8.9 C
Vancouver
Saturday, November 23, 2024

ਬੀ.ਸੀ. ਵਿੱਚ ਅਧਿਆਪਕਾਂ ਦੀ ਭਰਤੀ ਲਈ ਖਰਚੇ ਜਾਣਗੇ 12.5 ਮਿਲੀਅਨ ਡਾਲਰ

ਸੂਬਾ ਸਰਕਾਰ ਵਲੋਂ ਨਵੇਂ ਸਰਟੀਫਾਈਡ ਅਧਿਆਪਕਾਂ ਦੀ ਭਰਤੀ ਲਈ ਪ੍ਰੋਵੀਂਸ਼ੀਅਲ ਹਾਇਰਿੰਗ ਇਨਸੈਂਟਿਵ ਪ੍ਰੋਗਰਾਮ ਦੀ ਸ਼ੁਰੂਆਤ
ਸਰੀ, (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਸਕੂਲਾਂ ਵਿੱਚ ਹੋਰ ਸਰਟੀਫਾਈਡ ਅਧਿਆਪਕਾਂ ਦੀ ਲੋੜ ਨੂੰ ਪੂਰਾ ਕਰਨ ਲਈ ਸੂਬਾ ਸਰਕਾਰ ਵੱਲੋਂ ਕਈ ਨਵੀਆਂ ਭਰਤੀ ਅਤੇ ਸਿਖਲਾਈ ਲਈ ਉਪਰਾਲੇ ਸ਼ੁਰੂ ਕੀਤੇ ਜਾ ਹਨ। ਸਿੱਖਿਆ ਅਤੇ ਬੱਚਿਆਂ ਦੀ ਦੇਖਭਾਲ ਮੰਤਰੀ ਰਾਚਨਾ ਸਿੰਘ ਨੇ ਕਿਹਾ, “ਬ੍ਰਿਟਿਸ਼ ਕੋਲੰਬੀਆ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਨਵੀਂ ਆਬਾਦੀ ਆ ਰਹੀ ਹੈ, ਜਿਸ ਕਰਕੇ ਸਾਡੇ ਸਕੂਲਾਂ ਵਿੱਚ ਵਧੇਰੇ ਅਧਿਆਪਕਾਂ ਦੀ ਲੋੜ ਹੈ। ਇਸੇ ਲਈ ਅਸੀਂ ਆਪਣੇ ਸਿੱਖਿਆ ਸਾਥੀਆਂ ਨਾਲ ਮਿਲ ਕੇ ਅਧਿਆਪਕਾਂ ਦੀ ਭਰਤੀ ਅਤੇ ਰੁਕਵਟ ਲਈ ਕੰਮ ਕਰ ਰਹੇ ਹਾਂ, ਤਾਂ ਜੋ ਅਸੀਂ ਆਉਣ ਵਾਲੇ ਸਾਲਾਂ ਲਈ ਇੱਕ ਟਿਕਾਊ ਸਿੱਖਿਆ ਵਰਕਫੋਰਸ ਬਣਾ ਸਕੀਏ।”
ਸੂਬੇ ਦੇ ‘ਸ਼ਟਰੋਨਗੲਰਭਛ: ਢੁਟੁਰੲ ੍ਰੲੳਦੇ ਅਚਟਿੋਨ ਫਲੳਨ’ ਦੇ ਤਹਿਤ, ਅਗਲੇ ਤਿੰਨ ਸਾਲਾਂ ਵਿੱਚ ਅਧਿਆਪਕਾਂ ਦੀ ਭਰਤੀ ਅਤੇ ਸਿਖਲਾਈ ਪ੍ਰੋਗਰਾਮਾਂ ਲਈ $12.5 ਮਿਲੀਅਨ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਸਾਲ, ਲਗਭਗ $4 ਮਿਲੀਅਨ ਅਧਿਆਪਕਾਂ ਦੀ ਭਰਤੀ ਅਤੇ ਰੁਕਵਟ ਨੂੰ ਦੂਰ ਕਰਨ, ਸਿੱਖਿਆ ਪ੍ਰੋਗਰਾਮਾਂ ਵਿੱਚ ਲਚਕਦਾਰਤਾ ਲਿਆਉਣ ਅਤੇ ਪੇਂਡੂ ਅਤੇ ਦੂਰ-ਦਰਾਜ ਦੇ ਖੇਤਰਾਂ ਵਿੱਚ ਹੋਰ ਅਧਿਆਪਕਾਂ ਦੀ ਭਰਤੀ ਲਈ ਖਰਚ ਕੀਤੇ ਜਾਣਗੇ।
ਇਸ ਨਾਲ ਹੀ ਸੂਬਾ ਸਰਕਾਰ ਨੇ ਪੇਂਡੂ ਅਤੇ ਦੂਰ-ਦਰਾਜ ਦੇ ਸਕੂਲਾਂ ਵਿੱਚ 50 ਨਵੇਂ ਸਰਟੀਫਾਈਡ ਅਧਿਆਪਕਾਂ ਨੂੰ ਲਿਆਉਣ ਦੇ ਮਕਸਦ ਨਾਲ ਇੱਕ ਪ੍ਰੋਵੀਂਸ਼ੀਅਲ ਹਾਇਰਿੰਗ ਇਨਸੈਂਟਿਵ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ, ਜਿਸ ਤਹਿਤ ਅਧਿਆਪਕਾਂ ਨੂੰ ਉਨ੍ਹਾਂ ਖੇਤਰਾਂ ਵਿੱਚ ਕੰਮ ਕਰਨ ਲਈ $10,000 ਤਕ ਦੀ ਨਕਦ ਰਕਮ ਦਿੱਤੀ ਜਾਵੇਗੀ ਜਿਥੇ ਸਭ ਤੋਂ ਵੱਧ ਜ਼ਰੂਰਤ ਹੈ। ਇਸ ਪ੍ਰੋਗਰਾਮ ਨੇ ਉੱਤਰੀ ਬੀ.ਸੀ., ਵੈਨਕੂਵਰ ਆਈਲੈਂਡ ਅਤੇ ਓਕਾਨਾਗਨ ਖੇਤਰਾਂ ਸਮੇਤ ਕਈ ਪੇਂਡੂ ਭਾਈਚਾਰਿਆਂ ਵਿੱਚ ਅਧਿਆਪਕਾਂ ਦੀ ਭਰਤੀ ਲਈ ਸਹਾਇਤਾ ਕੀਤੀ ਹੈ।
ਇਸਦੇ ਨਾਲ ਨਾਲ, ਸੂਬਾ ਸਰਕਾਰ ਵੱਲੋਂ ਸਰਟੀਫਿਕੇਸ਼ਨ ਮਿਆਰਾਂ ਵਿੱਚ ਵੀ ਸੋਧ ਕੀਤੀ ਗਈ ਹੈ, ਜਿਸ ਨਾਲ ਹੋਰ ਅੰਤਰਰਾਸ਼ਟਰੀ ਤਜਰਬੇਕਾਰ ਅਧਿਆਪਕ ਬੀ.ਸੀ. ਦੇ ਸਕੂਲਾਂ ਵਿੱਚ ਕੰਮ ਕਰ ਸਕਣ। ਇਸ ਨਾਲ ਅੰਤਰਰਾਸ਼ਟਰੀ ਅਧਿਆਪਕਾਂ ਦੇ ਆਵਦਨਾਂ ਦੀ ਗਿਣਤੀ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੀ ਵਾਧਾ ਹੋਇਆ ਹੈ, ਜੋ ਕਿ ਬੀ.ਸੀ. ਦੇ ਭਵਿੱਖ ਦੇ ਕੇ-12 ਵਰਕਫੋਰਸ ਵਿੱਚ ਸ਼ਾਮਲ ਹੋਣ ਲਈ ਇੱਕ ਨਵਾਂ ਰਿਕਾਰਡ ਹੈ।
ਇਹ ਸਾਰੇ ਕਦਮ ਬੀ.ਸੀ. ਦੇ ਸਿੱਖਿਆ ਪ੍ਰਣਾਲੀ ਵਿੱਚ ਲਗਾਤਾਰ ਵਧ ਰਹੇ ਦਬਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਲਏ ਗਏ ਹਨ, ਅਤੇ ਇਹ ਸੂਬਾ ਪੱਧਰ ‘ਤੇ ਸਿੱਖਿਆ ਵਰਕਫੋਰਸ ਨੂੰ ਮਜ਼ਬੂਤ ਬਣਾਉਣ ਲਈ ਕੀਤੀਆਂ ਜਾ ਰਹੀਆਂ ਕਈ ਅਹਿਮਮ ਉਪਰਾਲਿਆਂ ਵਿੱਚੋਂ ਹਨ।

Related Articles

Latest Articles