6.2 C
Vancouver
Sunday, November 24, 2024

ਐਨ.ਡੀ.ਪੀ. ਵੱਲੋਂ ਲਿਬਰਲਾਂ ਸਮਝੌਤਾ ਤੋੜਿਆ, ਪਰ ਸੰਸਦੀ ਕਾਰਵਾਈ ਜਾਰੀ ਰਹੇਗੀ : ਐਲਿਜ਼ਬੇਥ ਮੇਅ

 

 

ਸਮਝੌਤਾ ਟੁਟਣ ਦਾ ਮਤਲਬ ਇਹ ਨਹੀਂ ਕਿ ਹੁਣ ਤੁਰੰਤ ਚੋਣਾਂ ਦਾ ਐਲਾਨ ਕਰ ਦਿੱਤਾ ਜਾਵੇਗਾ : ਐਲਿਜ਼ਬੇਥ ਮੇਅ

ਸਰੀ, (ਸਿਮਰਨਜੀਤ ਸਿੰਘ): ਐਨ.ਡੀ.ਪੀ. ਵੱਲੋਂ ਲਿਬਰਲਾਂ ਨਾਲ ਸਪਲਾਈ ਅਤੇ ਵਿਸ਼ਵਾਸ ਸਮਝੌਤੇ ਨੂੰ ਖਤਮ ਕਰਨ ਦੇ ਫੈਸਲੇ ਦੇ ਬਾਵਜੂਦ, ਸੰਸਦ ਵਿੱਚ ਕੋਈ ਵੱਡਾ ਫ਼ਰਕ ਨਹੀਂ ਪਵੇਗਾ ਅਤੇ ਸੰਸਦ ਦੀ ਕਾਰਵਾਈ ਜਾਰੀ ਰਹੇਗੀ। ਇਹ ਬਿਆਨ  ਸੈਨਿਚ-ਗਲਫ ਆਇਲੈਂਡ ਦੀ ਗ੍ਰੀਨ ਪਾਰਟੀ ਦੀ ਸੰਸਦ ਮੈਂਬਰ ਐਲਿਜ਼ਬੇਥ ਮੇਅ ਵਲੋਂ ਜਾਰੀ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ”ਇਹ ਕਿਸੇ ਵੱਡੇ ਬਦਲਾਅ ਦੀ ਸੰਕੇਤ ਨਹੀਂ, ਇਸਦਾ ਮਤਲਬ ਇਹ ਨਹੀਂ ਕਿ ਹੁਣ ਤੁਰੰਤ ਚੋਣਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਚੋਣਾਂ ਦਾ ਸਮਾਂ 2025 ਦੀਆਂ ਗਰਮੀਆਂ ਤੱਕ ਜਾ ਸਕਦਾ ਹੈ ਪਰ ਮੈਂ ਇਹ ਪੱਕੇ ਤੌਰ ‘ਤੇ ਨਹੀਂ ਕਹਿੰਦੀ”

ਉਨ੍ਹਾਂ ਨੇ ਇਹ ਵੀ ਕਿਹਾ ਕਿ ਸਮਝੌਤਾ ਤੋੜਨ ਤੋਂ ਬਾਅਦ ਹੁਣ ਤੱਕ ਨਾ ਹੀ ਐਨ.ਡੀ.ਪੀ. ਦੇ ਮੁਖੀ ਜਗਮੀਤ ਸਿੰਘ ਅਤੇ ਨਾ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਤੁਰੰਤ ਚੋਣਾਂ ਵਿੱਚ ਜਾਣ ਦੀ ਇੱਛਾ ਜਤਾਈ ਹੈ।

