5.7 C
Vancouver
Friday, November 22, 2024

ਕਿਲੋਨਾ ਵਿੱਚ ਮਿਸ਼ਨ ਦਾ ਫੂਡ ਟਰੱਕ ਉੇਸਾਰੀ ਕਰਨ ਵਾਲੇ ਕਾਮਿਆਂ ਲਈ ਵਰਦਾਨ ਸਾਬਤ ਹੋਇਆ

 

ਸਰੀ, (ਸਿਮਰਨਜੀਤ ਸਿੰਘ): ਕੇਲੋਨਾ ਸ਼ਹਿਰ ਦੇ ਡਾਊਨਟਾਊਨ ਵਿੱਚ ਇੱਕ ਵੱਡੀ ਕਾਂਡੋ ਟਾਵਰ ਪ੍ਰੋਜੈਕਟ ਉੱਤੇ ਕੰਮ ਕਰ ਰਹੇ ਕਾਂਸਟ੍ਰਕਸ਼ਨ ਕਰਮਚਾਰੀਆਂ ਲਈ, ਮਿਸ਼ਨ ਦਾ ਫੂਡ ਟਰੱਕ ਕਿਸੇ ਵਰਦਾਨ ਤੋਂ ਘੱਟ ਨਹੀਂ ਜਦੋਂ ਕਿ ਇਹ ਫੂਡ ਟਰੱਕ ਬੇਘਰੇ ਲੋਕਾਂ ਨੂੰ ਖਾਣਾ ਪਹੁੰਚਾਉਣ ਲਈ ਇਥੇ ਲਿਆਂਦਾ ਗਿਆ ਸੀ ਪਰ ਹੁਣ ਇਸ ਨਾਲ ਇਥੇ ਕਾਨਸਟ੍ਰਕਸ਼ਨ ਵਰਕਰਾਂ ਨੂੰ ਸਵੇਰ ਅਤੇ ਦੁਪਹਿਰ ਦੇ ਖਾਣੇ ਦੀ ਜ਼ਰੂਰਤ ਪੂਰੀ ਕਰਵਾਈ ਜਾ ਰਹੀ ਹੈ।
ਗੋਸਪਲ ਮਿਸ਼ਨ ਦੇ ਐਗਜ਼ਿਕਿਊਟਿਵ ਡਾਇਰੈਕਟਰ ਕਾਰਮਨ ਰੈਮਪੇਲ ਨੇ ਕਿਹਾ, “ਫੂਡ ਟਰੱਕ ਚਲਾਉਣਾ ਸਾਡੇ ਲਈ ਕੋਈ ਮੁਸ਼ਕਲ ਨਹੀਂ ਹੈ। ਸਾਡੇ ਕੋਲ ਇੱਕ ਰਸੋਈ ਹੈ ਜਿੱਥੇ ਅਸੀਂ ਹਰ ਰੋਜ਼ 700 ਤੋਂ ਵੱਧ ਲੋਕਾਂ ਲਈ ਖਾਣਾ ਤਿਆਰ ਕਰਦੇ ਹਾਂ, ਇਸ ਲਈ ਇਸ ਵਿੱਚ ਖਾਣਾ ਤਿਆਰ ਕਰਨ ਦੀ ਸ਼ੁਰੂਆਤ ਸਾਡੀ ਸੇਵਾ ਵਿੱਚ ਵਾਧਾ ਕਰਦੀ ਹੈ ਅਤੇ ਇਹ ਸਮਾਜਿਕ ਉਦਯੋਗ ਦਾ ਹਿੱਸਾ ਹੈ।”
ਗੋਸਪਲ ਮਿਸ਼ਨ ਨੇ ਕੁਝ ਸਾਲ ਪਹਿਲਾਂ ਦੋ ਫੂਡ ਟਰੱਕ ਖਰੀਦੇ ਸਨ, ਜਿਨ੍ਹਾਂ ਵਿੱਚੋਂ ਇੱਕ ਨੂੰ ਸੇਵਾ ਲਈ ਵਰਤਿਆ ਜਾ ਰਿਹਾ ਸੀ ਅਤੇ ਦੂਸਰਾ ਟਰੱਕ ਪੂਰੀ ਤਰ੍ਹਾਂ ਵਰਤਿਆ ਨਹੀਂ ਜਾ ਰਿਹਾ ਸੀ, ਪਰ ਹੁਣ ਇਸ ਟਰੱਕ ਨੂੰ ਕਾਂਸਟ੍ਰਕਸ਼ਨ ਵਰਕਰਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਚਲਾਇਆ ਜਾ ਰਿਹਾ ਹੈ।
