6.9 C
Vancouver
Sunday, November 24, 2024

ਸਰਕਾਰ ਡੇਗਣ ਲਈ ਵਿਰੋਧੀ ਪਾਰਟੀਆਂ ਦਾ ਸਮਰੱਥਣ ਨਹੀਂ ਕਰੇਗੀ ਐਨ.ਡੀ.ਪੀ. : ਜਗਮੀਤ ਸਿੰਘ

 

ਸਰੀ, (ਸਿਮਰਨਜੀਤ ਸਿੰਘ): ਐਨਡੀਪੀ ਦੇ ਮੁਖੀ ਜਗਮੀਤ ਸਿੰਘ ਨੇ ਬੁਧਵਾਰ ਨੂੰ ਸਪਸ਼ਟ ਕਰ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਬਲਾਕ ਕਿਉਬੇਕਵਾ ਅਤੇ ਕੰਜ਼ਰਵੇਟਿਵਾਂ ਦੀਆਂ ਮੰਗਾਂ ਅੱਗੇ ਝੁਕਣ ਵਾਲੀ ਨਹੀਂ, ਜੋ ਲਿਬਰਲ ਸਰਕਾਰ ਨੂੰ ਗਿਰਾਉਣ ਲਈ ਐਨਡੀਪੀ ਦਾ ਸਾਥ ਚਾਹੁੰਦੇ ਹਨ। ਇਸ ਵੇਲੇ ਸਿਰਫ ਐਨਡੀਪੀ ਹੀ ਹੈ ਜੋ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਸਮਰਥਨ ਦੇ ਰਹੀ ਹੈ ਅਤੇ ਇੱਕ ਸਮੇਂ ਤੋਂ ਪਹਿਲਾਂ ਚੋਣਾਂ ਦੀ ਆਸ ਲਗਾਈ ਬੈਠੇ ਵਿਰੋਧੀ ਪਾਰਟੀਆਂ ਨੂੰ ਸਫ਼ਲ ਹੋਣ ਤੋਂ ਟਾਲ ਰਹੀ ਹੈ, ਜਦਕਿ ਹੋਰ ਦੋ ਵਿਰੋਧੀ ਪਾਰਟੀਆਂ ਨੇ ਮੌਕਾ ਮਿਲਦੇ ਹੀ ਸਰਕਾਰ ਨੂੰ ਗਿਰਾਉਣ ਦਾ ਵਾਅਦਾ ਕੀਤਾ ਹੈ।
ਮੰਗਲਵਾਰ ਨੂੰ ਬਲਾਕ ਕਿਉਬੇਕਵਾ ਦੇ ਆਗੂ, ਯੀਵ-ਫਰਾਂਸੋਆ ਬਲਾਂਚੇ ਨੇ ਕਿਹਾ ਕਿ ਉਹ ਆਪਣੇ ਵਾਅਦੇ ‘ਤੇ ਕਾਇਮ ਹਨ ਅਤੇ ਦੂਜੀਆਂ ਵਿਰੋਧੀ ਪਾਰਟੀਆਂ ਨਾਲ ਮਿਲ ਕੇ ਸਰਕਾਰ ਨੂੰ ਗਿਰਾਉਣ ਲਈ ਅਵਿਸ਼ਵਾਸ਼ ਦਾ ਮਤਾ ਲਿਆਉਣ ਦੀ ਯੋਜਨਾ ‘ਤੇ ਕੰਮ ਕਰਨ ਲਈ ਰਾਜ਼ੀ ਹਨ। ਹਾਲਾਂਕਿ, ਬਲਾਕ ਅਤੇ ਕੰਜ਼ਰਵੇਟਿਵ ਇਕੱਲੇ ਮਿਲ ਕੇ ਇਹ ਕਦਮ ਨਹੀਂ ਚੁੱਕ ਸਕਦੇ ਇਸ ਦੇ ਲਈ ਉਨ੍ਹਾਂ ਨੂੰ ਐਨ.ਡੀ.ਪੀ. ਦੇ ਸਾਥ ਦੀ ਵੀ ਲੋੜ ਹੈ।
ਜਗਮੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਸਿਧਾਂਤਾਂ ‘ਤੇ ਕਾਇਮ ਰਹਿਣਗੇ ਅਤੇ ”ਵਿਰੋਧੀ ਪਾਰਟੀ ਦੀਆਂ ਇਨ੍ਹਾਂ ਖੇਡਾਂ ਦਾ ਹਿੱਸਾ ਨਹੀਂ ਬਣਨਗੇ।” ਉਨ੍ਹਾਂ ਨੇ ਕਿਹਾ, ”ਮੈਂ ਪੀਅਰ ਪੋਲੀਏਵ ਜਾਂ ਬਲਾਕ ਨੂੰ ਆਗੂ ਨਹੀਂ ਬਣਨ ਦੇਵਾਂਗਾ,” ਜਿਸ ਵਿੱਚ ਉਹਨਾਂ ਨੇ ਕੰਜ਼ਰਵੇਟਿਵ ਮੁਖੀ ਨੂੰ “ਕਿੰਗ ਕੱਟ” ਦਾ ਨਵਾਂ ਨਿਕਨੇਮ ਵੀ ਦਿੱਤਾ।
ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੀ ਪਾਰਟੀ ਹਮੇਸ਼ਾ ਚੋਣਾਂ ਲਈ ਤਿਆਰ ਹੈ ਅਤੇ ਜਦੋਂ ਵੀ ਸਮਾਂ ਆਵੇਗਾ, ਉਹ ਚੋਣਾਂ ਲਈ ਤਿਆਰ ਹਨ। ਪਰ, ਉਹਨਾਂ ਨੇ ਇਹ ਵੀ ਦੋਹਰਾਇਆ ਕਿ ਐਨਡੀਪੀ ਦੀਆਂ ਵੋਟਾਂ ਹਾਲਾਤਾਂ ਨੂੰ ਦੇਖ ਕੇ ਹੀ ਪਾਈਆਂ ਜਾਣਗੀਆਂ ਅਤੇ ਹਰ ਮਾਮਲੇ ‘ਤੇ ਖਾਸ ਧਿਆਨ ਨਾਲ ਫੈਸਲਾ ਕੀਤਾ ਜਾਵੇਗਾ।
ਜਗਮੀਤ ਸਿੰਘ ਨੇ ਕੰਜ਼ਰਵੇਟਿਵਾਂ ਅਤੇ ਬਲਾਕ ਕਿਉਬੇਕਵਾ ਦੇ ਗੱਠਜੋੜ ‘ਤੇ ਵੀ ਤਿੱਖੀ ਟਿੱਪਣੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਗੱਠਜੋੜ, ਵਿਸ਼ੇਸ਼ਕਰ ਕੰਜ਼ਰਵੇਟਿਵਾਂ, ਉਹਨਾਂ ਸੇਵਾਵਾਂ ਅਤੇ ਪ੍ਰੋਗਰਾਮਾਂ ਨੂੰ ਕੱਟਣ ਦੀ ਯੋਜਨਾ ਬਣਾ ਰਹੇ ਹਨ, ਜਿਨ੍ਹਾਂ ਦੀ ਲੋਕਾਂ ਨੂੰ ਲੋੜ ਹੈ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Related Articles

Latest Articles