Saturday, June 13, 2026

30 ਲੱਖਾ ਪ੍ਰਧਾਨ

ਬਿਨ ਮੰਡੀਉਂ ਵਿਕਣ ਵਿਧਾਇਕ ਜਿੱਥੇ,
ਉੱਥੇ ਕੋਈ ਨਾ ਦਿਸੇ ਦੁਕਾਨ ਬੇਲੀ।
ਅੰਦਰ ਖਾਤੇ ਹੋਏ ਤਹਿ ਸੌਦੇ,
ਬਣਿਆਂ ਤੀਹ ਲੱਖ ‘ਚ ਪ੍ਰਧਾਨ ਬੇਲੀ।

ਭੇਦ ਖੁੱਲ੍ਹ ਗਏ ਰਮਜ਼ਾਂ ਗੁੱਝੀਆਂ ਦੇ,
ਆਹਮੋਂ ਸਾਹਮਣੇ ਹੋਏ ਸ਼ੈਤਾਨ ਬੇਲੀ।
ਢੱਕੀ ਢਕਾਈ ਨਾ ਭੋਰਾ ਰਹਿਣ ਦਿੱਤੀ,
ਬੋਲ ਬਾਲਾ ਹੋਇਆ ਘਮਸਾਨ ਬੇਲੀ।

ਨਿਕਲੀ ਫੂਕ ਇਮਾਨਦਾਰੀਆਂ ਦੀ,
ਜੱਗ ਜੱਗਰ ਹੋਏ ਬੇਈਮਾਨ ਬੇਲੀ।
ਰਹੇ ਆਮ ਨਾ ਬਣ ਖਾਸ ਗਏ,
ਜਿਹੜੇ ਨਿੱਤਰੇ ਚੋਣ ਮੈਦਾਨ ਬੇਲੀ।

ਮੋੜ ਮੁੜਾਈ ਵਾਲੀ ਗੱਲ ‘ਭਗਤਾ’,
ਬਣ ਲਾਟ ਚੜ੍ਹੀ ਅਸਮਾਨ ਬੇਲੀ।
ਦੁੱਧ ਧੋਤੇ ਗਏ ਹੋ ਨੰਗੇ,
ਗਈ ਸਭ ਦੀ ਹੋ ਪਛਾਣ ਬੇਲੀ।

Popular