ਐਨ.ਡੀ.ਪੀ. ਨੇਤਾ ਜਗਮੀਤ ਸਿੰਘ ਨੇ ਬੁੱਧਵਾਰ (4 ਸਤੰਬਰ) ਨੂੰ ਐਲਾਨ ਕੀਤਾ ਕਿ 2022 ਵਿੱਚ ਕੀਤਾ ਗਿਆ ਸਮਝੌਤਾ ਹੁਣ ਖਤਮ ਕੀਤਾ ਜਾ ਰਿਹਾ ਹੈ। ਇਹ ਸਮਝੌਤਾ, ਜੋ ਸਪਲਾਈ ਅਤੇ ਵਿਸ਼ਵਾਸ ਦੇ ਤਹਿਤ ਸੀ, ਘੱਟ ਟਰੂਡੋ ਦੀ ਘੱਟ-ਗਿਣਤੀ ਸਰਕਾਰ ਨੂੰ ਸਮਰਥਨ ਦੇ ਰੂਪ ਵਿੱਚ ਮਦਦ ਕਰ ਰਿਹਾ ਸੀ।

ਇਹ ਫੈਸਲਾ ਕੈਨੇਡਾ ਦੇ ਰੇਲ ਸੈੱਟੇਲੈਂਟ ਸਬੰਧੀ ਆਈ ਚੁਣੌਤੀ ਨੂੰ ਖਤਮ ਕਰਨ ਲਈ, ਮਜ਼ਦੂਰ ਮੰਤਰੀ ਸਟੀਵ ਮੈਕਕਿਨਨ ਵੱਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਤੋਂ ਬਾਅਦ ਆਇਆ ਹੈ। ਇਸ ਫ਼ੈਸਲੇ ਨੇ ਕਰਮੀਆਂ ਨੂੰ ਨਾਖੁਸ਼ ਕੀਤਾ ਹੈ, ਜਿਸ ਕਾਰਨ ਐਨ.ਡੀ.ਪੀ. ਵਲੋਂ ਟਰੂਡੋ ਸਰਕਾਰ ਨੂੰ ਦਿੱਤੇ ਜਾ ਰਹੇ ਸਮਰਥਨ ‘ਤੇ ਵੀ ਲੋਕਾਂ ਨੇ ਕਈ ਸਵਾਲ ਖੜ੍ਹੇ ਕੀਤੇ ਸਨ।

ਐਨ.ਡੀ.ਪੀ. ਵੱਲੋਂ ਹੁਣ ਕਿਹਾ ਗਿਆ ਹੈ ਕਿ ਉਹ ਹਰ ਕਾਨੂੰਨ ਤੇ ਵੱਖਰੇ ਵੱਖਰੇ ਪ੍ਰਸਤਾਵਾਂ ‘ਤੇ ਆਪਣਾ ਫੈਸਲਾ ਲੈਣਗੇ।

ਐਲਿਜ਼ਬੇਥ ਮੇਅ ਨੇ ਕਿਹਾ, ” ਐਨ.ਡੀ.ਪੀ. ਨੇ ਹੁਣ ਲਿਬਰਲਾਂ ਨਾਲ ਗੱਲਬਾਤ ਕਰਨ ਲਈ ਵਧੀਆ ਭਾਵਨਾ ਬਣਾਈ ਹੈ ਕਿਉਂਕਿ ਹੁਣ ਉਹ ਕਿਸੇ ਨਿਰਧਾਰਤ ਸਾਥੀ ਦੇ ਤੌਰ ‘ਤੇ ਫੈਸਲੇ ਨਹੀਂ ਲੈਣਗੇ।”

ਉਨ੍ਹਾਂ ਇਹ ਵੀ ਕਿਹਾ ਕਿ ਉਹ ਇਹ ਦੇਖ ਰਹੇ ਹਨ ਕਿ ਘੱਟ ਗਿਣਤੀ-ਸਰਕਾਰ ਨੂੰ ਹੁਣ ਡੂੰਘੀ ਸੋਚ-ਵਿਚਾਰ ਤੋਂ ਬਾਅਦ ਫੈਸਲੇ ਲੈਣਗੇ ਪੈਣਗੇ ਕਿਉਂਕਿ ਹੁਣ ਉਹ ਹਰ ਫੈਸਲੇ ਤੋਂ ਪਹਿਲਾਂ ਵੋਟਿੰਗ ‘ਤੇ ਨਿਰਭਰ ਰਹਿਣਗੇ।

Related Articles

Latest Articles