ਬਣ ਗਈ ਏਂ ਜ਼ਿੰਦਗੀ ਤੂੰ ਖੇਡ ਲੈਣ ਦੇਣ ਦੀ,
ਜਿੰਨਾ ਕੋਈ ਸੁਣਾ ਜਾਵੇ ਦੁੱਗਣਾ ਉਸੇ ਨੂੰ ਕਹਿਣ ਦੀ।
ਗੁਫ਼ਤਗੂ ਖ਼ੁਦ ਨਾਲ ਵੀ ਖ਼ੁਦ ਨੂੰ ਗਵਾਰਾ ਨਾ ਰਹੀ,
ਤਾਕਤ ਬਚੀ ਨਾ ਸੱਚ ਨੂੰ ਜ਼ਰਾ ਕੁ ਹਜ਼ਮ ਕਰ ਲੈਣ ਦੀ।
ਉਦਾਸੀਆਂ ਰੂਹਾਂ ਤੇ ਬੁੱਲ੍ਹੀਆਂ ‘ਤੇ ਨਾਟਕੀ ਹਾਸੇ,
ਰਹਿ ਗਿਆ ਏ ਬਾਕੀ ਬੱਸ ਹੁਣ ਪਰਦੇ ‘ਤੇ ਪਰਦਾ ਪਾਉਣ ਨੂੰ।
ਸੱਚ ਬੋਲਣਾ ਉਹਦਾ ਚੁਭਦਾ ਹੈ ਬਣਕੇ ਧਾਰ ਵਾਂਗ,
ਸਾਨੂੰ ਝੂਠ ਹੀ ਜਚਦਾ ਬੜਾ ਝੂਠਾ ਜਾ ਮਨ ਪਰਚਾਉਣ ਨੂੰ।
ਤਸਕਰੀ ਤਸੱਲੀਆਂ ਤੇ ਚਾਪਲੂਸੀਆਂ ਚਮਕਦੀਆਂ,
ਲਾਉਂਦੀਆਂ ਨੇ ਜ਼ੋਰ ਦੀਪ ਆਸਾਂ ਦੇ ਬੁਝਾਉਣ ਨੂੰ।
ਰਹਿਣ ਦੇ ਤੂੰ ਝਾਤੀਆਂ ਅੰਤਰ ਆਤਮੇ ਮਾਰਨੀਆਂ,
ਕੋਈ ਤਾਂ ਰੱਖ ਲੈ ਆਪਣਾ ਕੁਝ ਪਲ ਕੁ ਸੀਨੇ ਲਾਉਣ ਨੂੰ।
ਲੇਖਕ : ਅੰਮ੍ਰਿਤਪਾਲ ਕੌਰ, ਸੰਪਰਕ: 62849-10091