ਯੂਟਿਊਬ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿੱਥੇ ਲੱਖਾਂ ਲੋਕ ਮੋਟੀ ਕਮਾਈ ਕਰ ਰਹੇ ਹਨ। ਕਈ ਕੰਟੈਂਟ ਕ੍ਰਿਏਟਰ ਇੱਥੋਂ ਕਰੋੜਾਂ ਰੁਪਏ ਕਮਾ ਰਹੇ ਹਨ, ਇਸ ਲਈ ਅੱਜ ਹਰ ਪ੍ਰਭਾਵਕ ਕੋਲ ਘੱਟੋ-ਘੱਟ ਇੱਕ ਚੈਨਲ ਹੈ। ੈੋੁਠੁਬੲ ‘ਤੇ ਕਮਾਈ ਮੁੱਖ ਤੌਰ ‘ਤੇ ਸਬਸਕ੍ਰਾਈਬਰਾਂ ਦੀ ਗਿਣਤੀ ਅਤੇ ਵੀਡੀਓਜ਼ ‘ਤੇ ਦਿਖਾਈ ਦੇਣ ਵਾਲੇ ਇਸ਼ਤਿਹਾਰਾਂ ਦੇ ਦਰਸ਼ਕਾਂ ਦੀ ਗਿਣਤੀ ‘ਤੇ ਨਿਰਭਰ ਕਰਦੀ ਹੈ।
ੈੋੁਠੁਬੲ ਆਪਣੇ ਯੂਜ਼ਰਜ਼ ਨੂੰ ਉਨ੍ਹਾਂ ਦੇ ਚੈਲਨ ‘ਤੇ ਸਬਸਕ੍ਰਾਈਬਰਾਂ ਦੀ ਗਿਣਤੀ ਦੇ ਆਧਾਰ ‘ਤੇ ਰਿਵਾਰਡ ਪਲੇਅ ਬਨਟਸ ਦਿੰਦਾ ਹੈ।
– ਸਿਲਵਰ ਪਲੇਅ ਬਟਨ
– ਗੋਲਡਨ ਪਲੇਅ ਬਟਨ
– ਡਾਇਮੰਡ ਪਲੇਅ ਬਟਨ
– ਰੂਬੀ ਪਲੇਅ ਬਟਨ
– ਰੈੱਡ ਪਲੇਅ ਬਟਨ
ਇਹ ਪਲੇਅ ਬਟਨਸ ਨਾ ਸਿਰਫ ਸਨਮਾਨ ਦਾ ਪ੍ਰੀਤਕ ਹਨ, ਸਗੋਂ ਯੂਟਿਊਬ ਤੋਂ ਕਮਾਈ ਦੇ ਮੌਕੇ ਵੀ ਪ੍ਰਦਾਨ ਕਰਦੇ ਹਨ।ઠ
ਕਦੋਂ ਮਿਲਦੇ ਹਨ ਯੂਟਿਊਬ ਪਲੇਅ ਬਟਨਸ
ਯੂਟਿਊਬ ਨੇ 2010 ਤੋਂ ਇਹ ਪਲੇਅ ਬਟਨਸ ਦੇਣੇ ਸ਼ੁਰੂ ਕੀਤੇ। ਪਹਿਲਾਂ ਸਿਰਫ ਸਿਲਵਰ ਅਤੇ ਗੋਲਡਨ ਬਟਨ ਹੀ ਦਿੱਤੇ ਜਾਂਦੇ ਸਨ ਪਰ ਹੁਣ ਵਧਦੇ ਯੂਜ਼ਰਜ਼ ਦੇ ਚਲਦੇ ਇਹ 5 ਬਟਨ ਦਿੱਤੇ ਜਾਂਦੇ ਹਨ। ਆਓ ਜਾਣਦੇ ਹਾਂ ਇਹ ਬਟਨਸ ਕਦੋਂ ਮਿਲਦੇ ਹਨ।ઠ
1. ਸਿਲਵਰ ਪਲੇਅ ਬਟਨ- ਇਹ ਬਟਨ ਉਦੋਂ ਮਿਲਦਾ ਹੈ ਜਦੋਂ ਕਿਸੇ ਚੈਨਲ ‘ਤੇ 1 ਲੱਖ ਸਬਸਕ੍ਰਾਈਬਰ ਹੁੰਦੇ ਹਨ।
2. ਗੋਲਡਨ ਪਲੇਅ ਬਟਨ- ਇਹ ਉਦੋਂ ਮਿਲਦਾ ਹੈ ਜਦੋਂ ਚੈਨਲ ‘ਤੇ 10 ਲੱਖ ਸਬਸਕ੍ਰਾਈਬਰ ਹੁੰਦੇ ਹਨ।
3. ਡਾਇਮੰਡ ਪਲੇਅ ਬਟਨ- ਇਹ ਉਦੋਂ ਮਿਲਦਾ ਹੈ ਜਦੋਂ ਸਬਸਕ੍ਰਾਈਬਰਾਂ ਦੀ ਗਿਣਤੀ 1 ਕਰੋੜ (10 ਮਿਲੀਅਨ) ਹੁੰਦੀ ਹੈ।
