8.4 C
Vancouver
Saturday, November 23, 2024

ਕੈਨੇਡੀਅਨ ਸਰਕਾਰ ਵਲੋਂ ਭਾਰਤੀ ਪ੍ਰਤੀਨਿਧਾਂ ‘ਤੇ ਕੈਨੇਡਾ ਦੇ ਕਈ ਪੱਖਾਂ ਵਿੱਚ ਕਥਿਤ ਦਖਲਅੰਦਾਜੀ ਅਤੇ ਵਿਸ਼ੇਸ਼ ਕਰਕੇ ਸਿੱਖ ਡਾਇਸਪੁਰਾ ਵਿਰੁੱਧ ਹਿੰਸਾ ਦੇ ਦਬਾਅ ਦੇ ਦੋਸ਼

 

ਲੇਖਕ : ਪ੍ਰੋ. ਡਾ. ਗੁਰਨਾਮ ਸਿੰਘ ਸੰਘੇੜਾ
ਆਤਸ ਦੁਨੀਆ ਖੁਨਕ ਨਾਮੁ ਖੁਦਾਇਆ ॥2॥
ਸ.ਗ.ਗ.ਸ. ਪੰਨਾ 1291
ਭਾਰਤੀ ਪ੍ਰਸਿੱਧ ਪੱਤਰਕਾਰ ਨੇ ਨਿਊਯਾਰਕ ਟਾਈਮ ਵਿੱਚ ਿਿਲਖਆ ਹੈ ਜਿਸ ਲੇਖ ਦਾ ਸਿਰਲੇਖ ਹੈ ਕਿ ਮੋਦੀ ਦਾ ਭਾਰਤ ਹੈ ਜਿੱਥੇ ਗਲੋਬਲ ਜਮਹੂਰੀਅਤ ਮਰ ਰਹੀ ਹੈ (24 ਅਗਸਤ 2022), ਉਹ ਅਗਾਂਹ ਲਿਖਦਾ ਹੈ ਉਸ ਆਪਣੇ ਅੱਠ ਸਾਲਾਂ ਦੇ ਸੱਤਾ ਦੇ ਸਮੇਂ ਵਿੱਚ ਸ੍ਰੀ ਮੋਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਭਾਰਤੀ ਜਮਹੂਰੀਅਤ ਨੂੰ ਅਪਵਿੱਤਰ ਅਸ਼ੁੱਧ ਕਰ ਦਿੱਤਾ ਹੈ। ਜਿਵੇਂ ਅਸਹਿਣਸ਼ੀਲਤਾ ਕੱਟੜ ਹਿੰਦੂ ਪ੍ਰਮੁਖਤਾ ਦੇ ਬਹੁ ਗਿਣਤੀ ਵਾਦ ਨੂੰ ਆਪਣਾ ਕਿ ਪਰਮਾਣਤਾ ਦੇ ਕੇ ਧਰਮ ਨਿਰਪਖਤਾ ਬਹੁਵਾਦ ਪਰੂਲੇਜਮ ਧਾਰਮਿਕ ਸਹਿਣਸ਼ੀਲਤਾ ਅਤੇ ਬਰਖਾਸਤਤਾ ਵਾਲੇ ਨਾਗਰਿਕਤਾ ਦੇ ਅਮੁੱਲਾਂ ਨੂੰ ਅਯੁੱਧ ਕੀਤਾ ਜਾਪਦਾ ਹੈ। ਨਾਜ਼ੀ ਜਰਮਨੀ ਆਦਿ ਨਾਲ ਤਸਵੀਹ ਦੇਣੀ ਵੀ ਭਾਰਤੀ ਸਭਿਅਤਾ ਤੇ ਅਮਨ ਸਿਰੇ ਹੋਂਦ ਦੇ ਫਲਸਫੇ ਦੇ ਉਲਟ ਹੈ। ਮਨ ਮਰਜ਼ੀ ਦੀ ਤਾਕਤ ਜਮਾ ਲਈ ਹੈ ।
