ਠੱਗਾਂ ਨੇ ਗੱਡੀਆਂ ਚੋਰੀ ਕਰਨ ਦਾ ਕੱਢਿਆ ਨਵਾਂ ਤਰੀਕਾ, ਔਨਲਾਈਨ ਨਕਲੀ ਦਸਤਾਵੇਜ਼ ਰਾਹੀਂ ਰਹੇ ਗੱਡੀਆਂ ਚੋਰੀ
ਸਰੀ, (ਸਿਮਰਨਜੀਤ ਸਿੰਘ): ਕੈਨੇਡਾ ਵਿੱਚ ਆਟੋ ਫ਼ਰਾਡ ਦੇ ਮਾਮਲਿਆਂ ਵਿੱਚ 54% ਵਾਧਾ ਹੋਇਆ ਹੈ, ਜੋ ਲੋਕਾਂ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੇ ਕਾਰਨ ਸਿਰਫ਼ ਚੋਰ ਜਾਂ ਗੈਂਗ ਹੀ ਨਹੀਂ, ਸਗੋਂ ਹੋਰ ਨਵਾਂ ਹੈਰਾਨਕੁੰਨ ਤਰੀਕਾ ਜੋ ਠੱਗਾਂ ਵਲੋਂ ਵਰਤਿਆ ਜਾ ਰਿਹਾ ਹੈ ਉਹ ਸਾਹਮਣੇ ਆਇਆ ਹੈ।
ਇਕ ਨਵੇਂ ਰਿਪੋਰਟ ਮੁਤਾਬਕ, ਆਟੋ ਫ਼ਰਾਡ ਵਿੱਚ ਵਾਧੇ ਦਾ ਮੁੱਖ ਕਾਰਨ ਆਨਲਾਈਨ ਕਰੈਡਿਟ ਦਸਤਾਵੇਜ਼ਾਂ ਅਤੇ ਆਈਡੈਂਟੀਟੀ ਚੋਰੀ ਕਰਨਾ ਹੈ। ਕਈ ਮੌਕੇ ‘ਤੇ, ਇਹ ਅਪਰਾਧੀ ਗੱਡੀਆਂ ਦੀ ਚੋਰੀ ਨਾਲ ਨਹੀਂ, ਸਗੋਂ ਨਕਲੀ ਦਸਤਾਵੇਜ਼ ਅਤੇ ਕਰੈਡਿਟ ਕਾਰਡ ਠੱਗੀ ਰਾਹੀਂ ਅਪਰਾਧ ਕਰਦੇ ਹਨ। ਇਹ ਨਵੇਂ ਤਰੀਕੇ ਸਧਾਰਨ ਚੋਰੀ ਤੋਂ ਵੱਧ ਖ਼ਤਰਨਾਕ ਹਨ ਕਿਉਂਕਿ ਇਹਨਾਂ ਨਾਲ ਬੈਕਿੰਗ ਸਿਸਟਮ ਅਤੇ ਫਾਇਨੈਂਸ ਕੰਪਨੀਆਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ। ਹੁਣ ਬਹੁਤ ਸਾਰੇ ਮਾਮਲੇ ਅਜਿਹੇ ਸਾਹਮਣੇ ਆ ਚੁੱਕੇ ਜੋ ਨਕਲੀ ਦਸਤਾਵੇਜ਼ਾਂ ਦੀ ਵਰਤੋਂ ਰਾਹੀਂ ਆਟੋ-ਲੋਨ ਲੈ ਕੇ ਗੱਡੀਆਂ ਦੀ ਠੱਗੀ ਨਾਲ ਜੁੜੇ ਹੋਏ ਹਨ। ਇਹ ਅਪਰਾਧੀ ਵੱਡੀਆਂ ਐਂਸੀਓਂ, ਡੀਲਰਾਂ ਅਤੇ ਕਰੈਡਿਟ ਕੰਪਨੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਦੇ ਨਕਲੀ ਆਈਡੈਂਟੀਟੀ ਅਤੇ ਕਰੈਡਿਟ ਸਕਾਰਿੰਗ ਨਾਲ, ਉਹ ਮਹਿੰਗੀਆਂ ਗੱਡੀਆਂ ਨੂੰ ਖਰੀਦਦੇ ਹਨ ਅਤੇ ਬਾਅਦ ਵਿੱਚ ਗੱਡੀਆਂ ਨੂੰ ਦੁਬਾਰਾ ਵੇਚ ਕੇ ਪੈਸੇ ਕਮਾਉਂਦੇ ਹਨ।
