ਨਵੀਂ ਕੈਬਨਿਟ ਬਣਾਉਣ ਲਈ ਚਲੀ ਡੂੰਘੀ ਵਿਚਾਰ ਚਰਚਾ
ਸਰੀ, (ਸਿਮਰਨਜੀਤ ਸਿੰਘ): ਪ੍ਰੀਮੀਅਰ ਡੇਵਿਡ ਈਬੀ ਅਤੇ ਉਨ੍ਹਾਂ ਦੀ ਨਵੀਂ ਕਾਕਸ ਨੇ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਬੀ.ਸੀ. ਵਿਧਾਨ ਸਭਾ ਵਿੱਚ ਪਹਿਲੀ ਵਾਰ ਮੁਲਾਕਾਤ ਕੀਤੀ। ਇਹ ਮੀਟਿੰਗ ਬੁੱਧਵਾਰ ਸਵੇਰੇ ਹੋਈ, ਜਿਸ ਵਿੱਚ 47 ਨਵ-ਚੁਣੇ ਹੋਏ ਮੈਂਬਰਾਂ ਨੇ ਸ਼ਿਰਕਤ ਕੀਤੀ।
ਇਸ ਮੌਕੇ ‘ਤੇ ਈਬੀ ਨੇ ਮਤਾ ਰੱਖਿਆ ਕਿ ਇਹ ਸਰਕਾਰ ਆਪਸੀ ਸਹਿਯੋਗ ਨਾਲ ਅੱਗੇ ਵਧੇਗੀ, ਪਰ ਉਹਨਾਂ ਨੂੰ ਹੁਣ ਘੱਟ ਅਕਸਰ ਮਜ਼ੂਰੀਆਂ ਅਤੇ ਹਮਾਇਤ ‘ਤੇ ਧਿਆਨ ਦੇਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਕਈ ਪੁਰਾਣੇ ਮੰਤਰੀਆਂ ਸਣੇ 15 ਐਮ.ਐਲ.ਏ. ਆਪਣੀਆਂ ਸੀਟਾਂ ਹਾਰ ਗਏ, ਜਿਸ ਕਰਕੇ ਕਾਕਸ ਦੀ ਰਚਨਾ ਵਿੱਚ ਅਜਿਹੇ ਐਮ.ਐਲ.ਏ. ਸ਼ਾਮਲ ਹੋਣਗੇ ਜੋ ਨਵੇਂ ਵਿਚਾਰਾਂ ਅਤੇ ਉਮੀਦਾਂ ਨੂੰ ਮਜ਼ਬੂਤੀ ਦੇਣਗੇ।
ਸਰੀ-ਗਿਲਡਫੋਰਡ ਤੋਂ ਐਮ.ਐਲ.ਏ. ਗੈਰੀ ਬੈਗ ਨੇ ਕਿਹਾ, ”ਜਨਤਾ ਨੇ ਖੁੱਲ੍ਹ ਕੇ ਸੁਨੇਹਾ ਦਿੱਤਾ ਹੈ, ਅਤੇ ਅਸੀਂ ਉਸੇ ਅਨੁਸਾਰ ਅਗੇ ਦੀ ਰਣਨੀਤੀਆਂ ‘ਤੇ ਕੰਮ ਕਰਾਂਗੇ। ਅਸੀਂ ਦਰਾਰਾਂ ਨਹੀਂ, ਬਲਕਿ ਪੁਲ ਬਣਾਉਣ ਵਾਲੇ ਹਾਂ। ਬੀ.ਸੀ. ਦੀ ਜਨਤਾ ਲਈ ਇਹ ਕਦਮ ਬਹੁਤ ਜਰੂਰੀ ਹੈ।”
ਬਹੁਤਮਤ ਲਈ ਮਿਲੀਆਂ ਪੂਰੀਆਂ ਪੂਰੀਆਂ ਸੀਟਾਂ ਦੇ ਨਾਲ ਐੱਨ.ਡੀ.ਪੀ. ਨੂੰ ਵੱਡੇ ਮੁੱਦਿਆਂ ‘ਤੇ ਇਕੱਠੇ ਰਹਿਣਾ ਪਵੇਗਾ। ਮੇਪਲ ਰਿਜ-ਪਿੱਟ ਮੀਡੋਜ਼ ਤੋਂ ਐਮ.ਐਲ.ਏ. ਲੀਸਾ ਬੀਅਰ ਨੇ ਕਿਹਾ ਕਿ ਹੁਣ ਇਕਜੁੱਟਤਾ ਬਹਾਲ ਰੱਖਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ, ”ਅਸੀਂ ਇੱਕ ਨਵੇਂ ਉਤਸ਼ਾਹ ਨਾਲ ਆਏ ਹਾਂ ਅਤੇ ਸਾਡੇ ਕੋਲ ਉੱਤਮ ਐਮ.ਐਲ.ਏ. ਦੀ ਟੀਮ ਹੈ।”
ਉੱਥੇ ਫ੍ਰੇਜ਼ਰ ਵੈਲੀ ਯੂਨੀਵਰਸਿਟੀ ਦੇ ਰਾਜਨੀਤਿਕ ਵਿਗਿਆਨੀ ਹੈਮਿਸ਼ ਟੈਲਫੋਰਡ ਦੇ ਅਨੁਸਾਰ, 47 ਸੀਟਾਂ ਦੇ ਬਹੁਤਮਤ ਨਾਲ ਆਈ ਪਾਰਟੀ ਤਣਾਅ ਜ਼ਰੂਰ ਮਹਿਸੂਸ ਕਰੇਗੀ ਜੋ ਕਿ ਈਬੀ ਲਈ ਇੱਕ ਵੱਡੀ ਚੁਣੌਤੀ ਸਾਬਤ ਹੋ ਸਕਦੀ ਹੈ।
ਇਸ ਦੇ ਨਾਲ ਹੀ ਇਹ ਵੀ ਸਮਝਿਆ ਜਾ ਰਿਹਾ ਹੈ ਕਿ ਐੱਨ.ਡੀ.ਪੀ. ਲਈ ਬੀ.ਸੀ. ਗਰੀਨ ਪਾਰਟੀ ਨਾਲ ਚੰਗੇ ਸੰਬੰਧ ਬਣਾਏ ਰੱਖਣ ਜਰੂਰੀ ਹਨ, ਜੋ ਕਿ ਵਿਧਾਨ ਸਭਾ ਵਿੱਚ ਦੋ ਸੀਟਾਂ ਰੱਖਦੀ ਹੈ। ਇਹ ਸੰਭਵ ਹੈ ਕਿ ਸਥਿਰਤਾ ਅਤੇ ਸਹਿਯੋਗ ਲਈ ਗਰੀਨ ਪਾਰਟੀ ਨਾਲ ਵਿਸ਼ਵਾਸ ਅਤੇ ਸਹਿਯੋਗ ਸਮਝੌਤਾ ਵੀ ਕੀਤਾ ਜਾਵੇ, ਜਿਵੇਂ 2017 ਵਿੱਚ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਪ੍ਰੀਮੀਅਰ ਡੇਵਿਡ ਈਬੀ ਨੇ ਅਜੇ ਤੱਕ ਆਪਣੀ ਨਵੀਂ ਕੈਬਨਿਟ ਦਾ ਐਲਾਨ ਨਹੀਂ ਕੀਤਾ ਅਤੇ ਨਾ ਹੀ ਵਿਧਾਨ ਸਭਾ ਦਾ ਪ੍ਰਧਾਨ ਚੁਣਿਆ ਹੈ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.