ਵਿਰੋਧੀ ਰਾਏ ਤੋਂ ਲੋਕ ਭਲਾਈ ਲਈ ਹਾਕਮ ਨੀਤੀਆਂ ਦੇ ਉਲਟ ਭਾਸ਼ਣ ਦੇਣਾ ਅਸਫਲਤਾਵਾਂ ਦਾ ਵਰਣਨ ਕਰਨਾ ਅਤੇ ਨੌਕਰੀਆਂ ਤੇ ਵੱਡੀਆਂ ਪ੍ਰੋਜੈਕਟਾਂ ਦੇ ਖਾਲੀ ਭਾਸ਼ਨਾ ਪਿੱਛੋਂ ਅਸਲੀ ਕਾਰਜ ਨਾ ਹੋਣ ਤੇ ਕਿੰਤੂ ਕਰਨ ਵਾਲਿਆਂ ਨੂੰ ਦੇਸ਼ ਧਰੋਹੀ ਜਾਂ ਅੱਤਵਾਦੀ ਆਦਿ ਕਹਿਣਾ ਉਹਨਾਂ ਲੋਕਾਂ ਦੇ ਬੁਨਿਆਦੀ ਹੱਕਾਂ ਉੱਪਰ ਛਾਪਾ ਹੈ । ਜਦੋਂ ਹਾਕਮ ਤੇ ਉਸ ਦੇ ਸਹਿਯੋਗੀ ਜਾਂ ਸਾਥੀ ਦੇਸ਼ ਉੱਪਰ ਆਪਣੀ ਮਰਜ਼ੀ ਲੈਣ ਦੀ ਗੱਲ ਕਰਦੇ ਘੱਟ ਗਿਣਤੀਆਂ ਵਿਰੁੱਧ ਬਿਆਨ ਦਿੰਦੇ ਤਾਂ ਸਭ ਅੱਛਾ ਹੈ ਪਰ ਜਦੋਂ ਕੋਈ ਹੋਰ ਸੰਸਥਾ ਤੇ ਵਿਅਕਤੀ ਆਪਣੇ ਪੱਖ ਤੇ ਆਮ ਜਨਤਾ ਦੇ ਪੱਖ ਦੀ ਗੱਲ ਕਰਦੇ ਹਨ ਤਾਂ ਉਹਨਾਂ ਨੂੰ ਤੰਗ ਕਰਨ ਪੁਲਿਸ ਵੱਲੋਂ ਪਰੇਸ਼ਾਨ ਕਰਨ ਅਤੇ ਜੇਲ ਬੰਦ ਕਰਨ ਦੀਆਂ ਤਾਕਤਾਂ ਦੀ ਚਰਚਾ ਹੈ ।
ਸੁਣਿਆ ਹੈ ਭਾਰਤ ਵਿੱਚ ਕਈ ਇਮਤਿਹਾਨਾਂ ਅਤੇ ਇੰਟਰਵਿਊ ਸਮੇਂ ਸਿੱਖ ਨੌਜਵਾਨਾਂ ਦੇ ਖੜੇ ਗਾਤਰਾ ਕਿਰਪਾਨਾਂ ਆਦਿ ਨੂੰ ਲਾਉਣ ਲਈ ਵੀ ਆਖਿਆ ਜਾਂਦਾ ਹੈ ਤੇ ਕਈਆਂ ਮਜਬੂਰਨ ਲੁਹਾਏ ਗਏ ਕਿਉਂਕਿ ਨਹੀਂ ਤਾਂ ਉਹ ਨੌਜਵਾਨ ਉਸ ਪ੍ਰੀਖਿਆ ਤੇ ਇੰਟਰਵਿਊ ਵਿੱਚ ਸ਼ਾਮਿਲ ਨਹੀਂ ਹੋ ਸਕਦੇ।
ਪੰਜਾਬ ਦੇ ਅਨੇਕਾਂ ਸਕੂਲਾਂ ਵਿੱਚ ਪੰਜਾਬੀ ਬੋਲਣ ਦੀ ਇਜਾਜ਼ਤ ਨਹੀਂ ਹਿੰਦੀ ਬੋਲਣ ਲਈ ਮਜ਼ਬੂਰ ਕੀਤਾ ਜਾਂਦਾ । ਜੇ ਦੇਸ਼ ਤੋਂ ਵਿਦੇਸ਼ਾਂ ਵਿੱਚ ਸਿੱਖ ਇਸ ਤਰ੍ਹਾਂ ਦੇ ਵਿਤਕਰੇ ਅਤੇ ਜਾਦਤੀਆਂ ਦੀ ਗੱਲ ਕਰਦੇ ਹਨ ਤਾਂ ਉਹਨਾਂ ਉੱਤੇ ਕਈ ਕਿਸਮ ਦੇ ਟੈਗ-ਲੇਬਲ ਲਾਏ ਜਾਂਦੇ ਹਨ ।
ਭਾਰਤੀ ਸੁਪਰੀਮ ਕੋਰਟ ਨੇ ਤਾਂ 1995 ਵਿੱਚ ਆਖਿਆ ਸੀ ਕੇ ਖਾਲਿਸਤਾਨੀ ਦੇ ਨਾਅਰੇ ਲਾਉਣਾ ਦੇਸ਼ ਧ੍ਰੋਹ ਨਹੀਂ ਉਹਨਾਂ ਕਿਹਾ ਕਿ ਉਤਸ਼ਾਹਿਤ ਹੋ ਸਕਦੀ ਹੈ ਜੇਕਰ ਉਹਨਾਂ ਨਾਰਿਆਂ ਨਾਲ ਹਿੰਸਾ ਨੂੰ ਭੜਕਾਇਆ ਜਾ ਉਤਸਾਹਿਤ ਉਤੇਜਿਤ ਕੀਤਾ ਜਾਵੇ ।