ਇਸ ਫਰਾਡ ਦੇ ਨਵੇਂ ਤਰੀਕੇ ਆਮ ਲੋਕਾਂ ਲਈ ਸਮਝਣੇ ਥੋੜੇ ਮੁਸ਼ਕਲ ਹਨ ਕਿਉਂਕਿ ਇਹ ਸਿਰਫ ਗੱਡੀ ਦੀ ਚੋਰੀ ਤੱਕ ਸੀਮਿਤ ਨਹੀਂ ਹੁੰਦਾ, ਸਗੋਂ ਕ੍ਰਿਡਿਟ ਠੱਗੀ, ਆਈਡੈਂਟੀਟੀ ਚੋਰੀ ਕਰਨ ਅਤੇ ਹੋਰ ਆਰਥਿਕ ਅਪਰਾਧਾਂ ਨਾਲ ਵੀ ਜੁੜਿਆ ਹੁੰਦਾ ਹੈ। ਇਸ ਤਰ੍ਹਾਂ ਦੇ ਮਾਮਲਿਆਂ ਨਾਲ ਨਿਪਟਣ ਵਾਲੀਆਂ ਏਜੰਸੀਆਂ ਅਤੇ ਬੈਂਕਾਂ ਲਈ ਵੀ ਇਹ ਚੁਣੌਤੀਪੂਰਨ ਹੈ ਕਿਉਂਕਿ ਇਹ ਅਪਰਾਧੀ ਅਕਸਰ ਟੈਕਨੋਲੋਜੀ ਦੀ ਵਰਤੋਂ ਕਰਦੇ ਹਨ ਅਤੇ ਉਨ੍ਹਾਂ ਦੀ ਪਛਾਣ ਕਰਨਾ ਮੁਸ਼ਕਲ ਹੋ ਜਾਂਦਾ ਹੈ।
ਕੈਨੇਡਾ ਵਿੱਚ ਇਸ ਵਾਧੇ ਹੋਏ ਆਟੋ ਫਰਾਡ ਦੇ ਨਾਲ, ਬੀਮਾ ਕੰਪਨੀਆਂ ਨੂੰ ਵੀ ਵੱਡੇ ਪੈਮਾਨੇ ‘ਤੇ ਨੁਕਸਾਨ ਹੋ ਰਿਹਾ ਹੈ। ਬੀਮਾ ਕੰਪਨੀਆਂ ਦਾ ਨਕਲੀ ਦਾਅਵਿਆਂ ਨਾਲ ਨਿਪਟਣਾ ਵੱਡੀ ਸਮੱਸਿਆ ਬਣ ਗਿਆ ਹੈ। ਇੱਕ ਇਹ ਵੀ ਕਾਰਨ ਮੰਨਿਆ ਜਾ ਰਿਹਾ ਹੈ ਜਿਸ ਨਾਲ ਬੀਮਾ ਦੇ ਰੇਟ ਵਧ ਰਹੇ ਹਨ, ਜਿਸਦਾ ਸਿੱਧਾ ਪ੍ਰਭਾਵ ਆਮ ਲੋਕਾਂ ‘ਤੇ ਪੈਂਦਾ ਹੈ।
ਬੀਮਾ ਮਾਹਿਰਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਆਪਣੀਆਂ ਨਿੱਜੀ ਜਾਣਕਾਰੀਆਂ ਨੂੰ ਸੁਰੱਖਿਅਤ ਰੱਖਣ ਲਈ ਹੋਰ ਜ਼ਿਆਦਾ ਸਾਵਧਾਨ ਰਹਿਣਾ ਚਾਹੀਦਾ ਹੈ। ਕਰੈਡਿਟ ਰਿਪੋਰਟਾਂ ਨੂੰ ਸਮੇਂ-ਸਮੇਂ ‘ਤੇ ਚੈੱਕ ਕਰਨਾ ਅਤੇ ਕਿਸੇ ਵੀ ਅਣਪਛਾਤੇ ਆਨਲਾਈਨ ਸੰਪਰਕ ਤੋਂ ਬਚਣਾ ਚਾਹੀਦਾ ਹੈ। ਕੈਨੇਡਾ ਦੇ ਕਈ ਸੂਬਿਆਂ ਵਿੱਚ ਆਟੋ ਫ਼ਰਾਡ ਨਾਲ ਨਿਪਟਣ ਲਈ ਨਵੇਂ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ। ਇਸ ਵਿੱਚ ਫ਼ਾਇਨੈਂਸ ਕੰਪਨੀਆਂ ਲਈ ਨਵੇਂ ਸੁਰੱਖਿਅਤ ਸਿਸਟਮ ਬਣਾਉਣ ਅਤੇ ਜਾਗਰੂਕਤਾ ਮੁਹਿੰਮਾਂ ਦਾ ਪ੍ਰਚਾਰ ਸ਼ਾਮਿਲ ਹੈ, ਤਾਂ ਜੋ ਲੋਕਾਂ ਨੂੰ ਫ਼ਰਾਡ ਦੇ ਬਾਰੇ ਸਮੇਂ ਤੇ ਜਾਣਕਾਰੀ ਮਿਲ ਸਕੇ।
ਜਿਵੇਂ ਜਿਵੇਂ ਇਹ ਅਪਰਾਧ ਵਧ ਰਹੇ ਹਨ, ਇਹ ਜ਼ਰੂਰੀ ਹੈ ਕਿ ਲੋਕ ਆਪਣੇ ਨਿੱਜੀ ਅਤੇ ਵਿੱਤੀ ਦਸਤਾਵੇਜ਼ਾਂ ਦੀ ਰਾਖੀ ਕਰਨ ਲਈ ਹੋਰ ਸੁਰੱਖਿਅਤ ਤਰੀਕੇ ਅਪਣਾਉਣ।