ਸਰੀ, (ਕਰਮਜੀਤ ਸਿੰਘ ਬੁੱਟਰ): ਤਾਜ ਬੈਂਕੂਅਟ ਹਾਲ ਚ ਮਹਿਮਾਨ ਦਰਸ਼ਕਾਂ ਦਾ ਮੰਤਰ ਮੁਘਦ ਹੋ ਜਾਣਾ ਤੇ ਹਾਲ ਚ ਪਸਰੀ ਖਾਮੋਸ਼ੀ ”ਬਰੇਕਿੰਗ ਬੈਰੀਅਰ” ਡਾਕੂਮੈਂਟਰੀ ਦੀ ਸਫਲਤਾ ਦੀ ਗਵਾਹੀ ਹੈ। ਨਿਰਦੇਸ਼ਕ ਵਿੱਕੀ ਢਿਲੋ ਆਪਣੇ ਮਨੋਰਥ ਤੇ ਵਿਸ਼ੇ ਦੀ ਪੇਸ਼ਕਾਰੀ ਚ ਸਫਲ ਰਿਹਾ ਹੈ।ਇਹ ਇਸਦੀ ਪਹਿਲੀ ਕਿਸ਼ਤ ਸੀ ਤੇ ਭਵਿੱਖ ਚ ਬਾਕੀ ਕਿਸ਼ਤਾਂ ਲੈ ਕੇ ਵੀ ਦਰਸ਼ਕਾਂ ਦੇ ਜੱਲਦੀ ਰੂਬਰੂ ਹੋਵੇਗਾ। ਇਹ ਡਾਕੂਮੈਂਟਰੀ ਸ੍ਰ ਟੌਮ ਬਹਾਦਰ ਸਿੰਘ ਸੰਧੜ ਦੇ ਪਰਿਵਾਰ ਦੀ ਹੈ ਤੇ ਉੱਨਾਂ ਦੁਆਰਾ ਹੀ ਪ੍ਰਡਿਊਸ ਕੀਤੀ ਗਈ ਹੈ। ਸਾਡੇ ਵਡੇਰਿਆਂ ਦੇ ਸਿਰੜ, ਸਿਦਕ ਤੇ ਹਿੰਮਤ ਹੌਸਲੇ ਨਾਲ ਕੀਤੇ ਸੰਘਰਸ਼ ਦੀ ਕਹਾਣੀ ਹੈ।
ਅਫਰੀਕਨ ਮੂਲ ਦੀ ਅੰਗਰੇਜ਼ੀ ਚ ਲਿਖਣ ਵਾਲੀ ਕਵਿੱਤਰੀ ”ਵਾਰਸਨ ਸ਼ਾਇਰ” (ਾਂੳਰਸੳਨ ਸ਼ਹਰਿੲ) ਪ੍ਰਵਾਸ ਵਾਰੇ ਲਿਖਦੀ ਹੈ ਕਿ”ਕੋਈ ਆਪਣਾ ਘਰ ਉੱਨਾਂ ਚਿਰ ਨਹੀ ਛੱਡਦਾ ਬਾਸ਼ਰਤੇ ਕਿ ਉਹ ਮੌਤ ਦਾ ਮੂੰਹ ਬਣ ਜਾਵੇ” ਉੱਨੀਵੀਂ ਸਦੀ ਦਾ ਅਖੀਰਲਾ ਦਹਾਕਾ ਤੇ ਵੀਹਵੀਂ ਸਦੀ ਦਾ ਪਹਿਲਾ ਦਹਾਕਾ ਚ ਸਿੱਖਾਂ ਦੇ ਕਨੇਡਾ ਪ੍ਰਵਾਸ ਦਾ ਮੁੱਡ ਬੱਝਦਾ ਹੈ ਤੇ 1906 ਤੱਕ ਕਨੇਡਾ ਚ ਸਿੱਖਾਂ ਦੀ ਗਿਣਤੀ ਦੱਸ ਹਜ਼ਾਰ ਦੇ ਲੱਗਭੱਗ ਹੋ ਚੁੱਕੀ ਸੀ। ਗੋਰਿਆਂ ਦੇ ਅਖਬਾਰਾਂ ਚ ਇਸ ਵਾਰੇ ”ਪੱਗਾਂ ਦਾ ਹੜ” (ਢਲੋਦ ੋਡ ਠੁਰਬੳਨਸ) ਨਾਲ ਮੁੱਖ ਪੰਨਿਆਂ ਤੇ ਸੁਰਖ਼ੀਆਂ ਨਾਲ ਬਾਕਾਇਦਾ ਲੇਖ ਛੱਪਦੇ ਹਨ। ਸਿੱਖ ਮਾਨਸਿਕਤਾ ਸਿੱਖ ਰਾਜ ਖੁੱਸਣ ਕਰਕੇ ਕਾਫੀ ਆਹਤ ਸੀ।