ਕਮੇਟੀ ਨੇ ਪ੍ਰਧਾਨ 2001 ਤੋਂ 2003 ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਖਾਲਿਸਤਾਨ ਦੀ ਮੰਗ ਅਤੇ ਇਹ ਨਾਂ ਤਾਂ ਗੈਰ ਵਿਧਾਨਕ ਹੈ ਅਤੇ ਨਾ ਹੀ ਅਪਰਾਧ ਉਹ ਫੈਸਲੇ ਤੋਂ ਪਿੱਛੇ ਹੋਰ ਕੋਈ ਵੀ ਕੋਰਟ ਵੱਲੋਂ ਵਿਰੋਧੀ ਫੈਸਲਾ ਨਹੀਂ ਹੈ । ਇਤਿਹਾਸਿਕ ਤੌਰ ਤੇ ਸਿੱਖ ਤਾਂ ਉਹ ਗੱਲ ਦੀ ਮੰਗ ਕਰਦੇ ਹਨ ਜਿਸ ਦੇ ਲਈ ਭਾਰਤੀ ਕਾਂਗਰਸ ਨੇ ਮਤੇ ਰਾਹੀਂ ਲਿਖ ਕੇ ਦਿੱਤਾ ਅਤੇ ਮਹਾਤਮਾ ਗਾਂਧੀ ਨੇ ਆਪਣੇ ਯੰਗ ਇੰਡੀਆ ਵਿੱਚ ਵੀ ਿਿਲਖਆ ਸੀ ਹੁਣ ਵਿਦੇਸ਼ਾਂ ਵਿੱਚ ਬੈਠੇ ਸਿੱਖ ਵੀ ਅਮਨ ਸ਼ਾਂਤੀ ਦੇ ਮੁਜਾਰੇ ਜਾਂ ਵਿਖਾਵੇ ਨਾਲ ਪ੍ਰਦਰਸ਼ਨੀ ਕਰਦੇ ਹਨ ਅਤੇ ਕਿਸੇ ਹਿੰਸਾ ਜਾਂ ਭੜਕਾਹਟ ਤੋਂ ਬਿਨਾਂ ਵਿਖਾਵਾਕਾਰੀ ਕਰਦੇ ਹਨ ਉਹ ਤਾਂ ਭਾਰਤ ਵਿੱਚ ਵੀ ਕਾਨੂੰਨੀ ਹੈ ਅਤੇ ਕੈਨੇਡਾ ਵਿੱਚ ਵੀ ਅਮਨ ਨਾਲ ਪ੍ਰਦਰਸ਼ਨ ਹੀ ਤੇ ਸ਼ਾਂਤਮਈ ਮੰਗ ਦਾ ਮਨੁੱਖੀ ਹੱਕ ਹੈ ।
ਜੇ ਉਹ ਪ੍ਰਦਰਸ਼ਨ ਰਾਹੀਂ ਹਿੰਸਾ ਕਰਨਗੇ ਤਾਂ ਕੈਨੇਡੀਅਨ ਕਾਨੂੰਨ ਹੁਣ ਹਰਕਤ ਵਿੱਚ ਆਵੇਗਾ । ਤਾਂ ਪਿਛਲੇ ਲੇਖ ਵਿੱਚ ਕਿਹਾ ਸੀ ਕਿ ਜੇ ਮੋਹਨ ਭਾਗਵਤ ਹਿੰਦੂ ਭਾਰਤੀ ਦੀ ਮੰਗ ਗੱਲ ਕਰ ਸਕਦਾ ਹੈ ਜੋ ਇਨਸਾਨ ਦੇ ਵਿਰੁੱਧ ਹੈ ਤਾਂ ਫਿਰ ਖਾਲਿਸਤਾਨੀ ਸਮਰਥਕਾਂ ਵੱਲੋਂ ਅਮਨ ਸ਼ਾਂਤੀ ਰਾਹੀਂ ਮੰਗ ਜਾਂ ਨਾਅਰਾ ਕਿਉਂ ਗੈਰ ਕਾਨੂੰਨੀ ਹੈ ਅਤੇ ਹਿੰਦੂ ਤਵੀਆਂ ਨੂੰ ਕਿਉਂ ਕਸ਼ਟ ਹੁੰਦਾ ਹੈ? ਭਾਰਤੀ ਸਰਕਾਰ ਕਈ ਸਿੱਖਾਂ ਨੂੰ ਮੁਜਰਮ ਤੇ ਭਾਰਤ ਵਿੱਚ ਕੀਤੇ ਕਥਿਤ ਜੁਰਮਾਂ ਲਈ ਦੋਸ਼ੀ ਦੋਸ਼ੀਆਂ ਦੇ ਕਥਿੱਤ ਦੋਸ਼ ਲਾਉਂਦੀ ਹੈ ਪਰ ਇਹ ਕਿਵੇਂ ਮੰਨਿਆ ਜਾਵੇ ਕਿ ਭਾਰਤੀ ਸਰਕਾਰ ਦੇ ਕਥਿਤ ਦੋਸ਼ਾਂ ਪਿੱਛੇ ਸੱਚਾਈ ਹੈ ।
ਉੱਥੇ ਤਾਂ ਅਨੇਕਾਂ ਮਨੁੱਖੀ ਹੱਕਾਂ ਦੇ ਮੁਦਈਆਂ ਨੂੰ ਹੀ ਕਈ ਨਕਲੀ ਕੇਸਾਂ ਵਿੱਚ ਫਸਾਏ ਜਾਣ ਦੀਆਂ ਰਚਨਾਵਾਂ ਹਨ ।
ਮੋਦੀ ਸਰਕਾਰ ਨੇ ਮੀਡੀਆ ਤੇ ਸਮਾਜਿਕ ਸੇਵੀਆਂ ਉੱਪਰ ਵੀ ਕਈ ਕਿਸਮ ਦੇ ਕਾਨੂੰਨ ਇਨਕਮ ਟੈਕਸ ਤੇ ਵਿਦੇਸ਼ੀ ਮੁਦਰਾ ਆਦਿ ਕੇਸਾਂ ਵਿੱਚ ਸਰਕਾਰ ਵਿਰੋਧੀ ਮਨੁੱਖੀ ਹੱਕਾਂ ਵਾਲਿਆਂ ਨੂੰ ਤੰਗ ਹੀ ਨਹੀਂ ਕੀਤਾ ਬਲਕਿ ਜੇਲ੿ਾਂ ਵਿੱਚ ਰੱਖਿਆ ਅਤੇ ਫਿਰ ਪੁਲਿਸ ਦੀਆਂ ਕਈ ਕਿਸਮ ਦੀਆਂ ਕਥਿਤ ਹਿੰਸਕ ਕਾਰਵਾਈਆਂ ਦੀਆਂ ਰਿਪੋਰਟਾਂ ਦੱਸੀਆਂ ਜਾਂਦੀਆਂ ਹਨ।
ਭਾਰਤ ਦੀ ਪ੍ਰਸਿੱਧ ਮਨੁੱਖੀ ਹੱਕਾਂ ਲਈ ਜੱਦੋ ਜਹਿਦ ਕਰਨ ਵਾਲੀ ਸੰਘਰਸ਼ੀਲ (ਅਮਨ ਨਾਲ) ਟੀਸਟਾ ਸੀਤਲਵਾਦ ਨੂੰ ਬਹੁਤ ਤੰਗ ਕੀਤਾ ਗਿਆ ਅਤੇ ਉਸ ਉੱਪਰ ਕਈ ਕਿਸਮ ਕ੍ਰਿਮੀਨਲ ਕੇਸ ਥੋਪੇ ਗਏ ਦੱਸੇ ਜਾਂਦੇ ਹਨ ਅਤੇ ਜੇਲ ਬੰਦ ਵੀ ਕਰਦੇ ਰਹੇ ਹਨ।
ਇਹ ਮਨਿਸਟਰੀ ਇੰਟਰਨੈਸ਼ਨਲ ਤੋਂ ਲੈ ਕੇ ਯੂਰਪ ਦੀਆਂ ਉਸ ਤਰ੍ਹਾਂ ਦੀਆਂ ਜਥੇਬੰਦੀਆਂ ਨੂੰ ਤੰਗ ਪਰੇਸ਼ਾਨ ਕੀਤਾ ਤੇ ਦਫਤਰਾਂ ਉੱਪਰ ਛਾਪਾ ਮਾਰੀਆਂ ਦੀਆਂ ਵਾਰਦਾਤਾਂ ਦੀਆਂ ਚਰਚਾਵਾਂ ਹਨ।
ਜੇ ਬੀਬੀਸੀ ਵਰਗੇ ਪ੍ਰਮੁੱਖ ਅਦਾਰਿਆਂ ਦੇ ਦਫਤਰਾਂ ਨੂੰ ਪ੍ਰੇਸ਼ਾਨ ਕੀਤਾ ਜਾ ਸਕਦਾ ਹੈ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ ।
