ਸਰੀ, (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਵਿੱਚ ਇਸ ਸੀਜ਼ਨ ਦਾ ਪਹਿਲਾ ਵੱਡਾ ਤੂਫ਼ਾਨ ਆਉਣ ਵਾਲਾ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਬੀ.ਸੀ. ਹਾਈਡਰੋ ਨੇ ਬਿਜਲੀ ਬੰਦ ਹੋਣ ਦੀ ਚੇਤਾਵਨੀ ਦਿੱਤੀ ਹੈ। ਮੌਸਮ ਵਿਭਾਗ ਦੇ ਅਨੁਸਾਰ, ਇਹ ਤੂਫਾਨ ਬ੍ਰਿਟਿਸ਼ ਕੋਲੰਬੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਜ਼ੋਰਦਾਰ ਬਾਰਿਸ਼, ਤੇਜ਼ ਹਵਾਵਾਂ ਅਤੇ ਥੰਡਰਸਟਾਰਮ ਲਿਆ ਸਕਦਾ ਹੈ।
ਪੂਰਬੀ ਕੈਨੇਡਾ ਵਿੱਚ ਠੰਡੀਆਂ ਹਵਾਵਾਂ ਨਾਲ ਇਹ ਤੂਫ਼ਾਨ ਬੀ.ਸੀ. ਦੇ ਮੱਧ ਤੱਕ ਸ਼ੁੱਕਰਵਾਰ ਨੂੰ ਪਹੁੰਚਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਰਾਤ ਤੋਂ ਸ਼ਨੀਵਾਰ ਤੱਕ ਇਹ ਤੂਫ਼ਾਨ ਪ੍ਰੋਵਿੰਸ ਵਿੱਚ ਫੈਲ ਸਕਦਾ ਹੈ।
ਐਨਵਾਇਰਮੈਂਟ ਕੈਨੇਡਾ ਨੇ ਸੂਬੇ ਦੇ ਦੱਖਣੀ ਹਿੱਸਿਆਂ ਲਈ ਕਈ ਚੇਤਾਵਨੀਆਂ ਜਾਰੀ ਕੀਤੀਆਂ ਹਨ। ਕੁਝ ਖੇਤਰਾਂ ਜਿਵੇਂ ਕਿ ਕੋਟਨੇ, ਬਾਊਂਡਰੀ, ਈਸਟ ਕੋਲੰਬੀਆ ਅਤੇ ਐਰੋ ਲੇਕਸ ਲਈ 90 ਕਿਮੀ/ਘੰਟਾ ਤੱਕ ਦੀਆਂ ਤੇਜ਼ ਹਵਾਵਾਂ ਦੀ ਚਿਤਾਵਨੀ ਦਿੱਤੀ ਗਈ ਹੈ।
ਉੱਤਰੀ ਅਤੇ ਦੱਖਣੀ ਓਕਨਾਗਨ, ਸ਼ੁਸਵਾਪ ਅਤੇ ਵੈਸਟ ਕੋਲੰਬੀਆ ਖੇਤਰਾਂ ਵਿੱਚ ਵੀ ਗੰਭੀਰ ਥੰਡਰਸਟਾਰਮ ਦੇ ਸੰਕੇਤ ਹਨ। ਇਸ ਤੋਂ ਇਲਾਵਾ, ਹਾਈਡਾ ਗੁਆਈ, ਸੈਂਟਰਲ ਕੋਸਟ ਅਤੇ ਉੱਤਰੀ ਵੈਨਕੂਵਰ ਟਾਪੂ ਵਿੱਚ ਵੀ ਤੇਜ਼ ਹਵਾਵਾਂ ਅਤੇ ਮੀਂਹ ਦੀਆਂ ਚਿਤਾਵਨੀਆਂ ਦਿੱਤੀਆਂ ਗਈਆਂ ਹਨ।
ਇਸ ਤੂਫ਼ਾਨ ਦੇ ਨਾਲ ਨਾਲ, ਟੈਲਕਵਾ ਨਦੀ ‘ਚ ਹੜ੍ਹ ਆਉਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ ਅਤੇ ਕੈਨੋ, ਬਲੂ, ਕਿਟਸਮਕਲਮ, ਕਿਟਿਮਾਟ-ਕੇਮਾਨੋ ਅਤੇ ਕਿੰਗਕੋਮ ਨਦੀਆਂ ਲਈ ‘ਚ ਪਾਣੀ ਵੱਧਣ ਦੀ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ।