ਸਰੀ, (ਸਿਮਰਨਜੀਤ ਸਿੰਘ): ਐਨ.ਡੀ.ਪੀ. ਦੇ ਆਗੂ ਡੇਵਿਡ ਈਬੀ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਗੈਰਕਾਨੂੰਨੀ ਬੰਦੂਕਾਂ ਨੂੰ ਸੜਕਾਂ ਤੋਂ ਦੂਰ ਰੱਖਣ ਅਤੇ ਕਮੇਟੀਆਂ ਦੀ ਸੁਰੱਖਿਆ ਲਈ ਪੁਲਿਸ ਦੀ ਮਦਦ ਕਰਨ ਦਾ ਵਾਅਦਾ ਕੀਤਾ ਹੈ। ਸਰੀ ਵਿੱਚ ਇੱਕ ਕਾਨਫਰੰਸ ਦੌਰਾਨ, ਜਿੱਥੇ ਡੇਵਿਡ ਈਬੀ ਚਾਰ ਨਿਊ ਡੈਮੋਕ੍ਰੈਟ ਪਾਰਟੀ ਦੇ ਉਮੀਦਵਾਰਾਂ ਦੇ ਨਾਲ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਆਏ ਸਨ। ਨੇ ਕਿਹਾ ਕਿ ਉਹ ਯਕੀਨੀ ਬਣਾਉਣਗੇ ਕਿ ਪੁਲਿਸ ਕੋਲ ਉਹ ਸਾਰੇ ਸਾਧਨ ਹੋਣ ਜੋ ਕਿ ਗੈਰਕਾਨੂੰਨੀ ਬੰਦੂਕਾਂ ਨੂੰ ਅਪਰਾਧਿਕ ਸੰਗਠਨਾਂ ਤੋਂ ਦੂਰ ਰੱਖਣ ਅਤੇ ਘਰਲੂ ਹਿੰਸਾ ਤੋਂ ਪਰਿਵਾਰਾਂ ਦੀ ਸੁਰੱਖਿਆ ਕਰਨ ਲਈ ਲੋੜੀਂਦੇ ਹਨ।
ਉਨ੍ਹਾਂ ਕਿਹਾ ਕਿ ਐਨ.ਡੀ.ਪੀ., ਫੈਡਰਲ ਹੈਂਡ-ਗਨ ਅਤੇ ਸੈਮੀ-ਆਟੋਮੈਟਿਕ ਹਥਿਆਰਾਂ ਦੀ ਜ਼ਬਤੀ ਕਾਨੂੰਨ ਦਾ ਸਮਰਥਨ ਕਰੇਗੀ ਅਤੇ ਬੀ.ਸੀ. ਪੁਲਿਸ ਦੇ ਐਂਟੀ-ਗੈਂਗ ਪ੍ਰੋਗਰਾਮਾਂ ਦਾ ਸਹਿਯੋਗ ਜਾਰੀ ਰੱਖੇਗੀ, ਜਿਸ ਵਿੱਚ ਇੰਟੀਗ੍ਰੇਟਿਡ ਗੈਂਗ ਹੋਮਿਸਾਈਡ ਟੀਮ ਸ਼ਾਮਿਲ ਹੈ, ਜੋ ਗੈਂਗ ਨਾਲ ਸਬੰਧਤ ਕਤਲਾਂ ‘ਤੇ ਧਿਆਨ ਕੇਂਦਰਿਤ ਕਰਦੀ ਹੈ ਅਤੇ ਗੈਂਗ ਸਰਗਰਮੀਆਂ ‘ਤੇ ਪੁਲਿਸ ਦੀ ਨਿਗਰਾਨੀ ਵਿੱਚ ਸੁਧਾਰ ਲਿਆਉਂਦੀ ਹੈ। ਈਬੀ ਨੇ ਕਿਹਾ ਕਿ ਬੀ.ਸੀ. ਕੰਨਜ਼ਰਵੇਟਿਵ ਆਗੂ ਜੌਨ ਰਸਟੈਡ ਨੇ ਬਾਰ-ਬਾਰ ਕਿਹਾ ਹੈ ਕਿ ਜੇ ਉਹ ਸਰਕਾਰ ਬਣਾਉਣ ਲਈ ਚੁਣੇ ਗਏ, ਤਾਂ ਉਹ ਪੁਲਿਸ ਨੂੰ ਫੈਡਰਲ ਬੰਦੂਕ ਕਾਨੂੰਨਾਂ ਨੂੰ ਲਾਗੂ ਨਾ ਕਰਨ ਦੇ ਆਦੇਸ਼ ਦੇਣਗੇ।
ਉਨ੍ਹਾਂ ਨੇ ਕਿਹਾ ਕਿ ਰਸਟੈਡ ਦੀ ਨੀਤੀ, ਜੇ ਲਾਗੂ ਕੀਤੀ ਗਈ, ਤਾਂ ਬੀ.ਸੀ. ਨੂੰ “ਘੱਟ ਸੁਰੱਖਿਅਤ” ਹਾਲਾਤਾਂ ਵੱਲ ਲੈ ਜਾਣਗੇ, ਜਿਸ ਦੇ ਨਤੀਜੇ ਬਹੁਤ ਭਿਆਨਕ ਹੋਣਗੇ। ਐਨ.ਡੀ.ਪੀ. ਦਾ ਕਹਿਣਾ ਹੈ ਕਿ ਇਸ ਸਮੇਂ ਬੀ.ਸੀ. ਵਿੱਚ ਸਾਰੇ ਕਤਲਾਂ ਵਿੱਚੋਂ 15 ਫੀਸਦ ਘਰਲੂ ਕਤਲ ਹਨ।