4. ਰੂਬੀ ਪਲੇਅ ਬਟਨ- ਇਹ ਬਟਨ 5 ਕਰੋੜ ਸਬਸਕ੍ਰਾਈਬਰਾਂ ਦੀ ਗਿਣਤੀ ਹੋਣ ‘ਤੇ ਮਿਲਦਾ ਹੈ।
5. ਰੈੱਡ ਪਲੇਅ ਬਟਨ- ਇਹ ਸਭ ਤੋਂ ਵੱਡਾ ਬਟਨ ਹੈ, ਜੋ 10 ਕਰੋੜ (100 ਮਿਲੀਅਨ) ਸਬਸਕ੍ਰਾਈਬਰ ਹੋਣ ‘ਤੇ ਮਿਲਦਾ ਹੈ।
ਰਿਵਾਰਡ ਪਲੇਅ ਬਟਨਸ ਕਿਵੇਂ ਮਿਲਦੇ ਹਨ
ਯੂਟਿਊਬ ਆਪਣੇ ਆਪ ਬਟਨਸ ਨਹੀਂ ਭੇਜਦਾ। ਜੇਕਰ ਤੁਹਾਡੇ ਚੈਨਲ ‘ਤੇ ਲੋੜੀਂਦੇ ਸਬਸਕ੍ਰਾਈਬਰਾਂ ਦੀ ਗਿਣਤੀ ਪੂਰੀ ਹੋ ਗਈ ਹੈ, ਤਾਂ ਤੁਹਾਨੂੰ ਇਨ੍ਹਾਂ ਬਟਨਸ ਲਈ ਅਪਲਾਈ ਕਰਨਾ ਹੋਵੇਗਾ। ਉਦਾਹਰਣ ਲਈ ਜੇਕਰ ਤੁਹਾਡੇ ਚੈਨਲ ‘ਤੇ 1 ਲੱਖ ਸਬਸਕ੍ਰਾਈਬਰ ਹਨ ਤਾਂ ਤੁਸੀਂ ਸਿਲਵਰ ਬਟਨ ਲਈ ਅਪਲਾਈ ਕਰ ਸਕਦੇ ਹੋ। ਅਪਲਾਈ ਕਰਨ ਲਈ ਤੁਹਾਡੇ ਚੈਨਲ ‘ਤੇ ਇਕ ਆਪਸ਼ਨ ਦਿਖਾਈ ਦੇਵੇਗਾ, ਜਿਥੇ ਤੁਹਾਨੂੰ ਜ਼ਰੂਰੀ ਡਿਟੇਲ ਭਰਨੀ ਪਵੇਗਾ ਅਤੇ ਯੂਟਿਊਬ ਦੀਆਂ ਸਾਰੀਆਂ ਸ਼ਰਤਾਂ ਅਨੁਸਾਰ ਅਪਲਾਈ ਕਰਨਾ ਹੋਵੇਗਾ।
ਕਿਵੇਂ ਹੁੰਦੀ ਹੈ ਯੂਟਿਊਬ ਤੋਂ ਕਮਾਈ
ਯੂਟਿਊਬ ‘ਤੇ ਕਮਾਈ ਮੁੱਖ ਰੂਪ ਨਾਲ ਵੀਡੀਓ ਦੌਰਾਨ ਆਉਣ ਵਾਲੇ ਵਿਗਿਆਪਨਾਂ ਤੋਂ ਹੁੰਦੀ ਹੈ। ਜਦੋਂ ਵਿਗਿਆਪਨ ਇਕ ਹਜ਼ਾਰ ਦਰਸ਼ਕਾਂ ਤਕ ਪਹੁੰਚਦਾ ਹੈ ਤਾਂ ਯੂਟਿਊਬ ਕ੍ਰਿਏਟਰਾਂ ਨੂੰ 100-200 ਰੁਪਏ ਤਕ ਦਿੰਦਾ ਹੈ। ਜਿਨ੍ਹਾਂ ਕੋਲ ਸਿਲਵਰ ਪਲੇਅ ਬਟਨ ਹੈ, ਉਹ ਹਰ ਮਹੀਨੇ ਲਗਭਗ 2 ਲੱਖ ਰੁਪਏ ਤਕ ਕਮਾ ਸਕਦੇ ਹਨ, ਜਦੋਂਕਿ ਗੋਲਡਨ ਬਟਨ ਧਾਰਕ ਇਸ ਤੋਂ ਵੀ ਜਅਿਾਦਾ ਕਮਾ ਸਕਦੇ ਹਨ।ઠ
