ਕੈਨੇਡਾ ਦੀ ਜਨਤਾ ਦੇ ਪੈਸਿਆਂ ਨਾਲ ਅਜਿਹੀ ਫਿਲਮ ਦਾ ਸਮਰੱਥਣ ਕਰਨਾ ਗਲਤ : ਕ੍ਰਿਸਟਿਆ ਫ੍ਰੀਲੈਂਡ
ਸਰੀ, (ਸਿਮਰਨਜੀਤ ਸਿੰਘ): ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟਿਆ ਫ੍ਰੀਲੈਂਡ ਨੇ ਇਕ ਵਿਵਾਦਪੂਰਨ ਫਿਲਮ ‘ਰਸ਼ੀਅਨਜ਼ ਐਟ ਵਾਰ’ ਲਈ ਕੈਨੇਡਾ ਦੇ ਸਰਵਜਨਿਕ ਫੰਡਾਂ ਦੀ ਵਰਤੋਂ ‘ਤੇ ਸਖ਼ਤ ਟਿੱਪਣੀ ਕੀਤੀ ਹੈ। ਇਸ ਫਿਲਮ ਨੂੰ ਕੈਨੇਡਾ ਦੇ ਕੁਝ ਸਰਕਾਰੀ ਚੈਨਲਾਂ ਤੋਂ ਸਰਕਾਰੀ ਗ੍ਰਾਂਟਾਂ ਰਾਹੀਂ ਫੰਡ ਮਿਲਿਆ ਹੈ, ਅਤੇ ਇਸਨੂੰ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ (ਠੀਢਢ) ਵਿੱਚ ਮੰਗਲਵਾਰ ਨੂੰ ਪੇਸ਼ ਕੀਤਾ ਗਿਆ। ਫਰੀਲੈਂਡ ਨੇ ਕਿਹਾ ਕਿ “ਇਹ ਸਹੀ ਨਹੀਂ ਹੈ ਕਿ ਕੈਨੇਡਾ ਦੇ ਜਨਤਾ ਦੇ ਪੈਸੇ ਨਾਲ ਇਸ ਤਰ੍ਹਾਂ ਦੀ ਫਿਲਮ ਦਾ ਸਮਰਥਨ ਕੀਤਾ ਜਾਵੇ।”
ਫਿਲਮ, ਜਿਸਦੀ ਨਿਰਦੇਸ਼ਕ ਰੂਸੀ-ਕੈਨੇਡੀਅਨ ਅਨਾਸਤਾਸੀਆ ਟਰੋਫਿਮੋਵਾ ਹੈ, ਵਲੋਂ ਇਹ ਫਿਲਮ ਉੱਤਰ ਅਮਰੀਕਾ ਵਿੱਚ ਪਹਿਲੀ ਵਾਰ ਪੇਸ਼ ਕੀਤੀ ਗਈ। ਇਸ ਫਿਲਮ ਦੀ ਰੂਸੀ ਫੌਜੀਆਂ ਦੀ ਕਹਾਣੀ ਹੈ ਜੋ ਯੂਕਰੇਨ ਵਿੱਚ ਲੜ ਰਹੇ ਹਨ। ਇਸ ਫਿਲਮ ਨੇ ਵਿਵਾਦ ਖੜ੍ਹਾ ਕੀਤਾ ਹੈ ਕਿਉਂਕਿ ਇਸਨੂੰ ਕੁਝ ਲੋਕਾਂ ਨੇ “ਰੂਸੀ ਪ੍ਰਚਾਰ” ਕਰਾਰ ਦਿੱਤਾ ਹੈ। ਯੂਕਰੇਨੀ-ਕੈਨੇਡੀਅਨ ਕਾਂਗਰਸ ਨੇ ਇਸ ਫਿਲਮ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤੇ, ਅਤੇ ਯੂਕਰੇਨ ਦੇ ਕੌਨਸਲ ਜਨਰਲ ਤੇ ਵਿਦੇਸ਼ ਮੰਤਰਾਲੇ ਨੇ ਵੀ ਇਸ ਫਿਲਮ ਦੀ ਆਲੋਚਨਾ ਕੀਤੀ ਹੈ।