ਜੈਰੇਮੀ ਲੁਇਪੇਨ, ਗੋਸਪਲ ਮਿਸ਼ਨ ਦੇ ਫੂਡ ਸੇਵਾਵਾਂ ਦੇ ਮੈਨੇਜਰ ਨੇ ਕਿਹਾ, “ਕਾਂਸਟ੍ਰਕਸ਼ਨ ਵਰਕਰਾਂ ਨੇ ਬੜੀ ਖੁਸ਼ੀ ਨਾਲ ਸਾਡੇ ਫੂਡ ਟਰੱਕ ਨੂੰ ਸਹਿਯੋਗ ਦਿੱਤਾ ਹੈ। ਹਰ ਦਿਨ ਜਦੋਂ ਇਹ ਖੁਲਦਾ ਹੈ, ਉਹ ਆਉਂਦੇ ਹਨ, ਉਨ੍ਹਾਂ ਨੂੰ ਇਸਦੀ ਉਮੀਦ ਹੁੰਦੀ ਹੈ ਅਤੇ ਉਹ ਸਾਡੇ ਸਹਿਯੋਗ ਨਾਲ ਖੁਸ਼ ਹਨ।”
ਰੈਮਪੇਲ ਨੇ ਦੱਸਿਆ ਕਿ ਫੂਡ ਟਰੱਕ ਨੇ ਅਪ੍ਰੈਲ ਤੋਂ ਇਸ ਕਾਂਸਟ੍ਰਕਸ਼ਨ ਸਾਈਟ ਤੇ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਇਸ ਸਮੇਂ ਤੱਕ ਇਹ ਕਾਫੀ ਲਾਭਕਾਰੀ ਸਾਬਤ ਹੋਇਆ ਹੈ। “ਸਾਡੇ ਪਹਿਲੇ ਕਵਾਰਟਰ ਦੀ ਰੇਵਨਿਊ 30,000 ਡਾਲਰ ਤੋਂ ਵੱਧ ਸੀ। ਗੋਸਪਲ ਮਿਸ਼ਨ ਲਈ ਕਾਫੀ ਵੱਡੀ ਰਕਮ ਹੈ, ਜੋ ਜ਼ਿਆਦਾਤਰ ਗਰਾਂਟਾਂ ਅਤੇ ਜਨਤਕ ਦਾਨਾਂ ‘ਤੇ ਨਿਰਭਰ ਕਰਦਾ ਹੈ।
ਰੈਮਪੇਲ ਨੇ ਕਿਹਾ ਕਿ “ਗ੍ਰਾਂਟ ਫੰਡਿੰਗ ਅਕਸਰ ਅਸਥਿਰ ਹੁੰਦੀ ਹੈ। ਅਸੀਂ ਨਹੀਂ ਜਾਣਦੇ ਕਿ ਇਹ ਜਾਰੀ ਰਹੇਗੀ ਜਾਂ ਨਹੀਂ । ਸਾਨੂੰ ਉਹਨਾਂ ਫੰਡਾਂ ਦੀ ਲੋੜ ਹੈ ਜੋ ਕਿਸੇ ਖਾਸ ਨਤੀਜੇ ਦੇ ਰੂਪ ਵਿੱਚ ਸਥਿਰ ਰਹਿ ਸਕਦੇ ਹਨ ਅਤੇ ਜੋ ਸਾਡੀਆਂ ਸੇਵਾਵਾਂ ਨੂੰ ਵਧਾਉਣ ਵਿੱਚ ਮਦਦਗਾਰ ਹੋ ਸਕਦੇ ਹਨ।”
ਗੋਸਪਲ ਮਿਸ਼ਨ ਦੀ ਯੋਜਨਾ ਹੈ ਜਦੋਂ ਵਾਟਰ ਸਟਰੀਟ ਬਾਈ ਦਿ ਪਾਰਕ ਪ੍ਰੋਜੈਕਟ ਮੁਕੰਮਲ ਹੋ ਜਾਵੇਗਾ, ਤਾਂ ਇਸ ਤਰ੍ਹਾਂ ਦੇ ਹੋਰ ਕਾਂਸਟ੍ਰਕਸ਼ਨ ਪ੍ਰੋਜੈਕਟਾਂ ‘ਤੇ ਵੀ ਫੂਡ ਟਰੱਕ ਚਲਾਏ ਜਾਣਗੇ।

Related Articles

Latest Articles