ਇਸ ਤੋਂ ਇਲਾਵਾ, ਕ੍ਰਿਏਟਰ ਬ੍ਰਾਂਡ ਪ੍ਰਮੋਸ਼ਨ, ਸਪਾਂਸਰਸ਼ਿਪ, ਪ੍ਰੋਡਕਟ ਪਲੇਸਮੈਂਟ ਅਤੇ ਐਫੀਲਿਏਟ ਮਾਰਕੀਟਿੰਗ ਰਾਹੀਂ ਵੀ ਕਮਾਈ ਕਰ ਸਕਦੇ ਹਨ।ઠ ਯੂਟਿਊਬ ਦੇ ਨਵੇਂ ਫੀਚਰ ‘ਤੇ ਕੰਮ ਕਰ ਰਿਹਾ ਹੈ ਜਿਸ ਤੋਂ ਬਾਅਦ ਵਿਗਿਆਪਨ ਤੁਹਾਨੂੰ ਪਰੇਸ਼ਾਨ ਨਹੀਂ ਕਰਨਗੇ। ਯੂਟਿਊਬ ਪੌਜ਼ ਐਡ ਦਾ ਫੀਚਰ ਰਿਲੀਜ਼ ਕਰ ਰਿਹਾ ਹੈ। ਪਿਛਲੇ ਸਾਲ ਯੂਟਿਊਬ ਨੇ ਇਕ ਫੀਚਰ ਪੇਸ਼ ਕੀਤਾ ਸੀ ਜਿਸ ਤੋਂ ਬਾਅਦ ਪਲੇਅ ਹੋ ਰਹੀ ਕਿਸੇ ਵੀਡੀਓ ਨੂੰ ਪੌਜ਼ ਕਰਨ ‘ਤੇ ਵਿਗਿਆਪਨ ਦਿਸਦੇ ਸਨ। ਯੂਟਿਊਬ ਦੇ ਇਸ ਫੀਚਰ ਨੂੰ ਲੈ ਕੇ ਲੋਕਾਂ ਨੇ ਕਾਫੀ ਸ਼ਿਕਾਇਤਾਂ ਕੀਤੀਆਂ ਸਨ ਜਿਸ ਤੋਂ ਬਾਅਦ ਹੁਣ ਕੰਪਨੀ ਨੇ ਆਪਣੀ ਪਲਾਨਿੰਗ ‘ਚ ਬਦਲਾਅ ਕੀਤਾ ਹੈ।
ਹੁਣ ਤਕ ਯੂਟਿਊਬ ‘ਚ ਕਿਸੇ ਵੀਡੀਓ ਨੂੰ ਪੌਜ਼ ਕਰਨ ‘ਤੇ ਇਕ ਪੌਪਅਪ ਐਡ ਆਉਂਦੀ ਹੈ। ਇਹ ਕਦੇ ਇਕ ਸ਼ਾਰਟ ਲੂਪ ਵੀਡੀਓ ਅਤੇ ਕਈ ਵਾਰ ਇਕ ਇਮੇਜ ਦੇ ਰੂਪ ‘ਚ ਆਉਂਦਾ ਹੈ। ਇਸ ਸਮੱਸਿਆ ਨੂੰ ਲੈ ਕੇ ਯੂਟਿਊਬ ਦੇ ਖਿਲਾਫ ਹਜ਼ਾਰਾਂ ਯੂਜ਼ਰਜ਼ ਨੇ ਸੋਸ਼ਲ ਮੀਡੀਆ ‘ਤੇ ਸ਼ਿਕਾਇਤਾਂ ਕੀਤੀਆਂ ਸਨ।
ਇਹ ਵਿਗਿਆਪਨ ਆਮਤੌਰ ‘ਤੇ ਕਿਸੇ ਵੀਡੀਓ ਦੀ ਸ਼ੁਰੂਆਤ ਅਤੇ ਵਿਚਕਾਰ ਆਉਂਦੇ ਸਨ। ਇਹ ਤਾਂ ਹੀ ਦਿਸਦੇ ਸਨ ਜਦੋਂ ਕੋਈ ਯੂਜ਼ਰ ਕਿਸੇ ਵੀਡੀਓ ਨੂੰ ਪੌਜ਼ ਕਰਦਾ ਸੀ। ਇਸ ਤਰ੍ਹਾਂ ਦੇ ਵਿਗਿਆਪਨ ਪੂਰੀ ਸਕਰੀਨ ਨੂੰ ਕਵਰ ਕਰਦੇ ਸਨ। ਸਭ ਤੋਂ ਵੱਡੀ ਸਮੱਸਿਆ ਇਹ ਸੀ ਕਿ ਇਨ੍ਹਾਂ ਵੀਡੀਓ ਨੂੰ ਸਕਿਪ ਨਹੀਂ ਕੀਤਾ ਜਾ ਸਕਦਾ ਸੀ।
ਯੂਟਿਊਬ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਐਡ ਇਸ ਲਿਹਾਜ ਨਾਲ ਡਿਜ਼ਾਈਨ ਕੀਤੇ ਗਏ ਸਨ ਕਿ ਯੂਜ਼ਰਜ਼ ਨੂੰ ਵੀਡੀਓ ਦੇਖਣ ‘ਚ ਪਰੇਸ਼ਾਨੀ ਨਾ ਹੋਵੇ ਪਰ ਹੋਇਆ ਇਸ ਦੇ ਉਲਟ। ਅਜਿਹੇ ‘ਚ ਇਸ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ।