ਵੈਨਕੂਵਰ (ਸਿਮਰਨਜੀਤ ਸਿੰਘ): ਮੁਰੰਮਤ ਦੇ ਕੰਮ ਦੇ ਕਾਰਨ ਪਟੂਲੋ ਪੁੱਲ ਦੀਆਂ ਕੁਝ ਲਾਇਨਾਂ 6 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਬੰਦ ਕੀਤੀਆਂ ਜਾ ਰਹੀਆਂ ਹਨ। ਇਹ ਪਾਬੰਦੀਆਂ ਟਰੈਫ਼ਿਕ ਨਿਯਮਾਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਲਾਗੂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਕਾਰਨ ਡਰਾਈਵਰਾਂ ਨੂੰ ਹੋਰ ਰਸਤੇ ਰਾਹੀਂ ਜਾਣ ਸਬੰਧੀ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।
ਬ੍ਰਿਟਿਸ਼ ਕੋਲੰਬੀਆ ਦੇ ਆਵਾਜਾਈ ਮੰਤਰੀ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਕੰਮ ਪਟੂਲੋ ਪੁੱਲ ਦੀ ਮਜ਼ਬੂਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬਹੁਤ ਜ਼ਰੂਰੀ ਹੈ। ਟਰੱਕਾਂ ਅਤੇ ਭਾਰੀ ਗੱਡੀਆਂ ਦੇ ਲੰਘਣ ਕਰਕੇ ਪੁੱਲ ਦੇ ਕੁਝ ਹਿੱਸਿਆਂ ਨੂੰ ਮੁਰੰਮਤ ਦੀ ਲੋੜ ਹੈ, ਜਿਸ ਕਾਰਨ ਪੁੱਲ ਦੀਆਂ ਕੁਝ ਲਾਈਨਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ
ਕੁਝ ਲਾਇਨਾਂ ਦਿਨਾਂ ‘ਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਬੰਦ ਰਹਿਣਗੀਆਂ। ਜਿਸ ਕਾਰਨ ਪਟੂਲੋ ਪੁੱਲ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਇਸ ਰਸਤੇ ਦੀ ਥਾਂ ਹੋ ਵਿਕਲਪ ਚੁਣਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਰੰਮਤ ਕੰਮ ਪੂਰਾ ਕਰਨ ਲਈ ਨਵੰਬਰ ਦੇ ਅਖੀਰ ਤੱਕ ਦਾ ਸਮਾਂ ਲੱਗ ਸਕਦਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਆਵਾਜਾਈ ਮੰਤਰੀ ਨੇ ਸਿਫ਼ਾਰਸ਼ ਕੀਤੀ ਹੈ ਕਿ ਮੁਰੰਮਤ ਦੌਰਾਨ ਨਿਰੀਖਣ ਸਿਸਟਮ ਅਤੇ ਸੁਰੱਖਿਆ ਦੇ ਨਿਯਮਾਂ ਦਾ ਪੂਰਾ ਧਿਆਨ ਰੱਖਿਆ ਜਾਵੇ। This report was written by Simranjit Singh as part of the Local Journalism Initiative.