ਕੋਈ ਵੱਡਾ ਧਮਾਕਾ ਹੋਣ ਲੱਗਾ,
ਹਿੱਲ ਚਾਰ ਚੁਫੇਰਾ ਗਿਆ ਕਹਿੰਦੇ।
ਟਿੱਕਣ ਲੱਗੇ ਸਿਪਾਹ ਸਲਾਰ ਜੀਹਨੂੰ,
ਉਹਦੀ ਦਿੱਤੀ ਫੌਜ ਵਧਾ ਕਹਿੰਦੇ।
ਲੱਗੀ ਪੌੜੀ ਉੱਚੇ ਚੁਬਾਰਿਆਂ ਨੂੰ,
ਜਦ ਲੈਣਗੇ ਆਖਰ ਲਾਹ ਕਹਿੰਦੇ।
ਨਹੀਉਂ ਬਣਨੀ ਫਿਰ ਗੱਲ ਪਹਿਲੀ,
ਜਦ ਦਿੱਤੀ ਗੰਢ ਪਿੱਚਕਾ ਕਹਿੰਦੇ।
ਤਾੜ ਇੱਕ ਨੂੰ ਵਿੱਚ ਪਿੰਜਰੇ ਦੇ,
ਲਿਆ ਬੁਰੀ ਤਰਾਂ ਉਲਝਾ ਕਹਿੰਦੇ।
ਦੂਜਾ ਆਪ ਹੀ ਗਿਆ ਹੋ ਟੇਢਾ,
ਲਏ ਬੇੜੀਏਂ ਵੱਟੇ ਪਾ ਕਹਿੰਦੇ।
ਅੱਜ ਕੱਲ੍ਹ ਜਾਂ ਭਲ਼ਕ ਤਾਈ,
ਜਾਵੇ ਆ ਨਾ ਨਵਾਂ ਬਦਲਾਅ ਕਹਿੰਦੇ।
ਵੇਖੀਂ ਉੱਘੜਦਾ ਬੈਂਗਣੀ ਰੰਗ ‘ਭਗਤਾ’,
ਕਾਟੋ ਕਿੱਕਰੋਂ ਲਈ ਜਦ ਲਾਹ ਕਹਿੰਦੇ॥
ਲੇਖਕ : ਬਰਾੜ ‘ਭਗਤਾ ਭਾਈ ਕਾ’
+1-604-751-1113