6.6 C
Vancouver
Sunday, November 24, 2024

ਰੰਗ ਬਦਲਦੀ ਦੁਨੀਆ

 

ਦੁਨੀਆ ਸੋਹਣੀਆਂ ਸ਼ਕਲਾਂ
ਪਿੱਛੇ ਭੱਜੀ ਫਿਰਦੀ ਏ
ਅਕਲਾਂ ਵੱਲੋਂ ਲਗਦਾ ਜਿਵੇਂ,
ਅਪਾਹਜ ਹੋ ਗਈ ਏ

ਕਦਰ ਨਹੀਂ ਇਹ ਕਰਦੀ ਚੰਦਰੀ,
ਚਿੱਟੇ ਧੌਲਿਆਂ ਦੀ
ਧੌਲੇ ਛੱਡਕੇ ਧੇਲਿਆਂ ਦੀ,
ਮੁਹਤਾਜ ਹੋ ਗਈ ਏ

ਮਾਂ ਤਰਸਦੀ ਮਿਲਣ ਵਾਸਤੇ,
ਪੁੱਤ ਪਰਦੇਸੀਆ ਨੂੰ
ਜੋ ਢਅਛਓ ਠੀੰਓ ਦੇ ਮੇਲਿਆਂ ਦੀ,
ਮੁਹਤਾਜ ਹੋ ਗਈ ਏ
ਹੀਰ ਲਾਈਕ ਨੀ ਕਰਦੀ,
ਮੱਝਾਂ ਵਾਲੇ ਰਾਂਝਣ ਨੂੰ
ਉਹ ਕਾਰਾਂ ਵਾਲੇ ਸਹੇਲਿਆਂ ਦੀ,
ਮੁਹਤਾਜ ਹੋ ਗਈ ਏ

ਟਿੱਕ ਟੌਕ ਨੇ ਦੁਨੀਆ ਸਾਰੀ
ਕਮਲੀ ਕਰ ਦਿੱਤੀ
ਇਹ ਕੈਂਸਰ ਜਿਹੀ ਬਿਮਾਰੀ,
ਬੇਇਲਾਜ ਹੋ ਗਈ ਏ
ਸ਼ਾਮ ਸਵੇਰੇ ਪੋਸਟ ਪਾ ਕੇ,
ਗਾਲਾਂ ਕੱਢ ਕੱਢ ਲੜਦੇ ਆ
ਢੳਚੲਬੋਕ ਵੀ ਵਿਹਲਿਆਂ ਦੀ,
ਮੁਹਤਾਜ ਹੋ ਗਈ ਏ

ਤਾਜ ਮਹਿਲ ਵਿਚ ਜਾ ਕੇ ਕਸਮਾਂ,
ਖਾਧੀਆਂ ਸੀ ਜਿਸਨੇ
ਉਹ ਵੀ ਚੰਦਰੀ ਗੈਰਾਂ ਦੀ,
ਮੁਮਤਾਜ ਹੋ ਗਈ ਏ
ਕਹਿੰਦੀ ਸੀ ਜੋ ਤੇਰੇ ਪੱਗ ਦੀ
ਝਾਲਰ ਆਂ ਸੱਜਣਾ
ਡਾਣਸੀਵਾਲੀਆ ਕਿਸੇ ਦੇ
ਸਿਰ ਦਾ, ਤਾਜ ਹੋ ਗਈ ਏ
ਲੇਖਕ : ਕੁਲਵੀਰ ਸਿੰਘ ਡਾਨਸੀਵਾਲ
ਸੰਪਰਕ : 778 863 2472

Previous article
Next article

Related Articles

Latest Articles