6.6 C
Vancouver
Sunday, November 24, 2024

ਓਵਰਡੋਜ਼ ਨਾਲ ਹੋਈ ਔਰਤ ਮੌਤ ਦੇ ਮਾਮਲੇ ਵਿੱਚ ਤਿੰਨ ਲੋਕਾਂ ’ਤੇ ਚਾਰਜ

 

ਸਰੀ, (ਸਿਮਰਨਜੀਤ ਸਿੰਘ): ਨੈਨਾਇਮੋ ਸ਼ਹਿਰ ‘ਚ ਇੱਕ ਔਰਤ ਦੀ ਸ਼ੱਕੀ ਮੌਤ ਦੇ ਮਾਮਲੇ ਵਿੱਚ ਤਿੰਨ ਲੋਕਾਂ ‘ਤੇ ਚਾਰਜ ਲਗਾਏ ਗਏ ਹਨ। ਵੈਂਡੀ ਹੈੱਡ, ਜਿਸ ਦੀ ਉਮਰ 52 ਸਾਲ ਸੀ, ਉਸਨੂੰ 7 ਮਾਰਚ ਨੂੰ ਨੈਨਾਇਮੋ ਵਿੱਚ ਇੱਕ ਘਰ ਵਿੱਚ ਮਿਲੀ ਅਤੇ ਉਸ ਦੀ ਮੌਤ ਦਾ ਕਾਰਨ ਨਸ਼ਿਆਂ ਦੀ ਓਵਰਡੋਜ਼ ਦੱਸਿਆ ਗਿਆ ਸੀ।

ਹੈੱਡ ਦੀ ਮੌਤ ਦੇ ਬਾਅਦ ਹੁਣ ਅਹਿਮ ਜਾਣਕਾਰੀ ਸਾਹਮਣੇ ਆਈ, ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਪੜ੍ਹਤਾਲ ਹੋਰ ਡੂੰਘਾਈ ਨਾਲ ਅੱਗੇ ਵਧਾਈ ਹੈ।

17 ਅਕਤੂਬਰ 2024 ਨੂੰ, ਦੋ ਮਰਦ ਅਤੇ ਇਕ ਔਰਤ ਨੂੰ ਹੈੱਡ ਦੀ ਮੌਤ ਦੇ ਸਬੰਧ ਵਿੱਚ ਚਾਰਜ ਕੀਤਾ ਗਿਆ। ਬ੍ਰਿਿਟਸ਼ ਕੋਲੰਬੀਆ ਦੀ ਕਾਮਬਾਈਨ ਫੋਰਸਜ਼ ਵਿਸ਼ੇਸ਼ ਬਚਾਅ ਯੂਨਿਟ (ਛਢਸ਼ਓੂ-ਭਛ) ਦੇ ਆਈਲੈਂਡ ਡਿਸਟ੍ਰਿਕਟ ਟੀਮ ਨੇ ਇਸ ਮਾਮਲੇ ਦੀ ਜਾਂਚ ਪਿਛਲੇ ਸਾਲ ਅਗਸਤ ਵਿੱਚ ਸ਼ੁਰੂ ਕੀਤੀ ਸੀ।

ਗੇਰੀ ਸੰਗਾ, 59 ਸਾਲ; ਟਾਈਲਰ ਸਟੀਫਨ ਐਲਰਿਕਸ, 41 ਸਾਲ; ਅਤੇ ਲਿੱਲੀ ਆਇਰਨ ਲੰਿਡਬਰਗ, 44 ਸਾਲ ਦੀ ਔਰਤ ਇਹ ਸਭ ਜੋ ਡੰਕਨ ਦੇ ਰਹਿਣ ਵਾਲੇ ਹਨ ਜਿਨ੍ਹਾਂ ਖਿਲਾਫ਼ ਚਾਰਜ ਲਗਾਏ ਹਨ।

ਸੰਗਾ ਅਤੇ ਲੰਿਡਬਰਗ ਦੋਹਾਂ ‘ਤੇ ਪਹਿਲੀ ਡਿਗਰੀ ਦੇ ਕਤਲ ਦਾ ਇੱਕ ਚਾਰਜ ਅਤੇ ਕਤਲ ਕਰਨ ਲਈ ਉਕਸਾਉਣ ਲਈ ਚਾਰਜ ਲਗਾਇਆ ਗਿਆ ਹੈ। ਐਲਰਿਕਸ ‘ਤੇ ਪਹਿਲੀ ਡਿਗਰੀ ਦੇ ਕਤਲ ਦਾ ਚਾਰਜ ਲਗਾਇਆ ਗਿਆ ਹੈ।

ਸੰਗਾ ਅਤੇ ਲੰਿਡਬਰਗ ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਐਲਰਿਕਸ ਲਈ ਇਕ ਗਿਰਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ ਅਤੇ ਜੇ ਕਿਸੇ ਕੋਲ ਉਸ ਬਾਰੇ ਜਾਣਕਾਰੀ ਹੈ ਤਾਂ ਉਹ ਆਪਣੀ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਕ੍ਰਾਈਮ ਸਟਾਪਰਜ਼ ਨਾਲ ਸੰਪਰਕ ਕਰ ਸਕਦਾ ਹੈ।

ਇਸ ਮਾਮਲੇ ਤੋਂ ਬਾਅਦ ਸਥਾਨਕ ਲੋਕਾਂ ਨੇ ਬ੍ਰਿਿਟਸ਼ ਕੋਲੰਬੀਆ ਵਿੱਚ ਔਰਤਾਂ ਦੀ ਸੁਰੱਖਿਆ ਬਾਰੇ ਚਰਚਾ ਕੀਤੀ ਹੈ । ਸਥਾਨਕ ਪੁਲਿਸ ਨੇ ਵਾਅਦਾ ਕੀਤਾ ਹੈ ਕਿ ਉਹ ਇਸ ਮਾਮਲੇ ਵਿੱਚ ਨਿਰੰਤਰ ਜਾਂਚ ਜਾਰੀ ਰੱਖੇਗਾ ।

Related Articles

Latest Articles