ਸਰੀ, ਸਿਕੈਮੌਸ, ਬੀਤੇ ਦਿਨੀਂ ਸਵੇਰੇ ਹੋਏ ਹਾਦਸੇ ਵਿੱਚ 25 ਸਾਲਾ ਪੰਜਾਬੀ ਟਰੱਕ ਡਰਾਈਵਰ ਨੌਜਵਾਨ ਦੀ ਮੌਤ ਹੋ ਗਈ। ਆਰ.ਸੀ.ਐਮ.ਪੀ. ਦਾ ਕਹਿਣਾ ਹੈ ਕਿ ਇਸ ਵਿੱਚ ਕੋਈ ਹੋਰ ਵਾਹਨ ਦੀ ਸ਼ਾਮਲੀ ਨਹੀਂ ਸੀ।
ਪੁਲਿਸ ਦੇ ਅਨੁਸਾਰ, ਸਵੇਰੇ 6:45 ਵਜੇ ਦੇ ਕਰੀਬ, ਟਰੱਕ ਬੇਕਾਬੂ ਹੋ ਗਿਆ ਹੈ ਪੁਲ ਨਾਲ ਜਾ ਟਕਰਾਇਆ ਜਿਸ ਤੋਂ ਬਾਅਦ ਦੱਖਣੀ ਪਾਸੇ ਦੇ ਰੇਲਿੰਗਾਂ ਨੂੰ ਤੋੜਦਿਆਂ ਚੈਨਲ ਵਿੱਚ ਡੁੱਬ ਗਿਆ।
ਗੋਤਾਖੋਰਾਂ ਦੀ ਟੀਮ ਨੇ ਬਾਅਦ ਵਿੱਚ ਡ੍ਰਾਈਵਰ ਦਾ ਮ੍ਰਿਤਕ ਸਰੀਰ ਲੱਭਿਆ ਅਤੇ ਮ੍ਰਿਤਕ ਦੀ ਪਹਿਣਾਨ ਰਾਮਿੰਦਰਜੀਤ ਸਿੰਘ, ਉਮਰ 25 ਸਾਲ ਵਜੋਂ ਹੋਈ, ਜਾਣਕਾਰੀ ਅਨੁਸਾਰ ਉਹ ਮਾਊਂਟੇਨ ਪੀਕ ਟ੍ਰਾਂਸਪੋਰਟ ਵਿੱਚ ਕੰਮ ਕਰ ਰਿਹਾ ਸਨ। ਕੰਪਨੀ ਨੇ ਪੁਸ਼ਟੀ ਕੀਤੀ ਕਿ ਉਸ ਨੇ ਕੁਝ ਹਫ਼ਤੇ ਪਹਿਲਾਂ ਹੀ ਕੰਮ ਸ਼ੁਰੂ ਕੀਤਾ ਸੀ, ਪਰ ਉਸ ਕੋਲ ਸਾਰੇ ਲੋੜੀਂਦੇ ਹਾਇਰਿੰਗ ਮਾਪਦੰਡ ਸੀ ਅਤੇ ਉਸਨੇ ਕਨੇਡਾ ਅਤੇ ਅਮਰੀਕਾ ਵਿੱਚ ਲਗਭਗ ਦੋ ਸਾਲਾਂ ਲਈ ਟਰੱਕ ਡ੍ਰਾਈਵਰ ਵਜੋਂ ਕੰਮ ਕੀਤਾ ਸੀ। ਮ੍ਰਿਤਕ ਦੇ ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਰਾਮਿੰਦਰਜੀਤ ਸਿੰਘ ਦੀ ਭੈਣ ਆਸਟ੍ਰੇਲੀਆ ਵਿੱਚ ਹੈ ਅਤੇ ਉਸਦੇ ਮਾਪੇ ਪੰਜਾਬ ਵਿੱਚ ਹਨ। ਰਾਮਿੰਦਰਜੀਤ ਸਿੰਘ ਦੀ ਭੈਣ ਨੇ ਦੱਸਿਆ ਕਿ ਉਸਦਾ ਭਰਾ 2019 ਵਿੱਚ ਕੈਨੇਡਾ ਚਲਾ ਗਿਆ ਸੀ।