ਹੋਰ ਵਿਰੋਧੀ ਨੂੰ ਦਹਿਸ਼ਤਗਰਦ ਦੇ ਦੇਸ਼ ਧਰੋਹੀ ਅੱਤਵਾਦ ਦਾ ਲੇਬਲ ਲਾਉਣਾ ਤਾਂ ਸੌਖਾ ਹੈ ਪਰ ਉਹਨਾਂ ਕਥਿਤ ਜੁਰਮਾਂ ਤੇ ਲੇਵਲਾਂ ਵਿਰੁੱਧ ਲੜਨਾ ਅਤੇ ਦੁੱਖਦਾਈ ਤੇ ਮੁਸ਼ਕਲ ।
ਸੋ ਪੰਜਾਬ ਤੋਂ ਕਿਸੇ ਵੀ ਹੱਕ ਸਾਚੇ ਲਈ ਲੜਨ ਵਾਲੇ ਤੇ ਕੇਸ ਸਜਾਉਣਾ ਸੌਖਾ ਹੈ ਅਤੇ ਪੁਲਿਸ ਤੋਂ ਹਾਕਮ ਦਾ ਆਪਸੀ ਗਠ ਜੋੜ ਦੱਸਿਆ ਜਾਂਦਾ ਹੈ ।
ਜੇ ਉਹ ਵਿਦੇਸ਼ਾਂ ਵਿੱਚ ਆ ਗਏ ਭਾਰਤੀ ਹਾਕਮ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਸਰਗਰਮ ਹੋ ਜਾਂਦਾ ਹੈ ਤੇ ਉਸ ਦੇ ਭਾਰਤ ਵਿੱਚ ਪਿੰਡ ਜਾਂ ਇਲਾਕੇ ਵਿੱਚ ਉਸ ਉੱਪਰ ਕੋਈ ਤੇ ਕਿਸਮ ਨਾ ਕੇਸ ਤਾਂ ਬਣਾਇਆ ਜਾ ਸਕਦਾ ਹੈ ਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਦੀ ਚਰਚਾ ਵੀ ਸੁਣੀ ਹੈ ।
ਸੁਣਿਆ ਹੈ ਕਿ ਭਾਰਤੀ ਤੰਤਰ ਨੇ ਪੰਜਾਬ ਦੇ ਕੁਝ ਵਿਅਕਤੀਆਂ ਸਾਰੇ ਜੋ ਕੈਨੇਡਾ ਵਿੱਚ ਰਹਿੰਦੇ ਹਨ ਕਥਿਤ ਨਾਮ ਤੋਂ ਉਨਾਂ ਉੱਪਰ ਉਥੇ ਦੇ ਦੋਸ਼ ਦੱਸੇ ਹੋਣਗੇ ਪਰ ਇਹ ਵੀ ਸੁਣਿਆ ਹੈ ਕਿ ਉਹਨਾਂ ਸਾਰੇ ਇੱਥੇ ਕੋਈ ਤਫਤੀਸ਼ ਹੋਈ ਤਾਂ ਪਤਾ ਲੱਗਾ ਕਿ ਉਹਨਾਂ ਤਾਂ ਬੜੀ ਦੇਰ ਤੋਂ ਬੜੀ ਅਮਨ ਤੇ ਸ਼ਾਂਤੀ ਤੇ ਸਾਊ ਤੇ ਹੱਡ ਭੰਨ ਮਿਹਨਤ ਕਾਰਨ ਵਾਲੇ ਵਿਅਕਤੀ ਹਨ ।
ਸੋ ਜਾਪਦਾ ਹੈ ਕਿ ਭਾਰਤ ਹਾਕਮ ਨੂੰ ਘਮੰਡ ਹੋ ਗਿਆ ਜਾਪਦਾ ਹੈ ਕੀ ਉਹ ਦੇਸ਼ ਵਿਦੇਸ਼ ਵਿੱਚ ਮਨ ਮਰਜ਼ੀ ਕਰ ਸਕਦਾ ਹੈ ਉੱਥੇ ਦੇ ਗੋਦੀ ਮੀਡੀਆ ਨੇ ਹਾਕਮ ਆਪ ਦੀ ਔਕਾਤ ਤੋਂ ਕਿਤੇ ਵੱਡਾ ਬਣਾ ਦਿੱਤਾ ਹੈ ਤੇ ਉਹ ਵੀ ਆਪਣੇ ਆਪ ਸਿੱਧਾ ਪਰਮਾਤਮਾ ਦਾ ਭੇਜਿਆ ਹੋਇਆ ਸਮਝਦਾ ਜਾਪਦਾ ਹੈ
