4.1 C
Vancouver
Thursday, December 5, 2024

ਸਫ਼ਰ

 

ਥੱਕੇ ਨਹੀਂ ਹਨ ਪੈਰ ਮੇਰੇ,
ਸਫ਼ਰ ਤਾਂ ਅਜੇ ਵੀ ਜਾਰੀ ਹੈ।
ਕੰਡੇ ਰਸਤੇ ਵਿੱਚ ਬੜੇ ਨੇ,
ਹੋਰ ਜਾਣ ਦੀ ਅੱਗੇ ਤਿਆਰੀ ਹੈ ।
ਪਿਆਰ ਜਿੱਥੇ ਵੰਡ ਦਿੱਤਾ,
ਚੱਲੀ ਉੱਥੇ ਵੀ ਆਰੀ ਹੈ ।
ਹੇਰਾ ਫੇਰੀ ਸਫ਼ਰ’ਚ ਬੜੀ ਹੈ,
ਇਮਾਨਦਾਰੀ ਅਜੇ ਵੀ ਭਾਰੀ ਹੈ ।
ਡੋਬਣ ਵਿੱਚ ਬਹੁਤ ਲੱਗੇ ਨੇ,
ਮੇਰੀ ਤਰ ਜਾਵਣ ਦੀ ਵਾਰੀ ਹੈ ।
ਬਚ ਕੇ ਰਹੀਂ ਦੁਨੀਆਂ ਵਿੱਚ,
ਤਲਵਾਰ ਇਹ ਦੋ ਧਾਰੀ ਹੈ ।
ਵਧੀਕੀਆਂ ਬਥੇਰੀਆਂ ਜਰ ਲਈਆਂ,
ਗੁੱਸੇ ਨੂੰ ਰੱਖਿਆ ਠਾਰੀ ਹੈ ।
ਤੰਗੀਆਂ ਬਥੇਰੀਆਂ ਝੱਲ ਲਈਆਂ,
ਜ਼ਮੀਰ ਨਾ ਕਦੇ ਮਾਰੀ ਹੈ ।
ਦੁਨੀਆਂ ਵਿੱਚ ਹਮੇਸ਼ਾਂ ਨਾ ਰਹਿਣਾ,
ਇਥੇ ਇੱਕ ਪ੍ਰਾਹੁਣਚਾਰੀ ਹੈ ।
ਜਿੰਦਗੀ ਵਿੱਚ ਜਿਸ ਸਾਥ ਦਿੱਤਾ,
ਮਹਾਨ ਜ਼ਰੂਰ ਉਹ ਨਾਰੀ ਹੈ ।
ਨਫਰਤਾਂ ਅਵਤਾਰ ਦੇ ਹਿੱਸੇ ਆਈਆਂ,
ਖੁਰਦਪੁਰੀਏ ਭਾਵੇਂ ਲਾਈ ਯਾਰੀ ਹੈ ।
ਲੇਖਕ : ਅਵਤਾਰ ਨਿਊਜ਼ੀਲੈਂਡ
ਸੰਪਰਕ : 006421392147

Related Articles

Latest Articles