ਮੁਹੱਬਤ ਐਸਾ ਦਰਿਆ ਹੈ
ਜਿਦਾ ਸਾਹਿਲ ਨਹੀਂ ਹੁੰਦਾ
ਨਜ਼ਰ ਜੇ ਆ ਵੀ ਜਾਵੇ ਤਾਂ
ਕਦੇ ਹਾਸਿਲ ਨਹੀਂ ਹੁੰਦਾ
ਤੇਰੀ ਮੌਜੂਦਗੀ ਵਿੱਚ ਵੀ
ਕਮੀ ਤੇਰੀ ਹੀ ਖਲਦੀ ਹੈ
ਤੇਰੀ ਆਗੋਸ਼ ਵਿੱਚ ਆ ਕੇ ਵੀ
ਤੈਨੂੰ ਮਿਲ ਨਹੀਂ ਹੁੰਦਾ
ਨਜ਼ਰ ਜੋ ਵੇਖਦੀ ਹੈ ਉਹ
ਜ਼ਰੂਰੀ ਨਹੀਂ ਕਿ ਸੱਚ ਹੋਵੇ
ਜਿਦ੍ਹੇ ਹੱਥਾਂ ‘ਚ ਖੰਜਰ ਉਹ
ਸਦਾ ਕਾਤਿਲ ਨਹੀਂ ਹੁੰਦਾ
ਤੇਰੇ ਨੈਣਾਂ ਦਾ ਜਾਦੂ ਇਸ
ਤਰ੍ਹਾਂ ਮੇਰੇ ‘ਤੇ ਚੱਲਦਾ ਹੈ
ਖੜਾ ਜਿੱਥੇ ਵੀ ਹੁੰਦਾ ਹਾਂ
ਫਿਰ ਉੱਥੋਂ ਹਿੱਲ ਨਹੀਂ ਹੁੰਦਾ
ਮੁਹੱਬਤ ਜਿਸ ਦੀ ਰਗ-ਰਗ
ਵਿੱਚ ਉਹੀ ਮਹਿਰੂਮ ਹੈ ਇਸ ਤੋਂ
ਤੇ ਇਹ ਮਿਲਦੀ ਵੀ ਉਸਨੂੰ
ਹੈ ਜੋ ਇਸ ਕਾਬਿਲ ਨਹੀਂ ਹੁੰਦਾ
ਲੇਖਕ : ਕਰਨਜੀਤ