ਭਾਰਤੀ ਲੋਕ ਤੇ ਉਸ ਹਾਕਮ ਦਾ ਅਮਲਾ ਫੈਲਾ ਆਖਦਾ ਹੈ ਤੇ ਲਗਾਤਾਰ ਕਨੇਡਾ ਵਿਰੁੱਧ ਬਿਰਤਾਂਤ ਘੜਦਾ ਹੈ ।
ਪਰ ਭਾਰਤ ਦੇ ਪ੍ਰਧਾਨ ਮੋਦੀ ਨੇ ਤਾਂ ਆਪ ਹੀ ਕਿਹਾ ਦੱਸਿਆ ਜਾਂਦਾ ਹੈ ਕਿ ਨਵ ਭਾਰਤ ਨਿਊ ਇੰਡੀਆ ਤੁਹਾਨੂੰ ਮਾਰਨ ਲਈ ਤੁਹਾਡੇ ਘਰ ਵਿੱਚ ਆਉਂਦਾ ਹੈ ਟਰਾਂਟੋ ਸਟਾਰ ਦੇ ਆਰਟੀਕਲ ਦਾ ਸਿਰਲੇਖ ਇਸ ਵਾਕ ਨਾਲ ਆਰੰਭ ਹੁੰਦਾ ਹੈ ਪੱਤਰਕਾਰ ਇੰਡਸਟਰੀ ਦਾ ਹੈ ਨਵ ਭਾਰਤ ਵਿਦੇਸ਼ਾਂ ਵਿੱਚ ਦੁਸ਼ਮਣਾਂ ਨਾਲ ਨਜਿਠਦਾ ਹੈ ਪੱਤਰਕਾਰ ਲਿਖਦਾ ਹੈ ਕਿ ਮੋਦੀ ਕਹਿੰਦਾ ਹੈ ਕਿ ਮੇਰੇ ਤੋਂ ਛੋਟੀ ਸੋਚ ਵਾਲੇ ਕਮਜ਼ੋਰ ਸਨ ਜਦੋਂ ਦਹਿਸ਼ਤਗਰਦ ਦੇਸ਼ ਵਿਰੁੱਧ ਅਮਨ ਐਕਸ਼ਨ ਕਰਦੇ ਹਨ ਤਾਂ ਕਮਜ਼ੋਰ ਨੇਤਾ ਸਨ ਸਿਰਫ ਫਾਈਲਾਂ ਦਿੰਦੇ ਸਨ ਉਹ ਕਹਿੰਦਾ ਹੁਣ ਕੋਈ ਹੋਰ ਫਾਈਲਾਂ ਨਹੀਂ ਭਾਰਤ ਹੁਣ ਦਹਿਸ਼ਤਗਰਦਾਂ ਦੀ ਪੈੜ ਕੜਦਾ ਹੈ ਜਿੱਥੇ ਵੀ ਹਨ ਅਤੇ ਉਨਾਂ ਖਤਮ ਕਰਦਾ ਹੈ ਅੱਜ ਇਥੋਂ ਤੱਕ ਭਾਰਤ ਦੇ ਦੁਸ਼ਮਣ ਜਾਣਦੇ ਹਨ ਇਹ ਮੋਦੀ ਹੈ ਇਹ ਨਵਾਂ ਭਾਰਤ ਹੈ ਉਸ ਕਿਹਾ ਨਵਾਂ ਭਾਰਤ ਤੁਹਾਨੂੰ ਮਾਰਨ ਲਈ ਤੁਹਾਡੇ ਘਰ ਵਿੱਚ ਆਉਂਦਾ ਹੈ। ਸੋ ਜਿਹੜੇ ਲੋਕ ਆਖਦੇ ਹਨ ਕਿ ਟਰੂਡੋ ਨੇ ਸਬੂਤ ਨਹੀਂ ਦਿੱਤੇ ਤੇ ਉਸ ਨੂੰ ਰਾਜਨੀਤੀ ਨਹੀਂ ਆਉਂਦੀ ਉਹ ਵਧੀਆ ਇਨਸਾਨ ਹੈ ਅਤੇ ਦੂਜੇ ਇਨਸਾਨਾਂ ਦੀ ਹੋਂਦ ਤੇ ਉਹਨਾਂ ਦੇ ਹੱਕਾਂ ਦਾ ਸਤਿਕਾਰ ਕਰਦਾ ਹੈ ਤੇ ਉਨਾਂ ਦੇ ਨਾਲ ਖੜਦਾ ਹੈ ਤੁਹਾਨੂੰ ਕਿੰਤੂ ਪ੍ਰੰਤੂ ਕਰਨ ਵਾਲੇ ਦੱਸਣ ਕੀ ਕੀ ਮੋਦੀ ਦੇ ਉੱਪਰ ਵਾਲੇ ਠੋਸ ਸਬੂਤ ਹਨ ਕਿ ਨਹੀਂ ?