ਪੰਜਾਬ ਤੇ ਅੰਗਰੇਜ਼ਾਂ ਦੇ ਕਬਜ਼ੇ ਤੋਂ ਬਾਦ ਅਜੇ ਸਿੱਖਾਂ ਦਾ ਦਮਨ ਜਾਰੀ ਸੀ। ਸਿੱਖਾਂ ਦੀ ਨਿਸਬਤ ਪੂਰਬੀਆ ਨੂੰ ਸਰਕਾਰੀ ਅਦਾਰਿਆਂ ਚ ਨੌਕਰੀਆਂ ਦਿੱਤੀਆਂ ਜਾ ਰਹੀਆਂ ਸਨ। ਜਿਵੇਂ ਕਿ ਅੱਜਕਲ ਪੰਜਾਬ ਚ ਹੋ ਰਿਹਾ ਹੈ।
”ਬਰੇਕਿੰਗ ਬੈਰੀਅਰ” ਡਾਕੂਮੈਟਰੀ ਦੇ ਪ੍ਰਡਿਉਸਰ ਤੇ ਮੇਨ ਵੱਕਤਾ ਸ੍ਰ ਟੌਮ ਬਹਾਦਰ ਸਿੰਘ ਸੁੰਧੜ ਦਾ ਦਾਦਾ ਸ੍ਰ ਭਾਨ ਸਿੰਘ ਵੀ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਦੋਆਬੇ ਦੇ ਪਿੰਡ ਕੋਟਲੀ ਥਾਨ ਸਿੰਘ ਤੋ ਕਨੇਡਾ ਦਾ ਸਫ਼ਰ ਸ਼ੁਰੂ ਕਰਦਾ ਹੈ। ਮਹੀਨਿਆਂ ਵੱਧੀ ਸੰਮੁੰਦਰੀ ਸਫ਼ਰ ਕਰਨ ਤੋਂ ਬਾਦ ਵੈਨਕੋਵਰ ਬੰਦਰਗਾਹ ਤੇ ਜਹਾਜ ਪੁੱਜਦਾ ਹੈ। ਮਾਲ ਸਮਾਨ ਉਤਾਰ ਲਿਆ ਜਾਂਦਾ ਹੈ ਪਰ ਯਾਤਰੀਆਂ ਨੂੰ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਸ੍ਰ ਭਾਨ ਸਿੰਘ ਹੋਰੀਂ ਵਿਕਟੋਰੀਆ ਜਾ ਉੱਤਰਦੇ ਹਨ। ਓਪਰੀ ਧਰਤੀ ਓਪਰੇ ਲੋਕ ਅਣਸੁਖਾਵਾਂ ਮੌਸਮ ਓਪਰਾ ਰਹਿਣ ਸਹਿਣ,ਬੈਠਣ ਉੱਠਣਾ ਤੇ ਖਾਣ ਪੀਣ ਵੀ ਬਿਲਕੁੱਲ ਵੱਖਰਾ। ਉਸਤੋਂ ਬਾਦ ਪੋਰਟ ਅਲਬਰਨੀ ਸੈਟ ਹੁੰਦੇ ਹਨ ਤੇ ਹੌਲੀ ਹੌਲੀ ਆਪਣਾ ਕਾਰੋਬਾਰ ਸਥਾਪਤ ਕਰਦੇ ਹਨ ਤੇ ਉਸ ਦਾ ਅਗਾਂਹ ਹੋਰ ਪਸਾਰ ਵੀ ਕਰਦੇ ਹਨ। ਬੱਚਿਆਂ ਨੂੰ ਵਧੀਆ ਸਕੂਲਾਂ ਯੁਨੀਵਰਸਿਟੀਆਂ ਚ ਪੜਾਉਂਦੇ ਹਨ। ਅੱਜ ਜਿਹੜੇ ਸਿੱਖਾਂ ਦੇ ਕਨੇਡਾ ਵੱਡੇ ਵੱਡੇ ਕਾਰੋਬਾਰ ਵਪਾਰ ਤੇ ਵੱਡੀਆਂ ਵੱਡੀਆਂ ਮਾਲਕੀਅਤਾਂ ਹਨ ਉੱਨਾਂ ਸਾਰਿਆਂ ਦੇ ਪਿੱਛੇ ਅਜਿਹੀ ਹੀ ਕੋਈ ਨਾ ਕੋਈ ਕਹਾਣੀ ਹੈ, ਅਜਿਹੀ ਕੋਈ ਘਾਲਣਾ ਹੈ ਸੰਘਰਸ਼ ਹੈ।
”ਬਰੇਕਿੰਗ ਬੈਰੀਅਰ” ਡਾਕੂਮੈਂਟਰੀ ਦੇਖਦੇ ਹੋਏ ਮੇਰਾ ਧਿਆਨ ਅੰਗਰੇਜੀ ਦੇ ਕਲਾਸਿਕ ਨਾਵਲ ”ਅੰਕਲ ਟੌਮ ਦੀ ਝੌਂਪੜੀ”(ੂਨਚਲੲ ਠੋਮ’ਸ ਛੳਬਨਿ) ਯਾਦ ਆ ਗਿਆ ਉਹ ਇੱਕ ਅਫਰੀਕਨ ਗੁਲਾਮ ਦੀ ਕਹਾਣੀ। ਟੌਮ ਸੰਧੜ ਦੇ ਦਾਦੇ ਸ੍ਰ ਭਾਨ ਸਿੰਘ ਤੇ ਅੰਕਲ ਟੌਮ ਦੀ ਹੋਣੀ ਤੇ ਹਾਲਾਤ ਕੋਈ ਜ਼ਿਆਦਾ ਵੱਖਰੇ ਨਹੀਂ ਹਨ। ਸਾਡੇ ਵਡੇਰਿਆਂ ਦੀਆਂ ਕਹਾਣੀਆਂ,ਬਿਰਤਾਂਤ ਤੇ ਸੰਘਰਸ਼ ਮਹਾਂਕਾਵਿਕ ਹਨ ਪਰ ਸਾਡੇ ਕੋਲ ਉੱਨਾਂ ਬਿਰਤਾਂਤਾਂ ਨੂੰ ਸਾਡਾ ਕੋਈ ਲੇਖਕ ਜਾਂ ਬਿਰਤਾਂਤਕਾਰ ਜਾਂ ਕਵੀ ਉਸ ਪੱਧਰ ਤੇ ਉਸ ਕੈਨਵਸ ਤੇ ਲਿਖ ਜਾਂ ਪੇਸ਼ ਨਹੀ ਕਰ ਸਕਿਆ। ਜਿਸ ਪੱਧਰ ਤੇ ”ਅੰਕਲ ਟੌਮ ਦੀ ਝੌਪੜੀ” ਦੀ ਲੇਖਕਾ ਹੈਰੀਅਟ ਵੀਚਰ ਸਟੋ (੍ਹੳਰਰਿੲਟ ਭੲੲਚਹੲਰ ਸ਼ਟੋਾੲ) ਪੇਸ਼ ਕਰਦੀ ਹੈ ਤੇ ਇਹ ਨਾਵਲ ਕਰੋੜਾਂ ਦੀ ਗਿਣਤੀ ਚ ਵਿੱਕਦਾ ਹੈ ਤੇ ਕਈ ਭਸ਼ਾਵਾਂ ਚ ਅਨੁਵਾਦ ਹੁੰਦਾ ਹੈ। ”ਬਰੇਕਿੰਗ ਬੈਰੀਅਰ” ਉਸ ਕਮੀ ਦੀ ਇੱਕ ਭਰਪਾਈ ਹੈ। ਟੌਮ ਸੰਧੜ ਭਾਂਵੇ ਕੋਈ ਪਿਸ਼ਾਵਰ ਕਲਾਕਾਰ ਨਹੀ ਪਰ ਉਸਦੀ ਅਦਾਕਾਰੀ ਤੇ ਸੰਵਾਦਾਂ ਦਾ ਨਿਭਾ ਕਿਸੇ ਪੇਸ਼ਾਵਰ ਕਲਾਕਾਰ ਤੋ ਘੱਟ ਨਹੀ। ਆਪਣੇ ਇਸ ਯਤਨ ਵਿੱਚ ਰਵੀ ਢਿਲੋ ਕਾਮਯਾਬ ਹੈ ਤੇ ਵਧਾਈ ਦਾ ਪਾਤਰ ਹੈ। ਹੋ ਸਕੇ ਤਾਂ ਇਸ ਡਾਕੂਮੈਂਟਰੀ ਨੂੰ ਪੰਜਾਬੀ ਵਿੱਚ ਵੀ ਡੱਬ ਕੀਤਾ ਜਾਵੇ।