਖੁਸ਼ੀ ਦਾ ਪਾਰਾਵਾਰ ਨਾ ਰਿਹਾ ਬਹੁਤ ਚੰਗਾ ਵੀਰੇ ਇਹ ਅੱਜ ਘਰ ਵਾਪਸ ਨੀ ਜਾਵੇਗਾ।
ਅਜ ਇਹ ਕਾੰਗ੍ਰੇਸ ਦਾ ਪਿਆਰਾ ਟੱਟੂ ਘਰ ਨੀ ਪਹੁੰਚ ਸ੿ਕੁਗਾ ਅੱਜ ਮੇਰੇ ਤੋਂ ਕੋਈ ਨੀ ਬਚਾ ਸਕਦਾ ਇਸ ਨੂੰ ਅੱਜ ਸੂਰਜ ਡੁਬਨ ਤੋਂ ਪਹਿਲਾਂ ਆਪਣੀਆਂ ਠੜ ਤੇ ਇਸਦੇ ਮਰਨੇ ਦੀ ਖਬਰ ਹੋਵੇਗੀ ਭਾਈ ਦਿਲਾਵਰ ਸਿੰਘ ਜੀ ਇਹ ਬੋਲਦਿਆ ਹੋਈਆਂ ਖੁਦ ਨੂੰ ਆਰ ਡੀ ਏਕਸ ਵਾਲੀ ਬੇਲਟ ਬਣ ਦਿਤੀ ਅਤੇ ਇਸਨੁ ਬਣਨ ਦੀ ਮਦਦ ਭਾਈ ਗੁਰਮੀਤ ਸਿੰਘ ਜੀ ਇੰਜੀਨੀਅਰ ਨੇ ਕੀਤੀ।
ਬੇਲਟ ਬਣਨ ਤੋਂ ਬਾਦ ਭਾਈ ਦਿਲਾਵਰ ਸਿੰਘ ਜੀ ਦੇ ਚੇਹਰੇ ਤੇ ਕੋਈ ਖੋਫ਼ ਵਾਲੇ ਭਾਵ ਨਹੀ ਸਨ ਕੋਈ ਪਛਤਾਵਾ ਨਹੀ ਸੀ , ਪੁਲਿਸ ਦੀ ਵਰਦੀ ਚ ਭਾਈ ਸਾਹਿਬ ਜੀ ਬਹੁਤ ਸਿਹਨੇ ਜਚ ਰਿਹੇ ਸੀ ਭਾਈ ਗੁਰਮੀਤ ਸਿੰਘ ਜੀ ਇੰਜੀਨੀਅਰ ਦੇ ਘਰ ਤੋਂ ਜਾਂ ਤੋਂ ਪਹਿਲਾ ਅਰਦਾਸ ਕੀਤੀ ਫੇਰ ਜੇ ਕਰ ਛਡਿਆ ”’ਬੋਲੇ ਸੋ ਨਿਹਾਲ …..ਸਤਿ ਸ੍ਰੀ ਅਕਾਲ ..।
ਜੇਕਾਰੇ ਨਾਲ ਸਾਰਾ ਘਰ ਹਿਲ ਗਇਆ ਓਹ ਇਕ ਸਿੰਘ ਦੀ ਗਰਜ ਸੀ ਅੱਜ ਸਿੰਘ ਸ਼ਿਕਾਰ ਤੇ ਜਾ ਰਿਹਾ ਸੀ ਤੇ ਸ਼ੇਰ ਸ਼ਿਕਾਰ ਤੇ ਜਾਨ ਤੋਂ ਪਹਿਲਾਂ ਗਰਜਦੇ ਹੀ ਹਨ।
ਭਾਈ ਦਿਲਾਵਰ ਸਿੰਘ ਜੀ ਬਾਹਰ ਆਏ ਤੇ ਬਾਹਰ ਖੜੀ ਕਾਰ ਦੀ ਡ੍ਰਾਇਵਿੰਗ ਸੀਟ ਤੇ ਬੈਠ ਗਏ ਅਤੇ ਸਿੰਘਾਂ ਵਲ ਵੇਖਿਆ ਤੇ ਕਾਰ ਆਹਿਸਤਾ ਆਹਿਸਤਾ ਪਿਛੇ ਰਿਹੇ ਸਿੰਘਾਂ ਦੀਆਂ ਅੱਖਾਂ ਤੋਂ ਦੁਰ ਹੁੰਦੀ ਗਈ।
ਸੇਕ૮੍ਰੇਟ ਦੇ ਵਰਾਂਡੇ ਚ ਸਾਰੀਆਂ ਵੀ ਆਈ ਪੀ ਕਾਰਾਂ ਹੀ ਖੜੀਆਂ ਸਨ ਨਵੇਂ ਨਵੇਂ ਮਾਡਲ ਸਨ ਸਾਰੇ ਜੇਡ ਸੁਰਖਿਆ ਬਹੁਤ ਸਖਤ ਭਾਈ ਦਿਲਾਵਰ ਸਿੰਘ ਜੀ ਨੇ ਓਨਾਂ ਨੂੰ ਕੋਈ ਪਤਾ ਨਾ ਲਗਣ ਦਿਤਾ ਗਇਆ।

