ਮੁੱਖ ਮੁਕਾਬਲਾ ਬੀ.ਸੀ. ਐਨ.ਡੀ.ਪੀ. ਅਤੇ ਬੀ.ਸੀ. ਕੰਜ਼ਵੇਟਿਵ ਪਾਰਟੀਆਂ ਦਰਮਿਆਨ, 21 ਸਤੰਬਰ ਤੋਂ ਹੋਵੇਗਾ ਚੋਣ ਪ੍ਰਚਾਰ ਸ਼ੁਰੂ
ਸਰੀ, (ਸਿਮਰਨਜੀਤ ਸਿੰਘ ਗਿੱਲ): ਬ੍ਰਿਟਿਸ਼ ਕੋਲੰਬੀਆ ਦੀਆਂ ਸੂਬਾਈ ਚੋਣਾਂ ਜੋ ਕਿ 19 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ ਅਤੇ ਇਸ ਵਾਰ ਮੁੱਖ ਮੁਕਾਬਲਾ ਸਿਰਫ਼ ਦੋ ਪਾਰਟੀਆਂ ਵਿੱਚ ਵੀ ਹੋਣ ਦੀ ਚਰਚਾ ਹੈ ਕਿਉਂਕਿ ਬੀਤੇ ਦਿਨੀਂ ਬੀ.ਸੀ. ਯੂਨਾਇਟਡ ਪਾਰਟੀ ਦੇ ਪ੍ਰਧਾਨ ਕੇਵਿਨ ਫਾਲਕਨ ਵਲੋਂ ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਹੱਕ ‘ਚ ਪ੍ਰਚਾਰ ਕਰਨ ਲਈ ਸਮਰਥਣ ਦੇ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਬੀ.ਸੀ. ਐਨ.ਡੀ.ਪੀ. ਅਤੇ ਬੀ.ਸੀ. ਕੰਜ਼ਰਵੇਟਿਵ ਪਾਰਟੀਆਂ ਦਰਮਿਆਨ ਹੀ ਮੁਖ ਚੋਣ ਮੁਕਾਬਲੇ ਹੋਣਗੇ। ਚੋਣ ਪ੍ਰਚਾਰ ਦੀ ਸ਼ੁਰੂਆਤ 21 ਸਤੰਬਰ ਤੋਂ ਹੋਵੇਗੀ, ਉਮੀਦਵਾਰਾਂ ਵਲੋਂ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਤਰੀਕ 28 ਸਤੰਬਰ ਦੀ ਹੈ। ਪਹਿਲਾ ਮਤਦਾਨ (ਐਡਵਾਂਸ ਵੋਟਿੰਗ): 10-13, 15-16 ਅਕਤੂਬਰ, 2024 ਅਤੇ ਅੰਤਿਮ ਮਤਦਾਨ ਦਿਨ: 19 ਅਕਤੂਬਰ, 2024 ਨੂੰ ਹੋਵੇਗਾ। 2024 ਦੀਆਂ ਚੋਣਾਂ ਵਿੱਚ ਨਵੀਆਂ ਵੋਟਿੰਗ ਪ੍ਰਕਿਰਿਆਵਾਂ ਵਰਤੀਆਂ ਜਾਣਗੀਆਂ। ਹਾਲਾਂਕਿ ਪਹਿਲਾਂ ਹੱਥ ਨਾਲ ਤਿਆਰ ਕੀਤੇ ਸੂਚੀਆਂ ‘ਤੇ ਨਜ਼ਰ ਰੱਖੀ ਜਾਂਦੀ ਸੀ, ਇਸ ਵਾਰ ਇਲੈਕਟ੍ਰੋਨਿਕ ਤਰੀਕੇ ਨਾਲ ਵੋਟਰਾਂ ਦੀ ਜਾਣਕਾਰੀ ਨੂੰ ਲੈਪਟਾਪਾਂ ਵਿੱਚ ਐਕਸੈਸ ਕੀਤਾ ਜਾਵੇਗਾ, ਜਿਸ ਨਾਲ ਪ੍ਰਕਿਰਿਆ ਤੇਜ਼ ਹੋਵੇਗੀ।