ਸਾਲਾਂ ਬੱਧੀ ਕਹਿੰਦੇ ਕੱਟ ਛੁੱਟੀ,
ਪੈਰ ਪੰਥ ਵਿੱਚ ਮੁੜ ਪਾ ਗਿਆ ਉਹ।
ਚੋਰ ਮੋਰੀਆਂ ਰਾਹੀਂ ਕਰ ਸੌਦਾ,
ਕੁਰਸੀ ਫੇਰ ਦਲ ‘ਚ ਡਾਹ ਗਿਆ ਉਹ।
ਘਾਟੇ ਰਹਿੰਦੇ ਦੇਊ ਕਰ ਪੂਰੇ,
ਹੱਥ ਦਾਗ਼ੀਆਂ ਸੰਗ ਮਿਲਾ ਗਿਆ ਉਹ।
ਪਈਆਂ ਆਦਤਾਂ ਕਦੇ ਜਾਂਦੀਆਂ ਨਾ।
ਸੁੱਚੀਆਂ ਲੁੱਚੀਆਂ ਸਭ ਪਕਾ ਗਿਆ ਉਹ।
ਹਟਣਾ ਆਪ ਤਾਂ ਸੀ ਕੀ ‘ਭਗਤਾ’,
ਕਿੱਤੇ ਪੁੱਤ ਨੂੰ ਨਸ਼ੇ ‘ਚ ਪਾ ਗਿਆ ਉਹ।
ਝੂਠੀ ਸਾਬਤ ਗਿਆ ਕਰ ਕਹਾਵਤ,
ਬੋਹੜ ਹੇਠਾਂ ਬੋਹੜ ਲਾ ਗਿਆ ਉਹ।
ਹੋ ਬਦਰੰਗੋਂ ਨੀਲਾ ਪਹਿਨ ਬਾਣਾ,
ਗੁਨਾਹ ਸਾਰ ਮਾਫ਼ ਕਰਾ ਗਿਆ ਉਹ।
ਸੁੱਚਿਉਂ ਹੋ ਕੇ ਲੁੱਚਾ ਸਿਰੇ ਵਾਲਾ,
ਆਖ਼ਰ ਫਿਰ ਸੁੱਚਾ ਅਖਵਾ ਗਿਆ ਉਹ।
ਲੇਖਕ : ਬਰਾੜ ‘ਭਗਤਾ ਭਾਈ ਕਾ’
+1-604-751-1113