ਸਰੀ, (ਸਿਮਰਨਜੀਤ ਸਿੰਘ): ਇਸ ਹਫਤੇ ਬ੍ਰਿਿਟਸ਼ ਕੋਲੰਬੀਆ ਦੇ ਕਈ ਇਲਾਕਿਆਂ ‘ਚ ਭਾਰੀ ਮੀਂਹ ਵੇਖਣ ਨੂੰ ਮਿਿਲਆ ਪਰ ਮੀਂਹ ਪੈਣ ਦੇ ਬਾਵਜੂਦ ਸਰੀ ਸਿਟੀ ਹਾਲ ਵਿੱਚ ਦਿਵਾਲੀ ਸਬੰਧੀ ਲੱਗੀ ਪ੍ਰਦਰਸ਼ਨੀ ਮੌਕੇ ਭਾਰੀ ਰੌਕਣ ਵੇਖਣ ਨੂੰ ਮਿਲੀ। ਇਸ ਮੌਕੇ ਸਿਟੀ ਹਾਲ ‘ਚ ਵਿਿਗਆਨ, ਵਪਾਰੀ ਸਟਾਲ, ਹੱਥ ਕਲਾਵਾਂ, ਖਾਣ-ਪੀਣ ਦੇ ਸਟਾਲ ਦੇ ਅਤੇ ਹੋਰ ਕਈ ਗਤੀਵਿਧੀਆਂ ਅਤੇ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਸਨ।
ਦੀਵਾਲੀ ਫੈਸਟ ਦੇ ਬੋਰਡ ਮੈਂਬਰ ਅਸ਼ਵਨੀ ਨਰਵਾਣੀ ਨੇ ਦੱਸਿਆ ਕਿ ਦੀਵਾਲੀ ਭਾਰਤ ਅਤੇ ਉਪ-ਮਹਾਂਦੀਪ ਵਿੱਚ ਸਭ ਤੋਂ ਵੱਡਾ ਤਿਉਹਾਰ ਹੈ। ਇਸਨੂੰ ਬੁਰਾਈ ‘ਤੇ ਜਿੱਤ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ।
ਅਸ਼ਵਨੀ ਨੇ ਦੱਸਿਆ ਕਿ ਦੀਵਾਲੀ ਦਾ ਸਭ ਤੋਂ ਵੱਡਾ ਪ੍ਰਤੀਕ ਮਿੱਟੀ ਦੇ ਦੀਵੇ ਹੁੰਦੇ ਹਨ ਅਤੇ ਇਹ ਤਿਉਹਾਰ ਦਾ ਹਰ ਮਹੱਤਵ ਰੱਖਦਾ ਹੈ। ਇਸ ਮੌਕੇ ‘ਤੇ ਲੋਕ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਨਾਲ ਮਿਲ ਕੇ ਮਿਠਾਈਆਂ ਵੰਡਦੇ ਹਨ।
ਸਰੀ ਦੀ ਮੇਅਰ ਬ੍ਰੈਂਡਾ ਲੌਕ ਵੀ ਇਸ ਸਮਾਰੋਹ ਵਿੱਚ ਸ਼ਾਮਿਲ ਹੋਈ। ਉਨ੍ਹਾਂ ਕਿਹਾ, “ਮੈਂ ਸਮਝਦੀ ਹਾਂ ਕਿ ਸਾਡੇ ਲਈ ਸਰੀ ਵਿੱਚ ਜੋ ਸਾਂਝੇ ਸਮਾਜ ਲਈ ਮਹੱਤਵਰੱਖਦੇ ਹਨ, ਉਹਨਾਂ ਦਾ ਜਸ਼ਨ ਮਨਾਉਣਾ ਸਦਾ ਜ਼ਰੂਰੀ ਹੁੰਦਾ ਹੈ… ਦੀਵਾਲੀ ਭਲਾਈ ਦੀ ਬੁਰਾਈ ‘ਤੇ, ਤੇ ਰੌਸ਼ਨੀ ਦੀ ਹਨੇਰੇ ‘ਤੇ ਜਿੱਤ ਦਾ ਤਿਉਹਾਰ ਹੈ। ਸਰੀ ਲਈ ਇਹ ਸਭ ਲਈ ਬਹੁਤ ਵਧੀਆ ਸੁਨੇਹਾ ਹੈ, ਅਤੇ ਇਹ ਕਾਫੀ ਮਜ਼ੇਦਾਰ ਵੀ ਹੈ।”
ਉਹਨਾਂ ਅੱਗੇ ਕਿਹਾ, “ਜਦ ਵੀ ਅਸੀਂ ਕਿਸੇ ਵੀ ਭਾਈਚਾਰੇ ਲਈ ਜੋ ਕੁਝ ਕਰ ਸਕਦੇ ਹਾਂ ਕਰ ਰਹੇ ਹਾਂ, ਅਸੀਂ ਸਰੀ ਸ਼ਹਿਰ ਵਿੱਚ ਇਸ ਨੂੰ ਯਕੀਨੀ ਬਣਾਉਣਾ ਚਾਹੁੰਦੇ ਹਾਂ, ਕਿਉਂਕਿ ਸੱਚਮੁੱਚ – ਸਾਡੀ ਵਿੱਲਖਣਤਾ ਸਾਡੀ ਤਾਕਤ ਹੈ। ਆਓ ਇਸਨੂੰ ਆਪਣਾਏ ਅਤੇ ਮਨਾਏ ਅਤੇ ਇਸ ਨੂੰ ਮਜ਼ੇਦਾਰ ਬਣਾਈਏ।” ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿਿੳਟਵਿੲ.