9.4 C
Vancouver
Saturday, April 19, 2025

ਸਾਡੇ ਦੇਸ਼ ਦੀ ਸਚਾਈ

ਕਾਮਿਆਂ ਨੇ ਚਮੜੀ ਲੁਹਾਈ ਮਿੱਤਰਾ
ਲੋਟੂਆਂ ਨੇ ਖਾ ਲਈ ਮਲਾਈ ਮਿੱਤਰਾ
ਇਹ ਸਾਡੇ ਦੇਸ਼ ਦੀ ਸਚਾਈ ਮਿੱਤਰਾ
ਮਾੜੇ ਬੰਦੇ ਦੀ ਨਾ ਹੁੰਦੀ ਸੁਣਵਾਈ ਮਿੱਤਰਾ
ਜਿੱਦ ਤਕੜੇ ਨੇ ਹਰ ਥਾਂ ਪੁਗਾਈ ਮਿੱਤਰਾ
ਇਹ ਸਾਡੇ ਦੇਸ਼ ਦੀ ਸਚਾਈ ਮਿੱਤਰਾ
ਜਿਹੜੇ ਕਰਦੇ ਨੇ ਸਾਡੀ ਅਗਵਾਈ ਮਿੱਤਰਾ
ਅੱਗ ਘਰ-ਘਰ ਵਿੱਚ ਉਨ੍ਹਾਂ ਲਾਈ ਮਿੱਤਰਾ
ਇਹ ਸਾਡੇ ਦੇਸ਼ ਦੀ ਸਚਾਈ ਮਿੱਤਰਾ
ਜੀਹਨੇ ਹਵਾ ਵਿੱਚ ਝੂਠ ਟਿਕਾਈ ਮਿੱਤਰਾ
ਉਸ ਧਰਮ ਵਿੱਚ ਪੂਰੀ ਹੈ ਕਮਾਈ ਮਿੱਤਰਾ
ਇਹ ਸਾਡੇ ਦੇਸ਼ ਦੀ ਸਚਾਈ ਮਿੱਤਰਾ
ਸੱਤਾ, ਪੂੰਜੀ ਨੇ ਜੇਭ ਵਿੱਚ ਪਾਈ ਮਿੱਤਰਾ
ਮੁਨਾਫੇ ਨੇ ਬਣਾਤੇ ਕਈ ਕਸਾਈ ਮਿੱਤਰਾ
ਇਹ ਸਾਡੇ ਦੇਸ਼ ਦੀ ਸਚਾਈ ਮਿੱਤਰਾ
ਜਦੋਂ ਸੜਕਾਂ ‘ਤੇ ਆਊਗੀ ਲੁਕਾਈ ਮਿੱਤਰਾ
ਬੱਸ ਉਸੇ ਦਿਨ ਹੋਵੇਗੀ ਸਫਾਈ ਮਿੱਤਰਾ
ਇਹ ਸਾਡੇ ਦੇਸ਼ ਦੀ ਸਚਾਈ ਮਿੱਤਰਾ
ਲੇਖਕ : ਕੁਲਦੀਪ ਸਿਰਸਾ

Related Articles

Latest Articles