4.8 C
Vancouver
Monday, November 25, 2024

ਕਾਮਿਆਂ ਦੀ ਆਮਦ ਵੱਧ ਕਾਰਨ ਵਧੀ ਬੇਰੁਜ਼ਗਾਰੀ ਦਰ : ਟਿਫ਼ ਮੈਕਲਮ

 

ਅਰਥਵਿਵਸਥਾ ‘ਚ ਸੁਧਾਰ ਜਾਰੀ ਰਿਹਾ ਤਾਂ ਵਿਆਜ਼ ਦਰਾਂ ‘ਚ ਹੋਰ ਜਦਲ ਹੋਵੇਗੀ ਕਟੌਤੀ

ਸਰੀ, (ਸਿਮਰਨਜੀਤ ਸਿੰਘ):  ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ਼ ਮੈਕਲਮ ਨੇ ਕਿਹਾ ਕਿ ਕੈਨੇਡੀਅਨ ਅਰਥਵਿਵਸਥਾ ਵਿੱਚ ਨੌਕਰੀਆਂ ਦਾ ਵਿੱਚ ਵਾਧਾ ਜਾਰੀ ਰਿਹਾ ਤਾਂ ਬਹੁਤ ਜਲਦ ਵਿਆਜ਼ ਦਰਾਂ ‘ਚ ਹੋਰ ਕੌਟਤੀ ਦੀ ਆਸ ਬਝ ਸਕਦੀ ਹੈ। ਮੈਕਲਮ ਨੇ ਇਹ ਬਿਆਨ ਮੰਗਲਵਾਰ ਨੂੰ ਲੰਡਨ, ਯੂ.ਕੇ. ਵਿੱਚ ਕੈਨੇਡਾ-ਯੂ.ਕੇ. ਚੈਂਬਰ ਆਫ ਕਾਮਰਸ ਨੂੰ ਸੰਬੋਧਨ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਦਿੱਤਾ। ਜਦੋਂ ਕਿ ਸਟੈਟਿਸਟਿਕਸ ਕੈਨੇਡਾ ਨੇ ਅਗਸਤ ਮਹੀਨੇ ਵਿੱਚ ਬੇਰੁਜ਼ਗਾਰੀ ਦਰ 6.6% ਤੱਕ ਵਧਣ ਦੀ ਰਿਪੋਰਟ ਜਾਰੀ ਕੀਤੀ ਹੈ, ਜੋ ਕਿ ਮਹਾਂਮਾਰੀ ਦੇ ਸਾਲਾਂ ਤੋਂ ਇਲਾਵਾ ਸੱਤ ਸਾਲਾਂ ਵਿੱਚ ਸਭ ਤੋਂ ਉੱਚੀ ਹੈ।

ਮੈਕਲਮ ਨੇ ਬੇਰੁਜ਼ਗਾਰੀ ਦੇ ਵਧਣ ਬਾਰੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ, “ਇਹ ਅਗਸਤ ਦਾ ਡਾਟਾ ਉਹੀ ਰੁਝਾਨ ਜਾਰੀ ਰੱਖਦਾ ਹੈ, ਜੋ ਅਸੀਂ ਪਿਛਲੇ ਕੁਝ ਮਹੀਨਿਆਂ ਤੋਂ ਦੇਖ ਰਹੇ ਹਾਂ।” ਉਨ੍ਹਾਂ ਕਿਹਾ ਕਿ ਕੈਨੇਡਾ ‘ਚ ਕਾਮਿਆਂ ਆਮਦ ਤੇਜ਼ੀ ਨਾਲ ਵਧ ਰਹੀ ਹੈ, ਜਦਕਿ ਨਵੀਆਂ ਨੌਕਰੀ ਦੇ ਮੌਕੇ ਓਨੀ ਤੇਜ਼ੀ ਨਾਲ ਨਹੀਂ ਵਧ ਰਹੇ ਇਹੀ ਕਾਰਨ ਹੈ ਕਿ ਬੇਰੁਜ਼ਗਾਰੀ ਦਰ ਵਿੱਚ ਵਾਧਾ ਹੋ ਰਿਹਾ ਹੈ। ਮੈਕਲਮ ਨੇ ਕਿਹਾ, “ਹਾਂ ਪਰ ਇਹ ਵੀ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ ਕਿ ਕੈਨੇਡਾ ‘ਚ ਵਪਾਰ ਨੌਕਰੀਆਂ ਦੇ ਰਹੇ ਹਨ, ਪਰ ਉਹ ਇਸ ਤੇਜ਼ੀ ਨਾਲ ਨਹੀਂ ਦੇ ਰਹੇ ਜਿਸ ਨਾਲ ਨਵੇਂ ਕਾਮਿਆਂ ਦੀ ਗਿਣਤੀ ਵਧੀ ਹੈ, ਇਸ ਕਾਰਨ ਬੇਰੁਜ਼ਗਾਰੀ ਵਿੱਚ ਵਾਧਾ ਹੋ ਰਿਹਾ ਹੈ।

ਉਹਨਾਂ ਨੇ ਕਿਹਾ ਕਿ ਇਸ ਰੁਝਾਨ ਨੇ ਖਾਸਕਰ ਕੈਨੇਡੀਅਨ ਨੌਜਵਾਨਾਂ ਅਤੇ ਨਵੇਂ ਆਏ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ, ਜਿਨ੍ਹਾਂ ਨੂੰ ਰੁਜ਼ਗਾਰ ਲੱਭਣ ਲਈ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਕੈਨੇਡਾ ਦੀ ਸਰਕਾਰ ਵੱਲੋਂ ਅਸਥਾਈ ਨਿਵਾਸੀਆਂ ਦੀ ਆਮਦ ਨੂੰ ਰੋਕਣ ਦੀ ਯੋਜਨਾ ਨਾਲ, ਮੈਕਲਮ ਨੇ ਅੰਦਾਜ਼ਾ ਲਾਇਆ ਕਿ ਆਰਥਿਕਤਾ ਵਿੱਚ ਨਵੇਂ ਮਜ਼ਦੂਰਾਂ ਦੀ ਸ਼ਮੂਲੀਅਤ ਵਿੱਚ ਵੀ ਗਿਰਾਵਟ ਆਏਗੀ।

ਇਸਦੇ ਨਾਲ ਹੀ, ਬੈਂਕ ਆਫ ਕੈਨੇਡਾ ਨੇ ਜੂਨ ਤੋਂ ਵਿਆਜ਼ ਦਰਾਂ ਵਿੱਚ 25 ਅੰਕਾਂ ਦੀ ਤਿੰਨ ਵਾਰ ਕਟੌਤੀ ਕੀਤੀ ਹੈ। ਮੈਕਲਮ ਨੇ ਮੰਗਲਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜੇਕਰ ਅਰਥਵਿਵਸਥਾ ਉਮੀਦਾਂ ਮੁਤਾਬਕ ਰੁਝਾਨ ਦਿਖਾਂਵੇਗੀ, ਤਾਂ ਹੋਰ ਕਟੌਤੀਆਂ ਦੀ ਸੰਭਾਵਨਾ ਹੋ ਸਕਦੀ ਹੈ। ਉਹਨਾਂ ਕਿਹਾ ਕਿ ਬੈਂਕ ਆਫ ਕੈਨੇਡਾ ਵਲੋਂ ਦੋ ਫ਼ੀਸਦੀ ਮਹਿੰਗਾਈ ਦਰ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ, ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ‘ਤੇ ਧਿਆਨ ਦਿੱਤਾ ਜਾ ਰਿਹਾ ਹੈ।  ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Related Articles

Latest Articles