5 C
Vancouver
Monday, November 25, 2024

ਨਵੇਂ ਕਾਨੂੰਨ ਲਾਗੂ ਹੋਣ ਦੇ ਬਾਵਜੂਦ ਕਿਰਾਏ ਵਾਲੇ ਮਕਾਨਾਂ ਦੀ ਸਮੱਸਿਆਵਾਂ ਬਰਕਰਾਰ

 

ਸਰੀ, (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਹਾਊਸਿੰਗ ਮੰਤਰੀ ਰਵੀ ਕਾਹਲੋਂ ਨੇ ਕਿਹਾ ਹੈ ਕਿ ਉਹ ਸੂਬੇ ਵਿੱਚ ਛੋਟੀ ਮਿਆਦ ਵਾਲੇ ਕਿਰਾਏ ਦੇ ਮਕਾਨਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ, ਭਾਵੇਂ ਨਵੇਂ ਕਾਨੂੰਨਾਂ ਦੇ ਤਹਿਤ ਪਿਛਲੇ ਬਸੰਤ ਵਿੱਚ ਸਖਤ ਨਿਯਮ ਲਾਗੂ ਹੋ ਚੁਕੇ ਹਨ। ਇਹ ਕਾਨੂੰਨ ਇਹਨਾਂ ਘਰਾਂ ਨੂੰ ਮਾਲਕਾਂ ਦੀ ਮੁੱਖ ਰਿਹਾਇਸ਼ ਵਾਲੇ ਘਰਾਂ ਤੱਕ ਸੀਮਿਤ ਕਰਦੇ ਹਨ, ਪਰ ਕਈ ਨਿਵਾਸੀਆਂ ਨੂੰ ਸ਼ਿਕਾਇਤ ਹੈ ਕਿ ਨਿਯਮਾਂ ਦਾ ਪਾਲਣ ਨਹੀਂ ਹੋ ਰਿਹਾ।

ਕੇਲੋਨਾ ਦੇ ਅੱਪਰ ਮਿਸ਼ਨ ਇਲਾਕੇ ਵਿੱਚ ਇੱਕ ਘਰ ਨੇ ਲੋਕਾਂ ਦੀਆਂ ਚਿੰਤਾਵਾਂ ਨੂੰ ਵਧਾਇਆ ਹੈ, ਜਿੱਥੇ ਸਥਾਨਕ ਲੋਕ ਤਿੰਨ ਸਾਲ ਤੋਂ ਲਗਾਤਾਰ ਕਿਰਾਏਦਾਰਾਂ ਤੋਂ ਪਰੇਸ਼ਾਨ ਹਨ। ਸਥਾਨਕ ਨਿਵਾਸੀਆਂ ਦੱਸਿਆ ਕਿ “ਘਰ ਵਿੱਚ ਪਾਰਟੀਆਂ ਲਗਾਤਾਰ ਹੁੰਦੀਆਂ ਹਨ। ਇੱਕ ਵਾਰ ਇੱਕ ਖਚਾ-ਖਚ ਭਰੀ ਟੂਰ ਬੱਸ ਲੋਕਾਂ ਨੂੰ ਛੱਡਣ ਆਈ, ਅਤੇ ਕੁਝ ਕਿਰਾਏਦਾਰ ਗਲਤ ਸ਼ਬਦਾਂ ਦਾ ਉਪਯੋਗ ਕਰਦੇ ਹੋਏ ਗੁਆਢੀਆਂ ਨੂੰ ਧਮਕਾ ਰਹੇ ਸਨ।

ਇਲਾਕੇ ਦੇ ਹੋਰ ਨਿਵਾਸੀਆਂ ਦਾ ਕਹਿਣਾ ਹੈ ਕਿ ਇਹ ਘਰ ਸੂਬਾਈ ਕਾਨੂੰਨਾਂ ਦੀ ਸ਼ਰੇਆਮ ਉਲੰਘਣ ਕਰ ਰਿਹਾ ਹੈ ਕਿਉਂਕਿ ਇਹ ਮਕਾਨ ਮੁੱਖ ਰਿਹਾਇਸ਼ ਦੇ ਤੌਰ ‘ਤੇ ਵਰਤਿਆ ਨਹੀਂ ਜਾ ਰਿਹਾ। ਨਵੇਂ ਨਿਯਮਾਂ ਮੁਤਾਬਕ, ਮੁੱਖ ਰਿਹਾਇਸ਼ ਉਹ ਘਰ ਹੁੰਦਾ ਹੈ ਜਿੱਥੇ ਮਾਲਕ ਸਾਲ ਦੇ ਜ਼ਿਆਦਾਤਰ ਦਿਨ ਬਿਤਾਉਂਦਾ ਹੈ। ਟਰੇਵਰ ਬਿਗੇਲੋ, ਜੋ ਇਸੇ ਇਲਾਕੇ ਦਾ ਨਿਵਾਸੀ ਹੈ, ਨੇ ਦੱਸਿਆ ਕਿ “ਇਹ ਘਰ ਹਮੇਸ਼ਾ ਖਾਲੀ ਰਹਿੰਦਾ ਹੈ। ਜਦੋਂ ਕਿਰਾਏਦਾਰ ਨਹੀਂ ਹੁੰਦੇ, ਤਾਂ ਬਤੀਆਂ ਵੀ ਬੰਦ ਰਹਿੰਦੀਆਂ ਹਨ।”

ਰਵੀ ਕਾਹਲੋਂ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਮਕਾਨ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ “ਸਾਡੇ ਕੋਲ ਇੱਕ ਵਿਸ਼ੇਸ਼ ਯੂਨਿਟ ਹੈ ਜੋ ਇਸ ਜਾਇਦਾਦ ਦੀ ਜਾਂਚ ਕਰ ਰਿਹਾ ਹੈ” ਉਹਨਾਂ ਕਿਹਾ ਕਿ ਜੇ ਇਹ ਸਾਬਤ ਹੋ ਜਾਂਦਾ ਹੈ ਕਿ ਇਹ ਘਰ ਇੱਕ ਨਿਵੇਸ਼ ਜਾਇਦਾਦ ਹੈ, ਤਾਂ ਕਿਰਾਏ ਦੇ ਪਲੇਟਫਾਰਮਾਂ ਨੂੰ ਸੂਚੀ ਹਟਾਉਣ ਲਈ ਨੋਟੀਸ ਜਾਰੀ ਕੀਤਾ ਜਾਵੇਗਾ।

ਇਸਦੇ ਨਾਲ ਹੀ, ਜਨਵਰੀ 2024 ਵਿੱਚ ਸੂਬੇ ਵਿੱਚ ਇੱਕ ਨਵਾਂ ਰਜਿਸਟਰੀ ਸਿਸਟਮ ਸ਼ੁਰੂ ਹੋਵੇਗਾ ਜਿਸ ਨਾਲ ਛੋਟੀ ਮਿਆਦ ਵਾਲੇ ਕਿਰਾਏ ਦੇ ਘਰਾਂ ਨੂੰ ਬਿਹਤਰ ਢੰਗ ਨਾਲ ਪਤਾ ਲਗਾਇਆ ਜਾ ਸਕੇਗਾ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

 

Related Articles

Latest Articles