ਫਰੀਲੈਂਡ, ਜੋ ਕਿ ਯੂਕਰੇਨੀ ਮੂਲ ਦੀ ਕੈਨੇਡੀਅਨ ਵੀ ਹੈ, ਨੇ ਵੀ ਇਸ ਫਿਲਮ ‘ਤੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ “ਯੂਕਰੇਨੀ ਕੈਨੇਡੀਅਨ ਕਮੇਟੀ ਨੇ ਅਤੇ ਯੂਕਰੇਨੀ ਰਾਜਨੀਤਿਕ ਨਮਾਇੰਦਿਆਂ ਨੇ ਇਸ ਫਿਲਮ ਬਾਰੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ ਅਤੇ ਮੈਂ ਵੀ ਉਹਨਾਂ ਨਾਲ ਸਹਿਮਤ ਹਾਂ।” ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ਵੱਲੋਂ ਅਜਿਹੀ ਫਿਲਮ ਲਈ ਸਰਕਾਰੀ ਪੈਸਾ ਦੇਣਾ ਗਲਤ ਹੈ। ਅਨਾਸਤਾਸੀਆ ਟਰੋਫਿਮੋਵਾ ਨੇ ਕਿਹਾ ਹੈ ਕਿ ਉਹ ਸੱਤ ਮਹੀਨੇ ਰੂਸੀ ਫੌਜੀ ਬਟਾਲੀਅਨ ਦੇ ਨਾਲ ਬਿਤਾਏ, ਜਿੱਥੇ ਉਹ ਮੁਸਕਿਲਾਂ ਦਾ ਸਾਹਮਣਾ ਕਰ ਰਹੇ ਸਨ। ਉਹ ਕਹਿੰਦੀ ਹੈ ਕਿ ਇਹ ਫਿਲਮ ਰੂਸੀ ਹਕੂਮਤ ਨੂੰ ਬਿਨਾਂ ਦੱਸੇ ਬਣਾਈ ਗਈ ਸੀ ਅਤੇ ਇਸਦਾ ਮਕਸਦ ਸਿਧੇ ਫੌਜੀਆਂ ਦੇ ਜੀਵਨ ਨੂੰ ਦਰਸਾਉਣਾ ਸੀ। ਟਰੋਫਿਮੋਵਾ ਨੇ ਕਿਹਾ ਕਿ ਫਿਲਮ ‘ਚ ਰੂਸੀ ਫੌਜੀ ਆਪਣੀ ਲੜਾਈ ‘ਤੇ ਭਰੋਸਾ ਖੋ ਬੈਠਦੇ ਹਨ। ਪਰ ਕ੍ਰਿਸਟਿਆ ਫਰੀਲੈਂਡ ਨੇ ਇਸ ਗੱਲ ਨੂੰ ਸਿਰਫ਼ ਰੂਸੀ ਫੌਜੀਆਂ ਪ੍ਰਤੀ ਸਮਝੂਤੀ ਬਣਾਉਣ ਦੀ ਕੋਸ਼ਿਸ਼ ਦੇ ਤੌਰ ‘ਤੇ ਲਿਆ ਹੈ। ਫਰੀਲੈਂਡ ਨੇ ਕਿਹਾ, “ਇਸ ਲੜਾਈ ਵਿੱਚ ਕੋਈ ਨੈਤਿਕ ਸਮਾਨਤਾ ਨਹੀਂ ਹੈ। ਇਹ ਰੂਸ ਦੀ ਜ਼ਬਰਦਸਤੀ ਕੀਤੀ ਜੰਗ ਹੈ, ਜਿੱਥੇ ਰੂਸ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰ ਰਿਹਾ ਹੈ ਅਤੇ ਜੰਗੀ ਅਪਰਾਧ ਕਰ ਰਿਹਾ ਹੈ। ਇਸ ਲੜਾਈ ਵਿੱਚ ਸਾਫ਼ ਤੌਰ ‘ਤੇ ਚੰਗਾ ਤੇ ਮੰਦਾ ਵੱਖ ਹੈ। ਯੂਕਰੇਨੀ ਆਪਣੀ ਖੁਦਮੁਖਤਿਆਰੀ ਲਈ ਅਤੇ ਦੁਨੀਆ ਭਰ ਦੀ ਲੋਕਤੰਤਰ ਲਈ ਲੜ ਰਹੇ ਹਨ।” ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.