ਕੀ ਮੋਦੀ ਨੇ ਪਾਰਲੀਮੈਂਟ ਤੇ ਬਾਹਰ ਆਖਿਆ ਸੀ ਕਿ ਉਸ ਉਨ ਕੇ ਘਰ ਮੇਂ ਘੁਸ ਕਰ ਮਾਰੇਗੇ ।
ਸਤੰਬਰ ਵਿੱਚ ਵਿਕਟੋਰੀਆ ਵਿਖੇ ਇੱਕ ਸਿੱਖ ਨੌਜਵਾਨ ਗੀਤਕਾਰ ਏਪੀ ਢਿੱਲੋ ਦੇ ਘਰ ਉੱਪਰ ਸਤੰਬਰ 2024 ਵਿੱਚ ਗੋਲੀਆਂ ਚੱਲੀਆਂ ਉਸ ਦੀ ਕਾਰ ਆਦਿ ਨੂੰ ਅੱਗ ਲਗਾਈ ਆਦਿ ।
ਉਸ ਨੂੰ ਮਾਰਨ ਵਾਲੇ ਦੋ ਭਾਰਤੀ ਨੌਜਵਾਨ ਸਨ ਉਹਨਾਂ ਵਿੱਚੋਂ ਇੱਕ ਤਾਂ ਟਰੰਟੋ ਏਰੀਆ ਵਿੱਚੋਂ ਫੜ ਲਿਆ ਅਮਰਜੀਤ ਕੰਗਰਾ ਤੇ ਦੂਜਾ ਵਿਕਰਮ ਸ਼ਰਮਾ ਬਾਰੇ ਸ਼ੱਕ ਹੈ ਕਿ ਉਹ ਭਾਰਤ ਵਿੱਚ ਹੈ।
ਯੂਬਾ ਸਿਟੀ ਕੈਲੀਫੋਰਨੀਆ ਅਮਰੀਕਾ ਵਿੱਚ ਇੱਕ ਤਿੰਨ ਨਵੰਬਰ ਨੂੰ ਸਿੱਖ ਨਗਰ ਕੀਰਤਨ ਦਾ ਵੱਡਾ ਸਮਾਗਮ ਹੁੰਦਾ ਹੈ ਅਤੇ ਉਸ ਸਬੰਧੀ ਵੀ ਸੈਕਰਾਮੈਂਟੋ ਡਿਵੀਜ਼ਨ ਵੱਲੋਂ ਸਮਾਗਮ ਤੋਂ ਬਾਹਰ ਆਉਣ ਜਾਣ ਵਾਲਿਆਂ ਵਿੱਚ ਕੁਝ ਨਿਸ਼ਾਨਦੇਹੀ ਕੀਤੇ ਗਏ ਵਿਅਕਤੀਆਂ ਉੱਪਰ ਹਿੰਸਕ ਧਮਕੀਆਂ ਬਾਰੇ ਵੀ ਚਰਚਾ ਹੈ। ਡਾਈਸਪੁਰਾ ਸਿੱਖਾਂ ਵੱਲੋਂ ਅਮਨ ਮਾਰਚ ਜਾਂ ਮੀਟਿੰਗ ਰਾਹੀਂ ਖਾਲਿਸਤਾਨ ਦੀ ਮੰਗ ਕ੍ਰਿਮੀਨਲ ਜਾਂ ਗੈਰ ਕਾਨੂੰਨੀ ਕਿਵੇਂ ?