ਬੇਅੰਤ ਘਰ ਜਾਨ ਨੂੰ ਸੇਕ૮੍ਰੇਟ ਚੋਣ ਬਾਹਰ ਨਿਕਲਿਆ ਸਮਾ ਸ਼ਾਮ ਦੇ ੫ ਵਜ ਰਿਹੇ ਸਨ ਸਾਰੇ ਸੁਰਖਿਆ ਦਸਤੇ ਨੇ ਬੇਅੰਤੇ ਨੂੰ ਘੇਰੇ ਚ ਲੈ ਲਇਆ ਅਤੇ ਓਸਦੀ ਕਾਰ ਤਕ ਲੈ ਗਏ ਙਓਨਾਂ ਨੂੰ ਲਗਦਾ ਸੀ ਕੀ ਮੋਤ ਜਿਵੇਂ ਨੇੜੇ ਹੀ ਹੋਵੇ ਇਸੇ ਕਰਕੇ ਸੁਰਖਿਆ ਵਿਚ ਕੋਤਾਹੀ ਨਹੀ ਕੀਤਾ ਜਾ ਰਹੀ ਸੀ , ਠੀਕ ਓਸੇ ਵੇਲੇ ਇਕ ਚਿੱਟੀ ਰੰਗ ਦੀ ਅਮ੿ਬੇਸਡਰ ਕਾਰ ਸੇਕ૮੍ਰੇਟ ਚ ਦਾਖਿਲ ਹੋਈ ਅਤੇ ਬੇਅੰਤ ਸਿੰਘ ਦੀ ਕਾਰ ਨੇੜੇ ਖੜ ਗਈ ਕਿਸੇ ਨੇ ਭਾਈ ਦਿਲਾਵਰ ਸਿੰਘ ਜੀ ਨੂੰ ਨਹੀ ਰੋਕਿਆ ਭਾਈ ਦਿਲਾਵਰ ਸਿੰਘ ਜੀ ਓਸ ਵੇਲੇ ਪੁਲਿਸ ਦੀ ਵਰਦੀ ਚ ਸਨ ਸ਼ਕ ਦੀ ਕੋਈ ਗੁੰਜਾਇਸ਼ ਨਹੀ ਸੀ।
ਭਾਈ ਦਿਲਾਵਰ ਸਿੰਘ ਜੀ ਦੇ ਸਾਮਨੇ ਹੋ ਓਸਦਾ ਮੁਖ ਨਿਸ਼ਾਨਾ ਆ ਰਿਹਾ ਸੀ ਬੇਅੰਤਾ ਆਪਣੀ ਕਾਰ ਚ ਬੈਠਣ ਨੂੰ ਜਾ ਰਿਹਾ ਸੀ ਦੂਜੇ ਪਾਸੇ ਭਾਈ ਦਿਲਾਵਰ ਸਿੰਘ ਜੀ ਵੀ ਆਪਣੀ ਕਾਰ ਤੋਂ ਬਾਹਰ ਨਿਕਲ ਕੇ ਬੇਅੰਤੇ ਵਲ ਨੂੰ ਵਧ ਰਿਹੇ ਸਨ ਞਭਾਈ ਦਿਲਾਵਰ ਸਿੰਘ ਜੀ ਪੁਲਿਸ ਵਰਦੀ ਦਾ ਫਾਇਦਾ ਲਇਆ ਜਦ ਕੀ ਬੇਅੰਤੇ ਦੇ ਸੁਰਖਿਆ ਗਾਰਡ ਬੇਅੰਤ ਸਿੰਘ ਦੀ ਚੋਕਸੀ ਵਰਤ ਰਿਹੇ ਸਨ ਭਾਈ ਦਿਲਾਵਰ ਸਿੰਘ ਜੀ ਨੇ ਫਾਇਦਾ ਲੈਂਦੀਆਂ ਬੇਅੰਤੇ ਦੀ ਸੁਰਖੀਆਂ ਦਸਤੇ ਵਿਚ ਜਾ ਸ਼ਾਮਿਲ ਹੋ ਗਏ।
ਬੇਅੰਤਾ ਬੁਚੜ ਜਿਉਂ ਆਪਣੀ ਕਾਰ ਚ ਬੈਠਾ ਅਤੇ ਡਰਾਇਵਰ ਨੇ ਇੰਜਨ ਸਟਾਰਟ ਕਰ ਦਿਤਾ, ਇਕ ਕਮਾਂਡੋ ਨੇ ਭਾਈ ਦਿਲਾਵਰ ਸਿੰਘ ਜੀ ਨੂੰ ਬੇਅੰਤੇ ਦੀ ਕਾਰ ਵਲ ਨੂੰ ਜਾਂਦੇ ਹੋਏ ਨੂੰ ਵੇਖ ਕੇ ਕਿਹਾ ਇਨੂੰ ਰੋਕੋ ਜੋਰ ਨਾਲ ਕੁਰਲਾਇਆ ਇਨੂੰ ਫੜੋ ਕੋਣ ਹੋ ਫੜੋ ……….