ਪੱਛਮੀ ਦੇਸ਼ਾਂ ਵਿੱਚ ਆਪਣੀ ਰਾਏ ਨੂੰ ਅਮਨ ਨਾਲ ਪ੍ਰਗਟਾਉਣ ਤੇ ਉਸ ਸਬੰਧੀ ਮੀਟਿੰਗਸ ਕਰਨ ਦਾ ਹੱਕ ਹੈ ਸੋ ਕਨੇਡਾ ਜਾਂ ਹੋਰ ਪੱਛਮੀ ਦੇਸ਼ਾਂ ਪਾਬੰਦੀ ਨਹੀਂ ਲਾਉਣਗੇ । ਭਾਰਤ ਸਰਕਾਰ ਵੱਲੋਂ ਕਿਸੇ ਵੀ ਢੰਗ ਤਰੀਕੇ ਨਾਲ ਕਿਸੇ ਵੀ ਭਾਰਤੀ ਪਿਛੋਕੜ ਦੇ ਨਵੇਂ ਅਪਣਾਏ ਦੇਸ਼ ਦੇ ਨਾਗਰਿਕ ਨੂੰ ਕਿਸੇ ਵੀ ਤਰਹਾਂ ਦੀ ਹਾਨੀ ਪਹੁੰਚਾਉਣ ਦਾ ਹੱਕ ਨਹੀਂ ਜਿਵੇਂ ਪ੍ਰਧਾਨ ਮੰਤਰੀ ਟਰੂਡੋ ਨੇ ਆਪਣੀ ਪ੍ਰਭੂ ਸੱਤਾ ਤੇ ਨਾਗਰਿਕਾਂ ਦੀ ਰੱਖਿਆ ਦਾ ਫਰਜ਼ ਹੈ ਅਤੇ ਉਹ ਬਹੁਤ ਹੀ ਯੋਗ ਸੁਚੱਜੇ ਅਤੇ ਬਹੁਤ ਹੀ ਸੁਲਝੇ ਹੋਏ ਨੇਕ ਇਨਸਾਨ ਵਾਲੇ ਫਰਜ਼ੇ ਨਿਭਾਉਣ ਵਾਲਾ ਸਭ ਨੂੰ ਕਲਾਵੇ ਵਿੱਚ ਲੈਣ ਵਾਲਾ ਹੈ ।
ਹੈ। ਸਿੱਖੀ ਵੀ ਸਭ ਨੂੰ ਕਲਾਵੇ ਵਿੱਚ ਲੈਂਦੀ ਹੈ ਪਰ ਜਾਲਮ ਦਬਾਉਣ ਤੇ ਅਧੀਨ ਰੱਖਣ ਤੇ ਆਪਣੀ ਤਾਕਤ ਤੇ ਹੈਂਕੜ ਨਾਲ ਡਰਾਉਣ ਵਾਲਿਆਂ ਦਾ ਟਾਕਰਾ ਕਰਨ ਤੇ ਭਾਂਜ ਦੇਣ ਦਾ ਆਦੇਸ਼ ਦਿੰਦੀ ਹੈ
ਗੁਰੂ ਨਾਨਕ ਜੀ ਨੇ ਤਾਂ ਜਾਲਮ ਹਾਕਮ ਭਾਵੇਂ ਕੋਈ ਵੀ ਹੋਵੇ ਨੂੰ
ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨਿ੿ ਬੈਠੇ ਸੁਤੇ ॥
ਚਾਕਰ ਨਹਦਾ ਪਾਇਨਿ੿ ਘਾਉ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥
ਸੋ ਗੁਰੂ ਜੀ ਨੇ ਤਾਂ ਸ਼ਬਦ ਗੁਰੂ ਤਾਂ ਨੇਕ ਤੇ ਲੋਕ ਭਲਾਈ ਵਾਲੇ ਪ੍ਰਬੰਧਕਾਂ ਤੇ ਕਲਾਵੇ ਵਿੱਚ ਲੈਣ ਵਾਲਿਆਂ ਭਾਵ ਲੋਕ ਹਿਤ ਪਰਗੰਧ ਤੇ ਸਮਾਜ ਦਾ ਸੰਕਲਪ ਪੇਸ਼ ਕਰਦੇ ਹਨ ਤੇ ਸਿੱਖੀ ਦੇ ਐਸੇ ਚੰਗੇ ਭਲਾਈ ਵਾਲੇ ਸਮਾਜ ਦੀ ਸਿਰਜਣਾ ਦਾ ਉਦੇਸ਼ ਰੱਖਦੀ ਹੈ ਅਸੀਂ ਤਾਂ ਚਾਹੁੰਦੇ ਹਾਂ ਕਿ ਸਿੱਖਾਂ ਨਾਲ ਬੈਠ ਕੇ ਸਾਰਖਤਾ ਦੇ ਢੰਗ ਨਾਲ ਗੱਲਬਾਤ ਹੋਵੇ ਸਿੱਖੀ ਦੀ ਅਰਦਾਸ ਤਾਂ ਅੰਤ ਵਿੱਚ ਸਰਬਤ ਦਾ ਭਲਾ ਮੰਗਦੀ ਹੈ ਪਰ ਸਿੱਖ ਨੇ ਸਦਾ ਆਪਣੀ ਹੋਂਦ ਕਾਇਮ ਰੱਖੀ ਹੈ ਤੇ ਰੱਖੇਗਾ
ਧਰਮੁ ਕਰਾਏ ਕਰਮ ਧੁਰਹੁ ਫੁਰਮਾਇਆ ॥3॥

Related Articles

Latest Articles