ਪਰ ਓਸ ਵੇਲੇ ਬਹੁਤ ਦੇਰ ਹੋ ਚੁਕੀ ਸੀ ਛੇਤੀ ਹੀ ਭਾਈ ਦਿਲਾਵਰ ਸਿੰਘ ਜੀ ਪਾਪੀ ਦੇ ਨੇੜੇ ਹੋ ਚੁਕੇ ਸਨ ਅਤੇ ਆਪਣੀ ਬੇਲਟ ਦਾ ਰਿਮੋਟ ਕੰਟ੍ਰੋਲ ਬਟਨ ਦਵਾ ਦਿਤਾ ………..
ਕਾਰ ਦੇ ਪਰਖਚੇ ਹਵਾ ਚ ਉਡ ਰਿਹੇ ਸਨ ਧਮਾਕਾ ਐਨਾਂ ਜਬਰ੿ਦਸ૬ ਸੀ ਕੀ ਸਾਰਾ ਦਾ ਸਾਰਾ ਸੇਕ૮੍ਰੇਟ ਹਿਲਾ ਕੇ ਰਖ ਦਿਤਾ ਆਸੇ ਪਾਸੇ ਦੇ ਮਕਾਨਾ ਦੀਆਂ ਖਿੜਕਿਆਂ ਦੇ ਸ਼ੀਸ਼ੇ ਟੁਟ ਗਏ ਸਾਰੇ ਪਾਸੇ ਖੂਨ ਹੀ ਖੂਨ ਵਿਖਰਿਆ ਹੋਇਆ ਸੀ , ਆਰ ਡੀ ਏਕਸ ਨਾਲ ਧੁਆਂ ਛਾਇਆ ਹੋਇਆ ਸੀ ਪਾਪੀ ਬੁਚੜ ਪੁਰਜਾ ਪੁਰਜਾ ਵਿਖਰ ਗਇਆ ਸੀ।
ਅਜ ਇਕ ਸੁਰਮੇ ਨੇ ਹੋਰ ਮਾਵਾਂ ਦੀਆਂ ਕੁਖਾਂ ਸੁਨੀਆਂ ਹੋਣ ਤੋਂ ਬਚਾ ਗਇਆ ਸੀ ਓਹ ਗੁਰੂ ਦਾ ਲਾਡਲਾ ਅਜ ਹੋਰ ਬੁਡੇ ਬਾਪੂਆਂ ਦਾ ਸ਼ਾਹਰਾ ਖੋਹਣ ਵਾਲੇ ਪਾਪੀ ਨੂੰ ਓਸਦੇ ਪਾਪ ਦੀ ਸਜ਼ਾ ਦੇ ਗਇਆ ਆਪ ਓਹ ਕੁਰਬਾਨ ਹੋ ਗਇਆ ਪਰ ਸਿਖਾਂ ਦੇ ਹੋਰ ਘਰ ਉਜੜਨ ਤੋਂ ਬਚਾ ਗਇਆ।
23 ਮਈ 2012 ਨੂੰ ਭਾਈ ਦਿਲਾਵਰ ਸਿੰਘ ਜੀ ਨੂੰ ਸ੍ਰੀ ਸਕਲ ਤਖਤ ਸਾਹਿਬ ਜੀ ਵਲੋਂ ”ਕੌਮ ਦੇ ਮਹਾਨ ਸ਼ਹੀਦ ” ਦਾ ਏਲਾਨ ਕੀਤਾ ਗਇਆ ਅਤੇ ਓਨਾਂ ਦਾ ਇਕ ਚਿਤਰ ਸਿਖ ਅਜਾਇਬ ਘਰ ਚ ਸ਼ੁਸ਼ੋਭਿਤ ਕੀਤਾ ਗਇਆ।
ਅਸਲ ਹਰ ਸਿਖ ਦੇ ਘਰ ਭਾਈ ਸਾਹਿਬ ਜੀ ਦੀ ਤਸਵੀਰ ਹੋਣੀ ਲਾਜ਼ਮੀ ਚਾਹੀਦੀ ਹੈ ਤਾਕੀ ਆਉਣ ਵਾਲਿਆਂ ਨਸਲਾਂ ਨੂੰ ਪਤਾ ਲਗਦਾ ਰਿਹੇ ਕੀ ਸਾਡੇ ਸਿਰ ਤੇ ਸਜੀ ਦਸਤਾਰ ਦਾ ਇਹ ਰਾਖਾ ਆਪਾ ਵਾਰ ਗਇਆ।
ਕੌਮ ਇਸ ਮਹਾਨ ਸ਼ਹੀਦ ਨੂੰ ਸਦਾ ਸਜਦਾ ਕਰਦੀ ਰਹੂਗੀ।
ਦਾਸ ਅਤੇ ਅਦਾਰਾ ਪੰਥਕ ਮੀਡੀਆ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਜੈਸਿੰਘਵਾਲਾ ਨੂੰ ਕੋਟਿ ਕੋਟਿ ਪ੍ਰਨਾਮ ਕਰਦਾ ਹੈ।

Related Articles

Latest Articles